ਗੋਲੂ ਕਾ ਮੋੜ, 31 ਮਈ (ਸੁਰਿੰਦਰ ਸਿੰਘ ਪੁਪਨੇਜਾ)-ਸੇਂਟ ਰਾਉ ਦਾਸ ਗੁਰੂਕੁਲ ਗੋਲੂ ਕਾ ਮੋੜ ਵਿਖੇ ਮੈਨੇਜਮੈਂਟ ਕਮੇਟੀ, ਪਿ੍ੰਸੀਪਲ ਪ੍ਰਸੰਨਤਾ ਰਾਣੀ ਅਤੇ ਸਮੂਹ ਸਟਾਫ਼ ਦੀ ਅਗਵਾਈ ਹੇਠ ਸਮਰ ਕੈਂਪ ਦੀ ਸ਼ੁਰੂਆਤ ਕੀਤੀ ਗਈ ਅਤੇ ਇਹ ਸਮਰ ਕੈਪ 30 ਮਈ ਤੋਂ 4 ਜੂਨ ਤੱਕ ਚੱਲੇਗਾ | ਇਸ ਕੈਂਪ ਵਿਚ ਬੱਚਿਆ ਦੀ ਰੁਚੀ ਅਨੁਸਾਰ ਅਲੱਗ ਅਲੱਗ ਗਤੀਵਿਧੀਆਂ ਜਿਵੇਂ ਕਿ ਪੇਂਟਿੰਗ, ਡਰਾਇੰਗ, ਕਢਾਈ, ਡਾਂਸ, ਗਤਕਾ, ਮਹਿੰਦੀ ਲਗਾਉਣਾ ਆਦਿ ਕਰਵਾਈਆਂ ਜਾਣਗੀਆਂ | ਇਸ ਤੋਂ ਇਲਾਵਾ ਬੱਚਿਆਂ ਨੂੰ ਵੱਖ ਵੱਖ ਤਰ੍ਹਾਂ ਦੀਆਂ ਖੇਡਾਂ ਕਿ੍ਕਟ, ਬੈਡਮਿੰਟਨ, ਖੋ-ਖੋ ਆਦਿ ਕਈ ਤਰ੍ਹਾਂ ਦੀਆਂ ਖੇਡਾਂ ਕਰਵਾਈਆਂ ਜਾਣਗੀਆਂ | ਇਸ ਸਮਰ ਕੈਪ ਦਾ ਬੱਚਿਆਂ ਵਿਚ ਭਾਰੀ ਉਤਸ਼ਾਹ ਹੈ ਅਤੇ 2 ਦਿਨ ਚੱਲੇ ਕੈਂਪ ਵਿਚ ਬੱਚਿਆਂ ਨੇ ਖ਼ੂਬ ਅਨੰਦ ਮਾਣਿਆ | ਸਕੂਲ ਵਿਚ ਰੌਣਕ ਅਤੇ ਖ਼ੁਸ਼ੀ ਦਾ ਮਾਹੌਲ ਬਣਿਆ | ਇਸ ਮੌਕੇ ਬੱਚਿਆਂ ਵਲੋਂ ਪਿ੍ੰਸੀਪਲ ਪ੍ਰਸੰਨਤਾ ਰਾਣੀ ਦਾ ਸਮਰ ਕੈਂਪ ਦਾ ਆਯੋਜਨ ਕਰਨ 'ਤੇ ਧੰਨਵਾਦ ਕੀਤਾ |