19-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-06-2025

ਲੜਕੀ ਵਲੋਂ ਦੋਸਤੀ ਤੋਂ ਨਾਂਹ ਕਰਨ 'ਤੇ ਮੁਲਜ਼ਮ ਨੇ ਸਾਥੀਆਂ ਸਮੇਤ ਕੀਤੀ ਗੁੰਡਾਗਰਦੀ

Ad Position 21
No active advertisement
ਅਜੀਤ ਡੈਸਕ 01-06-2025
ਫ਼ਿਰੋਜ਼ਪੁਰ, 31 ਮਈ (ਕੁਲਬੀਰ ਸਿੰਘ ਸੋਢੀ)-ਥਾਣਾ ਸਦਰ ਫ਼ਿਰੋਜ਼ਪੁਰ ਦੇ ਪਿੰਡ ਵਾਹਗੇ ਵਾਲਾ ਵਿਖੇ ਇਕ ਲੜਕੀ ਵਲੋਂ ਜ਼ਬਰਦਸਤੀ ਦੋਸਤੀ ਕਰਨ ਲਈ ਪ੍ਰੇਸ਼ਾਨ ਕਰਨ ਵਾਲੇ ਮੁਲਜ਼ਮ ਨੂੰ ਜਦ ਇਨਕਾਰ ਕਰ ਦਿੱਤਾ ਤਾਂ ਉਸਨੇ ਨੇ ਗੁੰਡਾਗਰਦੀ ਕਰਦੇ ਹੋਏ ਆਪਣੇ ਸਾਥੀਆਂ ਸਮੇਤ ਲੜਕੀ ਦੇ ਘਰ ਅੰਦਰ ਜਬਰੀ ਦਾਖਲ ਹੋ ਕੇ ਪਰਿਵਾਰ ਦੀ ਕੁੱਟਮਾਰ ਕੀਤੀ ਤੇ ਹਵਾਈ ਫਾਇਰ ਵੀ ਕੀਤੇ | ਪੁਲਿਸ ਨੇ ਘਟਨਾ ਵਿਚ ਸ਼ਾਮਿਲ ਸਾਰੇ ਦੋਸ਼ੀਆਂ ਖ਼ਿਲਾਫ਼ ਵੱਖ-ਵੱਖ ਧਾਰਾਵਾਂ ਅਤੇ ਆਰਮਜ਼ ਐਕਟ ਅਧੀਨ ਕੇਸ ਦਰਜ ਕੀਤਾ ਹੈ | ਥਾਣਾ ਸਦਰ ਫ਼ਿਰੋਜ਼ਪੁਰ ਦੇ ਸਹਾਇਕ ਥਾਣੇਦਾਰ ਸੁਰਜੀਤ ਸਿੰਘ ਨੂੰ ਪੀੜਤ ਲੜਕੀ ਪੂਜਾ ਕੌਰ (ਪੰਜਾਬ ਯੂਨੀਵਰਸਿਟੀ ਵਿਚ ਬੀ.ਏ. ਭਾਗ ਪਹਿਲੇ ਦੀ ਵਿਦਿਆਰਥਣ) ਨੇ ਦਿੱਤੇ ਬਿਆਨਾਂ ਵਿਚ ਦੱਸਿਆ ਕਿ ਉਸੇ ਮੋਬਾਈਲ 'ਤੇ ਇਕ ਅਨਜਾਣ ਵਿਅਕਤੀ ਨੇ ਮੈਸਿਜ ਭੇਜਿਆ | ਜਦੋਂ ਉਸਨੇ ਫੋਟੋ ਦੇਖੀ ਤਾਂ ਪਤਾ ਲੱਗਾ ਕਿ ਇਹ ਉਸੇ ਪਿੰਡ ਦਾ ਗੁਰਵਿੰਦਰ ਸਿੰਘ ਪੁੱਤਰ ਹਰਜਿੰਦਰ ਸਿੰਘ ਹੈ, ਜੋ ਉਸਨੂੰ ਦੋਸਤੀ ਕਰਨ ਲਈ ਲਗਾਤਾਰ ਪ੍ਰੇਸ਼ਾਨ ਕਰ ਰਿਹਾ ਸੀ | ਪੀੜਤ ਲੜਕੀ ਪੂਜਾ ਨੇ ਦੱਸਿਆ ਕਿ ਉਸਨੇ ਗੁਰਵਿੰਦਰ ਨੂੰ ਦੋਸਤੀ ਲਈ ਇਨਕਾਰ ਕਰ ਦਿੱਤਾ ਅਤੇ ਆਪਣੇ ਭਰਾ ਨੂੰ ਸਾਰੀ ਗੱਲ ਦੱਸੀ | ਇਸਦੇ ਚੱਲਦੇ ਉਸੇ ਭਰਾ ਨੇ ਗੁਰਵਿੰਦਰ ਨੂੰ ਫ਼ੋਨ ਕਰਕੇ ਚੇਤਾਵਨੀ ਦਿੱਤੀ, ਪਰ ਉਸਨੇ ਗਾਲ਼ਾਂ ਕੱਢ ਕੇ ਧਮਕੀ ਦਿੱਤੀ ਕਿ ਮੈਂ ਤੈਨੂੰ ਸਬਕ ਸਿਖਾਵਾਂਗਾ | ਇਸਦੇ ਚੱਲਦੇ ਬੀਤੀ 29 ਮਈ ਨੂੰ ਸ਼ਾਮ 8.30 ਵਜੇ ਗੁਰਵਿੰਦਰ ਸਿੰਘ ਆਪਣੇ ਕਰੀਬ 9 ਹੋਰ ਸਾਥੀਆਂ ਸੋਨੂੰ ਬਾਬਾ, ਰਵਿੰਦਰ ਸਿੰਘ, ਸੁਖਵਿੰਦਰ ਸਿੰਘ, ਹਰਜਿੰਦਰ ਸਿੰਘ, ਕਰਨਦੀਪ ਸਿੰਘ, ਕੁਲਦੀਪ ਸਿੰਘ, ਬਲਜੀਤ ਸਿੰਘ, ਅਨਮੋਲ ਸਿੰਘ ਅਤੇ ਕੁਲਵਿੰਦਰ ਸਿੰਘ ਨਾਲ ਹਥਿਆਰਬੰਦ ਹੋ ਕੇ ਘਰ ਵਿਚ ਦਾਖਲ ਹੋ ਗਿਆ | ਜਿਸਨੇ ਪੀੜਤ ਲੜਕੀ ਪੂਜਾ ਅਤੇ ਉਸੇ ਪਰਿਵਾਰ ਨੂੰ ਕੁੱਟਮਾਰ ਕਰਦੇ ਹੋਏ ਹਵਾਈ ਫਾਇਰ ਕੀਤੇ ਅਤੇ ਧਮਕੀਆਂ ਦਿੱਤੀਆਂ | ਪੀੜਤ ਨੇ ਦੱਸਿਆ ਕਿ ਉਸੇ ਵਿਰੋਧ ਕਰਨ ਪਿੱਛੋਂ ਉਹ ਜ਼ਮੀਨ 'ਤੇ ਡਿਗ ਪਈ ਤੇ ਸਾਰੇ ਮੁਲਜ਼ਮ ਮੌਕੇ ਤੋਂ ਭੱਜ ਗਏ | ਥਾਣਾ ਸਦਰ ਫ਼ਿਰੋਜ਼ਪੁਰ ਦੇ ਸਹਾਇਕ ਥਾਣੇਦਾਰ ਸੁਰਜੀਤ ਸਿੰਘ ਨੇ ਜਾਣਕਾਰੀ ਸਾਂਝੀ ਕੀਤੀ ਕਿ ਮੌਕੇ ਤੋਂ 1 ਖ਼ਾਲੀ ਖ਼ੋਲ੍ਹ ਮਾਰਕਾ ਕੇ.ਐੱਫ 7.65 ਤੇ 1 ਜਿੰਦਾ ਕਾਰਤੂਸ ਮਾਰਕਾ ਕੇ.ਐੱਫ 7.65 ਬਰਾਮਦ ਕੀਤਾ ਗਿਆ ਹੈ | ਉਨ੍ਹਾਂ ਕਿਹਾ ਕਿ ਦੋਸ਼ੀਅਨ ਖ਼ਿਲਾਫ਼ ਗੰਭੀਰ ਧਾਰਾਵਾਂ ਵਿਚ ਕੇਸ ਦਰਜ ਕਰਕੇ ਗਿ੍ਫ਼ਤਾਰੀਆਂ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ |
Ad Position 22
No active advertisement
ਪਿਛਲੀ ਖ਼ਬਰ ਪਤੀ ਨੇ ਪਤਨੀ ਨੂੰ ਜ਼ਖਮੀ ਕਰ ਕੇ ਸੁੰਨਸਾਨ ਥਾਂ 'ਤੇ ਸੁੱਟਿਆ ਅਗਲੀ ਖ਼ਬਰ 'ਯੁੱਧ ਨਸ਼ਿਆਂ ਵਿਰੁੱਧ' ਮੁਹਿੰਮ ਤਹਿਤ ਫ਼ਿਰੋਜ਼ਪੁਰ ਪੁਲਿਸ ਵਲੋਂ 3 ਨਸ਼ਾ ਤਸਕਰ ਕਾਬੂ
Ad Position 24