ਲਹਿਰਾਗਾਗਾ, 1 ਜੂਨ (ਅਸ਼ੋਕ ਗਰਗ)-ਨੇੜਲੇ ਪਿੰਡ ਸੰਗਤਪੁਰਾ ਵਿਖੇ ਸੁਨਾਮ ਰੋਡ 'ਤੇ ਬਣੇ ਸ਼੍ਰੀ ਬਾਂਕੇ ਬਿਹਾਰੀ ਗੁਦਾਮ ਵਲੋ 'ਤੇ ਪਾਣੀ ਛੱਡੇ ਜਾਣ ਕਾਰਨ ਜਿੱਥੇ ਸੜਕ ਟੁੱਟ ਰਹੀ ਹੈ, ਉੱਥੇ ਇੱਥੋਂ ਲੰਘਦੇ ਰਾਹਗੀਰ ਬੇਹੱਦ ਪ੍ਰੇਸ਼ਾਨ ਹਨ | ਉਪ ਮੰਡਲ ਇੰਜੀਨੀਅਰ, ਲਹਿਰਾਗਾਗਾ ਨੇ ਗੁਦਾਮ ਮਾਲਿਕ ਨੂੰ ਨੋਟਿਸ ਜਾਰੀ ਕਰਦਿਆਂ ਤੁਰੰਤ ਇਹ ਪਾਣੀ ਬੰਦ ਕਰਨ ਦੀ ਹਦਾਇਤ ਦਿੱਤੀ ਹੈ | ਮਹਿਕਮੇ ਵਲੋਂ ਜਾਰੀ ਕੀਤੇ ਨੋਟਿਸ ਰਾਹੀਂ ਜੂਨੀਅਰ ਇੰਜੀਨੀਅਰ ਰੈਂਪੀ ਸਿੰਘ ਨੂੰ ਪਾਣੀ ਬੰਦ ਕਰਵਾਉਣ ਦੀ ਜ਼ਿੰਮੇਵਾਰੀ ਲਾਈ ਗਈ ਹੈ | ਪੱਤਰ ਰਾਹੀਂ ਉਪ ਮੰਡਲ ਇੰਜੀਨੀਅਰ ਨੇ ਲਿਖਿਆ ਹੈ ਕਿ ਗੁਦਾਮ ਦੇ ਪਾਣੀ ਦਾ ਪ੍ਰਬੰਧ ਆਪਣੇ ਪੱਧਰ 'ਤੇ ਕੀਤਾ ਜਾਵੇ, ਕਿਉਂਕਿ ਸੜਕ 'ਤੇ ਪਾਣੀ ਛੱਡਣ ਕਾਰਨ ਕੋਈ ਵੀ ਅਣਸੁਖਾਵੀਂ ਘਟਨਾ ਵਾਪਰ ਸਕਦੀ ਹੈ |