05-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-12-2025

ਡੁੱਬਦੀ ਔਰਤ ਤੇ ਲੜਕੀ ਨੂੰ ਬਚਾਉਣ ਲਈ ਦੋਵਾਂ ਪੁਲਿਸ ਕਰਮਚਾਰੀਆਂ ਨੂੰ ਪੰਜਾਬ ਸਰਕਾਰ ਕੋਲੋਂ ਸਨਮਾਨਿਤ ਕਰਵਾਉਣ ਦੀ ਅਪੀਲ <br/>

Ad Position 21
No active advertisement
ਅਜੀਤ ਡੈਸਕ 28-12-2025
ਭਵਾਨੀਗੜ੍ਹ 27 ਦਸੰਬਰ (ਲਖਵਿੰਦਰ ਪਾਲ ਗਰਗ) - ਬੀਤੇ ਦਿਨੀਂ ਪਿੰਡ ਨਦਾਮਪੁਰ ਤੋਂ ਲੰਘਦੀ ਨਹਿਰ 'ਚੋਂ ਇਕ ਔਰਤ 'ਤੇ ਇਕ ਲੜਕੀ ਨੂੰ ਡੁੱਬਦਿਆਂ ਨੂੰ ਦੋ ਪੁਲਿਸ ਕਰਮਚਾਰੀਆਂ ਵਲੋਂ ਬਚਾ ਕੇ ਸ਼ਲਾਘਾਯੋਗ ਕੰਮ ਕਰਨ ਸਬੰਧੀ ਸਥਾਨਕ ਥਾਣਾ ਮੁਖੀ ਵਲੋਂ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਗਈ ਕਿ ਦੋਵਾਂ ਪੁਲਿਸ ਕਰਮਚਾਰੀਆਂ ਨੂੰ ਸਨਮਾਨਿਤ ਕੀਤਾ ਜਾਵੇ | ਇਸ ਸਬੰਧੀ ਪੁਲਿਸ ਚੌਂਕੀ ਕਾਲਾਝਾੜ ਦੇ ਇੰਚਾਰਜ ਸਹਾਇਕ ਸਬ ਇੰਸਪੈਕਟਰ ਸੁਖਦੇਵ ਸਿੰਘ ਨੇ ਦੱਸਿਆ ਕਿ ਬੀਤੇ ਦਿਨੀਂ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਪਿੰਡ ਨਦਾਮਪੁਰ 'ਚੋਂ ਲੰਘਦੀ ਨਹਿਰ ਵਿਚ ਇਕ ਔਰਤ ਤੇ ਉਸ ਦੀ ਲੜਕੀ ਡਿੱਗ ਗਈਆ ਹਨ | ਜਦੋਂ ਉਹ ਥਾਣਾ ਮੁਖੀ ਇੰਸਪੈਕਟਰ ਮਾਲਵਿੰਦਰ ਸਿੰਘ ਦੀ ਪੁਲਿਸ ਟੀਮ ਨਾਲ ਨਹਿਰ 'ਤੇ ਪਹੁੰਚੇ ਤਾਂ ਇੱਥੋਂ ਲੰਘ ਰਹੇ ਸਿਪਾਹੀ ਲਵਪ੍ਰੀਤ ਸਿੰਘ ਜੋ ਕਿ ਜੈਤੋਂ ਡੀ.ਐਸ.ਪੀ ਇਕਬਾਲ ਸਿੰਘ ਦੇ ਗੰਨਮੈਨ ਹਨ ਅਤੇ ਮੁੱਖ ਮੰਤਰੀ ਦੀ ਸਕਿਉਰਿਟੀ 'ਚ ਤਾਇਨਾਤ ਅੰਗਰੇਜ਼ ਸਿੰਘ ਨੇ ਆਪਣੀ ਜਾਨ ਦੀ ਬਿਨ੍ਹਾਂ ਪ੍ਰਵਾਹ ਕੀਤਿਆ ਹੋਏ ਨਹਿਰ 'ਚ ਛਾਲ ਮਾਰ ਕੇ ਰੁੜ੍ਹ ਰਹੀ ਔਰਤ ਤੇ ਉਸ ਦੀ ਲੜਕੀ ਨੂੰ ਨਹਿਰ ਵਿਚੋਂ ਸੁਰੱਖਿਅਤ ਬਾਹਰ ਕੱਢ ਲਿਆ ਸੀ | ਉਨ੍ਹਾਂ ਦੋਵਾਂ ਪੁਲਿਸ ਕਰਮਚਾਰੀਆਂ ਨੇ ਦੱਸਿਆ ਕਿ ਜਦੋਂ ਉਹ ਇੱਥੋਂ ਲੰਘ ਰਹੇ ਸੀ ਤਾਂ ਨਹਿਰ ਕਿਨਾਰੇ ਇਕ ਬੱਚਾ ਰੌਲਾ ਪਾ ਰਿਹਾ ਸੀ ਜਦੋਂ ਉਨ੍ਹਾਂ ਨੇ ਨਹਿਰ ਕੋਲ ਜਾ ਕੇ ਦੇਖਿਆ ਤਾਂ ਇਕ ਔਰਤ ਤੇ ਇਕ ਲੜਕੀ ਨਹਿਰ 'ਚ ਰੁੜ੍ਹ ਰਹੀਆਂ ਸੀ | ਤਾਂ ਸਿਪਾਹੀ ਲਵਪ੍ਰੀਤ ਸਿੰਘ ਨੇ ਨਹਿਰ 'ਚ ਤੁਰੰਤ ਛਾਲ ਮਾਰ ਕੇ ਅੰਗਰੇਜ਼ ਸਿੰਘ ਦੀ ਸਹਾਇਤਾ ਨਾਲ ਉਨ੍ਹਾਂ ਦੋਵਾਂ ਨੂੰ ਨਹਿਰ ਵਿਚੋਂ ਸੁਰੱਖਿਅਤ ਬਾਹਰ ਕੱਢਿਆ | ਇਸ ਮੌਕੇ ਔਰਤ ਦੇ ਪਰਿਵਾਰਕ ਮੈਂਬਰਾਂ ਤੇ ਪਿੰਡ ਵਾਸੀਆਂ ਨੇ ਦੋਨਾਂ ਪੁਲਿਸ ਕਰਮਚਾਰੀਆਂ ਦੇ ਇਸ ਕੰਮ ਦੀ ਸ਼ਲਾਘਾ ਕਰਦਿਆਂ ਹੋਏ ਧੰਨਵਾਦ ਕੀਤਾ | ਉਨ੍ਹਾਂ ਦੱਸਿਆ ਕਿ ਇਸ ਸ਼ਲਾਘਾਯੋਗ ਕੰਮ ਦੀ ਰਿਪੋਰਟ ਬਣਾ ਕੇ ਉੱਚ ਅਧਿਕਾਰੀਆਂ ਤੇ ਪੰਜਾਬ ਸਰਕਾਰ ਨੂੰ ਭੇਜੀ ਗਈ ਹੈ ਤਾਂ ਜੋ ਇਨ੍ਹਾਂ ਕਰਮਚਾਰੀਆਂ ਨੂੰ ਸਨਮਾਨਿਤ ਕੀਤੇ ਜਾਵੇ |

Ad Position 22
No active advertisement
ਪਿਛਲੀ ਖ਼ਬਰ ਨਰਸਾਂ ਦੀ ਭਰਤੀ ਨੂੰ ਹਰੀ ਝੰਡੀ ਦੇਣ ਦਾ ਕੀਤਾ ਸਵਾਗਤ ਅਗਲੀ ਖ਼ਬਰ ਪੈਨਸ਼ਨਰ ਦਿਹਾੜਾ ਮਨਾਇਆ
Ad Position 24
No active advertisement