12-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-12-2025

ਮਹਿੰਗਾਈ ਭੱਤੇ ਦੇ ਮਾਮਲੇ ਵਿਚ ਸੂਬੇ ਦੇ ਲੱਖਾਂ ਮੁਲਾਜ਼ਮਾਂ ਤੇ ਪੈਨਸ਼ਨਰਾਂ ਲਈ ਕਾਲਾ ਰਿਹਾ ਸਾਲ 2025 <br/>

Ad Position 21
repet_subhas-goyals [Copy P29]
ਅਜੀਤ ਡੈਸਕ 29-12-2025
ਸ਼ੇਰਪੁਰ, ਸੰਗਰੂਰ, 28 ਦਸੰਬਰ (ਮੇਘ ਰਾਜ ਜੋਸ਼ੀ)-ਪੰਜਾਬ ਸਰਕਾਰ ਵਲੋਂ ਆਪਣੇ ਮੁਲਾਜ਼ਮਾਂ ਨੂੰ ਦਿੱਤੇ ਜਾਣ ਵਾਲੇ ਮਹਿੰਗਾਈ ਭੱਤੇ (ਡੀ.ਏ.) ਦੇ ਮਾਮਲੇ ਵਿਚ ਪੰਜਾਬ ਦੇ ਕਰੀਬ 6 ਲੱਖ ਮੁਲਾਜ਼ਮਾਂ ਤੇ ਪੈਨਸ਼ਨਾਂ ਲਈ ਸਾਲ 2025 ਬਿਲਕੁਲ ਖ਼ਾਲੀ ਹੀ ਲੰਘ ਗਿਆ ਅਤੇ ਹੁਣ ਤੱਕ ਇਹ ਪਹਿਲੀ ਵਾਰ ਹੋਇਆ ਹੈ ਕਿ ਕਿਸੇ ਸਰਕਾਰ ਵਲੋਂ ਸਾਲ ਭਰ ਦੇ ਵਿਚ ਆਪਣੇ ਮੁਲਾਜ਼ਮਾਂ ਨੂੰ ਇਸ ਭੱਤੇ ਦੀ ਇੱਕ ਵੀ ਕਿਸ਼ਤ ਨਾ ਦਿੱਤੀ ਗਈ ਹੋਵੇ, ਖ਼ਾਸ ਕਰ ਕੇ ਪੰਜਾਬ ਦੇ ਮੁਲਾਜ਼ਮਾਂ ਦਾ 16 ਫ਼ੀਸਦੀ ਡੀ.ਏ ਦੀਆਂ ਪੰਜ ਕਿਸ਼ਤਾਂ ਜਿਹੜੀਆਂ ਬਣਦੀਆਂ ਨੇ ਉਹ ਵੀ ਬਕਾਇਆ ਹੋਣ ਦੇ ਬਾਵਜੂਦ ਇਸ ਵਰੇ੍ਹ 2025 ਦੌਰਾਨ ਸਰਕਾਰ ਵਲੋਂ ਇੱਕ ਵੀ ਕਿਸ਼ਤ ਨਾ ਦੇਣ ਕਾਰਨ ਪੰਜਾਬ ਦੇ ਮੁਲਾਜ਼ਮਾਂ ਤੇ ਪੈਨਸ਼ਨਰਾਂ ਲਈ ਇਹ ਸਾਲ ਕਾਲਾ ਸਿੱਧ ਹੋਇਆ ਅਤੇ ਪੰਜਾਬ ਭਰ ਵਿਚ ਮੁਲਾਜ਼ਮ ਤੇ ਪੈਨਸ਼ਨਰ ਇਸ ਮੁੱਦੇ ਨੂੰ ਲੈ ਕੇ ਜਿੱਥੇ ਭਾਰੀ ਰੋਸ 'ਚ ਨੇ ਉਥੇ ਚਿੰਤਾ ਵਿਚ ਵੀ ਨੇ ਵੀ ਜੇ ਪੰਜ ਕਿਸ਼ਤਾਂ 16 ਫ਼ੀਸਦੀ ਪੈਂਡਿੰਗ ਹੋਣ ਦੇ ਬਾਵਜੂਦ ਸਰਕਾਰ ਵਲੋਂ ਸਾਲ 2025 ਵਿਚ ਇੱਕ ਵੀ ਕਿਸ਼ਤ ਨਹੀਂ ਦਿੱਤੀ ਤੇ ਮੁਲਾਜ਼ਮ ਮਹਿਸੂਸ ਕਰ ਰਹੇ ਨੇ ਵੀ ਸ਼ਾਇਦ ਪੰਜਾਬ ਸਰਕਾਰ ਨੇ ਮਨ ਬਣਾ ਲਿਆ ਵੀ ਡੀ.ਏ ਦੇ ਮਾਮਲੇ ਵਿਚ ਮੁਲਾਜ਼ਮਾਂ ਨੂੰ ਕੇਂਦਰ ਸਰਕਾਰ ਨਾਲੋਂ ਵੱਖ ਕਰ ਕੇ ਉਨ੍ਹਾਂ ਦੇ ਹੱਕਾਂ ਤੇ ਡਾਕਾ ਹੀ ਨਾ ਪੈ ਜਾਵੇ ਦੱਸਣਯੋਗ ਹੈ ਕਿ ਮਹਿੰਗਾਈ ਭੱਤਾ (ਡੀ.ਏ) ਪੰਜਾਬ ਦੇ ਜਾਂ ਦੇਸ਼ ਦੇ ਮੁਲਾਜ਼ਮਾਂ ਨੂੰ ਉਦੋਂ ਮਿਲਦਾ ਜਦੋਂ ਮਹਿੰਗਾਈ ਦਾ ਅੰਕ ਉੱਪਰ ਜਾਂਦਾ ਹੈ ਤੇ ਉਹ ਦੇ ਨਾਲ ਜੋੜ ਕੇ ਫਿਰ ਮੁਲਾਜ਼ਮਾਂ ਉੱਪਰ ਜਿਹੜਾ ਮਹਿੰਗਾਈ ਦਾ ਬੋਝ ਪੈਂਦਾ ਉਹ ਨੂੰ ਦੂਰ ਕਰਨ ਲਈ ਸੂਬੇ ਤਨਖ਼ਾਹ ਵਿਚ ਵਾਧਾ ਕਰਦੇ ਹਨ | ਇੱਕ ਸਮਾਂ ਸੀ ਜਦੋਂ ਜਦੋਂ ਕੇਂਦਰ ਸਰਕਾਰ ਡੀ ਏ ਦੀ ਕਿਸ਼ਤ ਰਿਲੀਜ਼ ਕਰਦੀ ਸੀ ਨਾਲ ਦੀ ਨਾਲ ਹੀ ਪੰਜਾਬ ਵਲੋਂ ਵੀ ਉਹ ਕਿਸ਼ਤ ਮਿਲ ਜਾਂਦੀ ਸੀ, ਫਿਰ ਇੱਕ ਸਮਾਂ ਇਹ ਆਇਆ ਜਦੋਂ ਕੇਂਦਰ ਸਰਕਾਰ ਡੀ.ਏ ਰਿਲੀਜ਼ ਕਰਦੀ ਸੀ ਤੇ ਮੁਲਾਜ਼ਮਾਂ ਨੂੰ ਪੰਜਾਬ ਸਰਕਾਰ ਦੋ ਤਿੰਨ ਮਹੀਨਿਆਂ ਵਿਚ ਆਪਣੀ ਕਾਰਵਾਈ ਪੂਰੀ ਕਰ ਕੇ ਕਿਸ਼ਤ ਦੇ ਦਿੱਤੀ ਜਾਂਦੀ ਅਤੇ ਨਾਲ ਦੀ ਨਾਲ ਪਿਛਲਾ ਏਰੀਅਰ ਵੀ ਨਾਲ ਦੇ ਦਿੱਤਾ ਜਾਂਦਾ ਸੀ | ਫਿਰ ਇੱਕ ਸਮਾਂ ਆਇਆ ਜਦੋਂ ਪੰਜਾਬ ਸਰਕਾਰ ਨੇ ਡੀ.ਏ ਦੀ ਕਿਸ ਦਾ ਏਰੀਅਰ ਜਿਹੜਾ ਉਹ ਮੁਲਾਜ਼ਮਾਂ ਦੇ ਜੀ.ਪੀ.ਐਫ. ਫ਼ੰਡ ਵਿਚ ਪਾਉਣ ਦੀ ਪ੍ਰਕਿਰਿਆ ਚਲਾ ਦਿੱਤੀ ਕਿ ਇਹ ਬਕਾਇਆ ਵੀ ਨਕਦ ਨਹੀਂ ਦੇਣਾ ਉਨ੍ਹਾਂ ਦੇ ਜੀ.ਪੀ.ਐਫ ਖਾਤਿਆਂ ਵਿਚ ਪੈਆ ਜਾਊਗਾ, ਸਰਕਾਰ ਦੇ ਇਸ ਫ਼ੈਸਲੇ ਨਾਲ ਵੀ ਮੁਲਾਜ਼ਮ ਚੁੱਪ ਕਰ ਗਏ ਕਿ ਚਲੋ ਉਨ੍ਹਾਂ ਦੇ ਖਾਤਿਆਂ ਹੀ ਤੇ ਪੈ ਰਿਹਾ, ਪਰ ਹੁਣ ਇਹ ਸਮਾਂ ਆ ਗਿਆ ਪਹਿਲੀ ਗੱਲ ਤੇ ਡੀ.ਏ ਦੀ ਕਿਸ਼ਤ ਸਰਕਾਰ ਦੇਣ ਤੋਂ ਹੀ ਆਨਾ ਕਰਨੀ ਕਰਦੀ ਹੈ, ਤੇ ਜੇ ਕਿਤੇ ਡੀ.ਏ ਦੀ ਕਿਸ਼ਤ ਦਿੱਤੀ ਜਾਵੇ ਤੇ ਜਦੋਂ ਅਨਾਉਂਸ ਕੀਤੀ ਜਾਂਦੀ ਹੈ ਉਸ ਮਿਤੀ ਤੋਂ ਹੀ ਦਿੱਤੀ ਜਾਂਦੀ ਹੈ | ਪੰਜਾਬ ਦੇ ਲੱਖਾਂ ਮੁਲਾਜ਼ਮਾਂ ਤੇ ਪੈਨਸ਼ਨਰਾਂ ਵਿਚ ਇਸੇ ਕਰ ਕੇ ਵੀ ਜ਼ਿਆਦਾ ਰੋਸ ਹੈ ਕੇ ਮੁੱਖ ਮੰਤਰੀ ਪੰਜਾਬ ਅਤੇ ਵਿੱਤ ਮੰਤਰੀ ਪੰਜਾਬ ਵਲੋਂ ਡੀ. ਏ ਦੀਆਂ ਬਕਾਇਆ ਰਹਿੰਦੀਆਂ ਕਿਸ਼ਤਾਂ ਦੇਣ ਬਾਰੇ ਕੋਈ ਵੀ ਬਿਆਨ ਨਹੀਂ ਦਿੱਤਾ ਗਿਆ | ਇਸ ਸੰਬੰਧੀ ਮਲਟੀਪਰਪਜ਼ ਹੈਲਥ ਇੰਪਲਾਈਜ਼ ਯੂਨੀਅਨ ਪੰਜਾਬ ਦੇ ਪ੍ਰਧਾਨ ਕੁਲਬੀਰ ਸਿੰਘ ਮੋਗਾ, ਜਰਨਲ ਸਕੱਤਰ ਜਸਵਿੰਦਰ ਸਿੰਘ ਅਤੇ ਸੂਬਾ ਪੈੱ੍ਰਸ ਸਕੱਤਰ ਰਾਜੇਸ਼ ਰਿਖੀ ਪੰਜਗਰਾਈਆਂ ਨੇ ਕਿਹਾ ਕੇ ਡੀ.ਏ ਦੀਆਂ ਕਿਸ਼ਤਾਂ ਨਾ ਮਿਲਣ ਕਰ ਕੇ ਸੂਬੇ ਦੇ ਲੱਖਾਂ ਪੈਨਸ਼ਨਰ ਤੇ ਮੁਲਾਜ਼ਮ ਰੋਸ ਵਿਚ ਸੰਘਰਸ਼ਾਂ ਦੇ ਰਾਹ ਪੈਣ ਲਈ ਵੀ ਤਿਆਰ ਹਨ | ਆਗੂਆਂ ਨੇ ਪੰਜਾਬ ਸਰਕਾਰ ਨੂੰ ਇੱਕ ਵਾਰੀ ਫਿਰ ਅਪੀਲ ਕੀਤੀ ਇੰਨੇ ਵੱਡੇ ਪੱਧਰ ਤੇ ਮੁਲਾਜ਼ਮ ਵਰਗ ਨਾਲ ਧੱਕਾ ਨਾ ਕੀਤਾ ਜਾਵੇ ਤੇ ਬਕਾਇਆ ਰਹਿੰਦੇ ਸਾਰੇ ਡੀ ਏ ਨੂੰ ਜਾਰੀ ਕੀਤਾ ਜਾਵੇ |

Ad Position 22
No active advertisement
ਪਿਛਲੀ ਖ਼ਬਰ ਪੰਜਾਬ ਵਿਚ ਅਕਾਲੀ ਦਲ ਦੀ ਸਰਕਾਰ ਬਣਨਾ ਤੈਅ-ਗੋਲਡੀ, ਬੀਬੀ ਹਰਿਗੋਬਿੰਦ ਕੌਰ <br/> ਅਗਲੀ ਖ਼ਬਰ ਸ਼ਹਾਦਤ ਨੂੰ ਸਮਰਪਿਤ ਰਾਸ਼ਨ ਵੰਡ ਸਮਾਰੋਹ ਕਰਵਾਇਆ <br/>
Ad Position 24