02-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-12-2025

ਸੱਤਾਧਾਰੀ ਸਰਕਾਰ ਦੀ ਬੇਲੋੜੀ ਦਖ਼ਲ-ਅੰਦਾਜ਼ੀ ਦਾ ਸ਼ਿਕਾਰ ਹੈ ਨਗਰ ਨਿਗਮ ਮੋਗਾ-ਅਜੇ ਸੂਦ ਗੋਰਾ

Ad Position 21
No active advertisement
ਅਜੀਤ ਡੈਸਕ 28-12-2025
• ਨਾ ਹੀ ਕਾਨੂੰਨ ਮੁਤਾਬਿਕ ਮੇਅਰ ਦੀ ਚੋਣ ਤੇ ਨਾ ਹੀ ਪਾਰਦਰਸ਼ੀ ਵਾਰਡਬੰਦੀ
ਮੋਗਾ, 27 ਦਸੰਬਰ (ਗੁਰਤੇਜ ਸਿੰਘ)-ਨਗਰ ਨਿਗਮ ਮੋਗਾ ਪਿਛਲੇ ਇਕ ਮਹੀਨੇ ਤੋਂ ਮੇਅਰ ਦੀ ਚੋਣ ਨੂੰ ਲੈ ਕੇ ਵਿਵਾਦਾਂ ਦੇ ਘੇਰੇ ਵਿਚ ਚੱਲ ਰਿਹਾ ਹੈ ਤੇ ਸੱਤਾਧਾਰੀ ਸਰਕਾਰ ਦੀ ਬੇਲੋੜੀ ਦਖ਼ਲ-ਅੰਦਾਜ਼ੀ ਦਾ ਸ਼ਿਕਾਰ ਹੋ ਕੇ ਰਹਿ ਗਿਆ ਹੈ | ਸਰਕਾਰੀ ਦਖ਼ਲ-ਅੰਦਾਜ਼ੀ ਹੋਣ ਕਰ ਕੇ ਸ਼ਹਿਰ ਦੇ ਵਿਕਾਸ ਕਾਰਜ ਪੂਰੀ ਤਰ੍ਹਾਂ ਠੱਪ ਹੋ ਕੇ ਰਹਿ ਗਏ ਹਨ | ਇਹ ਪ੍ਰਗਟਾਵਾ ਸਿਵਲ ਸੁਸਾਇਟੀ ਦੇ ਆਗੂ ਤੇ ਸਮਾਜਵਾਦੀ ਅਜੇ ਸੂਦ ਗੋਰਾ ਨੇ ਗੱਲਬਾਤ ਦੌਰਾਨ ਕੀਤਾ | ਉਨ੍ਹਾਂ ਕਿਹਾ ਕਿ ਸਰਕਾਰਾਂ ਦਾ ਵਾਰਡਬੰਦੀ ਕਰਵਾਉਣਾ ਆਪਣਾ ਇਕ ਅਧਿਕਾਰਕ ਹਿੱਸਾ ਹੁੰਦਾ ਹੈ ਪਰ ਇਨ੍ਹਾਂ ਵਾਰਡਬੰਦੀ ਵਿਚ ਪਾਰਦਰਸ਼ਤਾ ਹੋਣੀ ਜ਼ਰੂਰੀ ਹੈ ਜਦ ਕਿ ਸਰਕਾਰਾਂ ਨਿਯਮਾਂ ਨੂੰ ਤੋੜ ਕੇ ਇਨ੍ਹਾਂ ਨੂੰ ਆਪਣੇ ਹਿਤਾਂ ਲਈ ਵਰਤਦੀ ਹੈ ਕਿਉਂਕਿ ਸਥਾਨਕ ਸਰਕਾਰਾਂ ਵੀ ਸ਼ਹਿਰੀ ਹਲਕਿਆਂ ਦੇ ਵਿਧਾਇਕਾਂ ਦੀ ਕਠਪੁਤਲੀ ਬਣ ਚੁੱਕੀ ਹੈ ਜਿਸ ਦੀ ਤਾਜ਼ਾ ਮਿਸਾਲ ਜੋ ਨਗਰ ਨਿਗਮ ਮੋਗਾ ਨੇ ਜੋ ਵਾਰਡਬੰਦੀ ਕਰਵਾਈ ਹੈ ਉਸ ਤੇ ਇਤਰਾਜ਼ ਲਈ ਜੋ ਨੋਟਿਸ 26 ਦਸੰਬਰ ਨੂੰ ਲਗਾਇਆ ਗਿਆ ਹੈ ਇਹ ਨੋਟਿਸ ਕਰੀਬ ਇਕ ਹਫ਼ਤਾ ਪਹਿਲਾਂ ਲੱਗਣਾ ਚਾਹੀਦਾ ਸੀ ਜਦ ਕਿ 26 ਦਸੰਬਰ ਤੋਂ ਬਾਅਦ ਛੁੱਟੀਆਂ ਹੋਣ ਕਾਰਨ ਲੋਕਾਂ ਕੋਲ ਇਤਰਾਜ਼ ਲਈ ਸਮਾਂ ਨਹੀਂ ਬਚਿਆ ਤੇ ਨਾ ਹੀ ਇਤਰਾਜ਼ ਸਵੀਕਾਰੇ ਜਾ ਸਕਦੇ ਹਨ ਤੇ ਮੋਗਾ ਸ਼ਹਿਰ ਦੇ ਲੋਕ ਵੱਡੀ ਸ਼ਸ਼ੋਪੰਜ ਵਿਚ ਪਏ ਹੋਏ ਹਨ | ਅਜੇ ਸੂਦ ਗੋਰਾ ਨੇ ਕਿਹਾ ਕਿ ਬੀਤੇ ਦਿਨ ਇਸੇ ਵਾਰਡਬੰਦੀ ਨੂੰ ਲੈ ਕੇ ਸਿਵਲ ਸੁਸਾਇਟੀ ਦੇ ਕਾਰਕੁਨਾਂ ਨੂੰ ਦਿੱਤੇ ਗਏ ਉਹ ਪੂਰੀ ਸੰਤੁਸ਼ਟ ਕਰਨ ਵਾਲੇ ਨਹੀਂ ਤੇ ਸਿਵਲ ਸੁਸਾਇਟੀ ਦੇ ਮੈਂਬਰ ਨਗਰ ਨਿਗਮ ਕਮਿਸ਼ਨਰ ਨੂੰ ਵੀ ਮਿਲੇ ਤੇ ਉਨ੍ਹਾਂ ਵਲੋਂ 15 ਦਸੰਬਰ ਨੂੰ ਸਥਾਨਕ ਸਰਕਾਰਾਂ ਕੋਲ ਵਾਰਡਬੰਦੀ ਨੂੰ ਲੈ ਕੇ ਰਿਪੋਰਟ ਭੇਜੀ ਗਈ ਹੈ ਤੇ ਸਿਵਲ ਸੁਸਾਇਟੀ ਮੋਗਾ ਨੂੰ ਉਮੀਦ ਹੈ ਕਿ ਆਪ ਦਿਲਚਸਪੀ ਲੈ ਕੇ ਨਵੇਂ ਨਗਰ ਨਿਗਮ ਦੇ ਮੇਅਰ ਤੇ ਵਾਰਡਬੰਦੀ ਦੀ ਦਰੁਸਤੀ ਕਰਨਗੇ | ਵੇਖਣਾ ਇਹ ਹੋਵੇਗਾ ਕਿ ਆਉਣ ਵਾਲੇ ਸਮੇਂ ਵਿਚ ਨਵੇਂ ਮੇਅਰ ਦੀ ਚੋਣ ਕਿਸ ਤਰ੍ਹਾਂ ਹੁੰਦੀ ਹੈ ਤੇ ਵਾਰਡਬੰਦੀ ਦੇ ਇਤਰਾਜ਼ ਲੈ ਕੇ ਵਾਰਡਬੰਦੀ ਦੀ ਦਰੁਸਤੀ ਕਿਸ ਢੰਗ ਨਾਲ ਕਰਨਗੇ, ਇਹ ਆਉਣ ਵਾਲਾ ਸਮਾਂ ਦੱਸੇਗਾ | ਫ਼ਿਲਹਾਲ ਸਿਵਲ ਸੁਸਾਇਟੀ ਮੋਗਾ ਸ਼ਹਿਰ ਦੀਆਂ ਅਜਿਹੀਆਂ ਸਮੱਸਿਆਵਾਂ ਨੂੰ ਲੈ ਕੇ ਇਕ ਚੇਤਨਾ ਜਾਗਰੂਕ ਕਰ ਰਹੀ ਹੈ |
Ad Position 22
No active advertisement
ਪਿਛਲੀ ਖ਼ਬਰ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਦੁੱਧ ਦਾ ਲੰਗਰ ਲਗਾਇਆ ਅਗਲੀ ਖ਼ਬਰ ਕਰੀਅਰ ਜ਼ੋਨ ਮੋਗਾ ਦੇ ਵਿਦਿਆਰਥੀ ਨੇ ਹਾਸਲ ਕੀਤੇ 65 ਸਕੋਰ
Ad Position 24
No active advertisement