10-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-10-2025

ਆਈ.ਡੀ.ਪੀ. ਵਲੋਂ 'ਦਿ ਐੱਜ ਇੰਸਟੀਚਿਊਟ ਦੇ ਸੀ.ਐਮ.ਡੀ. ਜੱਗੀ ਢੀਂਡਸਾ ਦਾ ਬੈਸਟ ਐਵਾਰਡ' ਨਾਲ ਸਨਮਾਨ

Ad Position 21
No active advertisement
ਅਜੀਤ ਡੈਸਕ 19-10-2025
ਧੂਰੀ, 18 ਅਕਤੂਬਰ (ਲਖਵੀਰ ਸਿੰਘ ਧਾਂਦਰਾ) - ਆਈਲੈਟਸ ਦੀ ਵਿਸਵ ਪੱਧਰੀ ਵੱਕਾਰੀ ਪ੍ਰੀਖਿਆ ਲੈਣ ਵਾਲੀ ਆਈ.ਡੀ.ਪੀ. ਸੰਸਥਾ ਵਲੋਂ ਪਿਛਲੇ ਦਿਨੀਂ ਚੰਡੀਗੜ੍ਹ ਵਿਖੇ ਕਰਵਾਈ ਗਈ '12 ਵੀਂ ਸਲਾਨਾ ਪਾਟਨਰ ਮੀਟ' ਮੌਕੇ ਦਿ ਅੱਜ ਇੰਸਟੀਚਿਊਟ ਆਫ਼ ਇੰਗਲਿਸ਼ ਧੂਰੀ ਨੂੰ 'ਬੈਸਟ ਐਵਾਰਡ' ਨਾਲ ਸਨਮਾਨਿਤ ਕੀਤਾ ਗਿਆ | ਜਿਕਰਯੋਗ ਹੈ ਕਿ ਆਈਲੈਟਸ ਦੀ ਪ੍ਰੀਖਿਆ ਲੈਣ ਵਾਲੀ ਆਈ.ਡੀ.ਪੀ. ਸੰਸਥਾ ਵਲੋਂ ਦਿ ਅੱਜ ਇੰਸਟੀਚਿਊਟ ਆਫ਼ ਇੰਗਲਿਸ਼ ਧੂਰੀ ਦੇ ਸੀ.ਐੱਮ.ਡੀ. ਜਗਸੀਰ ਸਿੰਘ ਜੱਗੀ ਢੀਂਡਸਾ ਨੂੰ ਇਹ ਐਵਾਰਡ ਉਨ੍ਹਾਂ ਦੀ ਸੰਸਥਾ ਵਲੋਂ ਆਈਲੈਟਸ ਦੀ ਵੱਕਾਰੀ ਪ੍ਰੀਖਿਆ 'ਚ ਸਿਖਿਆਰਥੀਆਂ ਨੂੰ ਮਿਆਰੀ ਸਿੱਖਿਆ ਦੇਣ ਬਦਲੇ ਦਿੱਤਾ ਗਿਆ, ਜੋ ਸਮਾਗਮ ਦੌਰਾਨ ਸੰਸਥਾ ਦੇ ਸਾਊਥ ਏਸ਼ੀਆ ਖੇਤਰੀ ਡਾਇਰੈਕਟਰ ਇੰਦਰਪ੍ਰੀਤ ਸਿੰਘ ਅਤੇ ਐਸੋਸੀਏਟ ਡਾਇਰੈਕਟਰ ਜਪਦੀਪ ਸਿੰਘ ਵਲੋਂ ਪ੍ਰਦਾਨ ਕੀਤਾ ਗਿਆ | ਇਹ ਸਨਮਾਨ ਉਨ੍ਹਾਂ ਨੂੰ ਆਈਲੈਟਸ ਦੀ ਤਿਆਰੀ ਕਰਵਾਉਣ ਦੇ ਖੇਤਰ ਵਿਚ ਬੇਹਤਰੀਨ ਪ੍ਰਦਸ਼ਨ, ਵਿਦਿਆਰਥੀਆਂ ਨੂੰ ਮਿਆਰੀ ਸਿੱਖਿਆ ਪ੍ਰਦਾਨ ਕਰਨ ਅਤੇ ਉਨ੍ਹਾਂ ਨੂੰ ਵਿਦੇਸ਼ੀ ਪੜ੍ਹਾਈ ਲਈ ਤਿਆਰ ਕਰਨ ਦੇ ਯਤਨਾਂ ਬਦਲੇ ਦਿੱਤਾ ਗਿਆ | ਜੱਗੀ ਢੀਂਡਸਾ ਨੇ ਸਨਮਾਨ ਮਿਲਣ ਉਪਰੰਤ ਕਿਹਾ ਕਿ ਇਹ ਐਵਾਰਡ ਉਨ੍ਹਾਂ ਨੂੰ ਹੋਰ ਜ਼ਿਆਦਾ ਜ਼ਿੰਮੇਵਾਰ ਅਤੇ ਪ੍ਰੇਰਿਤ ਕਰਦਾ ਹੈ ਕਿ ਉਹ ਵਿਦਿਆਰਥੀਆਂ ਦੇ ਭਵਿੱਖ ਨੂੰ ਹੋਰ ਚਮਕਦਾਰ ਬਣਾਉਣ ਲਈ ਆਪਣੀ ਸੇਵਾ ਜਾਰੀ ਰੱਖਣ | ਉਨ੍ਹਾਂ ਨੇ ਆਈ.ਡੀ.ਪੀ. ਸੰਸਥਾ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਧੂਰੀ ਵਰਗੇ ਸ਼ਹਿਰਾਂ ਵਿਚ ਮਿਆਰੀ ਸਿੱਖਿਆ ਦੇਣ ਲਈ ਉਨ੍ਹਾਂ ਦੀ ਟੀਮ ਨਿਰੰਤਰ ਕੋਸ਼ਿਸ਼ ਕਰਦੀ ਰਹੇਗੀ |
Ad Position 22
No active advertisement
ਪਿਛਲੀ ਖ਼ਬਰ ਵਿੱਤ ਮੰਤਰੀ ਨੇ ਹਲਕਾ ਦਿੜ੍ਹਬਾ ਦੇ 13 ਹੜ੍ਹ ਪੀੜਤਾਂ ਨੂੰ ਮੁਆਵਜ਼ਾ ਰਾਸ਼ੀ ਦੇ ਮਨਜ਼ੂਰੀ ਪੱਤਰ ਸੌਂਪੇ ਅਗਲੀ ਖ਼ਬਰ ਜ਼ਿਲ੍ਹਾ ਸੰਗਰੂਰ ਦੀਆਂ ਮੰਡੀਆਂ ਵਿਚ 173980 ਮੀਟਰਕ ਟਨ ਝੋਨੇ ਦੀ ਹੋਈ ਆਮਦ-ਲਿਫਟਿੰਗ ਦੀ ਰਫਤਾਰ ਹੌਲੀ
Ad Position 24