03-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-12-2025

ਡਾ. ਭੰਡਾਰੀ ਨੂੰ ਮਾਨਦ ਡਾਕਟਰੇਟ ਮਿਲਣ 'ਤੇ ਸਨਮਾਨ <br/>

Ad Position 21
No active advertisement
ਸਨਮਾਨ ਸਮਾਰੋਹ ਦੌਰਾਨ ਡਾ. ਹਰਪ੍ਰੀਤ ਸਿੰਘ ਭੰਡਾਰੀ ਨੰੂ ਸਨਮਾਨਿਤ ਕੀਤੇ ਜਾਣ ਦਾ ਦਿ੍ਸ਼ | ਤਸਵੀਰ: ਮੁਕੇਸ਼ ਕੁਮਾਰ <br/> 28-12-2025
ਸੰਗਰੂਰ, 27 ਦਸੰਬਰ (ਚੌਧਰੀ ਨੰਦ ਲਾਲ ਗਾਂਧੀ)- ਸੰਗਰੂਰ ਸੋਸ਼ਲ ਵੈੱਲਫੇਅਰ ਐਸੋਸੀਏਸ਼ਨ ਸੰਗਰੂਰ ਵਲੋਂ ਪੰਜਾਬ ਰਾਜ ਸਟੇਟ ਐਵਾਰਡੀ ਅਤੇ ਸ੍ਰੀ ਧਨਵੰਤਰੀ ਰਾਜ ਪੁਰਸਕਾਰ ਨਾਲ ਸਨਮਾਨਿਤ ਕੁਦਰਤੀ ਇਲਾਜ ਮਾਹਿਰ ਡਾ. ਹਰਪ੍ਰੀਤ ਸਿੰਘ ਭੰਡਾਰੀ ਦਾ ਅਮਰੀਕਾ ਦੀ ਫਰੈਂਕ ਫੋਰਡ ਯੂਨੀਵਰਸਿਟੀ ਵਲੋਂ ਸਿਹਤ ਦੇ ਨੈਚੁਰੋਪੈਥੀ ਖੇਤਰ ਵਿਚ ਮੀਲ ਪੱਥਰ ਕਾਇਮ ਕਰਨ ਅਤੇ ਤੰਦਰੁਸਤ ਸਿਹਤ ਦੇ ਪ੍ਰਸਾਰ ਕਾਰਜਾਂ ਵਿਚ ਵਿਸ਼ਾਲ ਯੋਗਦਾਨ ਲਈ ਆਨਰੇਰੀ ਡਾਕਟਰੇਟ (ਪੀ.ਐਚ.ਡੀ.) ਦੀ ਉਪਾਧੀ ਪ੍ਰਦਾਨ ਕੀਤੀ ਹੈ | ਐਸੋਸੀਏਸ਼ਨ ਦੇ ਪ੍ਰਧਾਨ ਰਾਜ ਕੁਮਾਰ ਅਰੋੜਾ ਨੇ ਸਨਮਾਨ ਸਮਾਰੋਹ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਚੰਗੇਰੀ ਸੋਚ ਦੇ ਮਾਲਕ ਡਾ. ਹਰਪ੍ਰੀਤ ਸਿੰਘ ਭੰਡਾਰੀ ਸਿਹਤ ਦੇ ਯੋਗ ਅਤੇ ਨੈਚੁਰੋਪੈਥੀ ਖੇਤਰ ਵਿਚ ਆਪਣੇ ਨਿਰੰਤਰ ਯਤਨ ਅਤੇ ਵਚਨਬੱਧਤਾ ਨਾਲ ਦੇਸ਼ ਵਿਦੇਸ਼ ਵਿਚ ਪ੍ਰਾਚੀਨ ਇਲਾਜ ਪ੍ਰਣਾਲੀਆਂ ਦੇ ਪ੍ਰਸਾਰ ਵਿਚ ਆਪਣੀ ਅਮਿੱਟ ਛਾਪ ਛੱਡੀ ਹੈ | ਬਾਬੇ ਕੇ ਆਯੁਰਵੈਦਿਕ ਮੈਡੀਕਲ ਕਾਲਜ ਅਤੇ ਹਸਪਤਾਲ, ਦੌਧਰ (ਮੋਗਾ) ਤੋਂ ਆਯੁਰਵੈਦ ਦੀ ਮੁਢਲੀ ਸਿੱਖਿਆ ਪ੍ਰਾਪਤ ਕਰਨ ਉਪਰੰਤ ਸਿੰਘਾਨੀਆ ਯੂਨੀਵਰਸਿਟੀ ਤੋਂ ਯੋਗ ਦੇ ਖੇਤਰ ਵਿਚ ਸਨਾਤਕੋਤਰ ਕੀਤੀ ਹੈ | ਐਸੋਸੀਏਸ਼ਨ ਦੇ ਚੇਅਰਮੈਨ ਰਵਿੰਦਰ ਗੁੱਡੂ ਨੇ ਆਪਣੇ ਸੰਬੋਧਨ ਦੌਰਾਨ ਕਿਹਾ ਕਿ ਇਹ ਮਾਣ ਦੀ ਗੱਲ ਹੈ ਕਿ ਭਾਰਤ ਸਰਕਾਰ ਦੇ ਨੈਸ਼ਨਲ ਇੰਸਟੀਚਿਊਟ ਆਫ਼ ਨੈਚੁਰੋਪੈਥੀ, ਪੂਨਾ ਵਲੋਂ ਡਾ ਭੰਡਾਰੀ ਨੂੰ 'ਐਕਸਪਰਟ ਨੈਚੁਰੋਪੈਥੀ' ਦੇ ਖ਼ਿਤਾਬ ਨਾਲ ਵੀ ਨਿਵਾਜਿਆ ਹੋਇਆ ਹੈ | ਡਾ. ਹਰਪ੍ਰੀਤ ਸਿੰਘ ਭੰਡਾਰੀ ਨੇ ਡਾਕਟਰੇਟ ਦੀ ਉਪਾਧੀ ਮਿਲਣ 'ਤੇ ਖ਼ੁਸ਼ੀ ਜ਼ਾਹਿਰ ਕਰਦਿਆਂ ਕਿਹਾ ਕਿ ਅਮਰੀਕਨ ਯੂਨੀਵਰਸਿਟੀ ਤੋਂ ਮਾਨਦ ਡਾਕਟਰੇਟ ਪ੍ਰਾਪਤ ਹੋਣਾ ਬਹੁਤ ਵੱਡੀ ਖ਼ੁਸ਼ਕਿਸਮਤੀ ਹੈ | ਐਸੋਸੀਏਸ਼ਨ ਦੇ ਜਨਰਲ ਸਕੱਤਰ ਕੰਵਲਜੀਤ ਸਿੰਘ ਨੇ ਸਮਾਰੋਹ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਡਾ. ਹਰਪ੍ਰੀਤ ਸਿੰਘ ਭੰਡਾਰੀ ਨੇ ਕੁਦਰਤੀ ਇਲਾਜ ਦੇ ਖੇਤਰ ਵਿਚ ਮਹੱਤਵਪੂਰਨ ਯੋਗਦਾਨ ਪਾਇਆ ਹੈ | ਡਾ. ਭੰਡਾਰੀ ਨੇ ਕੁਦਰਤੀ ਇਲਾਜ ਨੂੰ ਉਤਸ਼ਾਹਿਤ ਕੀਤਾ | ਇਸ ਮੌਕੇ ਹੋਰਾਂ ਤੋਂ ਇਲਾਵਾ ਬਾਪੂ ਰਾਮ ਸਰੂਪ ਅਲੀਸ਼ੇਰ, ਸ਼੍ਰੀ ਆਰ.ਐੱਲ. ਪਾਂਧੀ, ਸ਼੍ਰੀ ਸੁਰਿੰਦਰ ਸਿੰਘ ਸੋਢੀ, ਸ਼੍ਰੀ ਕਰਨੈਲ ਸਿੰਘ ਸੇਖੋਂ, ਲਾਲ ਚੰਦ ਸੈਣੀ, ਨੈਸ਼ਨਲ ਐਵਾਰਡੀ ਸ਼੍ਰੀ ਸਤਦੇਵ ਸ਼ਰਮਾ, ਬਲਦੇਵ ਗੁਪਤਾ, ਰਾਜ ਕੁਮਾਰ ਬਾਂਸਲ, ਰਾਜਿੰਦਰ ਸਿੰਘ ਚੰਗਾਲ, ਓ.ਪੀ. ਖਿੱਪਲ ਅਤੇ ਅਸ਼ੋਕ ਡੱਲਾ ਵੀ ਵਿਸ਼ੇਸ਼ ਤੌਰ 'ਤੇ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਕੋਲਾ ਪਾਰਕ ਮਾਰਕੀਟ ਦੇ ਬਾਥਰੂਮ ਦੋ ਮਹੀਨਿਆਂ ਤੋਂ ਬੰਦ ਹੋਣ ਕਾਰਨ ਦੁਕਾਨਦਾਰ ਹੋ ਰਹੇ ਹਨ ਪ੍ਰੇਸ਼ਾਨ <br/> ਅਗਲੀ ਖ਼ਬਰ ਭੂਦਨ ਖ਼ੁਦਕੁਸ਼ੀ ਮਾਮਲੇ 'ਚ 4 ਦਿਨ ਬੀਤ ਜਾਣ ਦੇ ਬਾਵਜੂਦ ਨਹੀਂ ਹੋਇਆ ਸਸਕਾਰ <br/>
Ad Position 24
No active advertisement