ਧੂਰੀ, 22 ਸਤੰਬਰ (ਲਖਵੀਰ ਸਿੰਘ ਧਾਂਦਰਾ) - ਪੰਜਾਬ ਕਾਂਗਰਸ ਵਲੋਂ 'ਸੰਗਠਨ ਸਿਰਜਣ ਅਭਿਆਨ' ਤਹਿਤ ਹਲਕਾ ਧੂਰੀ ਦੇ ਸ਼ਹਿਰੀ ਅਤੇ ਦਿਹਾਤੀ ਵਰਕਰਾਂ ਨਾਲ ਅਲੱਗ-ਅਲੱਗ ਮੀਟਿੰਗਾਂ ਆਯੋਜਿਤ ਕੀਤੀਆਂ, ਜਿਸ ਵਿਚ ਆਲ ਇੰਡੀਆ ਕਾਂਗਰਸ ਪਾਰਟੀ ਦੇ ਅਬਜ਼ਰਵਰ ਅਤੇ ਰਾਜਸਥਾਨ ਦੇ ਸਾਬਕਾ ਮੰਤਰੀ ਜਗਦੀਸ਼ ਚੰਦਰ ਜਾਂਗੜ ਨੇ ਬਤੌਰ ਮੁੱਖ ਮਹਿਮਾਨ ਸ਼ਿਰਕਤ ਕੀਤੀ | ਉਨ੍ਹਾਂ ਕਿਹਾ ਕਿ ਕਾਂਗਰਸੀ ਵਰਕਰਾਂ ਵਿਚ ਜ਼ਿਲ੍ਹੇ ਦਾ ਪ੍ਰਧਾਨ ਚੁਣਨ ਲਈ ਭਾਰੀ ਉਤਸ਼ਾਹ ਹੈ ਤਾਂ ਜੋ ਆਗਾਮੀ ਚੋਣਾਂ ਵਿਚ ਸਰਕਾਰ ਬਣਾਉਣ ਦੀ ਤਿਆਰੀ ਕੀਤੀ ਜਾ ਸਕੇ | ਉਨ੍ਹਾਂ ਕਿਹਾ ਕਿ ਪੂਰੇ ਜ਼ਿਲ੍ਹੇ ਦੀ ਸਹਿਮਤੀ ਅਤੇ ਸਲਾਹ ਨਾਲ ਹੀ ਜ਼ਿਲ੍ਹਾ ਸੰਗਰੂਰ ਦਾ ਪ੍ਰਧਾਨ ਬਣਾਇਆ ਜਾਵੇਗਾ | ਇਸ ਲਈ ਹੀ ਉਹ ਮਜ਼ਬੂਤ ਸੰਗਠਨ ਦੀ ਤਿਆਰੀ ਸਬੰਧੀ ਰਾਇ ਲੈਣ ਆਏ ਹਨ | ਉਨ੍ਹਾਂ ਕਿਹਾ ਕਿ ਪੂਰੇ ਪੰਜਾਬ ਦੇ ਕਾਂਗਰਸੀ ਵਰਕਰਾਂ ਨੇ ਅਹਿਦ ਕੀਤਾ ਹੈ ਕਿ 2027 ਵਿਚ ਮੌਜੂਦਾ 'ਆਪ' ਸਰਕਾਰ ਨੂੰ ਹਰਾ ਕੇ ਕਾਂਗਰਸ ਦੀ ਸਰਕਾਰ ਲੈ ਕੇ ਆਉਣਗੇ | ਇਸ ਸਮੇਂ ਜਗਦੀਸ਼ ਜਾਂਗੜ ਵਲੋਂ ਜ਼ਿਲ੍ਹਾ ਪ੍ਰਧਾਨ ਦੀ ਚੋਣ ਨੂੰ ਲੈ ਕੇ ਪਾਰਟੀ ਆਗੂਆਂ ਅਤੇ ਵਰਕਰਾਂ ਦੇ ਬੰਦ ਕਮਰੇ 'ਚ ਵਿਚਾਰ ਵੀ ਸੁਣੇ ਗਏ | ਇਸ ਮੌਕੇ ਐਕਟਿੰਗ ਜ਼ਿਲ੍ਹਾ ਪ੍ਰਧਾਨ ਸੁਰਿੰਦਰਪਾਲ ਸਿੰਘ ਸਿਬੀਆ, ਯੂਥ ਕਾਂਗਰਸ ਪੰਜਾਬ ਦੇ ਜਨਰਲ ਸੈਕਟਰੀ ਸ਼ੁਭਮ ਸ਼ਰਮਾ ਸੂਭੀ, ਸੂਬਾ ਸਕੱਤਰ ਹੰਸ ਰਾਜ ਗੁਪਤਾ, ਪੰਜਾਬ ਕਾਂਗਰਸ ਕਿਸਾਨ ਵਿੰਗ ਦੇ ਸੂਬਾ ਜਨਰਲ ਸਕੱਤਰ ਹਰਦੀਪ ਸਿੰਘ ਦੋਲਤਪੁਰ, ਸੀਨੀਅਰ ਕਾਂਗਰਸੀ ਆਗੂ ਗੁਰਪਿਆਰ ਸਿੰਘ ਧੂਰਾ, ਜ਼ਿਲ੍ਹਾ ਪ੍ਰੀਸ਼ਦ ਮੈਂਬਰ ਇੰਦਰਪਾਲ ਸਿੰਘ ਗੋਲਡੀ ਕਹੇਰੂ, ਕਾਂਗਰਸੀ ਆਗੂ ਅੰਮਿ੍ਤ ਬਰਾੜ ਕਾਂਝਲਾ, ਜਗਤਾਰ ਸਿੰਘ ਤਾਰਾ ਬੇਨੜਾ, ਲਖਵੀਰ ਸਿੰਘ ਬਮਾਲ ਬਲਾਕ ਪ੍ਰਧਾਨ, ਸਤੀਸ਼ ਕਾਂਸਲ ਸ਼ਹਿਰੀ ਪ੍ਰਧਾਨ, ਚਮਕੌਰ ਸਿੰਘ ਕੁੰਬੜਵਾਲ, ਸਰਪੰਚ ਮਿੱਠੂ ਲੱਡਾ, ਨਸੀਬ ਸਿੰਘ ਚਾਂਗਲੀ ਆਦਿ ਵੀ ਹਾਜ਼ਰ ਸਨ |