ਅਹਿਮਦਗੜ੍ਹ, 28 ਦਸੰਬਰ (ਰਣਧੀਰ ਸਿੰਘ ਮਹੋਲੀ)-ਮੈਡੀਕਲ ਅਤੇ ਸਿਹਤ ਸਹੂਲਤਾਂ ਸਬੰਧੀ ਪੂਰੇ ਪੰਜਾਬ ਵਿਚ ਕਰੀਬ 6 ਸਾਲਾਂ ਤੋਂ ਵੱਡੇ ਉਪਰਾਲੇ ਕਰ ਰਹੀ ਸਮਾਜ ਸੇਵੀ ਸੰਸਥਾ ਅਹਿਮਦਗੜ੍ਹ ਵੈਲਫੇਅਰ ਐਸੋਸੀਏਸ਼ਨ ਵਲੋਂ ਐਸੋਸੀਏਸ਼ਨ ਦੇ ਸਰਪ੍ਰਸਤ ਸਤੀਸ਼ ਸੂਦ ਬੱਬੂ ਦੀ ਅਗਵਾਈ ਹੇਠ ਗੁਰਦੁਆਰਾ ਸਾਹਿਬ ਪਿੰਡ ਬੜੂੰਦੀ ਜ਼ਿਲ੍ਹਾ ਲੁਧਿਆਣਾ ਵਿਖੇ ਲਗਾਇਆ ਗਿਆ | ਕੈਂਪ ਦੌਰਾਨ ਡਾ. ਰਿਸ਼ਵ ਸੂਦ ਅਰੋੜਾ ਨਿਊਰੋ ਸੈਂਟਰ ਲੁਧਿਆਣਾ ਨੇ 104 ਦੇ ਕਰੀਬ ਮਰੀਜ਼ਾਂ ਦੀ ਜਾਂਚ ਕੀਤੀ | ਐਸੋਸੀਏਸ਼ਨ ਦੇ ਪ੍ਰਧਾਨ ਪ੍ਰੋਫੈਸਰ ਰਿੱਕੀ ਸੂਦ ਨੇ ਦਸਿਆ ਜ਼ਰੂਰਤਮੰਦਾਂ ਨੂੰ ਮੁਫ਼ਤ ਦਵਾਈਆਂ ਦਿੱਤੀਆਂ ਗਈਆਂ | ਜ਼ਿਕਰਯੋਗ ਹੈ ਕਿ ਐਸੋਸੀਏਸ਼ਨ ਹਰ ਮਹੀਨੇ ਮੁਫ਼ਤ ਮੈਡੀਕਲ ਕੈਂਪ ਅਤੇ ਹਰ ਸਾਲ ਖ਼ੂਨਦਾਨ ਕੈਂਪ ਲਗਵਾ ਕੇ ਸਿਹਤ ਸਹੂਲਤਾਂ ਮੁਹੱਈਆ ਕਰਵਾ ਰਹੀ ਹੈ ਅਤੇ ਲੋੜ ਪੈਣ ਤੇ ਖੂਨ ਮੁਹੱਈਆ ਕਰਵਾਉਂਦੀ ਹੈ | ਇਸ ਮੌਕੇ 'ਤੇ ਸਰਪ੍ਰਸਤ ਸਤੀਸ਼ ਸੂਦ ਬੱਬੂ, ਪ੍ਰਧਾਨ ਪ੍ਰੋਫੈਸਰ ਰਿੱਕੀ ਸੂਦ, ਖ਼ਜ਼ਾਨਚੀ ਸੁਖਵਿੰਦਰ ਸਿੰਘ ਤਪੀ, ਮਨੀਸ਼ ਵਰਮਾ, ਭੀਮ ਸੂਦ, ਸ਼ਿਵਮ ਕੌਸ਼ਲ, ਰਵੀ ਵਰਮਾ, ਮੁਹੰਮਦ ਅਬਦੁਲ ਆਦਿ ਮੈਂਬਰਾਂ ਨੇ ਸੇਵਾਵਾਂ ਨਿਭਾ ਕੇ ਇਸ ਵਿਸ਼ਾਲ ਕੈਂਪ ਨੂੰ ਸਫਲ ਬਣਾਇਆ |