07-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-11-2025

ਜਨਰਲ ਗੁਰਨਾਮ ਸਿੰਘ ਪਬਲਿਕ ਸਕੂਲ ਵਿਚ ਦੋ ਰੋਜ਼ਾ ਕਾਨਫ਼ਰੰਸ ਦੌਰਾਨ ਰਾਜ ਦੇ 114 ਵਿਦਿਆਰਥੀਆਂ ਨੇ ਉਤਸ਼ਾਹ ਨਾਲ ਲਿਆ ਭਾਗ <br/>

Ad Position 21
No active advertisement
ਮੁੱਖ ਮਹਿਮਾਨ ਇੰਦੂ ਸਿਮਕ ਡੀ.ਈ.ਓ. ਬਰਨਾਲਾ, ਡਾਇਰੈਕਟਰ ਸ੍ਰੀਮਤੀ ਪ੍ਰਭਜੋਤ ਕੌਰ ਗਰੇਵਾਲ, ਵਾਇਸ ਪਿ੍ੰਸੀਪਲ ਸ੍ਰੀਮਤੀ ਗੀਤਾ ਸ਼ਰਮਾ ਨਾਲ ਕਾਨਫ਼ਰੰਸ ਵਿਚ ਹਿੱਸਾ ਲੈਣ ਵਾਲੇ ਵਿਦਿਆਰਥੀ | ਤਸਵੀਰ: ਮੁਕੇਸ਼ ਕੁਮਾਰ <br/> 05-11-2025
ਸੰਗਰੂਰ, 4 ਨਵੰਬਰ (ਅਮਨਦੀਪ ਸਿੰਘ ਬਿੱਟਾ) - ਜਨਰਲ ਗੁਰਨਾਮ ਸਿੰਘ ਪਬਲਿਕ ਸਕੂਲ, ਸੰਗਰੂਰ ਨੇ ਦੋ ਦਿਨਾਂ ਦੂਜੀ ਇੰਟਰ ਸਕੂਲ ਐਮ.ਯੂ.ਐਨ. ਕਾਨਫ਼ਰੰਸ ਦਾ ਆਯੋਜਨ ਕੀਤੀ ਗਈ | ਇਸ ਕਾਨਫ਼ਰੰਸ ਵਿਚ ਵੱਖ-ਵੱਖ ਜ਼ਿਲਿ੍ਹਆਂ ਦੇ ਸਕੂਲਾਂ ਦੇ 114 ਵਿਦਿਆਰਥੀਆਂ ਨੇ ਹਿੱਸਾ ਲਿਆ | ਉਦਘਾਟਨੀ ਸਮਾਰੋਹ ਦੀਪ ਜਗਾਉਣ ਦੀ ਰਸਮ ਨਾਲ ਸ਼ੁਰੂ ਹੋਇਆ | ਇਸ ਮੌਕੇ ਮੁੱਖ ਮਹਿਮਾਨ ਸ਼੍ਰੀਮਤੀ ਇੰਦੂ ਸਿਮਕ ਡੀ.ਈ.ਓ. ਬਰਨਾਲਾ ਸਨ | ਚਰਚਾ ਲਈ ਏਜੰਡੇ ਸਨ-ਪ੍ਰਮਾਣੂ ਟਕਰਾਅ ਨੂੰ ਰੋਕਣਾ: ਦੱਖਣੀ ਏਸ਼ੀਆ ਵਿਚ ਤਣਾਅ ਘਟਾਉਣ ਲਈ ਕੂਟਨੀਤਕ ਰਸਤੇ, ਤਸਕਰੀ ਪ੍ਰਤੀ ਅÏਰਤਾਂ ਦੀ ਕਮਜ਼ੋਰੀ ਨੂੰ ਸੰਬੋਧਿਤ ਕਰਨਾ: ਲੇਬਨਾਨ ਅਤੇ ਖੇਤਰੀ ਚੁਣੌਤੀਆਂ ਦਾ ਕੇਸ ਅਧਿਐਨ, ਅੱਤਵਾਦ ਪ੍ਰਤੀ ਭਾਰਤ ਦੇ ਰਣਨੀਤਕ ਜਵਾਬਾਂ ਦਾ ਵਿਆਪਕ ਮੁਲਾਂਕਣ: ਕੂਟਨੀਤਕ, ਸੁਰੱਖਿਆ ਅਤੇ ਆਰਥਿਕ ਪਹਿਲੂ ਵਿਸ਼ਵਵਿਆਪੀ ਸਿੱਖਿਆ ਨੂੰ ਉਤਸ਼ਾਹਿਤ ਕਰਨਾ ਅਤੇ ਹਿੰਸਾ ਅਤੇ ਸ਼ੋਸ਼ਣ ਤੋਂ ਬੱਚਿਆਂ ਦੀ ਸੁਰੱਖਿਆ | ਸਰਵੋਤਮ ਡੈਲੀਗੇਟ ਟਰਾਫ਼ੀ ਸਾਕੇਤ ਵਰਮਾ, ਸੌਮਿਆ, ਗੌਰਾੰਗ ਨਾਗਪਾਲ ਅਤੇ ਕਿ੍ਤਿਕਾ ਸ਼ਰਮਾ (ਜਨਰਲ ਗੁਰਨਾਮ ਸਿੰਘ ਪਬਲਿਕ ਸਕੂਲ, ਸੰਗਰੂਰ), ਭਵਿਸ਼ਯਾ (ਗੋਲਡਨ ਅਰਥ ਗਲੋਬਲ ਸਕੂਲ, ਸੰਗਰੂਰ) ਅਤੇ ਮਾਨਵਜੀਤ ਸਿੰਘ (ਅਕਾਡੀਆ ਵਰਲਡ ਸਕੂਲ, ਸੁਨਾਮ) ਨੂੰ ਦਿੱਤੀ ਗਈ | ਇਸ ਤੋਂ ਇਲਾਵਾ ਵਿਭਿੰਨ ਸ਼੍ਰੇਣੀਆਂ ਅਧੀਨ 19 ਵਿਦਿਆਰਥੀਆਂ ਨੂੰ ਇਨਾਮ ਵੰਡੇ ਗਏ | ਜਨਰਲ ਗੁਰਨਾਮ ਸਿੰਘ ਪਬਲਿਕ ਸਕੂਲ ਸੰਗਰੂਰ ਦੇ ਡਾਇਰੈਕਟਰ ਸ੍ਰੀਮਤੀ ਪ੍ਰਭਜੋਤ ਗਰੇਵਾਲ ਨੇ ਪ੍ਰਬੰਧਕ ਕਮੇਟੀ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਅਜਿਹੇ ਮੁਕਾਬਲੇ ਵਿਦਿਆਰਥੀਆਂ ਦੇ ਬੌਧਿਕ ਵਿਕਾਸ ਵਿਚ ਵਾਧਾ ਕਰਦੇ ਹਨ | ਵਾਈਸ ਪਿ੍ੰਸੀਪਲ ਸ਼੍ਰੀਮਤੀ ਗੀਤਾ ਸ਼ਰਮਾ ਨੇ ਅਜਿਹੇ ਮੁਕਾਬਲੇ ਜ਼ਿਆਦਾ ਵਾਰ ਆਯੋਜਿਤ ਕਰਨ ਦੀ ਜ਼ਰੂਰਤ 'ਤੇ ਜ਼ੋਰ ਦਿੰਦਿਆਂ ਕਿਹਾ ਕਿ ਵਿਦਿਆਰਥੀਆਂ ਨੂੰ ਵੱਧ ਤੋਂ ਵੱਧ ਉਤਸ਼ਾਹ ਮਿਲ ਸਕੇ |

Ad Position 22
No active advertisement
ਪਿਛਲੀ ਖ਼ਬਰ ਸਰਬੱਤ ਦਾ ਭਲਾ ਟਰੱਸਟ ਨੇ ਨਹਿਰ 'ਚ ਡੁੱਬ ਕੇ ਮਰੇ 10 ਸ਼ਰਧਾਲੂਆਂ ਦੇ ਪਰਿਵਾਰਾਂ ਨੂੰ ਦੋ ਸਾਲ ਤੱਕ ਦੋ-ਦੋ ਹਜ਼ਾਰ ਰੁਪਏ... ਅਗਲੀ ਖ਼ਬਰ ਕਿਸਾਨੀ ਮੰਗਾਂ ਨੂੰ ਲੈ ਕੇ ਕਿਸਾਨ ਯੂਨੀਅਨਾਂ ਨੇ ਡੀ.ਸੀ. ਰਾਹੀਂ ਮੁੱਖ ਮੰਤਰੀ ਨੂੰ ਭੇਜਿਆ ਮੰਗ ਪੱਤਰ <br/>
Ad Position 24