02-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-09-2025

ਝੋਨੇ ਦੀ ਖ਼ਰੀਦ ਸੰਬੰਧੀ ਵਿਸ਼ੇਸ਼ ਪ੍ਰਬੰਧ ਕੀਤੇ ਗਏ-ਗੱਜਣਮਾਜਰਾ

Ad Position 21
No active advertisement
ਅਜੀਤ ਡੈਸਕ 23-09-2025

ਅਹਿਮਦਗੜ੍ਹ, 22 ਸਤੰਬਰ (ਰਵਿੰਦਰ ਪੁਰੀ) - ਪੰਜਾਬ ਸਰਕਾਰ ਵਲੋਂ ਇਸ ਵਾਰ ਝੋਨੇ ਦੀ ਖ਼ਰੀਦ ਲਈ ਵਿਸ਼ੇਸ਼ ਪ੍ਰਬੰਧ ਕੀਤੇ ਗਏ ਹਨ ਅਤੇ ਨਾਲ ਹੀ ਖ਼ਰੀਦ ਸਬੰਧੀ ਕਿਸਾਨਾਂ, ਆੜ੍ਹਤੀਆ ਜਾਂ ਸ਼ੈਲਰ ਮਾਲਕਾਂ ਨੂੰ ਮੰਡੀਆਂ ਅੰਦਰ ਕਿਸੇ ਕਿਸਮ ਦੀ ਦਿੱਕਤ ਨਹੀਂ ਆਉਣ ਦਿੱਤੀ ਜਾਵੇਗੀ | ਇਹ ਵਿਚਾਰ ਅੱਜ ਹਲਕਾ ਵਿਧਾਇਕ ਪ੍ਰੋ: ਜਸਵੰਤ ਸਿੰਘ ਗੱਜਣਮਾਜਰਾ ਨੇ ਖ਼ਰੀਦ ਏਜੰਸੀਆਂ ਸ਼ੈਲਰ ਮਾਲਕਾਂ ਟਰੱਕ ਯੂਨੀਅਨ ਅਤੇ ਆੜ੍ਹਤੀ ਐਸੋ ਦੇ ਪ੍ਰਤਿਨਿੱਧੀਆ ਨਾਲ ਮੀਟਿੰਗ ਦੌਰਾਨ ਪ੍ਰਗਟ ਕੀਤੇ | ਉਨ੍ਹਾਂ ਇਸ ਮੌਕੇ ਇਹ ਵੀ ਵਿਸ਼ੇਸ਼ ਕਰਕੇ ਖ਼ੁਲਾਸਾ ਕੀਤਾ ਕਿ ਜੇਕਰ ਕਿਸੇ ਵੀ ਸਬੰਧਿਤ ਅਧਿਕਾਰੀ ਜਾਂ ਹੋਰ ਵਿਅਕਤੀਆਂ ਦੀ ਖ਼ਰੀਦ ਪ੍ਰਬੰਧਾਂ ਸਬੰਧੀ ਅਣਗਹਿਲੀ ਪਾਈ ਗਈ ਤਾਂ ਉਸ ਦੇ ਖ਼ਿਲਾਫ਼ ਸਖਤ ਐਕਸ਼ਨ ਲਿਆ ਜਾਵੇਗਾ | ਵਿਧਾਇਕ ਗੱਜਣਮਾਜਰਾ ਨੇ ਕਿਸਾਨਾਂ, ਆੜ੍ਹਤੀਆਂ ਅਤੇ ਸ਼ੈਲਰ ਮਾਲਕਾਂ ਨੂੰ ਅਪੀਲ ਕੀਤੀ ਕਿ ਜੇਕਰ ਕੋਈ ਵੀ ਦਿੱਕਤ ਜਾ ਕੋਈ ਕਮੀ-ਪੇਸ਼ੀ ਖ਼ਰੀਦ ਸਬੰਧੀ ਪਤਾ ਲੱਗੇ ਤਾਂ ਮੇਰੇ ਨਾਲ ਉਸੇ ਸਮੇਂ ਸੰਪਰਕ ਕੀਤਾ ਜਾ ਸਕਦਾ ਹੈ | ਇਸ ਮੌਕੇ 'ਤੇ ਚੇਅਰਮੈਨ ਮਾਰਕੀਟ ਕਮੇਟੀ ਕਮਲਜੀਤ ਸਿੰਘ ਉੱਭੀ, ਆੜ੍ਹਤੀ ਐਸ: ਦੇ ਸਰਪ੍ਰਸਤ ਬਲਦੇਵ ਮਲੌਦੀਏ, ਸ਼ੈਲਰ ਐਸ ਦੇ ਪ੍ਰਧਾਨ ਸ਼ੇਰੂ ਬਨੇਰੀਆ ਅਤੇ ਟਰੱਕ ਯੂਨੀਅਨ ਦੇ ਪ੍ਰਧਾਨ ਮਨਿੰਦਰਪਾਲ ਸਿੰਘ ਆਦਿ ਨੇ ਵੀ ਭਰਸਾ ਦਿੱਤਾ ਕਿ ਖ਼ਰੀਦ ਸਬੰਧੀ ਪੂਰਨ ਸਹਿਯੋਗ ਦਿੱਤਾ ਜਾਵੇਗਾ | ਇਸ ਮੌਕੇ 'ਤੇ ਹੋਰਨਾਂ ਇਲਾਵਾ ਟਰੱਕ ਯੂਨੀਅਨ ਦੇ ਆਗੂ ਗੁਰਵਿੰਦਰ ਸਿੰਘ ਗੋਰਖਾ, ਬਲਜਿੰਦਰ ਸਿੰਘ, ਰਾਇਸ ਮਿਲਰਜ਼ ਐਸ: ਵਲੋਂ ਰਿਸੂ ਗੋਇਲ, ਗਣੇਸ਼ ਬਾਂਸਲ ਅਤੇ ਫੂਡ ਸਪਲਾਈ ਵਿਭਾਗ ਵਲੋਂ ਰਹਿਤ ਕੁਮਾਰ ਅਤੇ ਗਗਨਦੀਪ ਸਿੰਘ ਆਦਿ ਵੀ ਵਿਸ਼ੇਸ਼ ਕਰ ਕੇ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਐੱਸ.ਪੀ. ਨਵਰੀਤ ਸਿੰਘ ਵਿਰਕ ਨੂੰ ਦੋ ਸਾਲਾਂ 'ਚ ਛੇਵੀਂ ਵਾਰ ਮਿਲੀ ਡੀ.ਜੀ.ਪੀ. ਕਮਾਡੇਸ਼ਨ ਡਿਸਕ <br/> ਅਗਲੀ ਖ਼ਬਰ ਧੂਰੀ ਪੁਲਿਸ ਵਲੋਂ ਗੈਰ ਕਾਨੂੰਨੀ ਤਰੀਕੇ ਨਾਲ ਤਿਆਰ ਕੀਤੇ ਜਾ ਰਹੇ ਛੋਟੇ ਪਟਾਕਿਆਂ ਦੇ ਕਾਰੋਬਾਰ ਦਾ ਪਰਦਾਫਾਸ਼-ਦੋਸ਼ੀ ਕਾ...
Ad Position 24
No active advertisement