ਨਿਹਾਲ ਸਿੰਘ ਵਾਲਾ, 27 ਦਸੰਬਰ (ਸੁਖਦੇਵ ਸਿੰਘ ਖਾਲਸਾ)-ਪਿਛਲੇ ਦਿਨੀਂ ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਚੋਣਾਂ ਦੌਰਾਨ ਜ਼ਿਲ੍ਹਾ ਪ੍ਰਸ਼ਾਸਨ ਮੋਗਾ ਦੇ ਨਾਕਸ ਪ੍ਰਬੰਧਾਂ ਦੀ ਭੇਟ ਚੜੇ੍ਹ ਅਧਿਆਪਕ ਜੋੜੇ ਜਸਕਰਨ ਸਿੰਘ ਭੁੱਲਰ ਅਤੇ ਉਨ੍ਹਾਂ ਦੀ ਪਤਨੀ ਕਮਲਜੀਤ ਕੌਰ ਨੂੰ ਇਨਸਾਫ ਦਿਵਾਉਣ ਲਈ ਅਧਿਆਪਕ ਜਥੇਬੰਦੀਆਂ ਵਲੋਂ ਮਿ੍ਤਕ ਅਧਿਆਪਕ ਜੋੜੇ ਦੇ ਪਿੰਡ ਧੂੜਕੋਟ ਰਣਸੀਂਹ ਵਿਖੇ ਅਧਿਆਪਕ, ਕਿਸਾਨ, ਮਜ਼ਦੂਰ ਜਥੇਬੰਦੀਆਂ ਅਤੇ ਧੂੜਕੋਟ ਰਣਸੀਂਹ ਪਿੰਡ ਦੇ ਲੋਕਾਂ ਵਲੋਂ ਪੰਜਾਬ ਸਰਕਾਰ ਦੀ ਗੈਰ ਸੰਵੇਦਨਸ਼ੀਲਤਾ ਅਤੇ ਪਰਿਵਾਰ ਪ੍ਰਤੀ ਦਿਖਾਈ ਗੈਰ ਸੰਜੀਦਗੀ ਦੇ ਵਿਰੋਧ 'ਚ ਮੋਮਬੱਤੀ ਮਾਰਚ ਕੱਢਿਆ ਗਿਆ | ਇਸ ਮਾਰਚ ਦੀ ਅਗਵਾਈ ਕਰਦਿਆਂ ਡੀ.ਟੀ.ਐਫ. ਯੂਨੀਅਨ ਦੇ ਸੂਬਾ ਆਗੂ ਦਿਗਵਿਜੈਪਾਲ ਸ਼ਰਮਾ, ਅਧਿਆਪਕ ਦਲ ਦੇ ਆਗੂ ਹਰਜੰਟ ਸਿੰਘ ਬੌਡੇ, ਗੌਰਮਿੰਟ ਪੈਨਸ਼ਨਰਜ਼ ਐਸੋਸੀਏਸ਼ਨ ਦੇ ਸੂਬਾ ਆਗੂ ਭਜਨ ਸਿੰਘ ਗਿੱਲ, ਭਾਰਤੀ ਕਿਸਾਨ ਯੂਨੀਅਨ ਖੋਸਾ ਦੇ ਰਮਨਜੀਤ ਸਿੰਘ ਰੰਮਾ, ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਦੇ ਕਰਮ ਸਿੰਘ ਰਾਮਾ, ਇਸਤਰੀ ਆਗੂ ਕੁਲਦੀਪ ਕੌਰ ਕੁੱਸਾ, ਈ.ਟੀ.ਯੂ. ਦੇ ਜ਼ਿਲ੍ਹਾ ਪ੍ਰਧਾਨ ਸੁਰਿੰਦਰ ਸ਼ਰਮਾ, ਡੀ.ਟੀ.ਐਫ. ਦੇ ਜ਼ਿਲ੍ਹਾ ਪ੍ਰਧਾਨ ਸੁਖਪਾਲਜੀਤ ਸਿੰਘ, ਡੀ.ਟੀ.ਐਫ. ਦੇ ਬਲਾਕ ਪ੍ਰਧਾਨ ਅਮਨਦੀਪ ਸਿੰਘ ਮਾਛੀਕੇ ਆਦਿ ਆਗੂਆਂ ਨੇ ਕਿਹਾ ਕਿ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਸਿੱਖਿਆ ਮੰਤਰੀ ਪੰਜਾਬ ਵਲੋਂ ਮਿ੍ਤਕ ਅਧਿਆਪਕ ਜੋੜੇ ਦੇ ਪਰਿਵਾਰ ਨੂੰ ਮਿਲ ਕੇ ਦਿਲਾਸਾ ਤਾਂ ਕੀ ਦੇਣਾ ਸੀ ਬਲਕਿ ਉਨ੍ਹਾਂ ਦੇ ਭੋਗ 'ਤੇ ਪੁੱਜਣਾ ਵੀ ਮੁਨਾਸਬ ਨਹੀਂ ਸਮਝਿਆ ਅਤੇ ਉਸੇ ਦਿਨ ਸ਼ਾਮ ਦੇ ਸਮੇਂ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਵੱਲੋਂ ਪੁੱਜ ਕੇ ਵੀ ਸਿਰਫ ਖਾਨਾਪੂਰਤੀ ਕੀਤੀ ਗਈ | ਜਿਸ ਕਾਰਨ ਸਮੁੱਚੀਆਂ ਅਧਿਆਪਕ ਜਥੇਬੰਦੀਆਂ, ਇਲਾਕੇ ਭਰ ਦੀਆਂ ਕਿਸਾਨ, ਮਜ਼ਦੂਰ, ਹੋਰ ਭਰਾਤਰੀ ਜਥੇਬੰਦੀ ਅਤੇ ਪਿੰਡ ਵਾਸੀਆਂ 'ਚ ਸੂਬਾ ਸਰਕਾਰ ਖਿਲਾਫ ਰੋਸ ਪਾਇਆ ਜਾ ਰਿਹਾ ਹੈ | ਉਕਤ ਆਗੂਆਂ ਨੇ ਕਿਹਾ ਕਿ ਦੋਵੇਂ ਮਿ੍ਤਕ ਅਧਿਆਪਕ ਪਤੀ -ਪਤਨੀ ਨੂੰ ਸੂਬਾ ਸਰਕਾਰ ਵੱਲੋਂ 10-10 ਲੱਖ ਦਾ ਮੁਆਵਜ਼ਾ ਦੇਣ ਦਾ ਐਲਾਨ ਪੀੜਤ ਪਰਿਵਾਰ ਨਾਲ ਕੋਝਾ ਮਜ਼ਾਕ ਕੀਤਾ ਗਿਆ ਹੈ | ਇਸ ਮੌਕੇ ਜਤਿੰਦਪਾਲ ਸਿੰਘ ਖੋਸਾ, ਤੇਜਿੰਦਰ ਸਿੰਘ, ਸੁਖਦਰਸ਼ਨ ਸਿੰਘ, ਗੁਰਮੀਤ ਸਿੰਘ ਝੋਰੜਾਂ, ਡਾ. ਹਰਗੁਰਪ੍ਰਤਾਪ ਸਿੰਘ, ਜਗਮੀਤ ਸਿੰਘ ਲੁਹਾਰਾ, ਕਾਮਰੇਡ ਜਗਜੀਤ ਸਿੰਘ ਆਦਿ ਆਗੂਆਂ ਨੇ ਰੋਸ ਜ਼ਾਹਰ ਕਰਦਿਆਂ ਕਿਹਾ ਅਧਿਆਪਕ ਜੋੜੇ ਦੇ ਬੱਚਿਆਂ ਨੂੰ ਸਰਕਾਰੀ ਨੌਕਰੀ ਦਾ ਪ੍ਰਬੰਧ ਕਰਨ ਤੋਂ ਸੂਬਾ ਸਰਕਾਰ ਮੁਨਕਰ ਹੋ ਗਈ ਹੈ | ਇਸ ਮੌਕੇ ਕਿਰਨਦੀਪ ਸਿੰਘ, ਜਗਸੀਰ ਸਿੰਘ ਬੌਡੇ, ਕੁਲਵੰਤ ਸਿੰਘ ਪੱਤੋ, ਨਵਦੀਪ ਸਿੰਘ ਧੂੜਕੋਟ, ਸਤਪਾਲ ਸਿੰਘ, ਹੀਰਾ ਸਿੰਘ ਢਿੱਲੋਂ, ਸਰਪੰਚ ਜਤਿੰਦਰ ਸਿੰਘ, ਸਾਬਕਾ ਸਰਪੰਚ ਦਲਜੀਤ ਸਿੰਘ, ਸਾਬਕਾ ਸਰਪੰਚ ਨਰਿੰਦਰ ਸਿੰਘ, ਡਾ. ਨਵਦੀਪ ਸਿੰਘ ਜੌੜਾ, ਕੈਪਟਨ ਹਰਦੇਵ ਸਿੰਘ, ਡਾ. ਨਵਤੇਜ ਸਿੰਘ, ਕਾਮਰੇਡ ਮਹਿੰਦਰ ਸਿੰਘ, ਲੈਕ. ਜਸਵਿੰਦਰ ਸਿੰਘ, ਪਿੰ੍ਰ. ਚਰਨਜੀਤ ਸਿੰਘ ਡਾਲਾ, ਪਿੰ੍ਰ. ਸੁਖਚੈਨ ਸਿੰਘ, ਲੈਕ. ਸੁਖਮਿੰਦਰ ਸਿੰਘ, ਬਿੱਕਰ ਸਿੰਘ ਮਾਛੀਕੇ, ਸਰਬਜੀਤ ਸਿੰਘ ਖਾਲਸਾ, ਸੁਖਮੰਦਰ ਸਿੰਘ ਰਣਸੀਂਹ, ਗੁਰਿੰਦਰ ਸਿੰਘ ਤਖਤੂਪੁਰਾ, ਕਰਮਜੀਤ ਸਿੰਘ ਦੀਨਾਂ, ਮਾ. ਤੋਤਾ ਸਿੰਘ, ਜਸਪਾਲ ਰਾਏ, ਜਗਮੀਤ ਸਿੰਘ ਲੁਹਾਰਾ, ਬਲਵਿੰਦਰ ਸਿੰਘ ਬੈਂਸ, ਸੁਖਮੰਦਰ ਸਿੰਘ ਖਹਿਰਾ, ਅਮਨਦੀਪ ਸਿੰਘ ਆੜ੍ਹਤੀਆ, ਓਮਾ ਕਾਂਤ, ਪ੍ਰਤਾਪ ਸਿੰਘ, ਪ੍ਰਧਾਨ ਸ਼ਿੰਦਰ ਸਿੰਘ, ਜਸਵਿੰਦਰ ਸਿੰਘ ਰਾਜੂ, ਮਾ. ਸਤਪਾਲ ਸਿੰਘ, ਗੁਰਪ੍ਰੀਤ ਸਿੰਘ, ਰਾਮਾ ਦਾਦਾ ਆਦਿ ਤੋਂ ਇਲਾਵਾ ਵੱਡੀ ਗਿਣਤੀ 'ਚ ਇਲਾਕਾ ਭਰ ਤੋਂ ਵੱਖ-ਵੱਖ ਸ਼ਖਸੀਅਤਾਂ ਅਤੇ ਆਮ ਲੋਕਾਂ ਨੇ ਇਸ ਮੋਮਬੱਤੀ ਮਾਰਚ 'ਚ ਹਿੱਸਾ ਲਿਆ |