ਸੁਨਾਮ ਊਧਮ ਸਿੰਘ ਵਾਲਾ, 26 ਦਸੰਬਰ (ਧਾਲੀਵਾਲ, ਭੁੱਲਰ)-ਜੈ ਮਿਲਾਪ ਮੈਡੀਕਲ ਲੈਬੋਰੇਟਰੀ ਐਸੋਸੀਏਸ਼ਨ ਦੀ ਜ਼ਿਲਾ ਪੱਧਰੀ ਮੀਟਿੰਗ ਐਸੋਸੀਏਸ਼ਨ ਦੇ ਜ਼ਿਲਾ ਪ੍ਰਧਾਨ ਵਿਸ਼ਾਲ ਕੌਸ਼ਲ ਦੀ ਪ੍ਰਧਾਨਗੀ ਹੇਠ ਸਥਾਨਕ ਇੱਕ ਰੈਸਟੋਰੈਂਟ ਵਿਖੇ ਹੋਈ | ਜਿਸ ਵਿਚ ਲੈਬੋਰੇਟਰੀ ਟੈਕਨੀਸ਼ੀਅਨਾਂ ਨੂੰ ਦਰਪੇਸ਼ ਮੁਸ਼ਕਲਾਂ ਅਤੇ ਉਨਾਂ ਦੇ ਹੱਲ ਲਈ ਵਿਸਥਾਰ ਸਹਿਤ ਵਿਚਾਰ ਚਰਚਾ ਕੀਤੀ ਗਈ | ਜ਼ਿਲ੍ਹਾ ਪ੍ਰਧਾਨ ਵਿਸ਼ਾਲ ਕੌਸ਼ਲ ਨੇ ਵੱਖ-ਵੱਖ ਬਲਾਕਾਂ ਤੋਂ ਆਏ ਅਹੁਦੇਦਾਰਾਂ ਦਾ ਸਵਾਗਤ ਕਰਦਿਆਂ ਕਿਹਾ ਕਿ ਐਸੋਸੀਏਸ਼ਨ ਦੀ ਕੁੱਝ ਅਹਿਮ 'ਤੇ ਪੰਜਾਬ ਸਰਕਾਰ ਨਾਲ ਗੱਲਬਾਤ ਚੱਲ ਰਹੀ ਹੈ ਅਤੇ ਸੂਬਾ ਭਰ ਵਿਚ ਲੈਬੋਰੇਟਰੀ ਟੈਕਨੀਸ਼ੀਅਨਾਂ ਨੂੰ ਲਾਮਬੰਦ ਕਰਨ ਲਈ ਰਣਨੀਤੀ ਉਲੀਕੀ ਜਾ ਰਹੀ ਹੈ | ਇਸ ਮੌਕੇ ਰਾਜ ਕੁਮਾਰ ਜਸੌਰੀਆ, ਅਰਵਿੰਦਰ ਸਿੰਘ ਦਿੜਬਾ, ਦਰਸ਼ਨ ਸਿੰਘ ਖਨੌਰੀ, ਸੁਰੇਸ਼ ਸ਼ਰਮਾ ਸ਼ੇਰਪੁਰ, ਅਸ਼ੋਕ ਗੌਇਲ, ਬਲਵਿੰਦਰ ਬਾਂਸਲ, ਮੁਕੇਸ਼ ਸ਼ਰਮਾ, ਰਾਜ ਕੁਮਾਰ ਜਸੌਰੀਆ, ਮਨੌਜ ਅਗਨੀਹੋਤਰੀ, ਪ੍ਰਭਾਤ ਜੈਨ, ਭਾਰਤ ਭੂਸ਼ਨ ਅਸੀਜਾ, ਸੌਰਭ ਬੱਤਰਾ, ਗੁਰਵਿੰਦਰ ਸਿੰਘ ਅਤੇ ਨਿਸ਼ੂ ਰਾਣੀ ਆਦਿ ਮੌਜੂਦ ਸਨ |