ਖਨੌਰੀ, 19 ਅਕਤੂਬਰ (ਬਲਵਿੰਦਰ ਸਿੰਘ ਥਿੰਦ) - ਨਗਰ ਪੰਚਾਇਤ ਖਨੌਰੀ ਦੇ ਦਫਤਰ ਵਿਖੇ ਪ੍ਰਧਾਨ ਸ਼੍ਰੀਮਤੀ ਰੀਤੂ ਰਾਣੀ, ਸੀਨੀਅਰ ਮੀਤ ਪ੍ਰਧਾਨ ਸ਼੍ਰੀਮਤੀ ਸੀਨੂੰ ਗਰਗ ਅਤੇ ਕਾਰਜ ਸਾਧਕ ਅਫਸਰ ਬਰਜਿੰਦਰ ਸਿੰਘ ਦੀ ਮੌਜੂਦਗੀ ਵਿਚ ਦਿਵਾਲੀ ਦਾ ਤਿਉਹਾਰ ਮਨਾਇਆ ਗਿਆ | ਇਸ ਮੌਕੇ ਨਗਰ ਪੰਚਾਇਤ ਦੀ ਕਮੇਟੀ ਵਲੋਂ ਦਫਤਰ ਦੇ ਸਟਾਫ ਅਤੇ ਸਮੂਹ ਸਫ਼ਾਈ ਕਰਮਚਾਰੀਆਂ ਨੂੰ ਦੀਵਾਲੀ ਵੰਡੀ ਗਈ ਤੇ ਸਭ ਨੂੰ ਦੀਵਾਲੀ ਦੀ ਵਧਾਈ ਦਿੱਤੀ ਗਈ | ਨਗਰ ਪੰਚਾਇਤ ਖਨੌਰੀ ਦੇ ਦਫਤਰ ਵਿਖੇ ਇਕ ਸਾਦੇ ਸਮਾਗਮ ਦੌਰਾਨ ਨਗਰ ਪੰਚਾਇਤ ਖਨੌਰੀ ਦੀ ਪ੍ਰਧਾਨ ਸ੍ਰੀਮਤੀ ਰੀਤੂ ਰਾਣੀ, ਸੀਨੀਅਰ ਮੀਤ ਪ੍ਰਧਾਨ ਸ੍ਰੀਮਤੀ ਸ਼ੀਨੂੰ ਗਰਗ ਅਤੇ ਕੌਂਸਲਰਾਂ ਨਾਲ ਦਫ਼ਤਰ ਦੇ ਕਰਮਚਾਰੀਆਂ ਸਮੇਤ ਸਮੂਹ ਸਫ਼ਾਈ ਕਰਮਚਾਰੀਆਂ ਨੂੰ ਦੀਵਾਲੀ ਪ੍ਰਤੀ ਮਿਠਾਈਆਂ ਅਤੇ ਤੋਹਫ਼ੇ ਦਿੱਤੇ ਗਏ | ਇਸ ਮੌਕੇ ਕਾਰਜ਼ ਸਾਧਕ ਅਫਸਰ ਬਰਜਿੰਦਰ ਸਿੰਘ ਨੇ ਵੀ ਸਭ ਨੂੰ ਦਿਵਾਲੀ ਦੀ ਵਧਾਈ ਦਿੱਤੀ | ਇਸ ਮੌਕੇ ਨਗਰ ਪੰਚਾਇਤ ਦੀ ਸੀਨੀਅਰ ਮੀਤ ਪ੍ਰਧਾਨ ਸ੍ਰੀਮਤੀ ਸ਼ੀਨੂੰ ਗਰਗ ਦੇ ਪਤੀ ਅਤੇ ਆਮ ਆਦਮੀ ਪਾਰਟੀ ਹਲਕਾ ਲਹਿਰਾਗਾਗਾ ਦੇ ਯੂਥ ਕੋਆਰਡੀਨੇਟਰ ਵਿਸ਼ਾਲ ਕਾਂਸਲ, ਸ੍ਰੀਮਤੀ ਸਿੰਦਰਜੀਤ ਕੌਰ, ਬਲਵਿੰਦਰ ਸਿੰਘ, ਅੰਕੁਰ ਸਿੰਗਲਾ, ਹਰਬੰਸ ਲਾਲ ਸੈਕਟਰੀ, ਸੁਭਾਸ਼ ਚੰਦ, ਕਿ੍ਸ਼ਨ ਗੋਇਲ, ਸ੍ਰੀਮਤੀ ਨੀਰੂ ਗੋਇਲ, ਸ੍ਰੀਮਤੀ ਕੁਲਦੀਪ ਕੌਰ ਕੌਂਸਲਰਾਂ ਸਮੇਤ ਰਣਜੀਤ ਸਿੰਘ ਜੀਤੀ ਨੰਬਰਦਾਰ, ਬਜਿੰਦਰ ਸਿੰਘ, ਪਵਨ ਕੁਮਾਰ ਗੋਇਲ, ਜੋਰਾ ਸਿੰਘ ਉੱਪਲ ਤੋਂ ਇਲਾਵਾ ਦਫ਼ਤਰ ਕਰਮਚਾਰੀਆਂ ਵਿਚ ਗੁਰਮੇਲ ਸਿੰਘ ਵਰਕਸ ਸੁਪਰਵਾਈਜ਼ਰ, ਹਰਦੀਪ ਸਿੰਘ ਕਲਰਕ, ਰਾਜ ਕੁਮਾਰ ਕਲਰਕ, ਪਵਨ ਕੁਮਾਰ ਗੁਪਤਾ ਲੇਖਾਕਾਰ, ਵਨੀਤ ਕੁਮਾਰ ਸ਼ਰਮਾ, ਸੁੰਦਰ ਰਾਮ, ਪਰਮਜੀਤ ਸਿੰਘ, ਬਰਜਿੰਦਰ ਸਿੰਘ, ਸੁਰਿੰਦਰ ਕੁਮਾਰ, ਡਿਪਟੀ ਕੁਮਾਰ ਕਲਰਕ, ਸੰਜੀਵ ਕੁਮਾਰ ਜੇ ਈ, ਮਨਜੀਤ ਕੌਰ, ਗੁਰਪ੍ਰੀਤ ਸਿੰਘ, ਪੂਜਾ ਚਾਵਲਾ ਆਦਿ ਹਾਜ਼ਰ ਸਨ |