03-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-12-2025

ਡਿਪਟੀ ਕਮਿਸ਼ਨਰ ਰਿਹਾਇਸ਼ ਤੋਂ ਬਰਨਾਲਾ ਕੈਂਚੀਆਂ ਤੱਕ ਦੀ ਸੜਕ ਦਾ 98.55 ਲੱਖ ਰੁਪਏ ਦਾ ਲੱਗਿਆ ਟੈਂਡਰ

Ad Position 21
No active advertisement
ਲੰਬੇ ਸਮੇਂ ਤੋਂ ਪੁੱਟੀ ਹੋਈ ਸੜਕ ਦਾ ਦਿ੍ਸ਼ | ਤਸਵੀਰ: ਮੁਕੇਸ਼ ਕੁਮਾਰ <br/> 28-12-2025
ਸੰਗਰੂਰ, 27 ਦਸੰਬਰ (ਧੀਰਜ ਪਸ਼ੋਰੀਆ) - ਡਿਪਟੀ ਕਮਿਸ਼ਨਰ ਸੰਗਰੂਰ ਰਿਹਾਇਸ਼ ਤੋਂ ਬਰਨਾਲਾ ਕੈਂਚੀਆਂ ਤੱਕ ਦਾ ਕੌਮੀ ਮਾਰਗ ਦਾ ਟੋਟਾ ਜੋ ਕਰੀਬ ਇੱਕ ਸਾਲ ਤੋਂ ਵੱਧ ਸਮਾਂ ਪਹਿਲਾਂ ਸੀਵਰੇਜ ਨਿਕਾਸੀ ਦੀ ਮੁੱਖ ਪਾਈਪ ਲਾਈਨ ਪਾਉਣ ਲਈ ਤੋੜਿਆ ਗਿਆ ਸੀ ਦੇ ਹੁਣ ਮੁੜ ਬਣਨ ਦੀ ਆਸ ਬੱਝੀ ਹੈ | ਇਸ ਮੁੱਦੇ ਨੂੰ ਨੇੜਲੀਆਂ ਕਲੋਨੀਆਂ ਦੇ ਲੋਕਾਂ ਦੇ ਨਾਲ ਨਾਲ ਸਮਾਜ ਚਿੰਤਕਾਂ ਵਲੋਂ ਲਗਾਤਾਰ ਉਠਾਇਆ ਜਾ ਰਿਹਾ ਸੀ | ਸਮਾਜ ਚਿੰਤਕ ਐਡਵੋਕੇਟ ਜਤਿੰਦਰ ਕਾਲੜਾ ਅਤੇ ਐਡਵੋਕੇਟ ਕਮਲ ਅਨੰਦ ਨੇ 'ਅਜੀਤ' ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਇਸ ਸੜਕ ਨੂੰ ਬਣਾਉਣ ਲਈ ਨੈਸ਼ਨਲ ਹਾਈਵੇ ਡਿਵੀਜ਼ਨ (ਲੋਕ ਨਿਰਮਾਣ ਵਿਭਾਗ) ਵਲੋਂ 98.55 ਲੱਖ ਰੁਪਏ ਦਾ ਟੈਂਡਰ ਲਗਾਇਆ ਗਿਆ ਹੈ ਜੋ 30 ਦਸੰਬਰ 2025 ਨੂੰ ਖੋਲਿ੍ਹਆ ਜਾਵੇਗਾ ਜਿਸ ਵੀ ਏਜੰਸੀ ਨੂੰ ਇਹ ਨਿਰਮਾਣ ਕਾਰਜ ਅਲਾਟ ਹੋਵੇਗਾ ਉਸ ਤੋਂ ਇਹ ਕੰਮ ਪੂਰੀ ਤਰ੍ਹਾਂ ਤਸੱਲੀਬਖ਼ਸ਼ ਕਰਵਾਇਆ ਜਾਵੇਗਾ | ਕੰਮ ਦੇ ਮੁਕੰਮਲ ਹੋਣ ਨਾਲ ਜਿੱਥੇ ਹਰ ਸਮੇਂ ਉੱਡਦੀ ਧੂੜ ਮਿੱਟੀ ਅਤੇ ਪ੍ਰਦੂਸ਼ਣ ਤੋਂ ਰਾਹਤ ਮਿਲੇਗੀ ਉਥੇ ਟਰੈਫ਼ਿਕ ਦੇ ਵਨ ਵੇ ਹੋਣ ਨਾਲ ਲੱਗਦੇ ਜਾਮ ਤੋਂ ਵੀ ਨਿਜਾਤ ਮਿਲੇਗੀ | ਇਨ੍ਹਾਂ ਸਮਾਜ ਚਿੰਤਕਾਂ ਨੇ ਕਿਹਾ ਕਿ ਲੋਕਾਂ ਨੂੰ ਹਰ ਮੁੱਦੇ ਤੇ ਆਪਣੀ ਆਵਾਜ਼ ਬੁਲੰਦ ਕਰਨੀ ਚਾਹੀਦੀ ਹੈ ਕਦੇ ਵੀ ਝਿਜਕਣਾ ਨਹੀਂ ਚਾਹੀਦਾ ਕਿਉਂਕਿ ਸਰਕਾਰੀ ਖ਼ਜ਼ਾਨਾ ਲੋਕਾਂ ਦਾ ਹੈ | ਅਫ਼ਸਰ ਸ਼ਾਹੀ ਉਸ ਖ਼ਜ਼ਾਨੇ ਨੂੰ ਲੋਕਾਂ ਦੀ ਭਲਾਈ ਤੇ ਖ਼ਰਚਣ ਲਈ ਪਾਬੰਦ ਹੈ | ਸਾਫ਼ ਸੁਥਰਾ ਅਤੇ ਪਾਰਦਰਸ਼ੀ ਪ੍ਰਬੰਧ ਦੇਣਾ ਹੀ ਇਨ੍ਹਾਂ ਅਫ਼ਸਰਾਂ ਦੀ ਡਿਊਟੀ ਹੈ ਨਾ ਕਿ ਲੋਕਾਂ ਤੇ ਹੁਕਮ ਚਲਾਉਣਾ | ਇਸ ਸਬੰਧੀ ਇਸ ਸੜਕ ਦੇ ਨੇੜੇ ਹੋਮਿਉਪੈਥੀ ਕੀਲਿਨਕ ਚਲਾ ਰਹੇ ਡਾ. ਅਮਰਜੀਤ ਸਿੰਘ ਮਾਨ ਨਾਲ ਜਦੋਂ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਲੰਬੇ ਸਮੇਂ ਤੋਂ ਉੱਡਦੀ ਧੂੜ ਲੋਕਾਂ ਲਈ ਖਾਂਸੀ ਜ਼ੁਕਾਮ ਅਤੇ ਗਲਾ ਖ਼ਰਾਬ ਵਰਗੀਆਂ ਬਿਮਾਰੀਆਂ ਦਾ ਕਾਰਨ ਬਣ ਰਹੀ ਸੀ, ਹੁਣ ਟੈਂਡਰ ਖੋਲ੍ਹਣ ਤੋਂ ਬਾਅਦ ਇਸ ਕੰਮ ਨੂੰ ਤੇਜ਼ੀ ਨਾਲ ਕਰਵਾਇਆ ਜਾਵੇ ਤਾਂ ਜੋ ਸਮੱਸਿਆਵਾਂ ਦਾ ਸਾਹਮਣਾ ਕਰ ਰਹੇ ਲੋਕਾਂ ਨੂੰ ਸਮੱਸਿਆਵਾਂ ਤੋਂ ਨਿਜਾਤ ਮਿਲ ਸਕੇ |

Ad Position 22
No active advertisement
ਪਿਛਲੀ ਖ਼ਬਰ ਮਲੇਰਕੋਟਲਾ ਦੇ ਜ਼ਿਲ੍ਹਾ ਪੁਲਿਸ ਮੁਖੀ ਦੇ ਰੀਡਰ ਸੱਯਦ ਸ਼ਕੀਲ ਅਹਿਮਦ ਡੀ.ਜੀ.ਪੀ. ਡਿਸਕ ਨਾਲ ਸਨਮਾਨਿਤ <br/> ਅਗਲੀ ਖ਼ਬਰ ਨਗਰ ਕੌਂਸਲ ਦੀ ਨਵੀਂ ਵਾਰਡਬੰਦੀ 'ਚ ਫੇਰ ਬਦਲ ਕਰਨਾ ਲੋਕਤੰਤਰ ਦਾ ਘਾਣ-ਰਾਜਿੰਦਰ ਦੀਪਾ
Ad Position 24
No active advertisement