ਮਲੇਰਕੋਟਲਾ, 19 ਅਕਤੂਬਰ (ਸਰੌਦ, ਜੈਨ) - ਬੀਤੇ ਦਿਨੀਂ ਕਾਂਗਰਸ ਦੇ ਸੀਨੀਅਰ ਆਗੂ, ਪੰਜਾਬ ਦੇ ਸਾਬਕਾ ਕੈਬਨਿਟ ਵਜ਼ੀਰ ਬੀਬਾ ਰਜ਼ੀਆ ਸੁਲਤਾਨਾ ਅਤੇ ਸਾਬਕਾ ਡੀ.ਜੀ.ਪੀ. ਮੁਹੰਮਦ ਮੁਸਤਫ਼ਾ ਦੇ ਨੌਜਵਾਨ ਪੁੱਤਰ ਅਕਿਲ ਅਖ਼ਤਰ ਦੇ ਦਿਹਾਂਤ 'ਤੇ ਜ਼ਿਲ੍ਹਾ ਮਲੇਰਕੋਟਲਾ ਦੀ ਕਾਂਗਰਸ ਲੀਡਰਸ਼ਿਪ ਵਲੋਂ ਡੂੰਘੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਆਖਿਆ ਕਿ ਆਕਿਲ ਅਖ਼ਤਰ ਦਾ ਵਿਛੋੜਾ ਬੇਹੱਦ ਦੁਖਦਾਈ ਹੈ | ਜ਼ਿਲ੍ਹਾ ਮਲੇਰਕੋਟਲਾ ਤੋਂ ਮਹਿਲਾ ਕਾਂਗਰਸ ਦੇ ਸੀਨੀਅਰ ਆਗੂ ਬੀਬਾ ਕਾਂਤਾ ਕੁਠਾਲਾ, ਸਰਕਲ ਸੰਦੌੜ ਦੇ ਸੀਨੀਅਰ ਕਾਂਗਰਸੀ ਆਗੂ ਸੁਭਾਸ਼ ਚੰਦਰ ਕੁਠਾਲਾ, ਸਾਬਕਾ ਸਰਪੰਚ ਗੁਰਪ੍ਰੀਤ ਸਿੰਘ ਸ਼ੇਰਗੜ੍ਹ ਚੀਮਾ, ਮਨੋਜ ਐਮ.ਸੀ. ਮਲੇਰਕੋਟਲਾ, ਨੰਬਰਦਾਰ ਮਨਿੰਦਰ ਸਿੰਘ ਕੁਠਾਲਾ, ਸਾਬਕਾ ਸਰਪੰਚ ਗੁਰਲਵਲੀਨ ਸਿੰਘ ਲਵਲੀ, ਸਾਬਕਾ ਬਲਾਕ ਸੰਮਤੀ ਮੈਂਬਰ ਕਮਲਜੀਤ ਸਿੰਘ ਚੱਕ ਸੀਨੀਅਰ ਕਾਂਗਰਸੀ ਆਗੂਆਂ ਨੇ ਗੱਲਬਾਤ ਕਰਦਿਆਂ ਕਿਹਾ ਇਸ ਉਮਰ ਦੇ ਵਿਚ ਕਿਸੇ ਵੀ ਇਨਸਾਨ ਦਾ ਚਲੇ ਜਾਣਾ ਅਸਹਿ ਅਤੇ ਅਕਿਹ ਹੁੰਦਾ ਹੈ | ਮਹਿਲਾ ਕਾਂਗਰਸ ਦੇ ਸੀਨੀਅਰ ਆਗੂ ਬੀਬਾ ਕਾਂਤਾ ਕੁਠਾਲਾ ਨੇ ਆਕਿਲ ਅਖ਼ਤਰ ਨੂੰ ਸਪੁਰਦ-ਏ-ਖ਼ਾਕ ਕੀਤੇ ਜਾਣ ਸਮੇਂ ਮੁਸਤਫ਼ਾ ਪਰਿਵਾਰ ਦੇ ਉੱਤਰ ਪ੍ਰਦੇਸ਼ ਵਿਚਲੇ ਪਿੰਡ ਹਰੜਾ ਖੇੜੀ ਤੋਂ ਵਾਪਸ ਪਰਤਦਿਆਂ ਆਖਿਆ ਕਿ ਬੀਬਾ ਰਜ਼ੀਆ ਸੁਲਤਾਨਾ ਦੇ ਨੌਜਵਾਨ ਪੁੱਤਰ ਦੇ ਦਿਹਾਂਤ ਨਾਲ ਜ਼ਿਲ੍ਹਾ ਮਲੇਰਕੋਟਲਾ ਦੀ ਕਾਂਗਰਸ ਲੀਡਰਸ਼ਿਪ ਸਦਮੇ ਵਿਚ ਹੈ | ਉਨ੍ਹਾਂ ਕਿਹਾ ਅਸੀਂ ਇਸ ਦੁੱਖ ਦੀ ਘੜੀ ਵਿਚ ਪਰਿਵਾਰ ਦੇ ਨਾਲ ਖੜੇ ਹਾਂ | ਪਰਿਵਾਰ ਨਾਲ ਦੁੱਖ ਪ੍ਰਗਟ ਕਰਨ ਵਾਲਿਆਂ 'ਚ ਬੀਬਾ ਕੁਲਵੰਤ ਕੌਰ, ਪ੍ਰੀਤਮ ਕੌਰ, ਬਲਦੇਵ ਕੌਰ, ਹਰਦੀਪ ਕੌਰ, ਅਮਰਜੀਤ ਕੌਰ, ਕਿ੍ਸ਼ਨ ਕੌਰ, ਰਾਣੀ ਕੌਰ ਤੋਂ ਇਲਾਵਾ ਵੱਡੀ ਗਿਣਤੀ ਵਿਚ ਕਾਂਗਰਸੀ ਵਰਕਰ ਸ਼ਾਮਲ ਹਨ |