10-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-10-2025

ਸੁਨਿਆਰੇ ਦੀ ਕੋਠੀ ਵਿਚੋਂ ਨਿਪਾਲੀ ਨੌਕਰ ਅਤੇ ਉਸ ਦੀ ਪਤਨੀ 35 ਤੋਲੇ ਸੋਨੇ ਦੇ ਗਹਿਣੇ ਤੇ 5 ਲੱਖ ਰੁਪਏ ਨਕਦੀ ਲੈ ਕੇ ਹੋਏ ਫਰਾਰ

Ad Position 21
No active advertisement
ਅਜੀਤ ਡੈਸਕ 20-10-2025
ਸੰਗਰੂਰ, 19 ਅਕਤੂਬਰ (ਦਮਨਜੀਤ ਸਿੰਘ) - ਸ਼ਹਿਰ ਸੰਗਰੂਰ ਦੀ ਪੋਸ਼ ਕਲੋਨੀ ਮਾਨਸ਼ਾਹੀਆਂ ਕਲੋਨੀ ਨਾਨਕਿਆਣਾ ਰੋਡ ਵਿਖੇ ਬੀਤੀ ਕੱਲ੍ਹ ਦਿਨ ਦਿਹਾੜੇ ਘਰ ਦੇ ਨੌਕਰ ਵਲੋਂ ਹੀ ਲੱਖਾਂ ਰੁਪਏ ਦੀ ਨਕਦੀ ਅਤੇ ਸੋਨੇ ਦੇ ਗਹਿਣੇ ਚੋਰੀ ਕਰ ਕੇ ਫਰਾਰ ਹੋਣ ਦੀ ਸੰਨਸਨੀਖੇਜ ਵਾਰਦਾਤ ਸਾਹਮਣੇ ਆਈ ਹੈ | ਘਟਨਾ ਸਬੰਧੀ ਥਾਣਾ ਸਿਟੀ ਸੰਗਰੂਰ 'ਚ ਦਰਜ ਮੁਕੱਦਮੇ ਮੁਤਾਬਕ ਮਨੀਸ਼ ਕੁਮਾਰ ਵਾਸੀ ਮਾਨਸ਼ਾਹੀਆਂ ਕਲੋਨੀ ਸੰਗਰੂਰ ਜੋ ਲਹਿਰਾਗਾਗਾ ਵਿਖੇ ਸੋਨੇ ਦੇ ਗਹਿਣਿਆਂ ਦੀ ਦੁਕਾਨ ਕਰਦਾ ਹੈ, ਨੇ ਪੁਲਿਸ ਨੂੰ ਇਤਲਾਹ ਦਿੱਤੀ ਕਿ ਉਹ ਆਪਣੇ ਭਰਾ ਪਨੀਤ ਕੁਮਾਰ ਨਾਲ ਲਹਿਰਾਗਾਗਾ ਵਿਖੇ ਸੋਨੇ ਦੇ ਗਹਿਣਿਆਂ ਦੀ ਦੁਕਾਨ ਕਰਦਾ ਹੈ ਅਤੇ ਅੱਜ 17 ਅਕਤੂਬਰ ਨੂੰ ਉਸ ਦੇ ਭਰਾ ਪਨੀਤ ਦੇ ਵਿਆਹ ਦੇ ਵਰ੍ਹੇਗੰਢ ਸੀ | ਜਿਸ ਕਾਰਨ ਉਹ ਆਪਣੇ ਪਰਿਵਾਰ ਸਮੇਤ ਸਵੇਰੇ ਸਵੇਰੇ ਲਹਿਰੇ ਚਲਾ ਗਿਆ ਸੀ ਅਤੇ ਪਿੱਛੇ ਉਨ੍ਹਾਂ ਦੀ ਕੋਠੀ ਵਿਚ ਉਨ੍ਹਾਂ ਦਾ ਨੌਕਰ ਵਰਿੰਦਰ ਸਾਰਫੀ ਵਾਸੀ ਨਿਪਾਲ ਅਤੇ ਨੌਕਰ ਦੀ ਪਤਨੀ ਪਾਰਵਤੀ ਮੌਜੂਦ ਸਨ ਜੋ ਦੋਵੇਂ ਕਰੀਬ ਇੱਕ ਮਹੀਨੇ ਪਹਿਲਾ ਹੀ ਉਨ੍ਹਾਂ ਨੇ ਕੋਠੀ ਵਿਚ ਕੰਮ ਲਈ ਰੱਖੇ ਸਨ ਅਤੇ ਹੁਣ ਉਹ ਕੋਠੀ ਵਿਚਲੇ ਹੀ ਇੱਕ ਕਮਰੇ ਅੰਦਰ ਰਹਿੰਦੇ ਸਨ | ਮਨੀਸ਼ ਕੁਮਾਰ ਨੇ ਦੁਪਹਿਰ ਸਮੇਂ ਜਦ ਲਹਿਰੇ ਤੋਂ ਵਾਪਸ ਪਰਤ ਕੇ ਦੇਖਿਆਂ ਤਾਂ ਨੌਕਰ ਵਰਿੰਦਰ ਅਤੇ ਉਸ ਦੀ ਪਤਨੀ ਪਾਰਵਤੀ ਘਰ ਵਿਚ ਮੌਜੂਦ ਨਹੀਂ ਸਨ ਅਤੇ ਵਰਿੰਦਰ ਦਾ ਫੋਨ ਵੀ ਬੰਦ ਆ ਰਿਹਾ ਸੀ | ਕੋਠੀ ਮਾਲਕਾਂ ਨੇ ਜਦ ਘਰ ਵਿਚ ਲੱਗੇ ਸੀ.ਸੀ.ਟੀ.ਵੀ ਕੈਮਰੇ ਚੈੱਕ ਕੀਤੇ ਤਾਂ ਪਤਾ ਲੱਗਾ ਕਿ ਨੌਕਰ ਵਰਿੰਦਰ ਸਾਰਫੀ ਅਤੇ ਉਸ ਦੀ ਪਤਨੀ ਘਰ ਵਿਚੋਂ ਸਾਮਾਨ ਚੁੱਕ ਕੇ ਘਰ ਵਿਚ ਖੜੀ ਉਨ੍ਹਾਂ ਦੀ ਸਕੂਟਰੀ ਰਾਹੀਂ ਉੱਥੋਂ ਜਾ ਰਹੇ ਹਨ | ਮਾਲਕਾਂ ਨੂੰ ਇਹ ਸ਼ੱਕ ਹੋਇਆ ਕਿ ਵਰਿੰਦਰ ਅਤੇ ਉਸ ਪਤਨੀ ਨੇ ਉਨ੍ਹਾਂ ਦੇ ਘਰ ਚੋਰੀ ਕੀਤੀ ਹੈ ਅਤੇ ਇਸ ਦੇ ਚੱਲਦਿਆਂ ਉਨ੍ਹਾਂ ਨੇ ਆਪਣੇ ਬੈਡਰੁਮ ਵਿਚ ਚੈੱਕ ਕੀਤਾ ਤਾਂ ਪਤਾ ਲੱਗਾ ਕਿ ਵਰਿੰਦਰ ਅਤੇ ਉਸ ਦੀ ਪਤਨੀ ਘਰ ਦੇ ਵਾਸ਼ਿੰਗ ਏਰੀਏ ਵਿਚੋਂ ਖਿੜਕੀ ਰਾਹੀਂ ਕਮਰੇ ਅੰਦਰ ਦਾਖਲ ਹੋਏ ਅਤੇ ਅਲਮਾਰੀ ਦੇ ਤਾਲੇ ਤੋੜ ਕੇ ਕਰੀਬ 5 ਲੱਖ ਰੁਪਏ ਨਗਦੀ ਅਤੇ 35 ਤੋਲੇ ਸੋਨੇ ਦੇ ਗਹਿਣੇ ਸਮੇਤ ਸਕੂਟਰੀ ਚੋਰੀ ਕਰ ਕੇ ਲੈ ਗਏ ਹਨ | ਵਰਿੰਦਰ ਅਤੇ ਉਸ ਦੀ ਪਤਨੀ ਵਲੋਂ ਅਲਮਾਰੀ ਦੇ ਤਾਲੇ ਤੋੜਨ ਲਈ ਵਰਤੀ ਗਈ ਰਾਡ ਅਤੇ ਸੱਬਲ਼ ਵੀ ਕਮਰੇ ਵਿਚ ਹੀ ਮੌਜੂਦ ਸਨ | ਪੁਲਿਸ ਵਲੋਂ ਘਟਨਾ ਸਬੰਧੀ ਮਨੀਸ਼ ਕੁਮਾਰ ਦੇ ਬਿਆਨਾਂ ਉੱਤੇ ਵਰਿੰਦਰ ਸਾਰਫੀ ਅਤੇ ਉਸ ਦੀ ਪਤਨੀ ਪਾਰਵਤੀ ਵਿਰੁੱਧ ਮੁਕੱਦਮਾ ਦਰਜ ਕਰ ਕੇ ਕਾਰਵਾਈ ਆਰੰਭ ਦਿੱਤੀ | ਥਾਣਾ ਸਿਟੀ ਮੁਖੀ ਇੰਸਪੈਕਟਰ ਮਨਪ੍ਰੀਤ ਸਿੰਘ ਨੇ ਦੱਸਿਆ ਕਿ ਘਟਨਾ ਦਾ ਪਤਾ ਲੱਗਦਿਆਂ ਹੀ ਉਨ੍ਹਾਂ ਵਲੋਂ ਇਸ ਦੀ ਬਾਰੀਕੀ ਨਾਲ ਜਾਂਚ ਆਰੰਭ ਦਿੱਤੀ ਅਤੇ ਜਾਂਚ ਦੌਰਾਨ ਸਥਾਨਕ ਪਟਿਆਲਾ ਰੋਡ ਤੋਂ ਕੋਠੀ ਮਾਲਕਾਂ ਦੀ ਉਹ ਸਕੂਟਰੀ ਵੀ ਬਰਾਮਦ ਕਰ ਲਈ ਹੈ ਜਿਸ ਰਾਹੀਂ ਨੌਕਰ ਵਰਿੰਦਰ ਅਤੇ ਉਸ ਦੀ ਪਤਨੀ ਚੋਰੀ ਕਰ ਕੇ ਫਰਾਰ ਹੋਏ ਸਨ | ਉਨ੍ਹਾਂ ਕਿਹਾ ਕਿ ਜਲਦ ਹੀ ਵਰਿੰਦਰ ਅਤੇ ਉਸ ਦੀ ਪਤਨੀ ਪਾਰਵਤੀ ਨੂੰ ਵੀ ਗਿ੍ਫ਼ਤਾਰ ਕਰ ਲਿਆ ਜਾਵੇਗਾ |
Ad Position 22
No active advertisement
ਪਿਛਲੀ ਖ਼ਬਰ ਹੈਰੋਇਨ ਸਮੇਤ ਇਕ ਲੜਕੀ ਤੇ ਅÏਰਤ ਗਿ੍ਫ਼ਤਾਰ ਅਗਲੀ ਖ਼ਬਰ ਘਰ ਵਿਚ ਨੌਕਰ ਜਾਂ ਕਿਰਾਏਦਾਰ ਰੱਖਣ ਸਮੇਂ ਉਸ ਦੀ ਪੁਲਿਸ ਵੈਰੀਫਿਕੇਸ਼ਨ ਜ਼ਰੂਰ ਕਰਵਾਈ ਜਾਵੇ - ਇੰਸ. ਮਨਪ੍ਰੀਤ ਸਿੰਘ <b...
Ad Position 24