08-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-11-2025

ਗਰੀਨ ਵੈਲੀ ਸਕੂਲ ਦੇ ਕਰਾਟੇ ਖਿਡਾਰੀ ਅੰਤਰਰਾਸ਼ਟਰੀ ਪੱਧਰ 'ਤੇ ਗੋਲਡ ਮੈਡਲਾਂ ਨਾਲ ਜੇਤੂ <br/>

Ad Position 21
No active advertisement
ਸਥਾਨਕ ਗਰੀਨ ਵੈਲੀ ਪਬਲਿਕ ਸਕੂਲ ਦੀ ਵਿਦਿਆਰਥਣ ਅਸ਼ਮੀਤ ਕੌਰ ਤੱਗੜ ਅਤੇ ਵਿਦਿਆਰਥੀ ਅਦਿੱਤਿਆ ਤੱਗੜ ਮਲੇਸ਼ੀਆ ਵਿਚ ਹੋਏ ਅੰਤਰਰਾਸ਼ਟਰੀ ਕਰਾਟੇ ਚੈਂਪੀਅਨਸ਼ਿਪ ਵਿਚ ਪ੍ਰਾਪਤ ਗੋਲਡ ਮੈਡਲਾਂ ਤੋਂ ਬਾਅਦ ਸਕੂਲ ਪਹੁੰਚਣ 'ਤੇ ਸਨਮਾਨ ਕਰਦੇ ਪ੍ਰਬੰਧਕ | ਤਸਵੀਰ: ਸੁਖਜੀਤ ਸਿੰਘ ਖੇੜਾ <br/> 05-11-2025
ਅਹਿਮਦਗੜ੍ਹ, 4 ਨਵੰਬਰ (ਸੁਖਜੀਤ ਸਿੰਘ ਖੇੜਾ)-ਸਥਾਨਕ ਗਰੀਨ ਵੈਲੀ ਪਬਲਿਕ ਸਕੂਲ ਦੀ ਪਹਿਲੀ ਕਲਾਸ ਦੀ ਵਿਦਿਆਰਥਣ ਅਸ਼ਮੀਤ ਕੌਰ ਤੱਗੜ ਨੇ ਮਲੇਸ਼ੀਆ ਦੇ ਵਿਚ ਹੋਏ ਅੰਤਰਰਾਸ਼ਟਰੀ ਕਰਾਟੇ ਚੈਂਪੀਅਨਸ਼ਿਪ ਵਿਚ ਦੋ ਗੋਲਡ ਮੈਡਲ ਅਤੇ ਨੌਵੀਂ ਕਲਾਸ ਦੇ ਵਿਦਿਆਰਥੀ ਅਦਿੱਤਿਆ ਤੱਗੜ ਨੇ ਇਕ ਗੋਲਡ ਮੈਡਲ ਜਿੱਤ ਕੇ ਸਕੂਲ ਦਾ ਨਾਮ ਰੌਸ਼ਨ ਕੀਤਾ ਹੈ | ਜੇਤੂ ਵਿਦਿਆਰਥੀਆਂ ਦੇ ਮਾਤਾ-ਪਿਤਾ ਨੇ ਅਸ਼ਮੀਤ ਅਤੇ ਅਦਿੱਤਿਆ ਦੀ ਜਿੱਤ ਦੀ ਖ਼ਬਰ ਮੌਕੇ ਤੋਂ ਹੀ ਸਕੂਲ ਦੇ ਪ੍ਰਬੰਧਕਾਂ ਨੂੰ ਦਿੱਤੀ ਅਤੇ ਕੀਤੇ ਸਨਮਾਨ ਬਾਰੇ ਵੀ ਦੱਸਿਆ | ਅਸ਼ਮੀਤ, ਅਦਿੱਤਿਆ ਦੇ ਸਕੂਲ ਪਹੁੰਚਣ 'ਤੇ ਵਿਸ਼ੇਸ਼ ਸਵਾਗਤ ਸਮਾਰੋਹ ਕੀਤਾ ਗਿਆ | ਸਕੂਲ ਦੇ ਮੈਨੇਜਿੰਗ ਡਾਇਰੈਕਟਰ ਯਸ਼ ਭੂਸ਼ਣ ਗੁਪਤਾ ਨੇ ਜੇਤੂ ਵਿਦਿਆਰਥੀਆਂ ਦੀ ਹੌਸਲਾ ਅਫਜਾਈ ਕੀਤੀ | ਇਸ ਮੌਕੇ ਡਾਇਰੈਕਟਰ ਸ਼ੁਭਮ ਗੁਪਤਾ, ਮੈਨੇਜਰ ਸ੍ਰੀਮਤੀ ਸੋਨੀਆ ਗੁਪਤਾ, ਪਿ੍ੰਸੀਪਲ ਕਵਿਤਾ ਕਪੂਰ ਅਤੇ ਵਾਈਸ ਪਿ੍ੰਸੀਪਲ ਇੰਨੂੰ ਭੱਲਾ ਨੇ ਵੀ ਅਸ਼ਮੀਤ ਅਤੇ ਅਦਿੱਤਿਆ ਦੀ ਖੇਡ ਦੀ ਸ਼ਲਾਘਾ ਕੀਤੀ |

Ad Position 22
No active advertisement
ਪਿਛਲੀ ਖ਼ਬਰ ਸ਼ਹੀਦ ਭਾਈ ਮਨੀ ਸਿੰਘ ਖ਼ਾਲਸਾ ਕਾਲਜ ਲੌਂਗੋਵਾਲ ਦੇ ਵਿਦਿਆਰਥੀਆਂ ਵਲੋਂ ਉਦਯੋਗਿਕ ਦੌਰਾ <br/> ਅਗਲੀ ਖ਼ਬਰ ਲਾਪ੍ਰਵਾਹੀ ਕਰਨ ਵਾਲੇ ਕਿਸੇ ਵੀ ਅਧਿਕਾਰੀ ਜਾਂ ਕਰਮਚਾਰੀ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇਗੀ-ਵਿਨੈ ਬੁਬਲਾਨੀ <br/>
Ad Position 24