02-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-12-2025

ਉਦਾਸੀਨ ਡੇਰਾ ਵਿਖੇ ਸ਼ਹੀਦੀ ਦਿਹਾੜਾ ਮਨਾਇਆ

Ad Position 21
No active advertisement
ਅਜੀਤ ਡੈਸਕ 28-12-2025
ਕਿਸ਼ਨਪੁਰਾ ਕਲਾਂ, 27 ਦਸੰਬਰ (ਅਮੋਲਕ ਸਿੰਘ ਕਲਸੀ, ਪਰਮਿੰਦਰ ਸਿੰਘ ਗਿੱਲ)-ਪੁਰਾਤਨ ਉਦਾਸੀਨ ਡੇਰਾ ਬਾਬਾ ਸ੍ਰੀ ਚੰਦ ਜੀ ਵਿਖੇ ਮੁੱਖ ਸੇਵਾਦਾਰ ਮਹੰਤ ਬਲਵਿੰਦਰ ਦਾਸ ਕਿਸ਼ਨਪੁਰਾ ਕਲਾਂ ਦੀ ਅਗਵਾਈ ਹੇਠ ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਧਾਰਮਿਕ ਸਮਾਗਮ ਕਰਵਾਇਆ ਗਿਆ | ਜਿਸ ਵਿਚ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪੈਣ ਉਪਰੰਤ ਹਜ਼ੂਰੀ ਰਾਗੀ ਜਥੇ ਨੇ ਕੀਰਤਨ ਕੀਤਾ ਅਤੇ ਭਾਈ ਹਾਕਮ ਸਿੰਘ ਵਹਿਣੀਵਾਲੀਆ ਦੇ ਢਾਡੀ ਜਥੇ ਨੇ ਸੰਗਤਾਂ ਨੂੰ ਗੁਰੂ ਘਰ ਨਾਲ ਜੋੜਿਆ | ਮਹੰਤ ਬਲਵਿੰਦਰ ਦਾਸ ਨੇ ਕਿਹਾ ਕਿ ਧਰਮ ਦੇ ਨਾਂਅ ਤੋਂ ਵਾਰੇ ਜਾਣ ਵਾਲੀਆਂ ਰੂਹਾਂ ਦੇ ਇਤਿਹਾਸ ਵਿਚ ਸਾਹਿਬਜ਼ਾਦਿਆਂ ਦੀ ਵਿਲੱਖਣ, ਅਦੁੱਤੀ ਅਤੇ ਲਾਸਾਨੀ ਸ਼ਹਾਦਤ ਸਦਕਾ ਉਨ੍ਹਾਂ ਦਾ ਨਾਂਅ ਸੁਨਹਿਰੀ ਅੱਖਰਾਂ ਵਿਚ ਦਰਜ ਹੈ ਅਤੇ ਉਨ੍ਹਾਂ ਦੀ ਸ਼ਹਾਦਤ ਅਨੰਤ ਕਾਲ ਤੱਕ ਆਪਣੇ ਅਕੀਦੇ ਲਈ ਮਰ ਮਿਟਣ ਵਾਲੀਆਂ ਕੌਮਾਂ ਅਤੇ ਸੰਘਰਸ਼ਸ਼ੀਲ ਸ਼ਖਸੀਅਤਾਂ ਲਈ ਪ੍ਰੇਰਨਾ ਸਰੋਤ ਬਣੀ ਰਹੇਗੀ | ਮਹੰਤ ਬਲਵਿੰਦਰ ਦਾਸ, ਮਾਤਾ ਮਨਜੀਤ ਦੇਵਾਂ ਵਲੋਂ ਆਈਆਂ ਹੋਈਆਂ ਸੰਗਤਾਂ, ਰਾਗੀ ਜਥੇ, ਢਾਡੀ ਜਥੇ ਆਦਿ ਨੂੰ ਜੀ ਆਇਆਂ ਆਖਦਿਆਂ ਤਹਿ ਦਿਲੋਂ ਧੰਨਵਾਦ ਕੀਤਾ | ਇਸ ਮੌਕੇ ਮਹੰਤ ਬਲਵਿੰਦਰ ਦਾਸ, ਹੈੱਡ ਗ੍ਰੰਥੀ ਜਗਰੂਪ ਸਿੰਘ, ਮੀਤ ਗ੍ਰੰਥੀ ਹੰਸ ਪਾਲ ਸਿੰਘ, ਸੇਵਾਦਾਰ ਕਰਮ ਸਿੰਘ, ਅਜਾਇਬ ਸਿੰਘ, ਪਿ੍ੰਸੀਪਲ ਕੇਹਰ ਸਿੰਘ, ਹਨੀ ਸਾਗੂ, ਕਾਕਾ ਸਾਗੂ, ਸੀਰਾ ਮਾਨ, ਨਿੱਕਾ ਮਿਸਤਰੀ, ਕਰਨੈਲ ਸਿੰਘ ਮਰਾਲੀਆ, ਬਲਵੰਤ ਸਿੰਘ ਨੋਨੀ, ਗੁਰਪ੍ਰੀਤ ਸਿੰਘ ਗੋਪੀ, ਪਰਮਜੀਤ ਕੌਰ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਰਾਈਟਵੇ ਏਅਰਲਿੰਕਸ ਨੇ ਲਗਾਇਆ ਜਸਦੀਪ ਕੌਰ ਦਾ ਆਸਟ੍ਰੇਲੀਆ ਸਟੂਡੈਂਟ ਵੀਜ਼ਾ ਅਗਲੀ ਖ਼ਬਰ ਕੇਂਦਰ ਵੱਲੋਂ ਮਨਰੇਗਾ ਨੂੰ ਖ਼ਤਮ ਕਰਨ ਦੀਆਂ ਸਾਜਿਸ਼ਾਂ ਸਫ਼ਲ ਨਹੀਂ ਹੋਣ ਦੇਵਾਂਗੇ-ਗੁਰਮੇਸ਼ ਸਿੰਘ
Ad Position 24
No active advertisement