ਸੰਗਰੂਰ, 1 ਜੂਨ (ਚੌਧਰੀ ਨੰਦ ਲਾਲ ਗਾਂਧੀ)-ਸਥਾਨਕ ਮੈਗਜ਼ੀਨ ਮੁਹੱਲਾ ਵਿਖੇ ਸਮਾਜ ਸੇਵੀ ਅਤੇ ਧਾਰਮਿਕ ਸੰਸਥਾ ਜੈ ਜਵਾਲਾ ਸੇਵਾ ਸੰਮਤੀ ਵਲੋਂ ਸਾਲ ਵੀ 18ਵਾਂ ਵਿਸ਼ਾਲ ਭਗਵਤੀ ਜਾਗਰਣ ਬੜੀ ਸ਼ਰਧਾ ਅਤੇ ਉਤਸ਼ਾਹ ਨਾਲ ਸੇਵਾ ਸੰਮਤੀ ਦੇ ਚੇਅਰਮੈਨ ਰਾਜ ਕੁਮਾਰ ਅਰੋੜਾ, ਪ੍ਰਧਾਨ ਮੌਤੀ ਕਪੂਰ, ਜਨਰਲ ਸਕੱਤਰ ਅਸ਼ੋਕ ਮਿੱਤਲ, ਮੁੱਖ ਸਲਾਹਕਾਰ ਮਹੇਸ਼ ਕੁਮਾਰ ਸਿੰਗਲਾ (ਮੇਸ਼ੀ) ਸਾਬਕਾ ਪ੍ਰਧਾਨ ਨਗਰ ਕੌਂਸਲ, ਸੀਨੀਅਰ ਮੀਤ ਪ੍ਰਧਾਨ ਰਕੇਸ਼ ਚੰਦੇਲ, ਸ਼ੁਭਮ ਬਾਂਸਲ, ਲਲਿਤ ਗੋਇਲ, ਵਾਇਸ ਪ੍ਰਧਾਨ ਵਿਕਰਮ ਤੂਰ, ਅਮਿਤ ਗੋਇਲ, ਅਨਿਤ ਕੁਮਾਰ ਗੋਇਲ, ਜੁਆਇੰਟ ਸੈਕਰੇਟਰੀ ਨੀਰਜ ਕੁਮਾਰ ਸ਼ਰਮਾ (ਮਨੀ ਮਹੇਸ਼), ਸਲਾਹਕਾਰ ਚਿਤਵਨ ਵਾਲੀਆ ਦੀ ਦੇਖ-ਰੇਖ ਹੇਠ ਕਰਵਾਇਆ ਗਿਆ | ਇਸ ਮੌਕੇ ਸੇਵਾ ਸੰਮਤੀ ਦੇ ਚੇਅਰਮੈਨ ਅਤੇ ਸੂਬਾਈ ਪੈਨਸ਼ਨਰ ਆਗੂ ਸ੍ਰੀ ਰਾਜ ਅਰੋੜਾ ਨੇ ਮੰਚ ਸੰਚਾਲਨ ਦੌਰਾਨ ਕਿਹਾ ਕਿ ਧਾਰਮਿਕ ਸਮਾਗਮਾਂ ਨਾਲ ਆਪਸੀ ਪਿਆਰ ਅਤੇ ਭਾਈਚਾਰਕ ਸਾਂਝ ਮਜ਼ਬੂਤ ਹੁੰਦੀ ਹੈ | ਨਗਰ ਕੌਂਸਲਰ ਪਿੰਕੀ ਚਿੰਦ, ਲਲਿਤ ਕਾਂਸਲ ਐਡਵੋਕੇਟ, ਵਿਕਰਮ ਠਾਕੁਰ, ਨੀਰਜ ਸ਼ਰਮਾ, ਰਵੀ ਗੋਰਾ, ਅਗਰਵਾਲ ਸਭਾ ਦੇ ਪ੍ਰਧਾਨ ਬਦਰੀ ਜਿੰਦਲ, ਕਿ੍ਸ਼ਨ ਗੋਪਾਲ ਮਿੱਤਲ, ਕਾਂਗਰਸੀ ਆਗੂ ਸੁਭਾਸ਼ ਗਰੋਵਰ, ਭਾਜਪਾ ਆਗੂ ਵਿਜੈ ਸਾਹਨੀ, ਅਸ਼ਵਨੀ ਗਰਗ, ਓਮ ਪ੍ਰਕਾਸ਼ ਸ਼ਰਮਾ, ਸ੍ਰੀ ਬਾਂਕੇ ਬਿਹਾਰੀ ਕੀਰਤਨ ਮੰਡਲ, ਅਨਿਲ ਗੋਇਲ ਐਡਵੋਕੇਟ ਅਤੇ ਸ਼ਿਵ ਅਬਾਲਵੀ ਵਲੋਂ ਮਾਤਾ ਦੇ ਪਵਿੱਤਰ ਜੋਤ ਅੱਗੇ ਨਤਮਸਤਕ ਹੋਏ | ਇਸ ਮੌਕੇ ਤੇ ਜੁਆਇੰਟ ਸੈਕਰੇਟਰੀ ਨੀਰਜ ਕੁਮਾਰ ਸ਼ਰਮਾ(ਮਨੀ ਮਹੇਸ਼), ਸਲਾਹਕਾਰ ਚਿਤਵਨ ਵਾਲੀਆ, ਮੈਂਬਰ ਬਲਜੀਤ ਸਿੰਘ ਸਾਹਨੀ, ਪ੍ਰਭਦਿਆਲ ਸਤਿੰਦਰ ਸਿੰਘ ਡੱਬੂ, ਨਰੇਸ਼ ਆਰਿਆ, ਗੋਪਾਲ ਦਾਸ ਕਾਕਾ, ਰਵੀ ਗੋਇਲ, ਰਿਸ਼ਵ ਜੋਸ਼ੀ, ਪ੍ਰਵੀਨ ਕੁਮਾਰ ਸਿੰਗਲਾ, ਰਵੀ ਗੋਇਲ ਗੋਰਾ, ਵਿਸ਼ਾਲ, ਵਰਿੰਦਰ (ਮਿੱਠੂ), ਗੋਪਾਲ ਚੰਦ, ਨਰੇਸ਼ ਆਰੀਆ, ਸਤਿੰਦਰ ਸਿੰਘ, ਰਿਸ਼ੂ ਜੋਸ਼ੀ, ਵਿਕਾਸ ਗੋਇਲ, ਬੰਟੀ, ਸਚਿਨ ਅਰੋੜਾ, ਲਲਿਤ ਕਾਂਸਲ, ਸੇਮੀ ਜੋਹਰ ਆਦਿ ਮੌਜੂਦ ਸਨ | ਸੇਵਾ ਸੰਮਤੀ ਵਲੋਂ ਆਈਆਂ ਸ਼ਖ਼ਸੀਅਤਾਂ ਨੂੰ ਸਨਮਾਨਿਤ ਕੀਤਾ ਗਿਆ |