ਮਸਤੂਆਣਾ ਸਾਹਿਬ, 22 ਸਤੰਬਰ (ਦਮਦਮੀ) - ਨੇੜਲੇ ਪਿੰਡ ਚੰਗਾਲ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੇ ਖਿਡਾਰੀਆਂ ਨੇ ਸੰਗਰੂਰ ਜੋਨ ਦੀ ਅਗਵਾਈ ਕਰਦਿਆਂ ਸਕੂਲ ਆਫ਼ ਐਮੀਨੈਂਸ ਸੰਗਰੂਰ ਵਿਖੇ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈ: ਸਿੱ:) ਸ਼੍ਰੀਮਤੀ ਤਰਵਿੰਦਰ ਕੌਰ ਦੀ ਅਗਵਾਈ ਅਤੇ ਜ਼ਿਲ੍ਹਾ ਸਪੋਰਟਸ ਕੋਆਰਡੀਨੇਟਰ ਸ੍ਰੀਮਤੀ ਨਰੇਸ਼ ਸੈਣੀ ਅਤੇ ਟੂਰਨਾਮੈਂਟ ਅਬਜ਼ਰਵਰ ਪਿ੍ੰਸੀਪਲ ਸ੍ਰੀ ਵਿਪਨ ਚਾਵਲਾ ਦੀ ਨਿਗਰਾਨੀ ਹੇਠ ਹੋਈਆਂ 69ਵੀਆਂ ਜ਼ਿਲ੍ਹਾ ਪੱਧਰੀ ਸਕੂਲ ਖੇਡਾਂ ਕਬੱਡੀ ਨੈਸ਼ਨਲ ਸਟਾਈਲ ਅੰਡਰ 17 ਸਾਲ ਲੜਕਿਆਂ ਦੇ ਮੁਕਾਬਲਿਆਂ ਵਿਚ ਡੀ.ਪੀ. ਈ. ਅਮਰੀਕ ਸਿੰਘ ਤੂਫ਼ਾਨ ਅਤੇ ਤਰਨਵੀਰ ਸਿੰਘ ਸਿੱਧੂ ਵੱਲੋਂ ਦਿੱਤੀ ਸੁਚੱਜੀ ਕੋਚਿੰਗ ਸਦਕਾ ਪਿਛਲੇ ਸਾਲਾਂ ਦੇ ਰਿਕਾਰਡ ਨੂੰ ਬਰਕਰਾਰ ਰੱਖਦਿਆਂ ਵਧੀਆ ਪ੍ਰਦਰਸ਼ਨ ਕਰ ਕੇ ਫਾਈਨਲ ਮੁਕਾਬਲੇ ਵਿਚ ਚੀਮਾ ਜੋਨ ਦੀ ਟੀਮ ਨੂੰ 45 -20 ਅੰਕਾਂ ਨਾਲ ਹਰਾ ਕੇ ਪੂਰੇ ਜ਼ਿਲੇ੍ਹ ਵਿਚੋਂ ਪਹਿਲਾ ਸਥਾਨ ਪ੍ਰਾਪਤ ਕੀਤਾ | ਖਿਡਾਰੀਆਂ ਦੀ ਇਸ ਜਿੱਤ ਦੀ ਖ਼ੁਸ਼ੀ ਵਿਚ ਵਿਪਨ ਚਾਵਲਾ, ਪਿ੍ੰਸੀਪਲ ਨੀਲਮਜੀਤ ਕੌਰ, ਮੁੱਖ ਅਧਿਆਪਕ ਮਨਜੋਤ ਕੌਰ, ਮੁੱਖ ਅਧਿਆਪਕ ਹਰਪ੍ਰੀਤ ਸਿੰਘ, ਮੁੱਖ ਅਧਿਆਪਕ ਅਭਿਨਵ ਜੈਦਕਾ, ਲੈਕਚਰਾਰ ਰਾਜਿਤ, ਲੈਕਚਰਾਰ ਵਰਿੰਦਰ ਸਿੰਘ, ਲੈਕਚਰਾਰ ਕੁਲਦੀਪ ਸਿੰਘ ਅਤੇ ਜ਼ਿਲੇ੍ਹ ਦੇ ਸਮੂਹ ਸਰੀਰਕ ਸਿੱਖਿਆ ਅਧਿਆਪਕਾਂ ਨੇ ਡੀ.ਪੀ.ਈ. ਅਮਰੀਕ ਸਿੰਘ ਅਤੇ ਤਰਨਵੀਰ ਸਿੰਘ ਸਿੱਧੂ ਨੂੰ ਮੁਬਾਰਕਬਾਦ ਦਿੱਤੀ ਅਤੇ ਉਮੀਦ ਜਤਾਈ ਕਿ ਇਹ ਖਿਡਾਰੀ ਸਟੇਟ ਪੱਧਰ 'ਤੇ ਵਧੀਆ ਪ੍ਰਦਰਸ਼ਨ ਕਰ ਕੇ ਆਪਣੇ ਸਕੂਲ ਇਲਾਕੇ ਅਤੇ ਜ਼ਿਲੇ੍ਹ ਦਾ ਨਾਮ ਰੌਸ਼ਨ ਕਰਨਗੇ |