07-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-11-2025

ਕੌਂਸਲਰਾਂ ਦੇ ਅਸਤੀਫ਼ਿਆਂ ਸੰਬੰਧੀ ਮੰਤਰੀ ਅਮਨ ਅਰੋੜਾ ਨੇ ਸੰਗਰੂਰ ਵਾਸੀਆਂ ਨੂੰ ਕੀਤਾ ਗੁਮਰਾਹ-ਪਿੰਕੀ <br/>

Ad Position 21
No active advertisement
ਕੌਂਸਲਰ ਪਰਮਿੰਦਰ ਸਿੰਘ ਪਿੰਕੀ ਵੱਲੋਂ ਮੁੱਖ ਮੰਤਰੀ ਨਿਵਾਸ ਵਿਖੇ ਬਾਗ਼ੀ ਕੌਂਸਲਰਾਂ ਨਾਲ ਮਨੀਸ਼ ਸਸੋਦੀਆ ਅਤੇ ਹਰਪਾਲ ਸਿੰਘ ਚੀਮਾ ਦੀ ਹੋਈ ਮੀਟਿੰਗ ਦੀ ਜਾਰੀ ਕੀਤੀ ਗਈ ਇੱਕ ਤਸਵੀਰ | ਤਸਵੀਰ: ਮੁਕੇਸ਼ ਕੁਮਾਰ <br/> 05-11-2025
ਸੰਗਰੂਰ, 4 ਨਵੰਬਰ (ਦਮਨਜੀਤ ਸਿੰਘ)-ਬੀਤੀ ਕੱਲ੍ਹ ਨਗਰ ਕੌਸ਼ਲ ਸੰਗਰੂਰ ਦੇ ਦਫ਼ਤਰ ਨੂੰ ਬਾਗ਼ੀ ਕੌਂਸਲਰਾਂ ਵੱਲੋਂ ਜਿੰਦਾ ਲਗਾਏ ਜਾਣ ਤੋਂ ਬਾਅਦ ਆਮ ਆਦਮੀ ਪਾਰਟੀ ਦੇ ਪ੍ਰਧਾਨ ਤੇ ਕੈਬਨਿਟ ਮੰਤਰੀ ਅਮਨ ਅਰੋੜਾ ਦਾ ਆਇਆ ਬਿਆਨ ਕਿ ਕਿਸੇ ਕੌਂਸਲਰਾਂ ਦਾ ਉਨ੍ਹਾਂ ਨੂੰ ਅਸਤੀਫ਼ਾ ਨਹੀਂ ਮਿਲਿਆ ਉੱਤੇ ਆਪਣਾ ਪੱਖ ਜਨਤਕ ਕਰਦਿਆਂ ਬਾਗ਼ੀ ਧੜੇ ਦੀ ਅਗਵਾਈ ਕਰ ਰਹੇ ਕੌਂਸਲਰ ਪਰਮਿੰਦਰ ਸਿੰਘ ਪਿੰਕੀ ਨੇ ਕਿਹਾ ਕਿ ਪਾਰਟੀ ਪ੍ਰਧਾਨ ਅਮਨ ਅਰੋੜਾ ਸੰਗਰੂਰ ਵਾਸੀਆਂ ਨੂੰ ਗੁੰਮਰਾਹ ਕਰ ਰਹੇ ਹਨ ਉਨ੍ਹਾਂ ਨੂੰ ਸੰਗਰੂਰ ਦੇ ਹਾਲਾਤਾਂ ਦੀ ਇਕੱਲੀ ਇਕੱਲੀ ਜਾਣਕਾਰੀ ਦਿੱਤੀ ਜਾ ਚੁੱਕੀ ਸੀ ਅਤੇ ਇਸ ਸਬੰਧੀ ਉਨ੍ਹਾਂ ਨਾਲ ਕਈ ਵਾਰ ਰਾਬਤਾ ਵੀ ਕੀਤਾ ਗਿਆ | ਉਨ੍ਹਾਂ ਕਿਹਾ ਕਿ ਜਦੋਂ ਕੌਂਸਲਰ ਲੰਘੀ 15 ਸਤੰਬਰ ਨੂੰ ਪਾਰਟੀ ਪ੍ਰਧਾਨ ਅਮਨ ਅਰੋੜਾ ਕੋਲ ਪ੍ਰਧਾਨ ਨਗਰ ਕੌਂਸਲ ਸੰਗਰੂਰ ਦੀ ਮਾੜੀ ਕਾਰਗੁਜਾਰੀ ਸੰਬੰਧੀ ਸ਼ਿਕਾਇਤ ਲੈ ਕੇ ਪਹੁੰਚੇ ਤਾਂ ਉਨ੍ਹਾਂ ਭਰੋਸਾ ਦਿੱਤਾ ਸੀ ਕਿ ਤੁਹਾਡੇ ਮਸਲੇ ਇੱਕ ਹਫ਼ਤੇ ਵਿਚ ਹੱਲ ਕਰ ਦਿੱਤੇ ਜਾਣਗੇ ਬੱਸ ਮੈਨੂੰ ਇੱਕ ਹਫ਼ਤੇ ਦਾ ਸਮਾਂ ਦਿਓ ਪਰ ਇੱਕ ਹਫ਼ਤਾ ਬੀਤ ਜਾਣ ਉੱਤੇ ਵੀ ਪਾਰਟੀ ਪ੍ਰਧਾਨ ਵਲੋਂ ਕਿਸੇ ਪ੍ਰਕਾਰ ਦਾ ਕੋਈ ਹੱਲ ਨਾ ਕੀਤਾ ਗਿਆ ਤਾਂ 22 ਸਤੰਬਰ ਨੂੰ ਕੌਂਸਲਰਾਂ ਵੱਲੋਂ ਪਾਰਟੀ ਪ੍ਰਧਾਨ ਅਮਨ ਅਰੋੜਾ ਨਾਲ ਫ਼ੋਨ 'ਤੇ ਰਾਬਤਾ ਕੀਤਾ ਗਿਆ ਅਤੇ ਮੰਤਰੀ ਅਰੋੜਾ ਨੇ ਕੌਂਸਲਰਾਂ ਨੂੰ ਜਵਾਬ ਦਿੱਤਾ ਕਿ ਓਹ ਹਾਲੇ ਕਿਸੇ ਮਸਲੇ 'ਚ ਉਲਝੇ ਹੋਏ ਹਨ ਤੇ ਤੁਹਾਡੇ ਨਾਲ ਬਾਅਦ 'ਚ ਗੱਲਬਾਤ ਕਰਦਾ ਹਾਂ | ਪਿੰਕੀ ਨੇ ਦੱਸਿਆ ਕਿ ਫਿਰ ਅਸੀਂ ਸਾਰੇ ਬਾਗ਼ੀ ਕੌਂਸਲਰਾਂ ਨੇ ਵੱਟਸਅਪ ਰਾਹੀਂ ਆਪਣੇ ਅਸਤੀਫ਼ੇ ਪ੍ਰਧਾਨ ਅਰੋੜਾ ਨੂੰ ਭੇਜ ਦਿੱਤੇ ਅਤੇ ਉਨ੍ਹਾਂ ਵੱਲੋਂ ਇਨ੍ਹਾਂ ਨੂੰ ਚੈੱਕ ਵੀ ਕੀਤਾ ਗਿਆ ਅਤੇ ਕੱਲ੍ਹ ਆਇਆ ਉਨ੍ਹਾਂ ਦਾ ਬਿਆਨ ਬਿਲਕੁਲ ਗਲਤ ਹੈ | ਉਨ੍ਹਾਂ ਪਾਰਟੀ ਪ੍ਰਧਾਨ ਅਤੇ ਮੰਤਰੀ ਅਰੋੜਾ ਨੂੰ ਕੌਂਸਲਰਾਂ ਦੇ ਅਸਤੀਫ਼ਿਆਂ ਅਤੇ ਸੰਗਰੂਰ ਦੀਆਂ ਸਮੱਸਿਆਵਾਂ ਸਬੰਧੀ ਸਾਰੀ ਜਾਣਕਾਰੀ ਸੀ | ਜਿਸ ਕਰ ਕੇ ਅਗਲੇ ਦਿਨ ਦੁਪਹਿਰ 3 ਵਜੇ ਬਾਗ਼ੀ ਕੌਂਸਲਰਾਂ ਦੀ ਮੀਟਿੰਗ ਮੁੱਖ ਮੰਤਰੀ ਨਿਵਾਸ ਚੰਡੀਗੜ੍ਹ ਵਿਖੇ ਵਿੱਤ ਮੰਤਰੀ ਹਰਪਾਲ ਚੀਮਾਂ ਅਤੇ ਮਨੀਸ਼ ਸਿਸੋਦਿਆ ਨਾਲ ਕਰਵਾਈ ਗਈ ਜਿਨ੍ਹਾਂ ਨੇ ਸਾਨੂੰ ਭਰੋਸਾ ਦਿੱਤਾ ਕਿ ਸਾਰੇ ਮਸਲੇ ਹੱਲ ਹੋਣਗੇ ਅਤੇ ਪ੍ਰਧਾਨ ਨੂੰ ਬਦਲਿਆ ਜਾਵੇਗਾ ਪਰ ਅਗਲੇ ਦਿਨੀਂ ਸਾਨੂੰ ਏ.ਡੀ.ਸੀ. ਨੇ ਮੀਟਿੰਗ ਲਈ ਸੱਦਿਆ ਅਤੇ ਸਾਰੇ ਬਾਗ਼ੀ ਕੌਂਸਲਰਾਂ ਨੇ ਆਪਣੇ ਆਪਣੇ ਵਾਰਡਾਂ ਅਤੇ ਸ਼ਹਿਰ ਦੀਆਂ ਸਮੱਸਿਆਵਾਂ ਤੋਂ ਏ.ਡੀ.ਸੀ. ਨੂੰ ਜਾਣੂ ਕਰਵਾਇਆ ਪਰ ਸ਼ਹਿਰ ਦਾ ਕੋਈ ਵੀ ਮਸਲਾ ਹੱਲ ਨਹੀ ਹੋਇਆ | ਸਾਫ਼ ਸਫ਼ਾਈ ਦਾ ਹੋਰ ਜ਼ਿਆਦਾ ਬੂਰਾ ਹਾਲ ਹੋ ਗਿਆ ਅਤੇ ਸੀਵਰੇਜ ਸਿਸਟਮ ਬਿਲਕੁਲ ਹੀ ਠੱਪ ਹੋ ਗਿਆ ਫਿਰ ਇੱਕ ਵਾਰ ਡੀ. ਸੀ. ਸੰਗਰੂਰ ਨੂੰ ਵੀ ਇਨਾ ਮਸਲਿਆ ਸਬੰਧੀ ਮਿਲੇ ਪਰ ਕੋਈ ਕਿਸੇ ਪ੍ਰਕਾਰ ਦਾ ਹੱਲ ਨਹੀ ਕੀਤਾ ਜਾ ਰਿਹਾ ਜਿਸ ਕਰ ਕੇ ਸ਼ਹਿਰ ਦੇ ਲੋਕਾ ਵਿਚ ਪ੍ਰਸ਼ਾਸਨ ਅਤੇ ਕਮੇਟੀ ਦੀ ਮਾੜੀ ਕਾਰਗੁਜ਼ਾਰੀ ਪ੍ਰਤੀ ਰੋਹ ਹੈ | ਪਿੰਕੀ ਨੇ ਅੱਗੇ ਕਿਹਾ ਕਿ ਸੰਗਰੂਰ ਨਗਰ ਕੌਸ਼ਲ ਕਮੇਟੀ ਦੀ ਆੜ 'ਚ ਬਹੁਤ ਹੀ ਡੂੰਘੀ ਸਾਜ਼ਿਸ਼ ਚਲ ਰਹੀ ਅਤੇ ਵੱਡੇ ਵੱਡੇ ਲੀਡਰਾਂ ਦੀ ਇਸ 'ਚ ਮਿਲੀ ਭੁਗਤ ਹੈ ਜਿਸ ਦਾ ਖ਼ਮਿਆਜ਼ਾ ਸੰਗਰੂਰ ਦੇ ਆਮ ਲੋਕ ਭੁਗਤ ਰਹੇ ਹਨ | ਉਨ੍ਹਾਂ ਕਿਹਾ ਕਿ ਜੇਕਰ ਹਾਲਾਤ ਨਾ ਸੁਧਰੇ ਤਾਂ ਉਹ ਜਨਤਾ ਦੇ ਕਚਹਿਰੀ 'ਚ ਜਾਣਗੇ ਅਤੇ ਅਗਲੇ ਐਕਸ਼ਨ ਸਬੰਧੀ ਵਿਉਂਤਬੰਦੀ ਬਣਾਈ ਜਾਵੇਗੀ ਕਿਉਂਕਿ ਲੋਕਾਂ ਨੇ ਸਾਡੇ 'ਤੇ ਭਰੋਸਾ ਜਿਤਾਇਆ ਹੈ ਅਸੀਂ ਲੋਕਾਂ ਦੇ ਭਰੋਸਾ ਨੂੰ ਤੋੜ ਨਹੀਂ ਸਕਦੇ |

Ad Position 22
No active advertisement
ਪਿਛਲੀ ਖ਼ਬਰ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ 'ਤੇ ਗੁਰਦੁਆਰਾ ਹਾਅ ਦਾ ਨਾਅਰਾ ਤੋਂ ਅਲੌਕਿਕ ਨਗਰ ਕੀਰਤਨ ਸਜਾਇਆ <br/> ਅਗਲੀ ਖ਼ਬਰ ਜਪਹਰ ਵੈੱਲਫੇਅਰ ਸੋਸਾਇਟੀ ਵਲੋਂ ਭਾਈ ਗੁਰਦਾਸ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਵਿਚ ਕੀਰਤਨ ਸਮਾਗਮ <br/>
Ad Position 24
No active advertisement