ਸ਼ੇਰਪੁਰ, 31 ਮਈ (ਦਰਸ਼ਨ ਸਿੰਘ ਖੇੜੀ)-ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਖੇੜੀ ਕਲਾਂ ਦੇ ਇੰਚਾਰਜ ਅੰਗਰੇਜ਼ੀ ਲੈਕਚਰਾਰ ਜਗਰੂਪ ਸਿੰਘ ਗੁਰਮ ਨੂੰ ਆਪਣੀ 28 ਸਾਲ ਦੀ ਸਰਵਿਸ ਪੂਰੀ ਕਰ ਕੇ ਸਿਖਿਆ ਮਹਿਕਮੇ ਤੋਂ ਸੇਵਾ ਮੁਕਤ ਹੋਣ ਤੇ ਵਿਦਾਇਗੀ ਪਾਰਟੀ ਦਿੱਤੀ ਗਈ | ਉਨ੍ਹਾਂ ਦੀ ਮਿਕਨਾਤੀਸੀ ਸ਼ਖ਼ਸੀਅਤ ਦੀ ਖਿੱਚ ਕਾਰਨ ਵਿਦਿਆਰਥੀਆਂ ਅਤੇ ਸਟਾਫ਼ ਦੀਆਂ ਪਿਆਰ ਦੇ ਹੰਝੂਆਂ ਵਿਚ ਭਰੀਆਂ ਅੱਖਾਂ ਨੇ ਭਾਵਕਤਾ ਵਾਲਾ ਮਾਹੌਲ ਸਿਰਜਿਆ ਗਿਆ | ਉਨ੍ਹਾਂ ਦੀ ਬਹੁ ਪੱਖੀ ਤੇ ਸਰਵੋਤਮ ਸ਼ਖ਼ਸੀਅਤ ਬਾਰੇ ਮੈਡਮ ਕਮਲਵੀਰ ਕੌਰ ਨੇ ਬੋਲਦਿਆਂ ਕਿਹਾ ਕਿ ਇਨ੍ਹਾਂ ਨੇ ਇਕ ਸਫ਼ਲ ਅਧਿਆਪਕ, ਸਹਿਯੋਗੀ ਸਟਾਫ਼ ਮੈਂਬਰ, ਚੰਗਾ ਬੁਲਾਰਾ, ਵਿਸੇ ਵਿਚ ਮਾਹਿਰ, ਵਾਤਾਵਰਣ ਪ੍ਰੇਮੀ ਤੇ ਵਿਦਿਆਰਥੀਆਂ ਪ੍ਰਤੀ ਸੰਵੇਦਨਸ਼ੀਲਤਾ ਵਾਲਾ ਰੋਲ ਨਿਭਾਉਣ ਕਰ ਕੇ ਹਰੇਕ ਦਾ ਪਿਆਰ ਆਪਣੀ ਝੋਲੀ ਵਿਚ ਪਵਾਇਆ ਹੈ | ਸਟਾਫ਼ ਦੇ ਪੈੱ੍ਰਸ ਸਕੱਤਰ ਅਮਰਦੀਪ ਸਿੰਘ ਡੀ ਪੀ ਨੇ ਅਧਿਆਪਕਾਂ ਸਬੰਧੀ ਬੋਲਦਿਆਂ ਕਿਹਾ ਕਿ ਜ਼ਿੰਦਗੀ ਦੇ ਹਰ ਰੰਗ ਨਾਲ ਜੇਕਰ ਕੋਈ ਰੂਬਰੂ ਕਰਾਉਂਦਾ ਹੈ ਤੋਂ ਉਹ ਅਧਿਆਪਕ ਹੀ ਹਨ ਜੋ ਦੱਸਦੇ ਹਨ ਕਿ ਜ਼ਿੰਦਗੀ ਦਾ ਹਰ ਰੰਗ ਇੱਕ ਪਹਾੜ ਦੀ ਤਰ੍ਹਾਂ ਹੁੰਦਾ ਹੈ ਜਿਸ ਦਾ ਸਫ਼ਰ ਖ਼ੂਬਸੂਰਤ ਵੀ ਹੁੰਦਾ ਹੈ ਅਤੇ ਅÏਖਾ ਵੀ | ਇਸ ਮੌਕੇ ਸਰਪੰਚ ਗ੍ਰਾਮ ਪੰਚਾਇਤ ਖੇੜੀ ਚਹਿਲਾਂ ਨਛੱਤਰ ਸਿੰਘ ਆੜ੍ਹਤੀਆ, ਪੰਚ ਜਗਰੂਪ ਸਿੰਘ, ਹਰਮੇਲ ਸਿੰਘ ਹੇਲੀ, ਐਸ.ਐਮ.ਸੀ ਚੇਅਰਮੈਨ, ਸਕੂਲ ਸਟਾਫ਼ ਵਿਚੋਂ ਸ੍ਰੀ ਹਰੀਸ਼ ਕੁਮਾਰ, ਸ੍ਰੀਮਤੀ ਬਲਜੀਤ ਕੌਰ, ਗੁਰਜੰਟ ਕੌਰ, ਹਰਵਿੰਦਰ ਸਿੰਘ, ਵਿਪਨ ਅਰੋੜਾ, ਰੀਚਰ ਰਾਣੀ, ਸਰਬਜੀਤ ਕੌਰ, ਕਮਲਵੀਰ ਕੌਰ, ਪਰਮਵੀਰ ਕੌਰ, ਜਤਿੰਦਰਪਾਲ ਸਿੰਘ, ਅਮਰਦੀਪ ਸਿੰਘ, ਕੁਲਦੀਪ ਸਿੰਘ, ਜੋਤੀ ਬਾਂਸਲ, ਨੀਲਮ ਰਾਣੀ, ਜਨਾਬ ਸਿਕੰਦਰ ਅਲੀ, ਗੁਰਪ੍ਰੀਤ ਕੌਰ, ਅਮਨਪ੍ਰੀਤ ਕੌਰ, ਚਰਨਜੀਤ ਕੌਰ, ਹਰਦੀਪ ਕੌਰ, ਮੋਨਿਕਾ ਰਾਣੀ, ਪਰਮਪ੍ਰੀਤ ਸਿੰਘ, ਵੀਨਾ ਰਾਣੀ, ਸ਼ਿੰਗਾਰਾ ਸਿੰਘ, ਸਵਰਨ ਸਿੰਘ ਅਤੇ ਸੁਮਨ ਰਾਣੀ ਮੌਜੂਦ ਸਨ | ਇਸ ਸਮੇਂ ਮਾਂਗੇਵਾਲ, ਠੁੱਲੀਵਾਲ, ਪ੍ਰਾਇਮਰੀ ਸਕੂਲ ਖੇੜੀ ਚਹਿਲਾਂ ਦੇ ਸਟਾਫ ਮੈਂਬਰ ਵੀ ਹਾਜ਼ਰ ਸਨ | ਖੇੜੀ ਕਲਾਂ ਸਕੂਲ ਦੇ ਇੰਚਾਰਜ ਹਰੀਸ਼ ਕੁਮਾਰ ਦੀ ਅਗਵਾਈ ਹੇਠ ਉਨ੍ਹਾਂ ਨੂੰ ਅਤੇ ਉਨ੍ਹਾਂ ਦੀ ਸੁਪਤਨੀ ਮਨਜੀਤ ਕੌਰ ਨੂੰ ਸਨਮਾਨ ਚਿੰਨ ਦੇ ਕੇ ਸਨਮਾਨਿਤ ਕੀਤਾ ਗਿਆ | ਸਕੂਲ ਦੇ ਇੰਚਾਰਜ ਹਰੀਸ਼ ਕੁਮਾਰ ਨੇ ਸਾਰੇ ਹਾਜ਼ਰ ਨੁਮਾਇੰਦਿਆਂ ਦਾ ਸਟਾਫ ਵਲੋਂ ਧੰਨਵਾਦ ਕੀਤਾ | ਇਸ ਮੌਕੇ ਸਟੇਜ ਦਾ ਸੰਚਾਲਨ ਮੈਡਮ ਕਮਲਵੀਰ ਕੋਰ ਨੇ ਬਾਖੂਬੀ ਨਿਭਾਇਆ |