ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-12-2025

ਨਾਰਾਜ਼ ਕੌਂਸਲਰਾਂ ਨੇ ਨਗਰ ਕੌਂਸਲ ਪ੍ਰਧਾਨ ਖ਼ਿਲਾਫ਼ ਖੋਲਿ੍ਹਆ ਮੋਰਚਾ <br/>

Ad Position 21
No active advertisement
ਅਜੀਤ ਡੈਸਕ 27-12-2025
ਸੰਗਰੂਰ, 26 ਦਸੰਬਰ (ਅਮਨਦੀਪ ਸਿੰਘ ਬਿੱਟਾ, ਦਮਨਜੀਤ ਸਿੰਘ)-ਨਗਰ ਕੌਂਸਲ ਸੰਗਰੂਰ ਦੇ 8 ਕੌਂਸਲਰ ਜਿਨ੍ਹਾਂ ਵਿਚੋਂ ਕਈ ਸੱਤਾਧਾਰੀ ਆਮ ਆਦਮੀ ਪਾਰਟੀ ਨਾਲ ਸਬੰਧਿਤ ਹਨ ਨੇ ਪ੍ਰਧਾਨ ਨਗਰ ਕੌਂਸਲ, ਕਾਰਜ ਸਾਧਕ ਅਫ਼ਸਰ (ਈ.ਓ.) ਸਮੇਤ ਹੋਰ ਅਧਿਕਾਰੀਆਂ ਉੱਤੇ ਸਿੱਧਾ ਦੋਸ਼ ਲਗਾਇਆ ਕਿ ਸ਼ਹਿਰ ਵਿਚ ਤੇਜ਼ੀ ਨਾਲ ਵੱਧ ਰਹੇ ਭੂ ਮਾਫ਼ੀਆ, ਮਾਈਨਿੰਗ ਵਿਚ ਉਪਰੋਕਤ ਅਧਿਕਾਰੀਆਂ ਦੀ ਸਿੱਧੀ ਦਖ਼ਲਅੰਦਾਜ਼ੀ ਅਤੇ ਸਰਪ੍ਰਸਤੀ ਹੈ | ਨਗਰ ਕੌਂਸਲ ਵਿਚ ਪ੍ਰਧਾਨ ਭੁਪਿੰਦਰ ਸਿੰਘ ਨਹਿਲ ਦੀ ਗ਼ੈਰ-ਮੌਜੂਦਗੀ ਵਿਚ ਉਨ੍ਹਾਂ ਦੇ ਦਫ਼ਤਰ ਵਿਖੇ ਇਕੱਤਰ ਹੋਏ ਕੌਂਸਲਰ ਜਿਨ੍ਹਾਂ ਵਿਚ ਸੀਨੀਅਰ ਮੀਤ ਪ੍ਰਧਾਨ ਪ੍ਰੀਤ ਜੈਨ ਦੇ ਪਤੀ ਰਾਜੂ ਜੈਨ, ਸਾਬਕਾ ਪ੍ਰਧਾਨ ਹਰਬੰਸ ਲਾਲ, ਮੀਤ ਪ੍ਰਧਾਨ ਕਿ੍ਸ਼ਨ ਕੁਮਾਰ ਵਿੱਕੀ, ਪਰਮਿੰਦਰ ਸਿੰਘ ਪਿੰਕੀ, ਜਗਜੀਤ ਸਿੰਘ ਕਾਲਾ, ਪ੍ਰਦੀਪ ਪੁਰੀ ਪੱਪੂ, ਹਰਪ੍ਰੀਤ ਸਿੰਘ ਸੇਖੋਂ, ਅਵਤਾਰ ਸਿੰਘ ਤਾਰਾ ਨੇ ਗੱਲਬਾਤ ਦੌਰਾਨ ਦੱਸਿਆ ਕਿ ਉਪੋਲੋ ਰੋਡ ਨਜ਼ਦੀਕ ਕਿਰਨ ਨਰਸਿੰਗ ਹੋਮ ਨੇੜੇ ਸਲੋਚਨਾ ਇਨਕਲੇਵ ਦੇ ਨਾਮ ਹੇਠ ਤਕਰੀਬਨ ਪੋਣੇ 9 ਕਿੱਲਿ੍ਹਆ ਵਿਚ ਕਲੋਨੀ ਕੱਟੀ ਜਾ ਰਹੀ ਹੈ | ਉਪਰੋਕਤ ਕਲੋਨੀ ਦੀ ਚਾਰਦੀਵਾਰੀ ਹੋ ਚੁੱਕੀ ਹੈ ਅਤੇ ਇਹ ਕਲੋਨੀ ਪੂਰੀ ਤਰ੍ਹਾਂ ਅਣਅਧਿਕਾਰਤ ਹੈ | ਨਗਰ ਕੌਂਸਲ ਵਲੋਂ ਕਲੋਨਾਈਜ਼ਰ ਖ਼ਿਲਾਫ਼ ਕੋਈ ਐਕਸ਼ਨ ਨਾ ਲੈਣ ਦੀ ਗੱਲ ਕਰਦਿਆਂ ਪਰਮਿੰਦਰ ਸਿੰਘ ਪਿੰਕੀ ਨੇ ਕਿਹਾ ਕਿ ਕਾਲੋਨੀ ਵਿਚ ਧੜੱਲੇ ਨਾਲ ਸੜਕਾਂ ਕੱਟੀਆਂ ਜਾ ਰਹੀਆਂ ਹਨ ਅਤੇ ਬੜੀ ਤੇਜ਼ ਨਾਲ ਭਰਤ ਪਾ ਕੇ ਮਾਈਨਿੰਗ ਵੀ ਕੀਤੀ ਜਾ ਰਹੀ ਹੈ | ਉਨ੍ਹਾਂ ਕਿਹਾ ਕਿ ਕੌਂਸਲਰਾਂ ਵਲਾੋ ਇਤਰਾਜ਼ ਅਤੇ ਵਿਰੋਧ ਕਰਨ ਉਪਰੰਤ ਈ.ਓ. ਨਗਰ ਕੌਂਸਲ ਨੇ ਖਾਨਾਪੂਰਤੀ ਵਜੋਂ ਕੇਵਲ ਨੋਟਿਸ ਭੇਜ ਕੇ ਖਾਨਾਪੂਰਤੀ ਕਰਨ ਦਾ ਯਤਨ ਕੀਤਾ ਹੈ | ਕਲੋਨੀ ਦੀ ਸੜਕਾਂ ਜਿਨ੍ਹਾਂ ਉੱਪਰ ਭਰਤ ਪਾਉਣ ਦੇ ਨਾਲ-ਨਾਲ 55 ਫੁੱਟ ਸੜਕ ਜਿਸ ਦੀ ਲੰਬਾਈ 200 ਫੁੱਟ ਹੈ, ਦੂਜੀ ਸੜਕ ਜੋ 45 ਫੁੱਟ ਦੀ ਹੈ ਅਤੇ ਲੰਬਾਈ 610 ਫੁੱਟ ਹੈ ਤੋਂ ਇਲਾਵਾ ਕਲੋਨੀ ਵਿਚ ਹੋਰ ਸੜਕਾਂ ਜਿਨ੍ਹਾਂ ਦੀ ਲੰਬਾਈ 2510 ਫੁੱਟ ਹੈ ਉੱਪਰ ਬੜੀ ਤੇਜੀ ਨਾਲ ਦਿਨ ਰਾਤ ਕੰਮ ਚੱਲ ਰਿਹਾ ਹੈ | ਕੌਂਸਲਰਾਂ ਅਨੁਸਾਰ ਕਲੋਨਾਈਜ਼ਰ ਸ਼ਰੇ੍ਹਆਮ ਕਲੋਨੀ ਦੀ ਅਣਅਧਿਕਾਰਤ ਉਸਾਰੀ ਵਿਚ ਵੱਡੇ ਰਾਜਨੀਤਿਕ ਆਗੂਆਂ ਪ੍ਰਧਾਨ ਅਤੇ ਨਗਰ ਕੌਂਸਲ ਦੇ ਅਧਿਕਾਰੀਆਂ ਦੀ ਮਿਲੀ ਭੁਗਤ ਨੂੰ ਬਿਆਨ ਕਰ ਰਿਹਾ ਹੈ | ਵਿੱਕੀ, ਪਿੰਕੀ, ਤਾਰਾ ਸਿੰਘ, ਹਰਬੰਸ ਲਾਲ ਨੇ ਕਿਹਾ ਕਿ ਉਹ ਇਸ ਮਾਮਲੇ ਸਮੇਤ ਵਿਜੀਲੈਂਸ ਅਧਿਕਾਰੀਆਂ ਕੋਲ ਜਾਣਗੇ ਤਾਂ ਜੋ ਅਸਲੀਅਤ ਸਾਹਮਣੇ ਆ ਸਕੇ | ਇਸ ਮਾਮਲੇ ਵਿਚ ਉਨ੍ਹਾਂ ਹਰ ਪ੍ਰਕਾਰ ਦੇ ਸੰਘਰਸ਼ ਦੀ ਚਿਤਾਵਨੀ ਵੀ ਦਿੱਤੀ |
ਸਫ਼ਾਈ ਸੰਬੰਧੀ ਪਾਸ ਕੀਤੇ ਜਾ ਰਹੇ 7 ਕਰੋੜ ਦੇ ਟੈਂਡਰਾਂ ਦਾ ਵੀ ਉੱਠਿਆ ਮੁੱਦਾ
ਸੰਗਰੂਰ, ਸਾਬਕਾ ਪ੍ਰਧਾਨ ਹਰਬੰਸ ਲਾਲ, ਪਰਮਿੰਦਰ ਸਿੰਘ ਪਿੰਕੀ ਨੇ ਕਿਹਾ ਕਿ ਅੱਜ ਹਾਊਸ ਦੀ ਬਗੈਰ ਪ੍ਰਵਾਨਗੀ ਤੋਂ 7 ਕਰੋੜ ਦੇ ਸਫ਼ਾਈ ਨਾਲ ਜੁੜੇ ਟੈਂਡਰ ਪਾਸ ਕੀਤੇ ਜਾ ਰਹੇ ਹਨ ਜਿਨ੍ਹਾਂ ਨੂੰ ਹਾਊਸ ਦੀ ਮੀਟਿੰਗ ਵਿਚ ਪਹਿਲਾ ਹੀ ਰੱਦ ਕੀਤਾ ਜਾ ਚੁੱਕਿਆ ਹੈ | ਉਨ੍ਹਾਂ ਕਿਹਾ ਕਿ ਜੇ ਹਾਊਸ ਦੀ ਪ੍ਰਵਾਨਗੀ ਤੋਂ ਬਗੈਰ ਹੀ ਕੰਮ ਹੋਣ ਹਨ ਤਾਂ ਚੁਣੇ ਹੋਏ ਨੁਮਾਇੰਦਿਆਂ (ਕੌਂਸਲਰਾਂ) ਦੀ ਅਹਿਮੀਅਤ ਕੀ ਹੈ |
ਰਿਪੂ ਢਿੱਲੋਂ, ਮੇਸੀ ਸਮੇਤ ਹੋਰ ਕੌਂਸਲਰਾਂ ਨੇ ਰੈਕੂਜੀਏਸ਼ਨ ਮੀਟਿੰਗ ਬੁਲਾਉਣ ਲਈ ਕਾਰਜਸਾਧਕ ਅਫ਼ਸਰ ਨਾਲ ਹੋਈ ਤਿੱਖੀ ਨੋਕ ਝੋਕ
ਸੰਗਰੂਰ, ਪਿਛਲੇ ਦਿਨੀਂ ਕਈ ਨਾਰਾਜ਼ ਚੱਲਦੇ ਆ ਰਹੇ ਕੌਂਸਲਰ ਜਿਨ੍ਹਾਂ ਦੀ ਗਿਣਤੀ 10 ਦੇ ਕਰੀਬ ਦੱਸੀ ਜਾ ਰਹੀ ਹੈ, ਵਲੋਂ ਪ੍ਰਧਾਨ ਅਤੇ ਈ.ਓ. ਨੂੰ ਰੈਕੂਜੀਏਸ਼ਨ ਮੀਟਿੰਗ ਬੁਲਾਉਣ ਲਈ ਨੋਟਿਸ ਦਿੱਤਾ ਗਿਆ ਸੀ | ਹਰਬੰਸ ਲਾਲ, ਪਿੰਕੀ ਸਮੇਤ ਹੋਰ ਕੌਂਸਲਰਾਂ ਨੇ ਜਦ ਨਗਰ ਕੌਂਸਲ ਵਿਚ ਪੁੱਜੇ ਸਾਬਕਾ ਪ੍ਰਧਾਨ ਰਿਪੂ ਢਿੱਲੋਂ ਅਤੇ ਮਹੇਸ਼ ਕੁਮਾਰ ਮੇਸੀ ਨੂੰ ਜਾਣੂ ਕਰਵਾਇਆ ਕਿ ਕਾਰਜਸਾਧਕ ਅਫ਼ਸਰ ਅਜਿਹੀ ਮੀਟਿੰਗ ਲਈ ਵਨ ਥਰਡ ਮੈਂਬਰਾਂ ਦੀ ਮੌਜੂਦਗੀ ਦੀ ਗੱਲ ਕਰ ਰਹੇ ਹਨ ਤਾਂ ਮਾਹੌਲ ਇਕਦਮ ਗਰਮਾ ਗਿਆ | ਕਾਰਜਸਾਧਕ ਅਫ਼ਸਰ (ਈ.ਓ.) ਰਾਕੇਸ਼ ਅਰੋੜਾ ਦਫ਼ਤਰ ਵਿਚੋਂ ਜਾਣ ਲਈ ਉਤਾਵਲੇ ਨਜ਼ਰ ਆ ਰਹੇ ਸਨ ਤਾਂ ਕਿ ਕਿਸੇ ਸਵਾਲਾਂ ਦੇ ਜਵਾਬ ਤੋਂ ਬਚਿਆ ਜਾ ਸਕੇ ਪਰ ਰਿਪੂ ਢਿੱਲੋਂ ਨੇ ਉਨ੍ਹਾਂ ਨੂੰ ਕੁਰਸੀ ਉੱਤੇ ਬਠਾਉਂਦਿਆਂ ਕਿਹਾ ਕਿ ਉਹ ਪਹਿਲਾ ਉਨ੍ਹਾਂ ਦੇ ਸਵਾਲਾਂ ਦੇ ਜਵਾਬ ਦੇਣ ਕਿ ਕਿਸ ਵਿਧਾਨ ਤਹਿਤ ਇਸ ਤਰ੍ਹਾਂ ਦੀ ਮੀਟਿੰਗ ਲਈ ਵਨ ਥਰਡ ਮੈਂਬਰਾਂ ਦੀ ਗੱਲ ਹੋ ਰਹੀ ਹੈ | ਉਨ੍ਹਾਂ ਦਾ ਤਰਕ ਸੀ ਕਿ ਇਸ ਮੀਟਿੰਗ ਲਈ ਵਨ ਫਾਈਵ ਮੈਂਬਰਾਂ ਦੀ ਲੋੜ ਹੈ ਅਤੇ ਜੇ ਫਿਰ ਵੀ ਪ੍ਰਧਾਨ ਮੀਟਿੰਗ ਨਹੀ ਬੁਲਾਉਂਦਾ ਤਾਂ ਮੈਂਬਰਾਂ ਨਿਸ਼ਚਤ ਸਮੇਂ ਉਪਰੰਤ ਇਸ ਤਰ੍ਹਾਂ ਦੀ ਮੀਟਿੰਗ ਬੁਲਾ ਸਕਦੇ ਹਨ | ਇਸ ਮੌਕੇ ਈ.ਓ ਸਵਾਲਾਂ ਦੇ ਜਵਾਬ ਤੋਂ ਭੱਜਦੇ ਨਜ਼ਰ ਆਏ |
ਕਲੋਨੀ ਦੇ ਮਸਲੇ ਉੱਤੇ ਕਲੋਨਾਈਜ਼ਰ ਨੂੰ ਭੇਜਿਆ ਨੋਟਿਸ
ਸੰਗਰੂਰ, ਕਾਰਜ ਸਾਧਕ ਅਫ਼ਸਰ ਰਾਕੇਸ਼ ਅਰੋੜਾ ਨੇ ਕਿਹਾ ਕਿ ਜਿਸ ਕਲੋਨੀ ਦੀ ਕੌਂਸਲਰ ਗੱਲ ਕਰ ਰਹੇ ਹਨ ਉਨ੍ਹਾਂ ਦੇ ਕਲੋਨਾਈਜਰ ਨੂੰ ਨੋਟਿਸ ਭੇਜਿਆ ਜਾ ਚੁੱਕਿਆ ਹੈ | ਉਨ੍ਹਾਂ ਕਿਹਾ ਕਿ ਕੌਂਸਲਰ ਜੋ ਭੇਜਿਆ ਜਾ ਚੁੱਕਿਆ ਹੈ | ਉਨ੍ਹਾਂ ਕਿਹਾ ਕਿ ਉਨ੍ਹਾਂ ਕੌਂਸਲਰ ਜੋ ਭਿ੍ਸ਼ਟਾਚਾਰ ਦੇ ਦੋਸ਼ ਉਨ੍ਹਾਂ ਉੱਤੇ ਲਗਾ ਰਹੇ ਹਨ ਉਸ ਸਬੰਧੀ ਉਹ ਕੁੱਝ ਨਹੀਂ ਕਹਿ ਸਕਦੇ ਕਿਉਂਕਿ ਉਹ ਰਾਜਨੀਤਕ ਲੋਕ ਹਨ |
ਦੋਸ਼ ਪੂਰੀ ਤਰ੍ਹਾਂ ਨਿਰਾਆਧਾਰ-ਭੁਪਿੰਦਰ ਸਿੰਘ ਨਹਿਲ
ਸੰਗਰੂਰ, ਨਗਰ ਕੌਂਸਲ ਦੇ ਪ੍ਰਧਾਨ ਭੁਪਿੰਦਰ ਸਿੰਘ ਨਹਿਲ ਨੇ ਦੱਸਿਆ ਕਿ ਵਿਰੋਧੀ ਕੌਂਸਲਰਾਂ ਦੇ ਲਗਾਏ ਦੋਸ਼ ਪੂਰੀ ਤਰ੍ਹਾਂ ਨਿਰਾਆਧਾਰ ਹਨ ਅਤੇ ਝੂਠ ਦਾ ਪੁਲੰਦਾ ਹੈ | ਉਨ੍ਹਾਂ ਕਿਹਾ ਕਿ ਸਬੰਧਿਤ ਕਲੋਨਾਈਜ਼ਰ ਨੂੰ ਨੋਟਿਸ ਜਾਰੀ ਹੋ ਚੁੱਕਿਆ ਹੈ | ਨਹਿਲ ਅਨੁਸਾਰ ਹਰ ਵਿਕਾਸ ਕਾਰਜ ਵਿਚ ਅੜਿੱਕਾ ਲਗਾ ਰਹੇ ਹਨ |

Ad Position 22
No active advertisement
ਪਿਛਲੀ ਖ਼ਬਰ ਕਾਮਰੇਡਾਂ ਨੇ ਕੀਤਾ 'ਜੀ ਰਾਮ ਜੀ' ਕਾਨੂੰਨ ਦਾ ਵਿਰੋਧ <br/> ਅਗਲੀ ਖ਼ਬਰ ਮੁਫ਼ਤ ਮੈਡੀਕਲ ਕੈਂਪ ਲਾਇਆ <br/>
Ad Position 24
No active advertisement