ਧਰਮਗੜ੍ਹ, 27 ਦਸੰਬਰ (ਗੁਰਜੀਤ ਸਿੰਘ ਚਹਿਲ) - ਮਾਤਾ ਗੁਜਰ ਕੌਰ ਅਤੇ ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਦੀ ਯਾਦ 'ਚ ਮਨਾਏ ਗਏ ਸ਼ਹੀਦੀ ਦਿਹਾੜੇ ਦੌਰਾਨ ਗੁਰਦੁਆਰਾ ਸ੍ਰੀ ਫ਼ਤਿਹਗੜ੍ਹ ਸਾਹਿਬ ਵਿਖੇ ਕਲਗ਼ੀਧਰ ਟਰੱਸਟ ਬੜੂ ਸਾਹਿਬ ਦੇ ਸੇਵਾਦਾਰਾਂ ਨੇ ਸਮਰਪਣ ਸੇਵਾ ਭਾਵਨਾ ਨਾਲ ਸੇਵਾਵਾਂ ਨਿਭਾਈਆਂ, ਜੋ ਕਿ ਦੁਨੀਆ ਦੇ ਕੋਨੇ-ਕੋਨੇ ਤੋਂ ਸ਼ਹੀਦੀ ਦਿਹਾੜੇ ਮੌਕੇ ਪਹੁੰਚੀ ਸੰਗਤ ਲਈ ਸੁਵਿਧਾ ਦਾ ਮਜ਼ਬੂਤ ਸਹਾਰਾ ਬਣੀਆਂ | ਸ਼ਹੀਦੀ ਸਮਾਗਮ ਦੇ ਤਿੰਨੇ ਦਿਨ 25 ਤੋਂ 27 ਦਸੰਬਰ ਤੱਕ ਟਰੱਸਟ ਦੇ ਸੇਵਾਦਾਰਾਂ ਵਲੋਂ ਵੱਖ-ਵੱਖ ਪ੍ਰਬੰਧਾਂ ਨੂੰ ਸੁਚਾਰੂ ਰੂਪ 'ਚ ਬਣਾਏ ਰੱਖਣ ਲਈ ਵਿਸ਼ੇਸ਼ ਤਿਆਰੀ ਕੀਤੀ, ਜਿਵੇਂ ਕਿ ਭਾਰੀ ਭੀੜ ਦੇ ਬਾਵਜੂਦ ਲੰਗਰ ਹਾਲ ਦੀ ਸਫ਼ਾਈ, ਦਰਬਾਰ ਸਾਹਿਬ ਦੀ ਪਰਿਕਰਮਾ ਦੀ ਸਫ਼ਾਈ, ਸੰਗਤਾਂ ਨੂੰ ਸੁਖਾਲੇ ਤਰੀਕੇ ਨਾਲ ਮੱਥਾ ਟੇਕਣ ਲਈ ਕਤਾਰ ਬੰਦੀ, ਟਰੱਸਟ ਦੇ ਇੰਜੀਨੀਅਰਾਂ ਵਲੋਂ ਪਲੰਬਿੰਗ, ਇਲੈਕਟ੍ਰੀਕਲ ਦੇ ਕੰਮ ਅਤੇ ਬਾਥਰੂਮਾਂ ਦੀ ਸਫ਼ਾਈ ਲਈ ਵੀ ਉੱਤਮ ਪ੍ਰਬੰਧ ਦੇਖਣ ਨੂੰ ਮਿਲੇ | ਟਰੱਸਟ ਦੇ ਸੇਵਾਦਾਰਾਂ ਨੇ ਟਰੈਫ਼ਿਕ ਸੰਭਾਲਣ, ਜੋੜਾ ਘਰ ਅਤੇ ਮੈਡੀਕਲ ਸਹਾਇਤਾ ਕੇਂਦਰਾਂ 'ਤੇ ਵੀ ਡਟ ਕੇ ਕੰਮ ਕੀਤਾ, ਤਾਂ ਜੋ ਕਿਸੇ ਵੀ ਤਰ੍ਹਾਂ ਦੀ ਅਸੁਵਿਧਾ ਸੰਗਤ ਦੇ ਰਾਹ ਵਿਚ ਨਾ ਆਵੇ | ਉਕਤ ਟਰੱਸਟ ਦੇ ਉਪ ਪ੍ਰਧਾਨ ਭਾਈ ਜਗਜੀਤ ਸਿੰਘ (ਕਾਕਾ ਵੀਰ ਜੀ) ਨੇ ਦੱਸਿਆ ਕਿ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਵੱਡੇ ਪੱਧਰ 'ਤੇ ਟਰੱਸਟ ਦੇ ਵਲੰਟੀਅਰਾਂ ਨੂੰ ਸੇਵਾ ਲਈ ਚਮਕੌਰ ਸਾਹਿਬ ਅਤੇ ਫਤਹਿਗੜ੍ਹ ਸਾਹਿਬ ਵਿਖੇ ਸੇਵਾਵਾਂ ਲਈ ਭੇਜਿਆ ਗਿਆ ਸੀ | ਉਨ੍ਹਾਂ ਕਿਹਾ ਕਿ ਸੇਵਾਦਾਰਾਂ ਨੇ ਪੂਰੀ ਤਨਦੇਹੀ ਨਾਲ ਆਪਣੀਆਂ ਸੇਵਾਵਾਂ ਨਿਭਾਈਆਂ ਅਤੇ ਟਰੱਸਟ ਅਧੀਨ ਅਕਾਲ ਅਕੈਡਮੀਆਂ ਦੇ ਬੱਚਿਆਂ ਨੇ ਟਰੱਸਟ ਵਲੋਂ ਸਜਾਏ ਵਿਸ਼ਾਲ ਨਗਰ ਦੌਰਾਨ ਸੰਗਤਾਂ ਨੂੰ ਗਤਕੇ ਦੇ ਅਦਭੁਤ ਜੌਹਰ ਵਿਖਾਏ ਅਤੇ ਟਰੱਸਟ ਦੇ ਕੀਰਤਨੀ ਜਥੇ ਨੇ ਵੀ ਕੀਰਤਨ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ | ਉਕਤ ਟਰੱਸਟ ਦੇ ਪ੍ਰਧਾਨ ਡਾ. ਦਵਿੰਦਰ ਸਿੰਘ ਨੇ ਭਵਿੱਖ 'ਚ ਵੀ ਟਰੱਸਟ ਵਲੋਂ ਇਸ ਤਰ੍ਹਾਂ ਦੇ ਸਮਾਜਿਕ ਅਤੇ ਧਾਰਮਿਕ ਉਪਰਾਲੇ ਜਾਰੀ ਰੱਖਣ ਦਾ ਭਰੋਸਾ ਦਿਵਾਇਆ ਗਿਆ ਤਾਂ ਜੋ ਬੱਚੇ ਅਤੇ ਨੌਜਵਾਨ ਆਪਣੇ ਮਾਣਮੱਤੇ ਸਿੱਖ ਇਤਿਹਾਸ ਪ੍ਰਤੀ ਜਾਗਰੂਕ ਹੋ ਸਕਣ |
ਸੰਗਰੂਰ, (ਅਮਨਦੀਪ ਸਿੰਘ ਬਿੱਟਾ)-ਨਾਭਾ ਗੇਟ ਸੰਗਰੂਰ ਦੇ ਦੁਕਾਨਦਾਰਾਂ ਅਤੇ ਮੁਹੱਲਾ ਨਿਵਾਸੀਆਂ ਵਲੋਂ ਸਹੀਦੀ ਦਿਹਾੜੇ ਮੌਕੇ ਚਾਹ ਬਿਸਕੁਟਾਂ ਦਾ ਲੰਗਰ ਲਗਾਇਆ ਗਿਆ | ਮੁਹੱਲਾ ਨਿਵਾਸੀਆਂ ਅਤੇ ਦੁਕਾਨਦਾਰਾਂ ਵਿਚ ਗੁਰਪਿਆਰ ਸਿੰਘ, ਜਗਦੀਪ ਸਿੰਘ, ਅਮਿਤ ਠਾਕੁਰ, ਸੁਖਵਿੰਦਰ ਸਿੰਘ, ਪਰਮਜੀਤ ਸਿੰਘ ਟਿਵਾਣਾ, ਮੁਕੇਸ਼ ਕੁਮਾਰ ਅਤੇ ਸੁਖਵਿੰਦਰ ਕੌਰ ਵਲੋਂ ਜਿੱਥੇ ਸਹੀਦਾ ਨੂੰ ਯਾਦ ਕੀਤਾ ਉੱਥੋਂ ਸਭਨਾਂ ਨੇ ਲੰਗਰ ਲਗਾਉਂਦਿਆਂ ਆਪਣੇ ਭਾਈਚਾਰਕ ਏਕੇ ਦਾ ਸਬੂਤ ਵੀ ਦਿੱਤਾ |
ਅਮਰਗੜ੍ਹ, (ਜਤਿੰਦਰ ਮੰਨਵੀ) - ਅਮਰਗੜ੍ਹ ਬਾਜ਼ਾਰ 'ਚ ਦੁਕਾਨਦਾਰਾਂ ਵਲੋਂ ਇਕੱਠਿਆਂ ਹੋ ਕੇ ਸਾਹਿਬਜ਼ਾਦਿਆਂ ਦੀ ਲਾਸਾਨੀ ਸ਼ਹਾਦਤ ਨੂੰ ਸਮਰਪਿਤ ਸ਼ਰਧਾ ਨਾਲ ਲੰਗਰ ਲਾਇਆ ਗਿਆ | ਲੰਗਰ ਦੌਰਾਨ ਗੁਰਮਤਿ ਦੀ ਮਹਾਨ ਪਰੰਪਰਾ 'ਸਰਬੱਤ ਦਾ ਭਲਾ' ਦਾ ਸੁਨੇਹਾ ਦਿੱਤਾ ਗਿਆ ਅਤੇ ਸਾਹਿਬਜ਼ਾਦਿਆਂ ਦੀ ਕੁਰਬਾਨੀ ਤੋਂ ਪ੍ਰੇਰਨਾ ਲੈ ਕੇ ਸਮਾਜ 'ਚ ਏਕਤਾ, ਸੇਵਾ ਅਤੇ ਭਾਈਚਾਰੇ ਨੂੰ ਮਜ਼ਬੂਤ ਕਰਨ ਦਾ ਅਹਿਸਾਸ ਕਰਵਾਇਆ ਗਿਆ | ਲੰਗਰ 'ਚ ਸ਼ਾਮਿਲ ਹੋਈਆਂ ਸੰਗਤਾਂ ਨੇ ਦੁਕਾਨਦਾਰਾਂ ਦੀ ਇਸ ਪਵਿੱਤਰ ਪਹਿਲ ਦੀ ਭਰਪੂਰ ਸ਼ਲਾਘਾ ਕਰਦਿਆਂ ਕਿਹਾ ਕਿ ਅਜਿਹੇ ਕਾਰਜ ਨੌਜਵਾਨ ਪੀੜ੍ਹੀ ਨੂੰ ਗੁਰਮਤਿ ਨਾਲ ਜੋੜਨ ਲਈ ਅਹਿਮ ਭੂਮਿਕਾ ਨਿਭਾਉਂਦੇ ਹਨ |
ਜਖੇਪਲ, (ਮੇਜਰ ਸਿੰਘ ਸਿੱਧੂ) - ਸਰਬੰਸਦਾਨੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਾਦਿਆਂ ਬਾਬਾ ਜ਼ੋਰਾਵਰ ਸਿੰਘ, ਬਾਬਾ ਫਤਹਿ ਸਿੰਘ ਅਤੇ ਮਾਤਾ ਗੁਜਰੀ ਜੀ ਦੀ ਅਦੁੱਤੀ ਸ਼ਹਾਦਤ ਨੂੰ ਸਮਰਪਿਤ ਪਿੰਡ ਜਖੇਪਲ ਵਿਖੇ ਹਰ ਸਾਲ ਦੀ ਤਰ੍ਹਾਂ ਵੱਖ-ਵੱਖ ਥਾਵਾਂ ਤੇ ਸ਼ਹੀਦੀ ਜੋੜ ਮੇਲ ਸਭਾ 'ਤੇ ਜਾਣ ਵਾਲੇ ਸ਼ਰਧਾਲੂਆਂ ਲਈ ਲੰਗਰ ਲਗਾਏ ਗਏ, ਟਰੈਕਟਰ ਟਰਾਲੀ ਯੂਨੀਅਨ ਜਖੇਪਲ ਅਤੇ ਚਾਰੇ ਵਾਸਾਂ ਦੇ ਸਹਿਯੋਗ ਨਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਖੰਡ ਪਾਠਾਂ ਦੇ ਭੋਗ ਪਾਏ ਗਏ | ਉਪਰੰਤ ਰਾਗੀ ਸਿੰਘਾਂ ਵਲੋਂ ਆਪਣੇ ਰਸ-ਭਿੰਨੇ ਅਤੇ ਵੈਰਾਗਮਈ ਕੀਰਤਨ ਨਾਲ ਸੰਗਤਾਂ ਨੂੰ ਨਿਹਾਲ ਕੀਤਾ | ਬਾਬਾ ਫਤਹਿ ਸਿੰਘ ਲੰਗਰ ਕਮੇਟੀ ਚਾਓਬਾਸ, ਭੱਠਾ ਜਮਾਦਾਰ ਅਤੇ ਪਰਜਾਪਤ ਕਮੇਟੀ ਵਲੋਂ ਵੀ ਸੰਗਤਾਂ ਲਈ ਲੰਗਰ ਦਾ ਪ੍ਰਬੰਧ ਕੀਤਾ ਹੋਇਆ ਸੀ | ਇਸ ਮੌਕੇ ਟਰੈਕਟਰ ਟਰਾਲੀ ਯੂਨੀਅਨ ਦੇ ਪ੍ਰਧਾਨ ਬਲਵੀਰ ਸਿੰਘ (ਵੀਰਾ), ਬੰਤ ਸਿੰਘ, ਸ਼ੇਰਾ ਸਿੰਘ, ਗੁਰਦੀਪ ਸਿੰਘ, ਸਤਨਾਮ ਸਿੰਘ, ਤੇਜੀ ਸਿੰਘ, ਤਾਰੀ ਸਿੰਘ, ਬੇਅੰਤ ਸਿੰਘ, ਫ਼ੌਜੀ ਹਰਜੀਤ ਸਿੰਘ, ਸੋਭਾ ਸਿੰਘ, ਗੁਰਮੇਲ ਸਿੰਘ, ਸਰਪੰਚ ਗੁਰਚਰਨ ਸਿੰਘ, ਸਰਪੰਚ ਮਨਪ੍ਰੀਤ ਸਿੰਘ ਗੱਗੀ, ਸਰਪੰਚ ਕੇਵਲ ਸਿੰਘ, ਸਰਪੰਚ ਜਸਪਾਲ ਸਿੰਘ, ਮੈਂਬਰ ਜ਼ਿਲ੍ਹਾ ਪ੍ਰੀਸ਼ਦ ਬਲਵੀਰ ਸਿੰਘ ਬੀਓ ਮਾਨ, ਮੈਂਬਰ ਬਲਾਕ ਸੰਮਤੀ ਬਲਕਾਰ ਸਿੰਘ ਧਾਲੀਵਾਲ, ਮੈਂਬਰ ਬਲਾਕ ਸੰਮਤੀ ਮੈਂਬਰ ਰਣਜੀਤ ਕੌਰ ਚਾਓੁਬਾਸ, ਸੁਖਦੇਵ ਸਿੰਘ ਲਾਈਨਮੈਨ, ਹਰਭਜਨ ਸਿੰਘ ਸਿੱਧੂ ਬਾਬੇ ਕਾ, ਪ੍ਰਗਟ ਸਿੰਘ, ਰਿਟਾ. ਇੰਸ. ਰਾਜ ਕੁਮਾਰ, ਹਰਭਜਨ ਸਿੰਘ ਔਲਖ, ਗੁਰਮੇਲ ਸਿੰਘ ਫ਼ੌਜੀ, ਗੁਰਜੰਟ ਸਿੰਘ ਜਖੇਪਲਬਾਸ, ਬਾਬਾ ਜੀਵਨ ਸਿੰਘ ਕਮੇਟੀ ਹੰਬਲਬਾਸ ਵਲੋਂ ਮੇਘਾ ਸਿੰਘ, ਬਿੰਦਰ ਸਿੰਘ, ਹਰਮੇਸ਼ ਸਿੰਘ, ਹੈਪੀ ਸਿੰਘ, ਮਿੱਠੂ ਸਿੰਘ, ਮੇਜਰ ਸਿੰਘ, ਵਿੱਕੀ ਸਿੰਘ, ਭੋਲਾ ਸਿੰਘ, ਜਗਰਾਜ ਸਿੰਘ, ਜਖੇਪਲ ਬਾਸ ਵਲੋਂ ਜਮਾਦਾਰ ਲੱਡੂ ਸਿੰਘ, ਰਾਜਾ ਸਿੰਘ, ਰਾਮ ਸਿੰਘ, ਗੋਗੀ ਸਿੰਘ, ਤਾਰੀ ਸਿੰਘ, ਗੁਰਪ੍ਰੀਤ ਸਿੰਘ, ਵਕੀਲ ਸਿੰਘ, ਰਮਨਪ੍ਰੀਤ ਸਿੰਘ, ਜਸ਼ਨਪ੍ਰੀਤ ਸਿੰਘ, ਸਤਨਾਮ ਖ਼ਾਲਸਾ, ਜਥੇਦਾਰ ਭੋਲਾ ਸਿੰਘ, ਗੁਰਦੀਪ ਸਿੰਘ, ਕੁਲਦੀਪ ਸਿੰਘ, ਸੁਖਜੀਤ ਸਿੰਘ, ਅਮਨਦੀਪ ਸ਼ਰਮਾ, ਧਰਮਪ੍ਰੀਤ, ਤੇਜਾ ਸਿੰਘ ਤੇ ਅਮਨ ਸਿੰਘ ਤੋਂ ਇਲਾਵਾ ਵੱਡੀ ਗਿਣਤੀ ਵਿਚ ਨਗਰ ਦੇ ਮੁਹਤਵਰ ਵਿਅਕਤੀ ਅਤੇ ਔਰਤਾਂ ਵੀ ਹਾਜ਼ਰ ਸਨ |
ਲੌਂਗੋਵਾਲ, (ਵਿਨੋਦ, ਖੰਨਾ) - ਸਰਬੰਸ ਦਾਨੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਮਾਤਾ ਗੁਜਰੀ ਜੀ ਅਤੇ ਛੋਟੇ ਸਾਹਿਬਜ਼ਾਦਿਆਂ ਦੀ ਲਾਸਾਨੀ ਸ਼ਹਾਦਤ ਨੂੰ ਸਮਰਪਿਤ ਤਿੰਨ ਰੋਜ਼ਾ ਗੁਰਮਤਿ ਸਮਾਗਮ ਗੁਰਦੁਆਰਾ ਸੰਤ ਅਤਰ ਸਿੰਘ ਪਿੰਡ ਸ਼ੇਰੋਂ ਵਿਖੇ ਸ਼ਰਧਾਪੂਰਵਕ ਕਰਵਾਇਆ ਗਿਆ | ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਸਮੂਹ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਕਰਵਾਏ ਗਏ ਇਸ ਸਮਾਗਮ ਦੌਰਾਨ ਸ਼੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ | ਗੁਰਦੁਆਰਾ ਸਾਹਿਬ ਦੇ ਹੈੱਡ ਗ੍ਰੰਥੀ ਭਾਈ ਰੇਸ਼ਮ ਸਿੰਘ ਦੇ ਰਾਗੀ ਜਥੇ ਨੇ ਸ਼ਬਦ ਕੀਰਤਨ ਕਰਦਿਆਂ ਸਾਹਿਬਜ਼ਾਦਿਆਂ ਦੀ ਸ਼ਹਾਦਤ ਦਾ ਵੈਰਾਗਮਈ ਬਿਰਤਾਂਤ ਪੇਸ਼ ਕੀਤਾ | ਇਸ ਮੌਕੇ ਮੀਤ ਗ੍ਰੰਥੀ ਭਾਈ ਬਲਜਿੰਦਰ ਸਿੰਘ, ਜਥੇਦਾਰ ਬਿੱਕਰ ਸਿੰਘ, ਜਥੇ. ਕੌਰ ਸਿੰਘ, ਰਾਮ ਸਿੰਘ ਸਕੱਤਰ, ਜਗਜੀਤ ਸਿੰਘ ਜੱਸੂ ਪੱਤੀ ਨੂੰ ਸਹਿ. ਸਕੱਤਰ, ਅਮਰਜੀਤ ਸਿੰਘ ਖ਼ਜ਼ਾਨਚੀ, ਜਗਤਾਰ ਸਿੰਘ ਸਹਿ. ਖ਼ਜ਼ਾਨਚੀ, ਨਿਰਭੈ ਸਿੰਘ, ਮਨਦੀਪ ਸਿੰਘ, ਗੁਰਦੇਵ ਸਿੰਘ ਅਤੇ ਵੱਡੀ ਗਿਣਤੀ ਵਿਚ ਸੰਗਤ ਹਾਜ਼ਰ ਸੀ |
ਧਰਮਗੜ੍ਹ, (ਗੁਰਜੀਤ ਸਿੰਘ ਚਹਿਲ) - ਇਲਾਕੇ ਦੀ ਨਾਮਵਰ ਵਿੱਦਿਅਕ ਸੰਸਥਾ ਸ਼ਹੀਦ ਊਧਮ ਸਿੰਘ ਅਕੈਡਮੀ ਸਤੌਜ ਵਿਖੇ ਛੋਟੇ ਸਾਹਿਬਜ਼ਾਦਿਆਂ ਅਤੇ ਮਾਤਾ ਗੁਜਰ ਕੌਰ ਦੀ ਲਾਸਾਨੀ ਸ਼ਹਾਦਤ ਨੂੰ ਸਮਰਪਿਤ ਸ਼ਹੀਦੀ ਦਿਹਾੜੇ ਮੌਕੇ ਸਮਾਗਮ ਕਰਵਾਇਆ ਗਿਆ | ਸਮਾਗਮ ਦੀ ਸ਼ੁਰੂਆਤ ਗੁਰਬਾਣੀ ਕੀਰਤਨ ਨਾਲ ਹੋਈ, ਅਕੈਡਮੀ ਵਿਦਿਆਰਥੀਆਂ ਨੇ ਧਾਰਮਿਕ ਕਵਿਤਾਵਾਂ, ਸ਼ਬਦ ਕੀਰਤਨ ਅਤੇ ਕਵੀਸ਼ਰੀ ਰਾਹੀਂ ਮਾਤਾ ਗੁਜਰ ਕੌਰ, ਬਾਬਾ ਜ਼ੋਰਾਵਰ ਸਿੰਘ, ਬਾਬਾ ਫਤਿਹ ਸਿੰਘ ਦੇ ਜੀਵਨ ਬਾਰੇ ਜਾਣਕਾਰੀ ਦਿੱਤੀ ਕਿ ਕਿਵੇਂ 'ਨਿੱਕੀ ਉਮਰ' ਹੋਣ ਦੇ ਬਾਵਜੂਦ ਸਾਹਿਬਜ਼ਾਦਿਆਂ ਨੇ ਜ਼ੁਲਮ ਅੱਗੇ ਸਿਰ ਨਹੀਂ ਝੁਕਾਇਆ ਅਤੇ ਧਰਮ ਲਈ ਆਪਣੀ ਜਾਨ ਨਿਛਾਵਰ ਕਰ ਦਿੱਤੀ | ਇਸ ਮੌਕੇ ਅਕੈਡਮੀ ਚੇਅਰਮੈਨ ਕੁਲਵਿੰਦਰ ਸਿੰਘ ਚਹਿਲ ਨੇ ਸੰਬੋਧਨ ਕਰਦਿਆਂ ਕਿਹਾ ਕਿ ਸਿੱਖ ਇਤਿਹਾਸ ਦੀਆਂ ਮਹਾਨ ਕੁਰਬਾਨੀਆਂ ਸਾਨੂੰ ਹਿੰਮਤ, ਇਮਾਨਦਾਰੀ ਤੇ ਨੈਤਿਕ ਮੁੱਲਾਂ ਤੇ ਕਾਇਮ ਰਹਿਣ ਦੀ ਪੇ੍ਰਰਨਾ ਦਿੰਦੀਆਂ ਹਨ | ਇਸ ਮੌਕੇ ਅਕੈਡਮੀ ਪ੍ਰਬੰਧਕ ਗੁਰਸ਼ਰਨ ਸਿੰਘ ਤੱਗੜ, ਅਕੈਡਮੀ ਪ੍ਰਬੰਧਕ ਰਾਜ ਕੁਮਾਰ ਚੀਮਾ, ਉਪ ਪਿ੍ੰਸੀਪਲ ਕੁਲਦੀਪ ਸਿੰਘ ਲਿੱਟ, ਅਕੈਡਮੀ ਸਟਾਫ਼ ਅਤੇ ਵਿਦਿਆਰਥੀ ਮੌਜੂਦ ਸਨ |
ਅਹਿਮਦਗੜ੍ਹ, (ਮਹੋਲੀ, ਖੇੜਾ) - ਮਾਤਾ ਗੁਜਰ ਕੌਰ ਅਤੇ ਸਾਹਿਬਜ਼ਾਦਿਆਂ ਦੀ ਲਾਸਾਨੀ ਸ਼ਹਾਦਤ ਨੂੰ ਸਮਰਪਿਤ ਨਾਮ ਸਿਮਰਨ ਸਾਧਨਾ ਸਮਾਗਮ ਪੀਰ ਬੁੱਧੂ ਸ਼ਾਹ ਸੇਵਾ ਸੁਸਾਇਟੀ ਅਹਿਮਦਗੜ੍ਹ ਵਲੋ ਸਮੂਹ ਧਾਰਮਿਕ ਜਥੇਬੰਦੀਆਂ ਦੇ ਸਹਿਯੋਗ ਨਾਲ ਗੁਰਦੁਆਰਾ ਸਿੰਘ ਸਭਾ ਅਹਿਮਦਗੜ੍ਹ ਵਿਖੇ ਕਰਵਾਇਆ ਗਿਆ | ਸਮਾਗਮ ਦੌਰਾਨ ਮਹਾਨ ਸ਼ਖ਼ਸੀਅਤ ਯੋਗੀ ਅਮਨਦੀਪ ਸਿੰਘ ਜੀ ਪੁਰਾਤਨ ਸੰਪਰਦਾਇਕ ਗਿਆਨ ਅਤੇ ਧਿਆਨ ਵਿਸ਼ੇਸ਼ ਤੌਰ 'ਤੇ ਪੁੱਜੇ ਅਤੇ ਸਿਮਰਨ ਸਾਧਨਾਂ ਅਤੇ ਗੁਰੂ ਵਿਚਾਰਾ ਰਾਹੀਂ ਸੰਗਤ ਨੂੰ ਨਿਹਾਲ ਕੀਤਾ | ਇਸ ਮੌਕੇ ਸੀਨੀਅਰ ਮੀਤ ਪ੍ਰਧਾਨ ਨਗਰ ਕੌਂਸਲ ਜਗਵੰਤ ਸਿੰਘ ਜੱਗੀ, ਮੁੱਖ ਪ੍ਰਬੰਧਕ ਗੁਰਪ੍ਰੀਤ ਸਿੰਘ, ਬਲਵੀਰ ਸਿੰਘ, ਨਿਹਾਲ ਸਿੰਘ ਉੱਭੀ, ਜਸਵੀਰ ਸਿੰਘ ਜੱਸੀ, ਜਸਪ੍ਰੀਤ ਸਿੰਘ ਵਾਲੀਆ, ਅਮਨਦੀਪ ਸਿੰਘ, ਅਵਤਾਰ ਸਿੰਘ, ਭੁਪਿੰਦਰ ਸਿੰਘ, ਮਾ. ਹਰਦੇਵ ਸਿੰਘ, ਅਵਤਾਰ ਸਿੰਘ ਬਿਰਦੀ, ਸਾਧੂ ਸਿੰਘ, ਅਮਿਤ ਮਲਹੋਤਰਾ, ਅੰਗਦਪ੍ਰੀਤ ਸਿੰਘ, ਸਿਮਰਨਜੀਤ ਕੌਰ, ਗੁਰਜਿੰਦਰ ਸਿੰਘ ਆਦਿ ਸੰਗਤ ਨੇ ਭਾਗ ਲਿਆ |
(ਸਫ਼ਾ 5 ਦਾ ਬਾਕੀ)
ਦਿੜ੍ਹਬਾ ਮੰਡੀ, (ਹਰਬੰਸ ਸਿੰਘ ਛਾਜਲੀ) - ਸ਼ਹਿਜ਼ਾਦਿਆ ਦੇ ਸ਼ਹੀਦੀ ਦਿਹਾੜੇ 'ਤੇ ਕਾਂਗਰਸ ਦੇ ਸਾਬਕਾ ਮੰਤਰੀ ਵਿਜੈਇੰਦਰ ਸਿੰਗਲਾ ਦਿੜ੍ਹਬਾ ਦੇ ਵਰਕਰਾਂ ਨਾਲ ਫਤਿਹਗੜ੍ਹ ਸਾਹਿਬ ਵਿਖੇ ਨਤਮਸਤਕ ਹੋਣ ਲਈ ਗਏ | ਕਾਂਗਰਸ ਆਗੂ ਸਤਨਾਮ ਸਿੰਘ ਸੱਤਾ ਨੇ ਦੱਸਿਆ ਕਿ ਵੱਡੀ ਗਿਣਤੀ ਵਿਚ ਸੰਗਤਾਂ ਫਤਿਹਗੜ੍ਹ ਸਾਹਿਬ ਵਿਖੇ ਪੁੱਜੀਆਂ | ਸਾਬਕਾ ਮੰਤਰੀ ਵਿਜੈਇੰਦਰ ਸਿੰਗਲਾ ਦਿੜ੍ਹਬਾ ਦੀ ਸੰਗਤ ਨਾਲ ਟਰੈਕਟਰ ਚਲਾ ਕੇ ਪਹੁੰਚੇ | ਸ੍ਰੀ ਸਿੰਗਲਾ ਨੇ ਕਿਹਾ ਕਿ ਸਾਹਿਬਜ਼ਾਦਿਆਂ ਦੀ ਲਾਸਾਨੀ ਸ਼ਹਾਦਤ ਹੈ | ਜਿਸ ਕਰ ਕੇ ਸਾਰੇ ਵਰਗਾਂ ਦੇ ਲੋਕ ਫਤਿਹਗੜ੍ਹ ਸਾਹਿਬ ਵਿਖੇ ਪੁੱਜਦੇ ਹਨ | ਅਜਿਹੀ ਕੁਰਬਾਨੀ ਦੁਨੀਆਂ ਵਿਚ ਕਿਧਰੇ ਨਹੀਂ ਮਿਲਦੀ | ਉਨ੍ਹਾਂ ਕਿਹਾ ਕਿ ਗੁਰੂ ਸਹਿਬਾਨਾਂ ਨੇ ਹੱਕ ਸੱਚ ਦਾ ਰਸਤਾ ਦਿਖਾਇਆ | ਜ਼ੁਲਮ ਦੇ ਖ਼ਿਲਾਫ਼ ਡਟਣ ਦੀ ਵੀ ਸਿੱਖਿਆ ਦਿੱਤੀ |
ਮਲੇਰਕੋਟਲਾ, (ਮੁਹੰਮਦ ਹਨੀਫ਼ ਥਿੰਦ)- ਦਸਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਸਾਹਿਬਜ਼ਾਦਿਆਂ ਬਾਬਾ ਅਜੀਤ ਸਿੰਘ, ਬਾਬਾ ਜ਼ੋਰਾਵਰ ਸਿੰਘ ਅਤੇ ਬਾਬਾ ਫਤਹਿ ਸਿੰਘ ਦੀ ਸ਼ਹਾਦਤ ਦੇ ਦਿਨਾਂ ਨੂੰ ਮੱਦੇਨਜ਼ਰ ਰੱਖਦੇ ਹੋਏ ਅੱਜ ਕਰਨਵੀਰ ਹਸਪਤਾਲ ਮਲੇਰਕੋਟਲਾ ਵਿਖੇ ਚਾਹ, ਬ੍ਰੈੱਡ ਅਤੇ ਪਕੌੜਿਆਂ ਦਾ ਲੰਗਰ ਸ਼ਰਧਾ ਭਾਵਨਾ ਨਾਲ ਲਗਾਇਆ ਗਿਆ | ਇਸ ਮੌਕੇ ਡਾਕਟਰ ਕਰਨਵੀਰ ਸਿੰਘ, ਡਾਕਟਰ ਪ੍ਰਭਲੀਨ ਕੌਰ, ਸੁਰਿੰਦਰ ਸਿੰਘ ਐੱਮ.ਡੀ. ਅਤੇ ਸ੍ਰੀਮਤੀ ਸ਼ਸ਼ੀ ਸੁਰਿੰਦਰ ਕੌਰ ਐਮ.ਡੀ. ਕਰਨਵੀਰ ਹਸਪਤਾਲ ਨੇ ਗੱਲਬਾਤ ਕਰਦਿਆਂ ਕਿਹਾ ਕਿ ਉਨ੍ਹਾਂ ਵਲੋਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਸਾਹਿਬਜ਼ਾਦਿਆਂ ਦੀ ਲਾਸਾਨੀ ਸ਼ਹਾਦਤ ਦੇ ਦਿਨਾਂ ਨੂੰ ਸਮਰਪਿਤ ਸੰਗਤ ਲਈ ਲੰਗਰਾਂ ਦਾ ਪ੍ਰਬੰਧ ਕੀਤਾ ਜਾਂਦਾ ਹੈ, ਜਿੱਥੇ ਸਭ ਧਰਮਾਂ ਦੇ ਲੋਕ ਆਪਣੀ-ਆਪਣੀ ਸ਼ਰਧਾ ਮੁਤਾਬਿਕ ਲੰਗਰ ਛਕਦੇ ਹਨ | ਇਸ ਮੌਕੇ ਕਰਨਵੀਰ ਹਸਪਤਾਲ ਦੇ ਡਾਕਟਰ ਮੈਡਮ ਮਹੀਨ ਡਾਰ, ਡਾਕਟਰ ਨਿਦਾ ਡਾਰ, ਹਸਪਤਾਲ ਦੇ ਸਮੂਹ ਸਟਾਫ਼ ਤੋਂ ਇਲਾਵਾ ਮੁਹੰਮਦ ਮੂਨੀਬ ਆਲਮ, ਇੰਤਖ਼ਾਬ ਆਲਮ, ਮੁਹੰਮਦ ਅਖ਼ਤਰ ਜੂਸ ਵਾਲਾ ਆਦਿ ਨੇ ਆਉਣ ਜਾਣ ਵਾਲੀ ਸੰਗਤ ਨੂੰ ਲੰਗਰ ਵਰਤਾਉਣ ਦੀ ਸੇਵਾ ਨਿਭਾਈ |
ਸਾਹਿਬਜ਼ਾਦਿਆਂ ਦੀ ਲਾਸਾਨੀ ਸ਼ਹਾਦਤ ਨੂੰ ਸਾਰਾ ਦੇਸ਼ ਸਜਦਾ ਕਰਦਾ - ਵਿੱਤ ਮੰਤਰੀ ਚੀਮਾ
ਦਿੜ੍ਹਬਾ ਮੰਡੀ, (ਹਰਬੰਸ ਸਿੰਘ ਛਾਜਲੀ)- ਦਿੜ੍ਹਬਾ ਵਿਖੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਗੁਰੂ ਗੋਬਿੰਦ ਸਿੰਘ ਜੀ ਦੇ ਸਾਹਿਬਜ਼ਾਦੇ ਜਾਲਮ ਸਰਕਾਰ ਨੇ ਨੀਂਹਾਂ ਵਿਚ ਚਿਣ ਕੇ ਸ਼ਹੀਦ ਕੀਤੇ | ਸਾਹਿਬਜ਼ਾਦਿਆਂ ਲਾਸਾਨੀ ਸ਼ਹਾਦਤ ਨੂੰ ਸਾਰਾ ਦੇਸ਼ ਆਪੋ ਆਪਣੇ ਢੰਗ ਨਾਲ ਸਿਜਦਾ ਕਰਦਾ ਹੈ | ਸਾਹਿਬਜ਼ਾਦਿਆਂ ਦੀ ਯਾਦ 'ਚ ਲਗਾਏ ਲੰਗਰ ਵਿਚ ਸ਼ਾਮਿਲ ਹੋਣ ਪਹੁੰਚੇ ਸ. ਚੀਮਾ ਨੇ ਆਪਣੇ ਹੱਥਾਂ ਨਾਲ ਲੰਗਰ ਤਿਆਰ ਕਰਵਾਇਆ ਅਤੇ ਸੰਗਤਾਂ ਨੂੰ ਛਕਾਇਆ | ਉਨ੍ਹਾਂ ਕਿਹਾ ਕਿ ਗੁਰੂ ਗੋਬਿੰਦ ਸਿੰਘ ਜੀ ਦੇ ਸ਼ਹਿਜ਼ਾਦੇ ਛੋਟੀ ਉਮਰੇ ਲਾਸਾਨੀ ਸ਼ਹਾਦਤ ਦੇ ਗਏ ਸਨ | ਜਿਸ ਕਰ ਕੇ ਸਾਹਿਬਜ਼ਾਦਿਆਂ ਨੂੰ ਸਿੱਖ ਕੌਮ ਹਮੇਸ਼ਾ ਸੱਜਦਾ ਕਰਦੀ ਰਹੇਗੀ | ਉਨ੍ਹਾਂ ਕਿਹਾ ਕਿ ਸਾਹਿਬਜ਼ਾਦਿਆਂ ਨੂੰ ਦੁੱਧ ਪਿਲਾਉਣ ਵਾਲੇ ਮੋਤੀ ਮਹਿਰਾ ਦੀ ਯਾਦ ਨੂੰ ਵੀ ਤਾਜ਼ਾ ਰੱਖਣ ਲਈ ਦਿੜ੍ਹਬਾ ਵਿਖੇ ਦੁੱਧ ਦਾ ਲੰਗਰ ਲਗਾਇਆ ਗਿਆ | ਕੌਮ ਕੁਰਬਾਨੀਆਂ ਨਾਲ ਭਰੀ ਹੋਈ | ਸਰਕਾਰ ਦਿਹਾੜੇ ਅਤੇ ਸ਼ਤਾਬਦੀਆਂ ਮਨਾ ਰਹੀ ਹੈ | ਸ਼ਤਾਬਦੀਆਂ ਦੇ ਸੰਬੰਧ ਵਿਚ ਨਵੀਆਂ ਸਕੀਮਾਂ ਵੀ ਪਾਸ ਕਰ ਰਹੀ ਹੈ | ਪੰਜਾਬ ਦੇ ਤਿੰਨ ਸ਼ਹਿਰਾਂ ਨੂੰ ਪਵਿੱਤਰ ਸ਼ਹਿਰਾਂ ਦਾ ਦਰਜਾ ਦਿੱਤਾ ਗਿਆ ਹੈ | ਇਸ ਮੌਕੇ ਓ.ਐਸ.ਡੀ ਤਪਿੰਦਰ ਸਿੰਘ ਸੋਹੀ, ਬਲਾਕ ਪ੍ਰਧਾਨ ਧਰਮਪਾਲ ਗਰਗ, ਰਣਜੀਤ ਸਿੰਘ ਖੇਤਲਾ, ਸਰਪੰਚ ਸੰਦੀਪ ਸਿੰਘ ਖੇਤਲਾ, ਨਗਰ ਪੰਚਾਇਤ ਦੇ ਪ੍ਰਧਾਨ ਮਨਿੰਦਰ ਸਿੰਘ ਘੁਮਾਣ, ਸਰਪੰਚ ਰਵਿੰਦਰ ਸਿੰਘ ਮਾਨ ਆਦਿ ਵੀ ਮੌਜੂਦ ਸਨ |
ਧੂਰੀ, (ਲਖਵੀਰ ਸਿੰਘ ਧਾਂਦਰਾ) - ਮਾਤਾ ਗੁਜਰੀ ਜੀ ਅਤੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਸਮਰਪਿਤ ਬਾਬਾ ਫਤਹਿ ਸਿੰਘ ਯੂਥ ਕਲੱਬ ਧੂਰੀ ਵਲੋਂ ਸ਼ਹਿਰ ਦੀਆਂ ਵੱਖ-ਵੱਖ ਗੁਰੂ ਘਰਾਂ ਦੀਆਂ ਪ੍ਰਬੰਧਕ ਕਮੇਟੀਆਂ ਦੇ ਸਹਿਯੋਗ ਨਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ-ਛਾਇਆ ਅਤੇ ਪੰਜ ਪਿਆਰਿਆਂ ਦੀ ਅਗਵਾਈ ਹੇਠ ਅਲੌਕਿਕ ਨਗਰ ਕੀਰਤਨ ਸਜਾਇਆ ਗਿਆ, ਜੋ ਸ਼ਹਿਰ ਦੇ ਦਸਮੇਸ਼ ਨਗਰ ਸਥਿਤ ਗੁਰੂ ਘਰ ਤੋਂ ਸ਼ੁਰੂ ਹੋ ਕੇ ਸ਼ਹਿਰ ਦੇ ਵੱਖ-ਵੱਖ ਬਾਜ਼ਾਰਾਂ 'ਚੋਂ ਲੰਘਿਆ ਅਤੇ ਥਾਂ-ਥਾਂ ਸੰਗਤਾਂ ਵੱਲੋਂ ਨਗਰ ਕੀਰਤਨ ਦਾ ਭਰਵਾਂ ਅਤੇ ਨਿੱਘਾ ਸਵਾਗਤ ਕਰਦਿਆਂ ਲੰਗਰ ਲਗਾਏ ਗਏ | ਨਗਰ ਕੀਰਤਨ ਦੌਰਾਨ ਗਤਕਾ ਪਾਰਟੀਆਂ ਨੇ ਆਪਣੇ ਜੌਹਰ ਦਿਖਾਏ ਅਤੇ ਰਾਘੀ ਸਿੰਘਾਂ ਅਤੇ ਢਾਡੀ ਸਿੰਘਾਂ ਨੇ ਗੁਰ ਇਤਿਹਾਸ ਦਾ ਵਰਨਣ ਕੀਤਾ | ਇਸੇ ਤਰ੍ਹਾਂ ਹੀ ਪੰਚਾਇਤੀ ਗੁਰਦੁਆਰਾ ਸਾਹਿਬ ਧੂਰੀ ਦੀ ਪ੍ਰਬੰਧਕ ਕਮੇਟੀ ਵਲੋਂ ਪ੍ਰਧਾਨ ਮਿੰਟੂ ਨਾਗਪਾਲ, ਸੁਰਿੰਦਰਪਾਲ ਸਿੰਘ ਨੀਟਾ ਅਤੇ ਕਾਕਾ ਧੰਮੀ ਦੀ ਅਗਵਾਈ ਹੇਠ ਅਤੁੱਟ ਲੰਗਰ ਵਰਤਾਇਆ ਗਿਆ | ਨਗਰ ਕੀਰਤਨ ਦੌਰਾਨ ਮੁੱਖ ਮੰਤਰੀ ਕੈਂਪਸ ਦਫ਼ਤਰ ਧੂਰੀ ਦੇ ਇੰਚਾਰਜ ਰਾਜਵੰਤ ਸਿੰਘ ਘੁੱਲੀ, ਐੱਸ.ਜੀ.ਪੀ.ਸੀ. ਮੈਂਬਰ ਭੁਪਿੰਦਰ ਸਿੰਘ ਭਲਵਾਨ, ਸਾਬਕਾ ਚੇਅਰਮੈਨ ਸਤਿੰਦਰ ਸਿੰਘ ਚੱਠਾ, ਆੜ੍ਹਤੀਆ ਐਸੋਸੀਏਸ਼ਨ ਧੂਰੀ ਦੇ ਪ੍ਰਧਾਨ ਜਤਿੰਦਰ ਸਿੰਘ ਸੋਨੀ ਮੰਡੇਰ, ਤਹਿਸੀਲਦਾਰ ਮਨਮੋਹਨ ਕੌਸ਼ਿਕ, ਐਸ.ਐਚ.ਓ ਸਿਟੀ ਜਸਵੀਰ ਸਿੰਘ ਤੂਰ, ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਸੰਦੀਪ ਤਾਇਲ, ਵਿੱਕੀ ਪਰੋਚਾ, ਵਪਾਰ ਮੰਡਲ ਧੂਰੀ ਦੇ ਪ੍ਰਧਾਨ ਵਿਕਾਸ ਜੈਨ ਆਦਿ ਵੀ ਹਾਜ਼ਰ ਸਨ |
<br/>
ਸਾਹਿਬਜ਼ਾਦਿਆਂ ਦਾ ਸ਼ਹੀਦੀ ਪੁਰਬ ਥਾਓ-ਥਾਈਾ ਸ਼ਰਧਾ ਨਾਲ ਮਨਾਇਆ <br/>
ਅਜੀਤ ਡੈਸਕ
28-12-2025