ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-12-2025

ਵੱਖ-ਵੱਖ ਪਾਰਟੀਆਂ ਦੇ ਆਗੂਆਂ ਵਲੋਂ ਵਾਰਡਾਂ ਵਿਚ ਕੀਤੇ ਜਾ ਰਹੇ ਬਦਲਾਅ ਦਾ ਕੀਤਾ ਵਿਰੋਧ <br/>

Ad Position 21
No active advertisement
ਫ਼ੈਸਲੇ ਦੀ ਕਾਪੀ ਦਿਖਾਉਂਦੇ ਹੋਏ ਆਗੂ | ਤਸਵੀਰ : ਰਣਧੀਰ ਸਿੰਘ ਫੱਗੂਵਾਲਾ <br/> 27-12-2025
ਭਵਾਨੀਗੜ੍ਹ, 26 ਦਸੰਬਰ (ਰਣਧੀਰ ਸਿੰਘ ਫੱਗੂਵਾਲਾ)-ਪੰਜਾਬ ਸਰਕਾਰ ਵਲੋਂ ਭਵਾਨੀਗੜ੍ਹ ਦੇ ਵਾਰਡਾਂ ਦੀ ਤਜਵੀਜਨ ਹਲਕਾਬੰਦੀ ਲਈ ਡਰਾਫ਼ਟ ਨੋਟੀਫ਼ਿਕੇਸ਼ਨ ਸਬੰਧੀ ਅਖ਼ਬਾਰਾਂ ਵਿਚ ਦਿੱਤੇ ਇਸ਼ਤਿਹਾਰ ਜਿਸ ਵਿਚ ਵਾਰਡਾਂ ਵਿਚ ਕੀਤੇ ਜਾ ਰਹੇ ਬਦਲਾਅ ਦਾ ਵਿਰੋਧ ਕਰਦਿਆਂ ਕੌਂਸਲਰਾਂ ਅਤੇ ਸਾਬਕਾ ਕੌਂਸਲਰਾਂ ਨੇ ਇਸ ਫ਼ੈਸਲੇ ਨੂੰ ਸਰਕਾਰ ਵਲੋਂ ਆਪ ਉਮੀਦਵਾਰਾਂ ਨੂੰ ਲਾਹਾ ਦੇਣ ਵਾਲਾ ਫੈਸਲਾ ਕਰਾਰ ਦਿੱਤਾ ਹੈ | ਇਸ ਸਬੰਧੀ ਨਗਰ ਕੌਂਸਲ ਦੀ ਸਾਬਕਾ ਪ੍ਰਧਾਨ ਸੁਖਜੀਤ ਕੌਰ ਘਾਬਦੀਆ ਦੇ ਪਤੀ ਅਤੇ ਸਾਬਕਾ ਕੈਬਨਿਟ ਮੰਤਰੀ ਵਿਜੈ ਇੰਦਰ ਸਿੰਗਲਾ ਨੇ ਨੇੜਲੇ ਸਾਥੀ, ਉੱਘੇ ਕਾਂਗਰਸੀ ਆਗੂ ਬਲਵਿੰਦਰ ਸਿੰਘ ਘਾਬਦੀਆ ਨੇ ਕਿਹਾ ਕਿ 2021 ਵਿੱਚ ਕਾਂਗਰਸ ਪਾਰਟੀ ਦੀ ਸਰਕਾਰ ਸਮੇਂ ਵਾਰਡਬੰਦੀ ਅਤੇ ਨਗਰ ਕੌਂਸਲ ਦੀ ਚੋਣ ਹੋਈ ਸੀ | ਉਸ ਸਮੇਂ ਭਵਾਨੀਗੜ੍ਹ ਵਿਚ ਜਨਸੰਖਿਆ ਦੇ ਆਧਾਰ ਤੇ ਵਾਰਡਾਂ ਦੀ ਗਿਣਤੀ ਨੂੰ 13 ਤੋਂ 15 ਇਸ ਲਈ ਕੀਤਾ ਗਿਆ ਸੀ, ਕਿਉਂਕਿ ਜਨਸੰਖਿਆ ਦੇ ਵਧਣ ਕਰਕੇ ਵਾਰਡਬੰਦੀ ਦੀ ਜ਼ਰੂਰਤ ਸੀ | ਪ੍ਰੰਤੂ ਇਸ ਵਾਰ ਜੋ ਵਾਰਡਬੰਦੀ ਕੀਤੀ ਗਈ ਹੈ ਉਸ ਅਨੁਸਾਰ ਵਾਰਡ ਵਧਾਉਣ ਲਈ ਜਨਸੰਖਿਆ ਵਿੱਚ ਲੋੜੀਂਦਾ ਵਾਧਾ ਦਰਜ਼ ਨਹੀਂ ਕੀਤਾ ਗਿਆ, ਵਾਰਡਾਂ ਦੀ ਗਿਣਤੀ ਨੂੰ 15 ਹੀ ਰੱਖਿਆ ਗਿਆ ਹੈ | ਪਰ ਵਾਰਡਾਂ ਦੀ ਵੋਟਾਂ ਦੇ ਆਧਾਰ ਤੇ ਏਰੀਆ ਮੁਤਾਬਿਕ ਵੱਡੇ ਪੱਧਰ ਤੇ ਤੋੜ ਭੰਨ ਕਰਕੇ ਆਪ ਉਮੀਦਵਾਰਾਂ ਨੂੰ ਲਾਹਾ ਦੇਣ ਲਈ ਨਵੇਂ ਸਿਰਿਓਾ ਵਾਰਡਬੰਦੀ ਕਰਨਾ ਲੋਕਤੰਤਰ ਦੇ ਖ਼ਿਲਾਫ਼ ਫੈਸਲਾ ਹੈ, ਜਿਸ ਦਾ ਵਿਰੋਧ ਕੀਤਾ ਜਾਵੇਗਾ | ਇਸ ਸਬੰਧੀ ਸ਼ੋ੍ਰਮਣੀ ਅਕਾਲੀ ਦਲ ਦੇ ਸਰਕਲ ਪ੍ਰਧਾਨ ਅਤੇ ਸਾਬਕਾ ਕੌਂਸਲਰ ਹਰਵਿੰਦਰ ਸਿੰਘ ਗੋਲਡੀ ਤੂਰ ਨੇ ਕਿਹਾ ਕਿ ਮੌਜੂਦਾ ਆਪ ਸਰਕਾਰ ਦਾ ਲੋਕਾਂ ਵਲੋਂ ਹਰ ਪੱਧਰ 'ਤੇ ਵਿਰੋਧ ਹੋਣ ਕਰਕੇ ਅੱਗੇ ਆ ਰਹੀਆਂ ਨਗਰ ਕੌਂਸਲ ਚੋਣਾਂ ਵਿਚ ਨੁਮਾਇੰਦਗੀ ਕਰਨ ਲਈ ਆਪ ਪਾਰਟੀ ਵਲੋਂ ਨਵੇਂ ਨਵੇਂ ਹੱਥਕੰਡੇ ਅਪਣਾਏ ਜਾ ਰਹੇ ਹਨ, ਜਿਨ੍ਹਾਂ ਦਾ ਵਿਰੋਧ ਕੀਤਾ ਜਾਵੇਗਾ | ਉਨ੍ਹਾਂ ਕਿਹਾ ਕਿ 2021 ਵਿਚ ਵਾਰਡਾਂ ਦੀ ਵਾਰਡਬੰਦੀ ਹੋਣ ਜਾਣ 'ਤੇ ਹੁਣ ਵਾਰਡਬੰਦੀ ਦੀ ਕੋਈ ਲੋੜ ਨਹੀਂ ਹੈ | ਭਾਜਪਾ ਦੇ ਸੀਨੀਅਰ ਆਗੂ ਪ੍ਰਸ਼ੋਤਮ ਕਾਂਸਲ ਨੇ ਵੀ ਇਸ ਫ਼ੈਸਲੇ ਦਾ ਵਿਰੋਧ ਕਰਦਿਆਂ ਇਸ ਨੂੰ ਲੋਕ ਵਿਰੋਧ ਫੈਸਲਾ ਦੱਸਿਆ | ਉਕਤ ਆਗੂਆਂ ਨੇ ਕਿਹਾ ਕਿ ਜੇਕਰ ਸਬੰਧਿਤ ਵਿਭਾਗ ਵਲੋਂ ਇਹ ਫੈਸਲਾ ਰੱਦ ਨਾ ਕੀਤਾ ਗਿਆ ਤਾਂ ਇਸ ਦੇ ਖ਼ਿਲਾਫ਼ ਮਾਨਯੋਗ ਕੋਰਟ ਵਿਚ ਗੁਹਾਰ ਲਗਾਈ ਜਾਵੇਗੀ | ਉਕਤ ਆਗੂਆਂ ਨੇ ਸ਼ਹੀਦੀ ਦਿਹਾੜੇ ਦੇ ਦਿਨਾਂ ਵਿਚ ਇਹ ਵਾਰਡਬੰਦੀ ਬਣਾਉਣਾ ਅਤੇ ਇਤਰਾਜ਼ ਲਈ ਵੀ ਬਹੁਤ ਥੋੜ੍ਹਾ ਸਮਾਂ ਦੇਣ ਨੂੰ ਵੀ ਲੋਕ ਵਿਰੋਧੀ ਕਰਾਰ ਦਿੱਤਾ |

Ad Position 22
No active advertisement
ਪਿਛਲੀ ਖ਼ਬਰ ਧਾਰਮਿਕ ਸਮਾਗਮ ਕਰਵਾਇਆ <br/> ਅਗਲੀ ਖ਼ਬਰ ਪੰਥਕ ਏਕਤਾ ਲਈ ਇੱਕ ਪਲੇਟਫ਼ਾਰਮ 'ਤੇ ਇਕੱਠੇ ਹੋਣ ਸਾਰੇ ਅਕਾਲੀ ਧੜੇ-ਅਕਾਲੀ ਆਗੂ ਜਥੇਦਾਰ ਸੇਹਕੇ, ਸਰਨਾ ਚੱਠਾ <br/>
Ad Position 24
No active advertisement