ਲੌਂਗੋਵਾਲ, 22 ਸਤੰਬਰ (ਵਿਨੋਦ, ਖੰਨਾ) - ਸੰਤ ਲੌਂਗੋਵਾਲ ਇੰਸਟੀਚਿਊਟ ਆਫ਼ ਇੰਜੀਨੀਅਰਿੰਗ ਐਂਡ ਟੈਕਨੌਲੋਜੀ ਸਲਾਈਟ ਲੌਂਗੋਵਾਲ ਵਿਖੇ ਤਕਨੀਕੀ ਮਹਾਕੁੰਭ ਟੈਕਫੈਸਟ 2025 ਸ਼ਾਨੋ ਸ਼ੌਕਤ ਨਾਲ ਸੰਪੰਨ ਹੋ ਗਿਆ ਹੈ | ਇਸ ਸਮਾਗਮ ਦੇ ਮੁੱਖ ਮਹਿਮਾਨ ਪ੍ਰੋ. ਸ਼ਾਲਿਨੀ ਬੱਤਰਾ ਡੀਨ ਫੈਕਲਟੀ ਥਾਪਰ ਯੂਨੀਵਰਸਿਟੀ ਪਟਿਆਲਾ ਅਤੇ ਡਾਇਰੈਕਟਰ ਸਲਾਈਟ ਪ੍ਰੋ. ਮਣੀਕਾਂਤ ਪਾਸਵਾਨ ਸਨ | ਇਸ ਸਮਾਗਮ ਵਿਚ ਪ੍ਰੋ. ਐਮ.ਐਮ. ਸਿਨਹਾ ਡੀਨ, ਪ੍ਰੋ. ਆਰ. ਕੇ. ਮਿਸ਼ਰਾ ਡੀਨ, ਪ੍ਰੋ. ਇੰਦਰਾਜ ਸਿੰਘ, ਪ੍ਰੋ. ਐਮ.ਐਮ. ਸਿੰਘ, ਡਾ. ਪ੍ਰੀਤਪਾਲ ਕੌਰ ਅਤੇ ਡਾ. ਸ਼ੰਕਰ ਸਿੰਘ ਮੁਖੀ ਮਕੈਨੀਕਲ ਵਿਭਾਗ ਵੀ ਸ਼ਾਮਲ ਹੋਏ | ਇਸ ਬਹੁਪੱਖੀ ਤਿਉਹਾਰ ਵਿਚ 38 ਸੰਸਥਾਵਾਂ ਤੋਂ 250 ਭਾਗੀਦਾਰ ਸ਼ਾਮਲ ਹੋਏ | ਇਸ ਦੌਰਾਨ ਵਿਦਿਆਰਥੀਆਂ ਦੇ ਬਹੁ ਪੱਖੀ ਵਿੱਦਿਅਕ ਅਤੇ ਖੋਜ ਮੁਕਾਬਲੇ ਹੋਏ | ਸਾਰੇ ਜੇਤੂਆਂ ਨੂੰ ਇਨਾਮ ਮੈਡਲ, ਨਕਦ ਪੁਰਸਕਾਰ ਅਤੇ ਸਰਟੀਫਿਕੇਟ ਦਿੱਤੇ ਗਏ | ਇਸ ਦੌਰਾਨ ਅਫਰੀਕਾ ਦੇ ਵਿਦਿਆਰਥੀਆਂ ਖ਼ਾਸ ਕਰਕੇ ਕੇ.ਪੀ.ਆਰ., ਐਲ.ਪੀ.ਯੂ. ਜਲੰਧਰ ਅਤੇ ਕੁਝ ਚੰਡੀਗੜ੍ਹ ਦੀਆਂ ਸੰਸਥਾਵਾਂ ਤੋਂ ਇਲਾਵਾ ਹਿਮਾਚਲ ਪ੍ਰਦੇਸ਼ ਦੇ ਵਿਦਿਆਰਥੀਆਂ ਨੇ ਬੇਹੱਦ ਪ੍ਰਭਾਵਸ਼ਾਲੀ ਪ੍ਰਦਰਸ਼ਨ ਕੀਤੇ | ਸੱਭਿਆਚਾਰਕ ਸ਼ਾਮ ਵਿੱਚ ਨਾਟੀ, ਗਿੱਧਾ, ਭੰਗੜਾ ਅਤੇ ਕੱਥਕ ਸਮੇਤ ਵੱਖ-ਵੱਖ ਭਾਰਤੀ ਨਾਚ ਰੂਪਾਂ ਦੇ ਮਨਮੋਹਕ ਪ੍ਰਦਰਸ਼ਨ ਪੇਸ਼ ਕੀਤੇ ਗਏ | ਸਮਾਗਮ ਦੇ ਅੰਤ ਵਿੱਚ ਲੇਜ਼ਰ ਸ਼ੋਅ ਨੇ ਦਰਸ਼ਕਾਂ ਨੂੰ ਤਕਨਾਲੋਜੀ ਅਤੇ ਕਲਾ ਦਾ ਇੱਕ ਸ਼ਾਨਦਾਰ ਸੰਗਮ ਪੇਸ਼ ਕੀਤਾ | ਇਸ ਦੌਰਾਨ ਕੇਮਿਕਾ ਡੋਮੇਨ, ਇਲੈਕਟਰੋਨਿਕਾ ਡੋਮੇਨ ਇਲੈਕਟਿ੍ਕਾ ਡੋਮੇਨ ਅਤੇ ਫੂਡ ਡੋਮੇਨ ਵਿਚ ਵੱਖ ਵੱਖ ਮੁਕਾਬਲੇ ਕਰਵਾਏ ਜਿਸ ਵਿਚ ਨਵੇਂ ਇੰਜੀਨੀਅਰਾਂ ਦੀ ਕਾਬਲੀਅਤ ਸਾਹਮਣੇ ਆਈ | ਡਾਇਰੈਕਟਰ ਪ੍ਰੋ. ਮਣੀ ਕਾਂਤ ਪਾਸਵਾਨ ਅਤੇ ਟੈੱਕ ਫੈਸਟ 25 ਕਮੇਟੀ ਦੇ ਮੁਖੀਆਂ ਨੇ ਸਟਾਲਾਂ ਦਾ ਦੌਰਾ ਕੀਤਾ | ਇਸ ਮੌਕੇ ਸਲਾਈਟ ਵਿਦਿਆਰਥੀਆਂ ਵੱਲੋਂ ਤਿਆਰ ਕੀਤਾ ਗਿਆ ਐਸ-400 ਡਿਫੈਂਸ ਮਾਡਲ ਖਿੱਚ ਦਾ ਕੇਂਦਰ ਰਿਹਾ |