ਸੰਗਰੂਰ, 31 ਮਈ (ਧੀਰਜ਼ ਪਸ਼ੌਰੀਆ)-ਕੋਰਟ ਕੰਪਲੈਕਸ ਸੰਗਰੂਰ ਵਿਚ ਤਾਇਨਾਤ ਪੁਲਿਸ ਮੁਲਾਜ਼ਮਾਂ ਨੇ ਉਸ ਸਮੇਂ ਇਮਾਨਦਾਰੀ ਦੀ ਮਿਸਾਲ ਕਾਇਮ ਕਰ ਦਿੱਤੀ ਜਦ ਉਨ੍ਹਾਂ ਨਕਦੀ ਵਾਲਾ ਪਰਸ ਉਸ ਦੇ ਮਾਲਕ ਨੰੂ ਸੌਂਪਿਆ | ਏ.ਐਸ.ਆਈ. ਜਗਮੇਲ ਸਿੰਘ, ਏ.ਐਸ.ਆਈ. ਬਲਵਿੰਦਰ ਸਿੰਘ, ਹੈੱਡ ਕਾਂਸਟੇਬਲ ਰਘਬੀਰ ਸਿੰਘ, ਹੈੱਡ ਕਾਂਸਟੇਬਲ ਜਤਿੰਦਰ ਸਿੰਘ ਨੇ ਦੱਸਿਆ ਕਿ ਕੁਝ ਦਿਨ ਪਹਿਲਾਂ ਕੋਰਟ ਕੰਪਲੈਕਸ ਵਿਚ ਡਿੱਗਿਆ ਹੋਇਆ ਇਕ ਪਰਸ ਮਿਲਿਆ ਸੀ ਜਿਸ ਵਿਚ ਕਰੀਬ 12 ਹਜ਼ਾਰ ਰੁਪਏ ਸਨ | ਇਸ ਸੰਬੰਧੀ ਪਰਸ ਦੇ ਮਾਲਕ ਰਮੇਸ਼ ਕੁਮਾਰ ਥਾਪਰ ਵਾਸੀ ਧੂਰੀ ਨੰੂ ਸੂਚਿਤ ਕੀਤਾ ਗਿਆ, ਜਿਸ ਨੇ ਅੱਜ ਕੋਰਟ ਕੰਪਲੈਕਸ ਸੰਗਰੂਰ ਵਿਖੇ ਪਹੁੰਚ ਕੇ ਆਪਣਾ ਪਰਸ ਪ੍ਰਾਪਤ ਕੀਤਾ ਅਤੇ ਪੁਲਿਸ ਮੁਲਾਜ਼ਮਾਂ ਦਾ ਧੰਨਵਾਦ ਕੀਤਾ | ਬਾਰ ਦੇ ਪ੍ਰਧਾਨ ਸੁਖਜਿੰਦਰ ਸਿੰਘ ਢੀਂਡਸਾ, ਸੈਕਟਰੀ ਸਿਮਰਦੀਪ ਸਿੰਘ ਬਲੱਗਣ, ਸੁਰਜੀਤ ਸਿੰਘ ਗਰੇਵਾਲ, ਲਲਿਤ ਕੁਮਾਰ ਗਰਗ ਅਤੇ ਗੁਰਬਚਨ ਸਿੰਘ ਨਹਿਲ ਨੇ ਪੁਲਿਸ ਮੁਲਾਜ਼ਮਾਂ ਦੀ ਇਮਾਨਦਾਰੀ ਦੀ ਸ਼ਲਾਘਾ ਕੀਤੀ ਹੈ |