ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-09-2025

ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਤਿੰਨ ਰੋਜ਼ਾ ਕਥਾ ਸਮਾਗਮਾਂ ਦਾ ਆਯੋਜਨ

Ad Position 21
No active advertisement
ਅਜੀਤ ਡੈਸਕ 23-09-2025
ਸੰਗਰੂਰ, 22 ਸਤੰਬਰ (ਚੌਧਰੀ ਨੰਦ ਲਾਲ ਗਾਂਧੀ) - ਸਥਾਨਕ ਗੁਰਦੁਆਰਾ ਸਾਹਿਬ ਗੁਰੂ ਨਾਨਕ ਦਰਬਾਰ ਵਿਖੇ ਗੁਰਦੁਆਰਾ ਪ੍ਰਬੰਧਕ ਤਾਲਮੇਲ ਕਮੇਟੀ ਵੱਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਆ ਰਹੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਤਿੰਨ ਰੋਜ਼ਾ ਕਥਾ ਸਮਾਗਮਾਂ ਦਾ ਆਯੋਜਨ ਕੀਤਾ ਗਿਆ | ਤਾਲਮੇਲ ਕਮੇਟੀ ਦੇ ਮੁਖੀ ਜਸਵਿੰਦਰ ਸਿੰਘ ਪਿ੍ੰਸ, ਹਰਪ੍ਰੀਤ ਸਿੰਘ ਪ੍ਰੀਤ ਜਨਰਲ ਸਕੱਤਰ, ਗੁਰਵਿੰਦਰ ਸਿੰਘ ਸਰਨਾ, ਪਰਮਿੰਦਰ ਸਿੰਘ ਸੋਬਤੀ, ਰਾਜਵਿੰਦਰ ਸਿੰਘ ਲੱਕੀ, ਜਸਵੀਰ ਸਿੰਘ ਪਿੰਕਾ ਦੀ ਦੇਖ ਰੇਖ ਹੇਠ ਹੋਇਆ, ਗੁਰਮੀਤ ਸਿੰਘ ਸਾਹਨੀ ਦੇ ਸਟੇਜ ਸੰਚਾਲਨ ਅਧੀਨ ਗੁਰਦੁਆਰਾ ਸਾਹਿਬ ਦੇ ਹਜ਼ੂਰੀ ਰਾਗੀ ਭਾਈ ਅੰਮਿ੍ਤਪਾਲ ਸਿੰਘ ਦੇ ਜਥੇ ਨੇ ਰਸਭਿੰਨਾ ਕੀਰਤਨ ਕੀਤਾ ਉਪਰੰਤ ਸੰਗਰੂਰ ਸ਼ਹਿਰ ਦਾ ਮਾਣ ਵਧਾਉਣ ਵਾਲੇ ਪ੍ਰਸਿੱਧ ਕਥਾ ਵਾਚਕ ਭਾਈ ਮਨਦੀਪ ਸਿੰਘ ਮੁਰੀਦ ਨੇ ਗਿਆਨੀ ਸੰਤੋਖ ਸਿੰਘ ਦੁਆਰਾ ਰਚਿਤ ਸ੍ਰੀ ਗੁਰੂ ਪ੍ਰਤਾਪ ਸੂਰਜ ਗ੍ਰੰਥ ਤੇ ਆਧਾਰਿਤ ਗੁਰੂ ਨਾਨਕ ਦੇਵ ਜੀ ਦੇ ਵਰਤਾਏ ਕੌਤਕਾਂ ਵਿਸ਼ੇਸ਼ ਕਰ ਕੇ ਮੂਲ-ਮੰਤਰ ਬਾਰੇ ਅਤੇ ਗੁਰੂ ਸਾਹਿਬ ਵੱਲੋਂ ਭਾਈ ਮਰਦਾਨਾ ਸੰਗ ਕੀਤੀ ਕੀਰਤਨ ਦੀ ਆਰੰਭਤਾ ਦੇ ਪ੍ਰਸੰਗ ਦੀ ਕੀਤੀ ਕਥਾ ਵਾਰਤਾ ਦਾ, ਸ਼ਹਿਰੀ ਅਤੇ ਇਲਾਕੇ ਚੋਂ ਵੱਡੀ ਗਿਣਤੀ ਵਿਚ ਪਹੁੰਚੀਆਂ ਸੰਗਤਾਂ ਨੇ ਅਗੰਮੀ ਅਨੰਦ ਮਾਣਿਆ | ਭਾਈ ਦਲਵੀਰ ਸਿੰਘ ਬਾਬਾ ਨੇ ਪਾਠ ਸਰਵਣ ਕਰਾਉਣ ਦੀ ਸੇਵਾ ਨਿਭਾਈ | ਭਾਈ ਸਤਵਿੰਦਰ ਸਿੰਘ ਭੋਲਾ ਹੈੱਡ ਗ੍ਰੰਥੀ ਵੱਲੋਂ ਕੀਤੀ ਅਰਦਾਸ ਉਪਰੰਤ ਨਿਸ਼ਾਨ ਸਾਹਿਬ ਦੀ ਅਗਵਾਈ ਅਤੇ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਜਗਤਾਰ ਸਿੰਘ, ਕੁਲਵੀਰ ਸਿੰਘ, ਸੁਰਿੰਦਰ ਪਾਲ ਸਿੰਘ ਸਿਦਕੀ, ਸੁਖਪਾਲ ਸਿੰਘ ਗਰੇਵਾਲ, ਹਰਭਜਨ ਸਿੰਘ ਭੱਟੀ, ਅਮਰਿੰਦਰ ਸਿੰਘ ਮੌਖਾ, ਇਸਤਰੀ ਸਤਿਸੰਗ ਸਭਾ ਦੀ ਪ੍ਰਧਾਨ ਬੀਬੀ ਬਲਵੰਤ ਕੌਰ, ਸੰਤੋਸ਼ ਕੌਰ ਦੀ ਦੇਖ ਰੇਖ ਹੇਠ ਕੱਢੀ ਗਈ ਇਸ ਬਰਾਤ ਵਿਚ ਸ਼ਹਿਰ ਤੇ ਇਲਾਕੇ ਦੀਆਂ ਸੰਗਤਾਂ ਨੇ ਉਤਸ਼ਾਹ ਅਤੇ ਚਾਅ ਨਾਲ ਵੱਡੀ ਗਿਣਤੀ ਵਿਚ ਸ਼ਮੂਲੀਅਤ ਕੀਤੀ | ਦਲਵੀਰ ਸਿੰਘ ਬਾਬਾ, ਚਰਨਜੀਤ ਪਾਲ ਸਿੰਘ, ਸੁਰਿੰਦਰ ਪਾਲ ਸਿੰਘ ਸਿਦਕੀ, ਗੁਰਕੰਵਲ ਸਿੰਘ, ਗੁਰਿੰਦਰ ਵੀਰ ਸਿੰਘ, ਮਨਦੀਪ ਸਿੰਘ ਬੋਨੀ ਸਾਹਨੀ, ਗੁਰਲੀਨ ਕੌਰ, ਸਵਰਨ ਕੌਰ, ਗੁਰਬੀਰ ਕੌਰ ਬੇਬੀ, ਰੇਖਾ ਕਾਲੜਾ, ਪਰਮਿੰਦਰ ਕੌਰ, ਕਿਰਨ ਦੂਆ, ਮਨਜੀਤ ਕੌਰ ਆਦਿ ਵੱਲੋਂ ਸ਼ਬਦਾਂ ਦਾ ਗਾਇਨ ਕੀਤਾ | ਇਨ੍ਹਾਂ ਸਮਾਗਮ ਦੌਰਾਨ ਸ਼ਹੀਦ ਬਾਬਾ ਦੀਪ ਸਿੰਘ ਜੀ ਸੇਵਾ ਸੁਸਾਇਟੀ, ਭਾਈ ਘਨ੍ਹਈਆ ਜੀ ਸੇਵਾ ਦਲ, ਜਗਜੀਤ ਸਿੰਘ ਸਰਨਾ , ਜਸਵੀਰ ਸਿੰਘ ਪਿੰਕਾ, ਹਰਿੰਦਰ ਵੀਰ ਸਿੰਘ ਘੀਕਾ, ਗੁਰਮੀਤ ਸਿੰਘ ਟਿੰਕੂ, ਸੋਬਤੀ ਪਰਿਵਾਰ, ਰਾਜ ਕੁਮਾਰ ਰਾਜੂ ਪਰਿਵਾਰ ਆਦਿ ਨੇ ਵਿਸ਼ੇਸ਼ ਸੇਵਾਵਾਂ ਨਿਭਾਈਆਂ | ਸਮਾਗਮ ਦੀ ਸਮਾਪਤੀ ਵਾਲੇ ਦਿਨ ਭਾਈ ਮਨਦੀਪ ਸਿੰਘ ਮੁਰੀਦ ਨੇ ਗੁਰੂ ਸਾਹਿਬ ਦੇ ਵਿਆਹ ਪੁਰਬ ਸਬੰਧੀ ਇਤਿਹਾਸ ਦੱਸਦੇ ਹੋਏ ਸੁਲਤਾਨਪੁਰ ਲੋਧੀ ਤੋਂ ਅਚਲ ਬਟਾਲੇ ਤੱਕ ਦਾ ਸਫ਼ਰ ਤੇ ਕੱਚੀ ਕੰਧ ਦੇ ਪ੍ਰਸੰਗ ਤੇ ਰੌਸ਼ਨੀ ਪਾਈ | ਤਾਲਮੇਲ ਕਮੇਟੀ ਵੱਲੋਂ ਜਸਵਿੰਦਰ ਸਿੰਘ ਪਿ੍ੰਸ, ਜਗਤਾਰ ਸਿੰਘ, ਹਰਪ੍ਰੀਤ ਸਿੰਘ ਪ੍ਰੀਤ, ਸੁਰਿੰਦਰ ਪਾਲ ਸਿੰਘ ਸਿਦਕੀ, ਗੁਰਵਿੰਦਰ ਸਿੰਘ ਸਰਨਾ, ਨਰਿੰਦਰ ਪਾਲ ਸਿੰਘ ਸਾਹਨੀ, ਕਰਮ ਸਿੰਘ, ਗੁਰਿੰਦਰ ਸਿੰਘ ਗੁਜਰਾਲ, ਪਰਮਿੰਦਰ ਸਿੰਘ ਸੋਬਤੀ, ਗੁਰਮੀਤ ਸਿੰਘ ਨਾਗੀ, ਗੁਰਸਿਮਰਨ ਸਿੰਘ, ਬਾਬਾ ਪਿਆਰਾ ਸਿੰਘ, ਭਾਈ ਅੰਮਿ੍ਤਪਾਲ ਸਿੰਘ, ਭਾਈ ਸੁੰਦਰ ਸਿੰਘ, ਮਾਤਾ ਸਵਰਨ ਕੌਰ, ਰੇਖਾ ਰਾਣੀ ਆਦਿ ਵੱਲੋਂ ਭਾਈ ਮਨਦੀਪ ਸਿੰਘ ਮੁਰੀਦ ਤੇ ਪਰਿਵਾਰ ਅਤੇ ਦਲਵੀਰ ਸਿੰਘ ਬਾਬਾ ਸਮੇਤ ਸਹਿਯੋਗੀ ਸੰਸਥਾਵਾਂ ਦੇ ਮੁਖੀ ਅੰਮਿ੍ਤ ਸਿੰਘ , ਦਰਸ਼ਨ ਸਿੰਘ ਗੁਰਦੁਆਰਾ ਸ੍ਰੀ ਗੁਰੂ ਰਵਿਦਾਸ ਜੀ, ਗੁਰਦਰਸ਼ਨ ਸਿੰਘ ਪ੍ਰਧਾਨ ਭਾਈ ਹਿੰਮਤ ਸਿੰਘ ਧਰਮਸ਼ਾਲਾ, ਸਿਮਰਤ ਕੌਰ ਰਾਣਾ ਪੂਨੀਆ, ਸ਼ਵਿੰਦਰ ਕੌਰ ਗੁਰਦੁਆਰਾ ਸਾਹਿਬ ਮਹਿਲ ਮੁਬਾਰਕ ਨੂੰ ਸਨਮਾਨਿਤ ਕੀਤਾ | ਇਹਨਾਂ ਸਮਾਗਮਾਂ ਵਿਚ ਵੱਖ-ਵੱਖ ਸੰਸਥਾਵਾਂ ਦੇ ਨੁਮਾਇੰਦਿਆਂ ਵਜੋਂ ਹਰਦੀਪ ਸਿੰਘ ਸਾਹਨੀ, ਮਾਸਟਰ ਬਲਵਿੰਦਰ ਸਿੰਘ ਬਾਲੀਆਂ, ਪਰਮਜੀਤ ਸਿੰਘ ਟਿਵਾਣਾ, ਰਾਜਿੰਦਰ ਪਾਲ ਸਿੰਘ ਟੋਨੀ, ਈਮਾਨ ਪ੍ਰੀਤ ਸਿੰਘ, ਗੁਲਜ਼ਾਰ ਸਿੰਘ, ਰਾਵਿੰਦਰ ਸਿੰਘ, ਬਲਵਿੰਦਰ ਸਿੰਘ, ਹਰਵਿੰਦਰ ਸਿੰਘ ਪੱਪੂ, ਜਤਿੰਦਰ ਸਿੰਘ, ਜਰਨੈਲ ਸਿੰਘ, ਉਪਿੰਦਰਜੀਤ ਸਿੰਘ, ਪਰਵਿੰਦਰ ਸਿੰਘ ਪੱਪੂ, ਕੁਲਜੀਤ ਸਿੰਘ ਸਿੱਧੂ, ਕੰਵਲਜੀਤ ਸਿੰਘ, ਮਨਵਿੰਦਰ ਸਿੰਘ ਸੋਬਤੀ, ਗੁਰਪ੍ਰੀਤ ਸਿੰਘ ਰੌਬਿਨ, ਬਲਜਿੰਦਰ ਸਿੰਘ, ਦਮਨਜੀਤ ਸਿੰਘ, ਬਲਵੰਤ ਸਿੰਘ ਭਿੱਖੀ, ਹਰਬੰਸ ਸਿੰਘ ਕੁਮਾਰ, ਗੁਰਮੀਤ ਸਿੰਘ ਕਾਲੜਾ, ਰਸਵਿੰਦਰ ਸਿੰਘ ਟੁਰਨਾ , ਨਰਿੰਦਰ ਸਿੰਘ ਬੱਬੂ, ਮਨਮੋਹਨ ਸਿੰਘ ਰੇਖੀ, ਪ੍ਰੋ: ਗੁਰਤੇਜ ਸਿੰਘ ਸਿੱਧੂ, ਗੁਰਵਿੰਦਰ ਸਿੰਘ ਬੱਬੀ, ਹਰਜੀਤ ਸਿੰਘ ਢੀਂਗਰਾ, ਬਲਜੋਤ ਸਿੰਘ, ਸਰਬਜੀਤ ਸਿੰਘ ਆਹਲੂਵਾਲੀਆ, ਜਸਵਿੰਦਰ ਸਿੰਘ, ਕਰਨੈਲ ਸਿੰਘ ਅੰਬੇਡਕਰ ਨਗਰ, ਕਰਤਾਰ ਸਿੰਘ, ਜਸਪਾਲ ਸਿੰਘ ਖ਼ਾਲਸਾ, ਹਰਜੀਤ ਸਿੰਘ ਪਾਹਵਾ, ਮਨਮੋਹਨ ਸਿੰਘ ਸਾਹਨੀ, ਗੁਰਪ੍ਰੀਤ ਸਿੰਘ, ਹਰਵਿੰਦਰ ਸਿੰਘ ਬਿੱਟੂ, ਈਮਾਨਪ੍ਰੀਤ ਸਿੰਘ, ਬਲਜੀਤ ਕੌਰ, ਮਨਪ੍ਰੀਤ ਕੌਰ, ਏਕਜੋਤ ਕੌਰ, ਨੀਨਾ ਸੋਬਤੀ, ਜੋਗਿੰਦਰ ਕੌਰ, ਰਣਜੀਤ ਕੌਰ, ਸਿਮਰਨਜੀਤ ਕੌਰ, ਜਤਿੰਦਰ ਕੌਰ ਕਪੂਰ, ਪਰਮਜੀਤ ਕੌਰ, ਇੰਦਰਪਾਲ ਕੌਰ, ਸਤਿੰਦਰ ਕੌਰ, ਵਰਿੰਦਰ ਕੌਰ, ਅਨੰਤ ਕੌਰ, ਜੋਗਿੰਦਰ ਕੌਰ, ਮਨਪ੍ਰੀਤ ਕੌਰ, ਕੁਲਵਿੰਦਰ ਕੌਰ ਢੀਂਗਰਾ, ਗੁਰਵਿੰਦਰ ਕੌਰ, ਜਸਵਿੰਦਰ ਕੌਰ, ਹਰਵਿੰਦਰ ਕੌਰ, ਅਮਨਦੀਪ ਕੌਰ, ਭੁਪਿੰਦਰ ਕੌਰ, ਹਰਵਿੰਦਰ ਪਾਲ ਕੌਰ ਆਦਿ ਸਮੇਤ ਸ਼ਹਿਰੀ ਸੰਗਤਾਂ ਤੋਂ ਇਲਾਵਾ ਅਕੋਈ ਸਾਹਿਬ, ਮੰਗਵਾਲ, ਬਡਰੁੱਖਾਂ ਆਦਿ ਦੀਆਂ ਸੰਗਤਾਂ ਨੇ ਵੀ ਵਿਸ਼ੇਸ਼ ਤੌਰ ਤੇ ਸ਼ਮੂਲੀਅਤ ਕੀਤੀ | ਸੰਗਤਾਂ ਨੂੰ ਭਾਜੀ ਅਤੇ ਗੁਰੂ ਕੇ ਲੰਗਰ ਅਤੁੱਟ ਵਰਤਾਏ ਗਏ |
Ad Position 22
No active advertisement
ਪਿਛਲੀ ਖ਼ਬਰ ਨੌਜਵਾਨ ਪੀੜ੍ਹੀ ਨੂੰ ਪੰਜਾਬੀ ਸਾਹਿਤ ਨਾਲ ਜੋੜਨ ਲਈ ਵਿੱਦਿਅਕ ਸੰਸਥਾਵਾਂ ਅੰਦਰ ਸੈਮੀਨਾਰ ਕਰਵਾਏ ਜਾਣ - ਪ੍ਰੋ. ਗੀਤਾ ਰਾਣ... ਅਗਲੀ ਖ਼ਬਰ ਸੁਨਾਮ ਵਿਖੇ ਵੱਖ-ਵੱਖ ਵਿਕਾਸ ਕਾਰਜਾਂ ਦਾ ਕੈਬਨਿਟ ਮੰਤਰੀ ਅਮਨ ਅਰੋੜਾ ਨੇ ਲਿਆ ਜਾਇਜ਼ਾ
Ad Position 24
No active advertisement