12-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-10-2025

ਛੁੱਟੀ ਲੈ ਕੇ ਆਏ ਫ਼ੌਜੀ ਦੀ ਸੜਕ ਹਾਦਸੇ ਵਿਚ ਮੌਤ

Ad Position 21
No active advertisement
ਅਜੀਤ ਡੈਸਕ 20-10-2025
ਖਨੌਰੀ, 19 ਅਕਤੂਬਰ (ਬਲਵਿੰਦਰ ਸਿੰਘ ਥਿੰਦ) - ਖਨੌਰੀ ਨੇੜਲੇ ਪਿੰਡ ਅਨਦਾਨਾ ਦੇ ਇਕ ਫੌਜੀ ਨੌਜਵਾਨ ਦੀ ਖੂਨੀ ਸੜਕ ਵਜੋਂ ਜਾਣੀ ਜਾਂਦੀ ਮੰਡਵੀ ਤੋਂ ਹਮੀਰਗੜ੍ਹ ਵਾਲੀ ਖਸਤਾ ਹਾਲਤ ਰੈਂਪਾ ਵਾਲੀ ਸੜਕ 'ਤੇ ਮੋਟਰਸਾਈਕਲ ਰੈਂਪ ਵਿਚ ਵੱਜਣ ਨਾਲ ਮੌਤ ਹੋ ਜਾਣ ਦਾ ਸਮਾਚਾਰ ਹੈ | ਪ੍ਰਾਪਤ ਜਾਣਕਾਰੀ ਅਨੁਸਾਰ ਸਲੀਮ ਦੀਨ ਪੁੱਤਰ ਬੀਰਾ ਰਾਮ, 17 ਰਾਜਪੂਤ ਬਟਾਲੀਅਨ ਜੋ ਕਿ ਲੇਹ ਵਿਖੇ ਤਾਇਨਾਤ ਸੀ, ਅਕਤੂਬਰ 2025 ਨੂੰ ਛੁੱਟੀ ਲੈ ਕੇ ਆਪਣੇ ਘਰ ਆਇਆ ਹੋਇਆ ਸੀ | ਫੌਜੀ ਸਲੀਮ ਦੀਨ 17 ਅਕਤੂਬਰ ਨੂੰ ਆਪਣੇ ਨਿੱਜੀ ਕੰਮ ਲਈ ਮੂਨਕ ਗਿਆ ਹੋਇਆ ਸੀ ਤੇ ਸ਼ਾਮ ਨੂੰ ਜਦੋਂ ਉਹ ਵਾਪਸ ਆਪਣੇ ਪਿੰਡ ਅਨਦਾਨੇ ਨੂੰ ਆ ਰਿਹਾ ਸੀ ਤਾਂ ਹਮੀਰਗੜ੍ਹ ਤੋ ਮੰਡਵੀ ਗੁਰੂ ਤੇਗ ਬਹਾਦਰ ਸਾਹਿਬ ਪ੍ਰਧਾਨ ਮੰਤਰੀ ਸਕੀਮ ਤਹਿਤ ਬਣੀ ਸੜਕ ਤੇ ਬਰਸਾਤੀ ਪਾਣੀ ਦੇ ਨਿਕਾਸੀ ਲਈ ਤਿੰਨ ਚਾਰ ਰੈਂਪ ਸੜਕ ਵਿਚਕਾਰ ਮਹਿਕਮੇ ਵਲੋਂ ਬਣਾਏ ਗਏ ਹਨ | ਉਥੇ ਉਸਦਾ ਮੋਟਰਸਾਈਕਲ ਰੈਂਪ ਵਿਚ ਵੱਜਣ ਕਾਰਨ ਉਸ ਦਾ ਸੰਤੁਲਨ ਵਿਗੜਨ ਨਾਲ ਮੋਟਰਸਾਈਕਲ ਹੇਠਾਂ ਸੜਕ ਤੇ ਡਿੱਗ ਗਿਆ ਹੈ | ਜਦੋਂ ਇਸ ਸੰਬੰਧੀ ਪਰਿਵਾਰ ਵਾਲਿਆਂ ਨੂੰ ਪਤਾ ਲੱਗਿਆ ਤਾਂ ਉਸ ਨੂੰ ਜ਼ਖ਼ਮੀ ਹਾਲਤ ਵਿਚ ਤੁਰੰਤ ਪਟਿਆਲਾ ਦੇ ਮਿਲਟਰੀ ਹਸਪਤਾਲ ਵਿਖੇ ਲਿਜਾਇਆ ਗਿਆ | ਜਿਥੇ ਡਾਕਟਰਾਂ ਵਲੋਂ ਸਲੀਮ ਦੀਨ ਨੂੰ ਮਿ੍ਤਕ ਐਲਾਨ ਦਿੱਤਾ ਗਿਆ | ਅੱਜ ਰਾਜਿੰਦਰਾ ਮੈਡੀਕਲ ਹਸਪਤਾਲ ਪਟਿਆਲਾ ਤੋਂ ਪੋਸਟਮਾਰਟਮ ਕਰਵਾਉਣ ਉਪਰੰਤ ਉਸ ਨੂੰ ਜੱਦੀ ਪਿੰਡ ਅਨਦਾਨਾ ਵਿਖੇ ਲਿਆਂਦਾ ਗਿਆ ਤੇ ਉਥੇ ਸੰਗਰੂਰ ਦੀ ਆਰਮੀ ਦੀ ਟੁਕੜੀ ਵਲੋਂ ਉਸ ਦੀ ਮਿ੍ਤਕ ਦੇਹ ਨੂੰ ਸਲਾਮੀ ਦਿੱਤੀ ਗਈ ਤੇ ਉਥੇ ਹੀ ਮੁਸਲਮਾਨ ਭਾਈਚਾਰੇ ਵਲੋਂ ਅੰਤਿਮ ਰਸਮਾਂ ਕਰਕੇ ਉਸ ਨੂੰ ਦਫ਼ਨਾ ਦਿੱਤਾ ਗਿਆ | ਮਿ੍ਤਕ ਦੇ ਚਚੇਰੇ ਭਰਾ ਨਸੀਬ ਦੀਨ ਨੇ ਦੱਸਿਆ ਕਿ ਫੌਜੀ ਸਲੀਮ ਦੀਨ ਆਪਣੇ ਪਿੱਛੇ ਧਰਮ ਤਨੀ ਤੇ ਮਾਤਾ-ਪਿਤਾ ਨੂੰ ਡ ਗਿਆ ਹੈ | ਉਥੇ ਹੀ ਲੋਕਾਂ ਨੇ ਦੱਸਿਆ ਕਿ ਇਸ ਸੜਕ ਤੇ ਪਹਿਲਾਂ ਵੀ ਇੱਥੇ ਬਹੁਤ ਹਾਦਸੇ ਹੋਏ ਹਨ | ਪ੍ਰਸ਼ਾਸਨ ਨੂੰ ਇਹਨਾਂ ਰੈਂਪਾ ਬਾਰੇ ਇਲਾਕਾ ਨਿਵਾਸੀ ਕਈ ਵਾਰ ਇਹਨਾਂ ਦੇ ਹੱਲ ਲਈ ਸ਼ਕਾਇਤਾਂ ਕਰ ਚੁੱਕੇ ਹਨ ਪਰ ਪ੍ਰਸ਼ਾਸਨ ਦੇ ਕੰਨ ਤੇ ਜੂੰ ਤੱਕ ਨਹੀਂ ਸਰਕੀ | ਇਸ ਫੌਜੀ ਦੀ ਇਸ ਪ੍ਰਕਾਰ ਹੋਈ ਮੌਤ ਦੀ ਦੀ ਸੂਚਨਾ ਮਿਲਣ ਉਪਰੰਤ ਇਸ ਸਮੁੱਚੇ ਇਲਾਕੇ ਵਿੱਚ ਸੋਗ ਦੀ ਲਹਿਰ ਛਾਈ ਹੋਈ ਹੈ |
Ad Position 22
No active advertisement
ਪਿਛਲੀ ਖ਼ਬਰ ਪਿੰਡ ਸੇਖੂਵਾਸ ਦੇ ਜੰਮਪਲ ਦੀ ਹੋਈ ਏਸ਼ੀਅਨ ਖੇਡਾਂ ਲਈ ਚੋਣ ਅਗਲੀ ਖ਼ਬਰ ਚੋਰਾਂ ਨੇ ਤਿੰਨ ਦੁਕਾਨਾਂ ਤੇ ਇੱਕ ਘਰ ਨੂੰ ਬਣਾਇਆ ਨਿਸ਼ਾਨਾ
Ad Position 24