ਮੂਨਕ 18 ਅਕਤੂਬਰ (ਵਰਿੰਦਰ ਭਾਰਦਵਾਜ)- ਗਿਆਨ ਗੰਗਾ ਇੰਟਰਨੈਸ਼ਨਲ ਸਕੂਲ ਬੱਲਰਾਂ ਵਿਖੇ ਦੀਵਾਲੀ ਦਾ ਤਿਉਹਾਰ ਧੂਮ-ਧਾਮ ਨਾਲ ਮਨਾਇਆ ਗਿਆ | ਇਸ ਮੌਕੇ ਵਿਦਿਆਰਥੀਆਂ ਨੇ ਸੁੰਦਰ ਤੇ ਰੰਗ-ਬਰੰਗੀਆਂ ਰੰਗੋਲੀਆਂ ਬਣਾ ਕੇ ਆਪਣੀ ਕਲਾ ਦਾ ਵਿਲੱਖਣ ਪ੍ਰਦਰਸ਼ਨ ਕੀਤਾ | ਬੱਚਿਆਂ ਦੀਆਂ ਬਣਾਈਆਂ ਰੰਗੋਲੀਆਂ ਮਨਮੋਹਕ ਸਨ ਅਤੇ ਉਨ੍ਹਾਂ ਨੇ ਆਪਣੀ ਰਚਨਾਤਮਿਕਤਾ ਰਾਹੀਂ ਇਹ ਸਾਬਤ ਕੀਤਾ ਕਿ ਗਿਆਨ ਗੰਗਾ ਇੰਟਰਨੈਸ਼ਨਲ ਸਕੂਲ ਦੇ ਵਿਦਿਆਰਥੀ ਹਰ ਖੇਤਰ ਵਿਚ ਅੱਗੇ ਹਨ | ਦੀਵਾਲੀ ਦੇ ਸਬੰਧ ਵਿਚ ਵਿਦਿਆਰਥੀਆਂ ਨੇ ਆਪਣੀਆਂ ਕਲਾਸਾਂ ਤੇ ਸਕੂਲ ਨੂੰ ਸੁੰਦਰ ਢੰਗ ਨਾਲ ਸਜਾਇਆ ਹੋਇਆ ਸੀ ਇਸ ਮੌਕੇ ਵਿਚ ਖ਼ੁਸ਼ੀ ਅਤੇ ਚਮਕ ਦਾ ਮਾਹੌਲ ਦੇਖਣਯੋਗ ਸੀ | ਇਸ ਤੋਂ ਇਲਾਵਾ ਵਿਦਿਆਰਥੀਆਂ ਨੇ ਦੀਵਾਲੀ ਨਾਲ ਸੰਬੰਧਿਤ ਚਾਰਟ ਅਤੇ ਪੋਸਟਰ ਤਿਆਰ ਕਰ ਕੇ ਆਪਣੀਆਂ ਭਾਵਨਾਵਾਂ ਦਾ ਪ੍ਰਗਟਾਵਾ ਕੀਤਾ | ਇਸ ਮੌਕੇ ਵਿਦਿਆਰਥੀਆਂ ਨੇ ਭਾਸ਼ਣ, ਨਾਚ ਅਤੇ ਗੀਤਾਂ ਰਾਹੀਂ ਵੀ ਦੀਵਾਲੀ ਦੀ ਖ਼ੁਸ਼ੀ ਪ੍ਰਗਟਾਈ, ਸਕੂਲ ਦੇ ਸਾਰੇ ਵਿਦਿਆਰਥੀਆਂ ਵਲੋਂ ਪੇਸ਼ ਕੀਤੀ ਗਈ ਰਾਮਾਇਣ ਦੀ ਝਲਕ ਸਭ ਲਈ ਦਿਲਚਸਪ ਤੇ ਉਤਸ਼ਾਹ ਦਾ ਕੇਂਦਰ ਬਣੀ ਰਹੀ | ਇਸ ਮੌਕੇ ਸਕੂਲ ਦੇ ਚੇਅਰਮੈਨ ਸੀਤਾਰਾਮ ਮਿੱਤਲ ਤੇ ਸੁਰੇਸ਼ ਮਿੱਤਲ ਨੇ ਸਾਰੇ ਅਧਿਆਪਕਾਂ ਨੂੰ ਉਪਹਾਰ ਭੇਟ ਕਰ ਕੇ ਉਨ੍ਹਾਂ ਪ੍ਰਤੀ ਆਪਣਾ ਧੰਨਵਾਦ ਪ੍ਰਗਟਾਇਆ ਅਤੇ ਸਭ ਨੂੰ ਦੀਵਾਲੀ ਦੀਆਂ ਦਿਲੋਂ ਮੁਬਾਰਕਾਂ ਦਿੱਤੀਆਂ | ਸਕੂਲ ਦੇ ਪਿ੍ੰਸੀਪਲ ਸ੍ਰੀਮਤੀ ਹਰਪ੍ਰੀਤ ਕੌਰ ਨੇ ਵਿਦਿਆਰਥੀਆਂ ਨੂੰ ਗਰੀਨ ਦੀਵਾਲੀ