12-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-10-2025

ਲਾਇਨ ਕਲੱਬ ਸੁਨਾਮ 'ਰਾਇਲਜ਼' ਵਲੋਂ ਦੀਵਾਲੀ ਜਸ਼ਨ ਪ੍ਰੋਗਰਾਮ 'ਹੇਜ਼ਲ ਦੀਪ' ਮਨਾਇਆ

Ad Position 21
No active advertisement
ਅਜੀਤ ਡੈਸਕ 20-10-2025
ਸੁਨਾਮ ਊਧਮ ਸਿੰਘ ਵਾਲਾ, 19 ਅਕਤੂਬਰ (ਭੁੱਲਰ, ਧਾਲੀਵਾਲ) - ਲਾਇਨ ਕਲੱਬ ਸੁਨਾਮ 'ਰਾਇਲਜ਼' ਵਲੋਂ ਦੀਵਾਲੀ ਜਸ਼ਨ ਪ੍ਰੋਗਰਾਮ 'ਹੇਜ਼ਲ ਦੀਪ' ਸਿਰਲੇਖ ਹੇਠ ਮਨਾਇਆ ਗਿਆ | ਸਮਾਗਮ ਦੀ ਸ਼ੁਰੂਆਤ ਲਾਇਨ ਕਲੱਬ ਕਨਵੋਕੇਸ਼ਨ ਅਤੇ ਰਾਸ਼ਟਰੀ ਗਾਣ ਨਾਲ ਕੀਤੀ ਗਈ | ਮੰਚ ਸੰਚਾਲਨ ਅਤੇ ਮਾਸਟਰ ਆਫ਼ ਸੇਰੇਮੋਨੀ ਦੀ ਭੂਮਿਕਾ ਲਾਇਨ ਮਨਪ੍ਰੀਤ ਸਿੰਘ ਕਲੱਬ ਸਕੱਤਰ, ਲਾਇਨ ਗੋਪਾਲ ਸ਼ਰਮਾ ਅਤੇ ਲਾਇਨ ਲੇਡੀ ਸੁਨੀਤਾ ਸ਼ਰਮਾ ਦੁਆਰਾ ਸਮੂਹਿਕ ਰੂਪ ਵਿਚ ਨਿਭਾਈ ਗਈ | ਕਲੱਬ ਪ੍ਰਧਾਨ ਲਾਇਨ ਮੁਨੀਸ਼ ਕੁਮਾਰ ਮੋਨੂੰ ਵਲੋਂ ਸਾਰੇ ਮਹਿਮਾਨਾਂ ਅਤੇ ਲਾਇਨ ਮੈਂਬਰਾਂ ਨੂੰ ਜੀ ਆਇਆਂ ਕਿਹਾ ਗਿਆ | ਇਸ ਮੌਕੇ 'ਤੇ ਖ਼ਾਸ ਮਹਿਮਾਨ ਵਜੋਂ ਪਹੁੰਚੇ ਐਸ.ਐਸ.ਪੀ ਹਰਵਿੰਦਰ ਸਿੰਘ ਵਿਰਕ ਨੇ ਕਲੱਬ ਦੇ ਉਪਰਾਲੇ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਅਜਿਹੀਆਂ ਜਥੇਬੰਦੀਆਂ ਸਮਾਜ ਦੀ ਸੱਚੀ ਸੇਵਾ ਕਰ ਰਹੀਆਂ ਹਨ | ਮੁੱਖ ਮਹਿਮਾਨ ਲਾਇਨ ਇੰਟਰਨੈਸ਼ਨਲ 321-ਐਫ ਦੇ ਗਵਰਨਰ ਲਾਇਨ ਅੰਮਿ੍ਤਪਾਲ ਸਿੰਘ ਜੰਡੂ ਦੁਨੀਆ ਨੇ ਵਿਸ਼ਵ ਭਰ ਵਿਚ ਲਾਇਨ ਕਲੱਬ ਵਲੋਂ ਸਮਾਜ ਭਲਾਈ ਲਈ ਚੱਲ ਰਹੇ ਪ੍ਰੋਜੈਕਟਾਂ ਦੀ ਜਾਣਕਾਰੀ ਵੀ ਸਾਂਝੀ ਕੀਤੀ ਗਈ | ਸਮਾਗਮ ਦੌਰਾਨ ਨਗਰ ਕੌਂਸਲ ਸੁਨਾਮ ਦੇ ਪ੍ਰਧਾਨ ਲਾਇਨ ਨਿਸ਼ਾਨ ਸਿੰਘ ਟੋਨੀ ਅਤੇ ਰੋਟਰੀ ਕਲੱਬ ਦੇ ਸਾਬਕਾ ਗਵਰਨਰ ਸ੍ਰੀ ਘਨਸ਼ਾਮ ਕਾਂਸਲ ਨੇ ਸਭ ਨੂੰ ਬੰਦੀ ਛੋੜ ਦਿਵਸ ਅਤੇ ਦੀਵਾਲ਼ੀ ਦੀ ਮੁਬਾਰਕਬਾਦ ਦਿੱਤੀ | ਕਲੱਬ ਚੇਅਰਮੈਨ ਮਨਿੰਦਰ ਸਿੰਘ ਲਖਮੀਰਵਾਲਾ ਨੇ ਦੀਵਾਲੀ ਪ੍ਰੋਗਰਾਮ ਵਿਚ ਹਾਜ਼ਰ ਸਾਰੇ ਲਾਇਨ ਪਰਿਵਾਰਾਂ ਅਤੇ ਮਹਿਮਾਨਾਂ ਦਾ ਧੰਨਵਾਦ ਕੀਤਾ | ਚੰਡੀਗੜ੍ਹ ਦੀ ਮਸ਼ਹੂਰ ਐਂਕਰ ਮਿਸ ਤਾਨੀਆ ਨੇ ਵੱਖ- ਵੱਖ ਖੇਡਾਂ ਰਾਹੀਂ ਲਾਇਨ ਬੱਚਿਆਂ ਅਤੇ ਲੇਡੀਜ਼ ਦਾ ਮਨੋਰੰਜਨ ਕੀਤਾ | ਮਸ਼ਹੂਰ ਨੌਜਵਾਨ ਪੰਜਾਬੀ ਕਲਾਕਾਰ ਲਾਡੀ ਛਾਜਲਾ ਦੇ ਗੀਤਾਂ ਅਤੇ ਬੋਲੀਆਂ 'ਤੇ ਹਾਜ਼ਰ ਮਹਿਮਾਨਾਂ ਅਤੇ ਲਾਇਨ ਮੈਂਬਰਾਂ ਨੇ ਖ਼ੂਬ ਭੰਗੜਾ ਪਾਇਆ | ਇਸ ਮੌਕੇ ਹਰਵਿੰਦਰ ਸਿੰਘ ਖਹਿਰਾ ਡੀ.ਐਸ.ਪੀ. ਸੁਨਾਮ, ਗੁਰਿੰਦਰਜੀਤ ਸਿੰਘ ਧਾਲੀਵਾਲ ਜ਼ਿਲ੍ਹਾ ਭਲਾਈ ਅਫ਼ਸਰ, ਪ੍ਰਤੀਕ ਜਿੰਦਲ ਐਸ.ਐੱਚ.ਓ ਸੁਨਾਮ, ਮਨੀਸ਼ ਗੋਇਲ ਸੋਨੀ ਸਾਬਕਾ ਚੇਅਰਮੈਨ ਮਾਰਕੀਟ ਕਮੇਟੀ, ਵਿਕਰਮ ਗਰਗ ਵਿੱਕੀ ਲੌਂਗੋਵਾਲ, ਹਰੀਸ਼ ਦੁਆ, ਬਰਿੰਦਰ ਸਿੰਘ ਸੋਹਲ, ਅਭੈਜੀਤ ਸਿੰਘ ਗਰੇਵਾਲ, ਪ੍ਰਵੀਨ ਬਿੱਟੂ, ਰਾਜੂ ਕਤਿਆਲ, ਯਾਦਵਿੰਦਰ ਸਿੰਘ ਨਿਰਮਾਣ, ਰਾਜਨ ਸਿੰਗਲਾ, ਰੁਪਿੰਦਰਪਾਲ ਸਿੰਘ ਰਿੰਪੀ ਅਤੇ ਵਿਸ਼ੇਸ਼ ਮਹਿਮਾਨ ਡਾ ਹਰਦੀਪ ਸ਼ਰਮਾ, ਪਵਿੱਤਰ ਸਿੰਗਲਾ, ਲਾਇਨ ਕਰੁਣ ਗੋਇਲ, ਰਿੰਕੂ ਗਰਗ, ਕਰੁਨ ਗੋਇਲ, ਰਾਜਨੀਸ਼ ਗਰਗ, ਗੁਰਸ਼ਰਨ ਸਿੰਘ ਧਾਲੀਵਾਲ, ਪ੍ਰਵੀਨ ਗਰਗ, ਡਾ. ਮਹੇਸ਼ ਗਰਗ, ਸਰਬਜੀਤ ਸਿੰਘ ਚੀਮਾ, ਪਰਮਿੰਦਰ ਸਿੰਘ ਜਾਰਜ, ਸੰਜੀਵ ਮੈਨਨ, ਡਾ. ਅੰਸ਼ੂਮਨ ਫੁੱਲ, ਕੁਲਵੀਰ ਸਿੰਘ ਚਾਹਲ,ਭਾਰਤ, ਰਾਜੀਵ ਮੱਖਣ, ਸੁਭਾਸ਼ ਗੁਪਤਾ, ਜਸਵਿੰਦਰ ਸਿੰਘ ਤੂਰ, ਮੁਕੇਸ਼ ਨਾਗਪਾਲ, ਰਿੰਕੂ ਬਾਂਸਲ, ਜਗਰਾਜ ਸਿੰਘ ਢੱਡਰੀਆਂ, ਕੁਲਵਿੰਦਰ ਸਿੰਘ ਨਾਮਧਾਰੀ, ਗਗਨਦੀਪ ਸਿੰਘ ਲਿੱਲੀ ਅਤੇ ਆਰ.ਐਨ. ਕਾਂਸਲ ਆਦਿ ਮੌਜੂਦ ਸਨ |
Ad Position 22
No active advertisement
ਪਿਛਲੀ ਖ਼ਬਰ ਨਿਰਮਲ ਆਸ਼ਰਮ ਜੰਡਾਲੀ ਅਤੇ ਗਰਾਮ ਪੰਚਾਇਤ ਜੰਡਾਲੀ ਖੁਰਦ ਵਲੋਂ ਪ੍ਰਦੂਸ਼ਣ ਰਹਿਤ ਹਰੀ ਦੀਵਾਲੀ ਮਨਾਉਣ ਦਾ ਸੱਦਾ ਅਗਲੀ ਖ਼ਬਰ ਪਿੰਡ ਸੇਖੂਵਾਸ ਦੇ ਜੰਮਪਲ ਦੀ ਹੋਈ ਏਸ਼ੀਅਨ ਖੇਡਾਂ ਲਈ ਚੋਣ
Ad Position 24