ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-12-2025

ਟਰਾਲੇ ਤੇ ਮੋਟਰਸਾਈਕਲ ਨਾਲ ਵਾਪਰੇ ਹਾਦਸੇ ਦੌਰਾਨ ਮੋਟਰਸਾਈਕਲ ਚਾਲਕ ਨੌਜਵਾਨ ਦੀ ਮੌਤ <br/>

Ad Position 21
No active advertisement
ਮਿ੍ਤਕ ਗਗਨਦੀਪ ਸਿੰਘ <br/> 27-12-2025
ਮੂਨਕ, 26 ਦਸੰਬਰ (ਵਰਿੰਦਰ ਭਾਰਦਵਾਜ, ਕੇਵਲ ਸਿੰਗਲਾ)-ਬੀਤੀ ਦੇਰ ਰਾਤ ਟਰਾਲੇ ਤੇ ਮੋਟਰਸਾਈਕਲ ਨਾਲ ਵਾਪਰੇ ਹਾਦਸੇ ਦੌਰਾਨ ਮੋਟਰਸਾਈਕਲ ਚਾਲਕ ਨੌਜਵਾਨ ਦੀ ਮੌਕੇ 'ਤੇ ਮੌਤ ਹੋ ਗਈ ਜਦਕਿ ਟਰਾਲਾ ਚਾਲਕ ਮੌਕੇ ਤੋਂ ਫ਼ਰਾਰ ਹੋ ਗਿਆ ਪੁਲਿਸ ਨੇ ਮਿ੍ਤਕ ਦੇ ਭਰਾ ਦੇ ਬਿਆਨਾਂ ਦੇ ਅਧਾਰ 'ਤੇ ਉਕਤ ਟਰਾਲਾ ਚਾਲਕ ਵਿਰੁੱਧ ਮੁਕੱਦਮਾ ਦਰਜ ਕਰ ਕੇ ਮਿ੍ਤਕ ਦੀ ਲਾਸ਼ ਦਾ ਪੋਸਟਮਾਰਟਮ ਕਰਵਾ ਕੇ ਲਾਸ਼ ਵਾਰਸਾਂ ਨੂੰ ਸੌਂਪ ਦਿੱਤੀ | ਮਿ੍ਤਕ ਦੇ ਭਰਾ ਅਮਨਦੀਪ ਸਿੰਘ ਪੁੱਤਰ ਬਲਵੰਤ ਸਿੰਘ ਵਾਸੀ ਵਾਰਡ ਨੰਬਰ 01 ਸੰਧੂ ਪੈਲੇਸ ਰੋਡ ਮੂਨਕ ਨੇ ਦੱਸਿਆ ਕਿ ਉਸ ਦਾ ਵੱਡਾ ਭਰਾ ਗਗਨਦੀਪ ਸਿੰਘ (36) ਪਰਮਜੀਤ ਕੌਰ ਪੁੱਤਰੀ ਜਸਵਿੰਦਰ ਸਿੰਘ ਵਾਸੀ ਪਟਿਆਲਾ ਨਾਲ ਸਾਦੀਸ਼ੁਦਾ ਸੀ ਅਤੇ ਗੋਬਿੰਦਪੁਰਾ ਪਾਪੜਾ ਰੋਡ ਵਾਲੀ ਜ਼ਿੰਕ ਫ਼ੈਕਟਰੀ ਵਿਚ ਡਰਾਈਵਰੀ ਕਰਦਾ ਸੀ | ਬੀਤੀ ਰਾਤ ਗਗਨਦੀਪ ਸਿੰਘ ਮੋਟਰਸਾਇਕਲ 'ਤੇ ਸਵਾਰ ਹੋ ਕੇ ਆਪਣੇ ਘਰ ਜਾ ਰਿਹਾ ਸੀ ਜਦੋਂ ਉਹ ਅਨਾਜ ਮੰਡੀ ਵਾਲੇ ਪੀਰ ਕੋਲ ਪੁੱਜਿਆ ਤਾਂ ਸੜਕ ਦੇ ਵਿਚਾਲੇ ਬਿਨ੍ਹਾਂ ਰਿਫ਼ਲੈਕਟਰ ਬਿਨ੍ਹਾਂ ਲਾਈਟ ਅਤੇ ਬਿਨ੍ਹਾਂ ਸਿਗਨਲ ਲਾਈਟਾਂ ਤੋਂ ਇੱਕ ਟਰਾਲਾ ਗਲਤ ਜਗ੍ਹਾ 'ਤੇ ਬਿਨ੍ਹਾਂ ਪਾਰਕਿੰਗ ਤੋਂ ਖੜ੍ਹਾ ਕੀਤਾ ਹੋਇਆ ਸੀ | ਪਿੱਛੇ ਆ ਰਹੇ ਉਸ ਦੇ ਭਰਾ ਗਗਨਦੀਪ ਸਿੰਘ ਦਾ ਮੋਟਰਸਾਇਕਲ ਅਚਾਨਕ ਟਰਾਲੇ ਦੇ ਪਿੱਛੇ ਵੱਜਣ ਕਾਰਨ ਗਗਨਦੀਪ ਸਿੰਘ ਦੀ ਗਰਦਨ ਪਰ ਕਾਫੀ ਸੱਟਾਂ ਵੱਜੀਆਂ ਅਤੇ ਮੋਟਰਸਾਇਕਲ ਵੀ ਨੁਕਸਾਨਿਆ ਗਿਆ | ਜਿਸ ਨੰੂ ਜ਼ਖਮੀ ਹਾਲਤ ਵਿਚ ਸਰਕਾਰੀ ਹਸਪਤਾਲ ਮੂਨਕ ਵਿਖੇ ਲਿਆਂਦਾ ਗਿਆ ਜਿੱਥੇ ਡਾਕਟਰਾਂ ਨੇ ਜ਼ਖਮੀ ਗਗਨਦੀਪ ਸਿੰਘ ਨੂੰ ਚੈੱਕ ਕਰਨ ਉਪਰੰਤ ਮਿ੍ਤਕ ਕਰਾਰ ਦੇ ਦਿੱਤਾ | ਸਹਾਇਕ ਥਾਣੇਦਾਰ ਰਾਜਪਾਲ ਸਿੰਘ ਨੇ ਦੱਸਿਆ ਕਿ ਮਿ੍ਤਕ ਦੇ ਭਰਾ ਅਮਨਦੀਪ ਸਿੰਘ ਦੇ ਬਿਆਨਾਂ ਦੇ ਅਧਾਰ 'ਤੇ ਟਰਾਲਾ ਚਾਲਕ ਗੁਰਪ੍ਰੀਤ ਸਿੰਘ ਪੁੱਤਰ ਨਾਥਾ ਸਿੰਘ ਵਾਸੀ ਟੌਹੜਾ ਜ਼ਿਲ੍ਹਾ ਪਟਿਆਲਾ ਦੇ ਖ਼ਿਲਾਫ਼ ਮੁਕੱਦਮਾ ਨੰਬਰ 196 ਕਰ ਕੇ ਲਾਸ਼ ਦਾ ਪੋਸਟਮਾਰਟਮ ਕਰਵਾ ਕੇ ਵਾਰਸਾਂ ਨੂੰ ਸੌਂਪ ਦਿੱਤੀ ਹੈ | ਮਿ੍ਤਕ ਆਪਣੇ ਪਿੱਛੇ ਮਾਤਾ ਪਿਤਾ, ਪਤਨੀ ਤੇ ਦੋ ਛੋਟੇ ਛੋਟੇ ਬੱਚੇ ਛੱਡ ਗਿਆ, ਇਸ ਦੁਖਦਾਈ ਘਟਨਾ ਨੂੰ ਲੈ ਕੇ ਮਹਿਰਾ ਬਰਾਦਰੀ 'ਚ ਸੋਗ ਦੀ ਲਹਿਰ ਹੈ |

Ad Position 22
No active advertisement
ਪਿਛਲੀ ਖ਼ਬਰ ਮੁਫ਼ਤ ਮੈਡੀਕਲ ਕੈਂਪ ਲਾਇਆ <br/> ਅਗਲੀ ਖ਼ਬਰ ਨਗਰ ਕੌਂਸਲ ਅਹਿਮਦਗੜ੍ਹ ਦੀ ਮੀਟਿੰਗ ਵਿਚ ਸਾਰੇ ਮਤੇ ਸਰਬਸੰਮਤੀ ਨਾਲ ਪਾਸ, 6 ਕਰੋੜ 53 ਲੱਖ ਦੇ ਤਖ਼ਮੀਨੇ ਪਾਸ <br/>
Ad Position 24
No active advertisement