10-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-10-2025

ਸਕੂਲ , ਵਰਦੀ ਗ੍ਰਾਂਟ ਤੇ ਸਫ਼ਾਈ ਸੇਵਕਾਂ ਦੀ ਤਨਖ਼ਾਹ ਲੰਬੇ ਸਮੇਂ ਤੋ ਲਟਕੀ

Ad Position 21
No active advertisement
ਅਜੀਤ ਡੈਸਕ 19-10-2025
ਸੰਗਰੂਰ, 18 ਅਕਤੂਬਰ (ਧੀਰਜ ਪਸੋਰੀਆ) - ਸਿੱਖਿਆ ਵਿਭਾਗ ਦੇ ਵਿੱਤੀ ਕੰਮਾਂ ਦਾ ਤਾਣਾ-ਬਾਣਾ ਬੁਰੀ ਤਰ੍ਹਾਂ ਉਲਝ ਗਿਆ ਹੈ ਇਸ ਦੇ ਬਾਵਜੂਦ ਇਸ ਵੱਲ ਬਿਲਕੁਲ ਵੀ ਧਿਆਨ ਨਹੀਂ ਦਿੱਤਾ ਜਾ ਰਿਹਾ ਹੈ | ਡੈਮੋਕ੍ਰੇਟਿਕ ਟੀਚਰਜ਼ ਫ਼ਰੰਟ ਪੰਜਾਬ ਦੇ ਜ਼ਿਲ੍ਹਾ ਪ੍ਰਧਾਨ ਦਾਤਾ ਸਿੰਘ ਨਮੋਲ ਅਤੇ ਸਕੱਤਰ ਹਰਭਗਵਾਨ ਗੁਰਨੇ ਨੇ ਦੱਸਿਆ ਕਿ ਪੰਜਾਬ ਦੇ ਸਰਕਾਰੀ ਸਕੂਲਾਂ ਵਿਚ ਸਕੂਲ ਮੈਨੇਜਮੈਂਟ ਕਮੇਟੀਆਂ ਰਾਹੀਂ ਮਹਿਜ਼ ਤਿੰਨ ਹਜ਼ਾਰ ਦੀ ਨਿਗੂਣੀ ਤਨਖ਼ਾਹ 'ਤੇ ਰੱਖੇ ਸਫ਼ਾਈ ਸੇਵਕ ਪਿਛਲੇ ਛੇ-ਛੇ ਮਹੀਨੇ ਤੋ ਤਨਖ਼ਾਹ ਲਈ ਤਰਸ ਰਹੇ ਹਨ ਪਰ ਵਿਭਾਗ ਕੋਈ ਹੱਥ-ਪੱਲਾ ਨਹੀਂ ਫੜਾ ਰਿਹਾ |ਇਸੇ ਤਰਾਂ ਅਧਿਆਪਕਾਂ ਨੇ ਸਕੂਲਾਂ ਦੇ ਵੱਖ -ਵੱਖ ਕੰਮ ਜਿਵੇਂ ਕਮਰੇ, ਚਾਰ ਦੀਵਾਰੀਆਂ ਅਤੇ ਬਾਥਰੂਮ ਦੀ ਉਸਾਰੀ ਦੁਕਾਨਦਾਰਾਂ ਤੋ ਉਧਾਰ ਸਮਾਨ ਚੁੱਕ ਕੇ ਕਰ ਲਈ ਪਰ ਇਹਨਾਂ ਗਰਾਂਟਾਂ ਦਾ ਵੱਡਾ ਹਿੱਸਾ ਸਰਕਾਰ ਵਲੋਂ ਸਕੂਲਾਂ ਨੂੰ ਨਹੀਂ ਭੇਜਿਆ ਗਿਆ | ਅਧਿਆਪਕ ਪਿਛਲੇ ਸਾਲ ਤੋ ਇਹ ਗਰਾਂਟਾਂ ਉਡੀਕ ਰਹੇ ਹਨ ਅਤੇ ਦੁਕਾਨਦਾਰ ਆਪਣੀਆਂ ਪੇਮੈਂਟਾਂ ਲੈਣ ਲਈ ਸਕੂਲਾਂ ਦੇ ਚੱਕਰ ਕੱਟ ਰਹੇ ਹਨ | ਇਸੇ ਤਰਾਂ ਹੀ ਵਿਦਿਆਰਥੀਆਂ ਦੀਆਂ ਵਰਦੀਆਂ ਦੇ ਬਿੱਲ ਜਮ੍ਹਾਂ ਕਰਵਾਏ ਨੂੰ ਤਿੰਨ-ਚਾਰ ਮਹੀਨੇ ਬੀਤ ਗਏ ਹਨ ਪਰ ਉਸ ਦੀ ਵੀ ਪੇਮੈਂਟ ਅਜੇ ਤੱਕ ਨਹੀਂ ਆਈ ਤੇ ਵਰਦੀਆਂ ਦੇਣ ਵਾਲੇ ਦੁਕਾਨਦਾਰ ਅਗਲੇ ਸਾਲ ਤੋ ਵਰਦੀਆਂ ਦੇਣ ਲਈ ਹੱਥ ਖੜੇ ਕਰ ਰਹੇ ਹਨ | ਸੀਨੀਅਰ ਮੀਤ ਪ੍ਰਧਾਨ ਸੁਖਜਿੰਦਰ ਸੰਗਰੂਰ, ਵਿੱਤ ਸਕੱਤਰ ਯਾਦਵਿੰਦਰ ਪਾਲ ਤੇ ਪ੍ਰੈੱਸ ਸਕੱਤਰ ਜਸਬੀਰ ਨਮੋਲ ਨੇ ਮੰਗ ਕੀਤੀ ਕਿ ਵਿਭਾਗ ਦੇ ਸਭ ਤੋ ਵੱਧ ਸ਼ੋਸ਼ਿਤ ਕਾਮੇ ਸਫ਼ਾਈ ਸੇਵਕਾਂ ਦੀ ਤਨਖ਼ਾਹ ਤੁਰੰਤ ਪਾਈ ਜਾਵੇ ਤਾਂ ਜੋ ਉਹ ਤਿਉਹਾਰਾਂ ਦੇ ਦਿਨਾਂ 'ਚ ਆਪਣਾ ਗੁਜ਼ਾਰਾ ਕਰ ਸਕਣ | ਆਗੂਆਂ ਨੇ ਮੰਗ ਕੀਤੀ ਕਿ ਸਿੱਖਿਆ ਵਿਭਾਗ ਕੰਮ ਸ਼ੁਰੂ ਕਰਵਾਉਣ ਤੋ ਪਹਿਲਾਂ ਸਕੂਲਾਂ ਦੇ ਖਾਤਿਆਂ ਵਿਚ ਗਰਾਂਟਾਂ ਪਾਇਆ ਕਰੇ ਤਾਂ ਜੋ ਅਜਿਹੀਆਂ ਮੁਸ਼ਕਿਲਾਂ ਦਾ ਸਾਹਮਣਾ ਨਾ ਕਰਨਾ ਪਵੇ |

Ad Position 22
No active advertisement
ਪਿਛਲੀ ਖ਼ਬਰ ਵਿਧਾਇਕ ਰਹਿਮਾਨ ਨੇ ਵੱਖ-ਵੱਖ ਵਿਕਾਸ ਕਾਰਜਾਂ ਦੀ ਸ਼ੁਰੂਆਤ ਕਰਵਾਈ ਅਗਲੀ ਖ਼ਬਰ ਲਾਰਿਆਂ ਤੋਂ ਅੱਕੇ ਬੇਰੁਜ਼ਗਾਰ ਮਨਾਉਣਗੇ ਖਾਲੀ ਦਿਵਾਲੀ
Ad Position 24