14-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-09-2025

350 ਸਾਲਾ ਸ਼ਹੀਦੀ ਸ਼ਤਾਬਦੀ ਨੂੰ ਸਮਰਪਿਤ ਦਸਤਾਰ ਤੇ ਦੁਮਾਲਾ ਮੁਕਾਬਲੇ ਕਰਵਾਏ <br/>

Ad Position 21
No active advertisement
ਅਜੀਤ ਡੈਸਕ 01-09-2025
ਅਹਿਮਦਗੜ੍ਹ, 31 ਅਗਸਤ (ਰਣਧੀਰ ਸਿੰਘ ਮਹੋਲੀ, ਸੁਖਜੀਤ ਸਿੰਘ ਖੇੜਾ) - ਸ੍ਰੀ ਗੁਰੂ ਤੇਗ਼ ਬਹਾਦਰ ਸਾਹਿਬ ਜੀ ਅਤੇ ਭਾਈ ਮਤੀ ਦਾਸ ਜੀ, ਭਾਈ ਸਤੀ ਦਾਸ ਜੀ ਅਤੇ ਭਾਈ ਦਿਆਲਾ ਜੀ ਦੇ 350 ਸਾਲਾ ਸ਼ਹੀਦੀ ਸ਼ਤਾਬਦੀ ਨੂੰ ਸਮਰਪਿਤ 'ਆਓ ਦਸਤਾਰਾਂ ਸਜਾਈਏ ਮੁਹਿੰਮ ਤਹਿਤ ਦਸਤਾਰ-ਏ-ਦਰਬਾਰ'ਮੁਕਾਬਲਾ ਕੁਟੀਆ ਨਿਰਮਲ ਆਸ਼ਰਮ ਜੰਡਾਲੀ ਵਿਖੇ ਕਰਵਾਇਆ ਗਿਆ | ਜਿਸ ਵਿਚ ਜੂਨੀਅਰ ਅਤੇ ਸੀਨੀਅਰ ਵਰਗ ਦੇ ਲੜਕੇ ਅਤੇ ਲੜਕੀਆਂ ਦੇ ਸੁੰਦਰ ਦਸਤਾਰ ਤੇ ਦੁਮਾਲਾ ਸਜਾਉਣ ਦੇ ਮੁਕਾਬਲੇ ਕਰਵਾਏ ਗਏ | ਗੁਰਮਤਿ ਸੇਵਾ ਸੁਸਾਇਟੀ ਦੇ ਪ੍ਰਧਾਨ ਗਿਆਨੀ ਗਗਨਦੀਪ ਸਿੰਘ ਨਿਰਮਲੇ ਨੇ ਦੱਸਿਆ ਕਿ ਦਸਤਾਰ ਮੁਕਾਬਲੇ ਦਾ ਉਦਘਾਟਨ ਡਾ. ਮਨਦੀਪ ਸਿੰਘ ਖ਼ੁਰਦ ਪ੍ਰਧਾਨ ਵਿਰਸਾ ਸੰਭਾਲ ਸਰਦਾਰੀ ਲਹਿਰ ਪੰਜਾਬ ਨੇ ਕੀਤਾ | ਦਸਤਾਰ ਮੁਕਾਬਲੇ ਨੂੰ ਦੋ ਵਰਗਾਂ ਵਿਚ ਵੰਡਿਆ ਗਿਆ ਸੀ | ਜਿਸ ਵਿਚ ਜੂਨੀਅਰ ਵਰਗ 10 ਤੋਂ 14 ਸਾਲ ਅਤੇ ਸੀਨੀਅਰ ਵਰਗ 15 ਤੋਂ 20 ਸਾਲ ਤੱਕ ਅਤੇ 300 ਦੇ ਕਰੀਬ ਬੱਚਿਆਂ ਨੇ ਭਾਗ ਲਿਆ | ਜੇਤੂ ਬੱਚਿਆਂ ਨੂੰ ਹਜ਼ਾਰਾਂ ਰੁਪਏ ਦੇ ਨਗਦ ਇਨਾਮਾਂ ਨਾਲ ਸਨਮਾਨਿਤ ਕੀਤਾ ਸਾਰੇ ਬੱਚਿਆਂ ਨੂੰ ਵਿਸ਼ੇਸ਼ ਤੌਰ 'ਤੇ ਸੁੰਦਰ ਟਰਾਫ਼ੀਆਂ ਦਿੱਤੀਆਂ | ਸਮਾਗਮ ਦੌਰਾਨ ਪ੍ਰਧਾਨ ਗਿਆਨੀ ਗਗਨਦੀਪ ਸਿੰਘ ਦੀ ਅਗਵਾਈ ਵਿਚ ਸੰਸਥਾ ਦੇ ਸਮੂਹ ਅਹੁਦੇਦਾਰਾਂ ਪ੍ਰੀਤਮੋਹਿੰਦਰ ਸਿੰਘ ਬੇਦੀ ਜਨਰਲ ਸੈਕਰੇਟਰੀ, ਸੁਖਦੇਵ ਸਿੰਘ ਕੈਸ਼ੀਅਰ, ਮਾਸਟਰ ਹਰਜੀਤ ਸਿੰਘ ਵਾਇਸ ਪ੍ਰਧਾਨ, ਐਡਵੋਕੇਟ ਗੁਰਵਿੰਦਰ ਕੌਰ ਨਾਰੀਕੇ ਲੀਗਲ ਐਡਵਾਈਜ਼ਰ, ਪਰਮਜੀਤ ਸਿੰਘ ਪਾਂਗਲੀਆਂ ਮੀਡੀਆ ਐਡਵਾਈਜ਼ਰ, ਗੁਰਪ੍ਰੀਤ ਸਿੰਘ ਮੈਨੇਜਰ, ਡਾ. ਦਿਲਪ੍ਰੀਤ ਕੌਰ ਐਡਵਾਈਜ਼ਰ, ਰਾਜਿੰਦਰ ਸਿੰਘ ਐਡਵਾਈਜ਼ਰ, ਜਸਵੰਤ ਸਿੰਘ ਐਡਵਾਈਜ਼ਰ, ਸਿਮਰਜੀਤ ਸਿੰਘ ਐਡਵਾਈਜ਼ਰ ਜਥੇਦਾਰ ਸੁਖਦੀਪ ਸਿੰਘ ਪ੍ਰੀਤ, ਪ੍ਰਗਟ ਸਿੰਘ, ਬਾਬਾ ਜੀਤ ਸਿੰਘ, ਰਾਗੀ ਗੁਰਮੀਤ ਸਿੰਘ, ਲਖਵੀਰ ਸਿੰਘ, ਪਾਠੀ ਕੁਲਦੀਪ ਸਿੰਘ ਫ਼ੌਜੀ, ਅੰਮਿ੍ਤਪਾਲ ਸਿੰਘ ਜਥੇਦਾਰ ਪਲਵਿੰਦਰ ਸਿੰਘ ਘੁੰਮਣ ਯੂ.ਐੱਸ.ਏ ਅਤੇ ਕੁਲਵਿੰਦਰ ਸਿੰਘ ਆਰਲੈਂਡ ਮਨਜਿੰਦਰ ਸਿੰਘ ਲਲਹੇੜੀ ਦਾ ਹੀ ਬਹੁਤ ਸਹਿਯੋਗ ਰਿਹਾ | ਗਿਆਨੀ ਗਗਨਦੀਪ ਸਿੰਘ ਨਿਰਮਲੇ ਨੇ ਕਿਹਾ ਕਿ ਨੌਜਵਾਨ ਪੀੜੀ ਨੂੰ ਦਸਤਾਰ ਪ੍ਰਤੀ ਜਾਗਰੂਕ ਕਰਨਾ ਅਜੋਕੇ ਸਮੇਂ ਦੀ ਬਹੁਤ ਵੱਡੀ ਲੋੜ ਹੈ | ਇਸ ਤਰਾਂ ਦੇ ਉਪਰਾਲੇ ਹਰ ਪਿੰਡ ਅਤੇ ਸ਼ਹਿਰ ਦੇ ਵਿਚ ਹੋਣੇ ਚਾਹੀਦੇ ਹਨ |
ਜਿਸ ਨਾਲ ਨੌਜਵਾਨ ਪੀੜ੍ਹੀ ਨੂੰ ਬਾਣੀ ਅਤੇ ਬਾਣੇ ਨਾਲ ਜੋੜਿਆ ਜਾ ਸਕੇ | ਇਸ ਮੌਕੇ 'ਤੇ ਸਕੱਤਰ ਗੁਰਵਿੰਦਰ ਸਿੰਘ, ਦਸਤਾਰ ਕੋਚ ਸੁਖਚੈਨ ਸਿੰਘ ਭੈਣੀ, ਹਰਵਿੰਦਰ ਸਿੰਘ ਅਮਰਗੜ੍ਹ, ਹਰਪ੍ਰੀਤ ਸਿੰਘ ਚੀਮਾ, ਧਰਮਪ੍ਰੀਤ ਸਿੰਘ ਦੁੱਲਮਾ, ਅਵਤਾਰ ਸਿੰਘ ਖ਼ਾਲਸਾ, ਗੁਰਵਿੰਦਰ ਸਿੰਘ ਘਵੱਦੀ, ਪ੍ਰਭਪਿੰੰਦਰ ਸਿੰਘ ਬਾਠਾਂ, ਜਸ਼ਨਦੀਪ ਸਿੰਘ ਮਲੌਦ, ਗੁਰਪ੍ਰੀਤ ਸਿੰਘ ਜੋਤੀ, ਗੁਰਵਿੰਦਰ ਸਿੰਘ ਸਿਆੜ, ਸੁਖਮਨਪ੍ਰੀਤ ਸਿੰਘ ਲੁਹਾਰਾ ਸ਼੍ਰੋਮਣੀ ਕਮੇਟੀ ਪ੍ਰਚਾਰਕ ਸੁਖਬੀਰ ਸਿੰਘ ਫਲੌਂਡ, ਚਰਨਪ੍ਰੀਤ ਸਿੰਘ ਮੌਹੋਰਾਣਾ, ਤਰਨਵੀਰ ਸਿੰਘ, ਸੁਖਜਿੰਦਰ ਸਿੰਘ, ਸਹਿਜ, ਮਹਿਕ, ਜਸ਼ਨ, ਰਮਨ, ਹਰਮਨ, ਜੋਬਨ ਦਾ ਸਨਮਾਨ ਕੀਤਾ ਗਿਆ |

Ad Position 22
No active advertisement
ਪਿਛਲੀ ਖ਼ਬਰ ਵਿੱਤ ਮੰਤਰੀ ਨਾਲ ਪੈਨਲ ਮੀਟਿੰਗ ਉਪਰੰਤ ਬੇਰੁਜ਼ਗਾਰ ਸਾਂਝਾ ਮੋਰਚੇ ਨੂੰ ਮਸਲੇ ਹੱਲ ਹੋਣ ਪ੍ਰਤੀ ਆਸ ਬੱਝੀ <br/> ਅਗਲੀ ਖ਼ਬਰ ਮਿ੍ਤਕ ਸਰੀਰ ਨੂੰ ਮੈਡੀਕਲ ਖੋਜਾਂ ਲਈ ਭੇਜਿਆ <br/>
Ad Position 24