10-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-10-2025

ਧੂਮ-ਧਾਮ ਨਾਲ ਮਨਾਇਆ ਦੀਵਾਲੀ ਦਾ ਤਿਉਹਾਰ

Ad Position 21
No active advertisement
ਅਜੀਤ ਡੈਸਕ 19-10-2025

  ਚੀਮਾ ਮੰਡੀ, 18 ਅਕਤੂਬਰ (ਜਗਰਾਸ ਮਾਨ) - ਪੈਰਾਮਾਊਾਟ ਪਬਲਿਕ ਸਕੂਲ, ਚੀਮਾਂ ਦੇ ਬੱਚਿਆਂ ਵਲੋਂ ਦਿਵਾਲੀ ਦਾ ਤਿਉਹਾਰ ਧੂਮ-ਧਾਮ ਨਾਲ ਮਨਾਇਆ ਗਿਆ | ਇਸ ਤਿਉਹਾਰ ਦੀ ਖੁਸ਼ੀ 'ਚ ਸਕੂਲ ਵਿਚ ਬੱਚਿਆਂ ਦੇ ਮਨੋਰੰਜਨ ਲਈ ਵੱਖ-ਵੱਖ ਪ੍ਰਤੀਯੋਗਿਤਾਵਾਂ ਜਿਵੇਂ ਨਰਸਰੀ ਤੋਂ ਪਹਿਲੀ ਡਰਾਅ ਐਂਡ ਕਲਰਿੰਗ ਕੰਪੀਟੀਸ਼ਨ, ਡਾਂਸ ਕੰਪੀਟੀਸ਼ਨ, ਫਨ-ਐਕਟੀਵੀਟੀ ਅਤੇ ਦੂਸਰੀ ਤੋਂ ਪੰਜਵੀਂ ਜਮਾਤ ਕੁਇੱਜ਼ ਕੰਪੀਟੀਸ਼ਨ, ਛੇਵੀਂ ਤੋਂ ਅੱਠਵੀ- ਪੋਸਟਰ ਮੇਕਿੰਗ ਕੰਪੀਟੀਸ਼ਨ, ਦੀਵਾ ਡੈਕੋਰੇਸ਼ਨ ਤੇ ਕਾਰਡ ਮੇਕਿੰਗ ਕੰਪੀਟੀਸ਼ਨ ਅਤੇ ਨੌਵੀਂ ਤੋਂ ਬਾਰ੍ਹਵੀਂ-ਕਲਾਸ ਡੈਕੋਰੇਸ਼ਨ, ਰੰਗੋਲੀ ਕੰਪੀਟੀਸ਼ਨ, ਕੁੱਕ ਵੀਦਾਊਟ ਫਾਇਰ ਕੰਪੀਟੀਸ਼ਨ ਕਰਵਾਏ ਗਏ | ਜਿਸ ਵਿਚ ਬੱਚਿਆਂ ਨੇ ਵੱਧ ਚੜ੍ਹ ਕੇ ਹਿੱਸਾ ਲਿਆ ਅਤੇ ਖੂਬ ਆਨੰਦ ਮਾਣਿਆ | ਇਸ ਤੋਂ ਬਾਅਦ ਸਕੂਲ ਦੇ ਐਮ.ਡੀ. ਸ. ਜਸਵੀਰ ਸਿੰਘ ਚੀਮਾਂ ਅਤੇ ਮੈਡਮ ਕਿਰਨਪਾਲ ਕੌਰ ਨੇ ਬੱਚਿਆਂ ਨੂੰ ਦਿਵਾਲੀ ਦੇ ਤਿਉਹਾਰ ਤੇ ਚਾਨਣਾ ਪਾਉਦੇਂ ਹੋਏ ਇਸ ਤਿਉਹਾਰ ਨੂੰ ਪ੍ਰਦੂਸ਼ਣ ਰਹਿਤ ਮਨਾਉਣ ਲਈ ਪ੍ਰੇਰਿਤ ਕੀਤਾ ਅਤੇ ਦਿਵਾਲੀ ਦੇ ਤਿਉਹਾਰ ਦੀ ਬੱਚਿਆਂ ਨੂੰ ਵਧਾਈ ਦਿੱਤੀ | ਇਸ ਮੌਕੇ ਪਿ੍ੰਸੀਪਲ ਸੰਜੇ ਕੁਮਾਰ, ਭੁਸ਼ਪਿੰਦਰ ਕੌਰ ਅਤੇ ਸਮੂਹ ਸਟਾਫ਼ ਮੈਂਬਰ ਮੌਜੂਦ ਸਨ ਅਤੇ ਸਕੂਲ ਦੀ ਮੈਨੇਜਮੈਂਟ ਵਲੋਂ ਸਾਰੇ ਸਟਾਫ ਨੂੰ ਦਿਵਾਲੀ ਦੇ ਗਿਫਟ ਅਤੇ ਵਧਾਈ ਦਿੱਤੀ |

Ad Position 22
No active advertisement
ਪਿਛਲੀ ਖ਼ਬਰ ਲਾਰਿਆਂ ਤੋਂ ਅੱਕੇ ਬੇਰੁਜ਼ਗਾਰ ਮਨਾਉਣਗੇ ਖਾਲੀ ਦਿਵਾਲੀ ਅਗਲੀ ਖ਼ਬਰ ਜ਼ਿਲ੍ਹਾ ਪੁਲਿਸ ਮੁਖੀ ਦੀ ਅਗਵਾਈ ਹੇਠ ਤਿਉਹਾਰਾਂ ਦੇ ਮੱਦੇਨਜ਼ਰ ਫਲੈਗ ਮਾਰਚ ਕੀਤਾ
Ad Position 24