ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-12-2025

ਸੋਸ਼ਲ ਮੀਡੀਆ 'ਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਸਾਹਿਬ ਖ਼ਿਲਾਫ਼ ਅਪਮਾਨਜਨਕ ਟਿੱਪਣੀ ਕਰਨ ਵਾਲੇ ਨੇ ਲਿਖਤੀ ਮੁਆਫ਼ੀ ਮੰਗੀ <br/>

Ad Position 21
No active advertisement
ਸੋਸ਼ਲ ਮੀਡੀਆ 'ਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਸਾਹਿਬ ਖ਼ਿਲਾਫ਼ ਅਪਮਾਨਜਨਕ ਟਿੱਪਣੀਆਂ ਕਰਨ ਵਾਲੇ ਸੰਬੰਧੀ ਅਹਿਮਦਗੜ੍ਹ ਵਿਖੇ ਪਹੁੰਚੇ ਸ੍ਰੀ ਅੰਮਿ੍ਤਸਰ ਸਾਹਿਬ ਤੋਂ ਤੇਜਵੀਰ ਸਿੰਘ ਦਮਦਮੀ ਟਕਸਾਲ, ਭਾਈ ਰਵਿੰਦਰ ਸਿੰਘ ਟਾਂਡਾ ਪ੍ਰਧਾਨ ਸਤਿਕਾਰ ਕਮੇਟੀ ਅਤੇ ਜਥੇਦਾਰ ਪੰਜਾਬ ਸਿੰਘ ਸੁਲਤਾਨਵਿੰਡ ਤੇ ਹੋਰ ਸਿੰਘ | ਤਸਵੀਰ: ਸੁਖਜੀਤ ਸਿੰਘ ਖੇੜਾ <br/> 27-12-2025
ਅਹਿਮਦਗੜ੍ਹ, 26 ਦਸੰਬਰ (ਸੁਖਜੀਤ ਸਿੰਘ ਖੇੜਾ)-ਜਦੋਂ ਪੂਰਾ ਦੇਸ਼ ਚਾਰ ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਨਾ ਵਿਚ ਸੋਗ ਅਤੇ ਸਦਮੇ ਵਿਚ ਹੈ ਉਸ ਸਮੇਂ ਸਥਾਨਕ ਵਸਨੀਕ ਵਲੋਂ ਸੋਸ਼ਲ ਮੀਡੀਆ ਤੇ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਖ਼ਿਲਾਫ਼ ਅਪਮਾਨ ਜਨਕ ਟਿੱਪਣੀਆਂ ਕਰਨ ਦਾ ਮਾਮਲਾ ਸਾਹਮਣੇ ਆਇਆ | ਇਨ੍ਹਾਂ ਅਪਮਾਨ ਜਨਕ ਟਿੱਪਣੀਆਂ ਵਾਇਰਲ ਹੋਣ ਤੋਂ ਬਾਅਦ ਇਲਾਕੇ ਦੇ ਸਿੱਖ ਧਰਮ ਨਾਲ ਸੰਬੰਧਿਤ ਅਤੇ ਸਥਾਨਕ ਸ਼ਹਿਰੀਆਂ ਵਿਚ ਰੋਸ ਦੀ ਲਹਿਰ ਦੌੜ ਗਈ | ਇਸ ਦੀ ਖ਼ਬਰ ਮਿਲਦੇ ਹੀ ਸ੍ਰੀ ਅੰਮਿ੍ਤਸਰ ਸਾਹਿਬ ਤੋਂ ਤੇਜਵੀਰ ਸਿੰਘ ਦਮਦਮੀ ਟਕਸਾਲ, ਭਾਈ ਰਵਿੰਦਰ ਸਿੰਘ ਟਾਂਡਾ ਪ੍ਰਧਾਨ ਸਤਿਕਾਰ ਕਮੇਟੀ ਅਤੇ ਜਥੇਦਾਰ ਪੰਜਾਬ ਸਿੰਘ ਸੁਲਤਾਨਵਿੰਡ ਦੀ ਅਗਵਾਈ ਹੇਠ ਆਏ ਸਿੰਘਾਂ ਨੇ ਟਿੱਪਣੀਆਂ ਕਰਨ ਵਾਲੇ ਰਿਸ਼ੀ ਦੀ ਰੇਲਵੇ ਰੋਡ ਸਥਿਤ ਦੁਕਾਨ 'ਤੇ ਪੁੱਜ ਕੇ ਉਸ ਤੋਂ ਪੁੱਛ ਗਿੱਛ ਕੀਤੀ | ਮਾਮਲਾ ਵਧਦਾ ਦੇਖ ਮੌਕੇ 'ਤੇ ਮੌਜੂਦ ਥਾਣਾ ਸਿਟੀ ਦੇ ਮੁਖੀ ਗੁਰਵਿੰਦਰ ਸਿੰਘ ਸੰਧੂ ਨੇ ਦੋਵਾਂ ਧਿਰਾਂ ਨੂੰ ਸਮਝਾ ਕੇ ਥਾਣੇ ਲਿਆਂਦਾ ਅਤੇ ਸਿੰਘਾਂ ਦੀ ਮੌਜੂਦਗੀ ਵਿਚ ਉਸ ਟਿੱਪਣੀਕਾਰ ਤੋਂ ਗ਼ਲਤੀ ਦੀ ਲਿਖਤੀ ਮੁਆਫ਼ੀ ਮੰਗਵਾਈ ਅਤੇ ਮਾਮਲੇ ਨੂੰ ਸ਼ਾਂਤ ਕੀਤਾ | ਮੌਕੇ 'ਤੇ ਹਾਜ਼ਰ ਸਾਬਕਾ ਨਗਰ ਕੌਂਸਲ ਪ੍ਰਧਾਨ ਵਿੱਕੀ ਟੰਡਨ, ਨਗਰ ਕੌਂਸਲ ਦੇ ਮੀਤ ਪ੍ਰਧਾਨ ਜਗਵੰਤ ਸਿੰਘ ਜੱਗੀ, ਸਾਬਕਾ ਪ੍ਰਧਾਨ ਰਵਿੰਦਰ ਪੁਰੀ ਅਤੇ ਕਰਿਆਨਾ ਐਸੋਸੀਏਸ਼ਨ ਦੇ ਪ੍ਰਧਾਨ ਪ੍ਰਮੋਦ ਗੁਪਤਾ ਨੇ ਗੁਰੂ ਸਾਹਿਬਾਨ ਖ਼ਿਲਾਫ਼ ਇਤਰਾਜ਼ਯੋਗ ਟਿੱਪਣੀਆਂ ਕਰਨ ਵਾਲੇ ਦੀ ਨਿਖੇਧੀ ਕੀਤੀ ਅਤੇ ਅੱਗੇ ਤੋਂ ਅਜਿਹਾ ਨਾ ਕਰਨ ਦੀ ਹਦਾਇਤ ਕੀਤੀ | ਥਾਣਾ ਮੁਖੀ ਨੇ ਸਾਫ਼ ਸ਼ਬਦਾਂ ਵਿਚ ਕਿਹਾ ਕਿ ਕਿਸੇ ਵੀ ਧਰਮ ਖ਼ਿਲਾਫ਼ ਗ਼ਲਤ ਟਿੱਪਣੀਆਂ ਨਾਲ ਸ਼ਹਿਰ ਦੇ ਅਮਨ ਅਤੇ ਭਾਈਚਾਰੇ ਨੂੰ ਵਿਗਾੜਨ ਵਾਲਿਆਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ | ਪੱਤਰਕਾਰਾਂ ਨਾਲ ਤੇਜਵੀਰ ਸਿੰਘ (ਦਮਦਮੀ ਟਕਸਾਲ) ਨੇ ਕਿਹਾ ਸਾਨੂੰ ਸਾਰੇ ਧਰਮਾਂ ਦਾ ਸਤਿਕਾਰ ਕਰਨਾ ਚਾਹੀਦਾ ਹੈ ਅਤੇ ਸਿੱਖ ਗੁਰੂਆਂ ਖ਼ਿਲਾਫ਼ ਅਪਮਾਨਜਨਕ ਟਿੱਪਣੀਆਂ ਜਾ ਭੈੜੀ ਸ਼ਬਦਾਵਲੀ ਵਰਤਣ ਵਾਲਿਆਂ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ |

Ad Position 22
No active advertisement
ਪਿਛਲੀ ਖ਼ਬਰ ਨਵੀਂ ਵਾਰਡਬੰਦੀ ਨੂੰ ਲੈ ਕੇ ਨਗਰ ਕੌਂਸਲ ਲੌਂਗੋਵਾਲ ਵਿਖੇ ਭਾਰੀ ਹੰਗਾਮਾ <br/> ਅਗਲੀ ਖ਼ਬਰ ਮਿਹਨਤ ਦੇ ਬਲਬੂਤੇ ਹੀ ਜ਼ਿੰਦਗੀ ਦੀਆਂ ਵੱਡੀਆਂ ਪੁਲਾਂਘਾਂ ਪੁੱਟੀਆਂ ਜਾ ਸਕਦੀਆਂ ਨੇ-ਪਦਮਸ੍ਰੀ ਸੁਨੀਤਾ ਰਾਣੀ <br/>
Ad Position 24
No active advertisement