29-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-08-2025

ਹੜ੍ਹਾਂ ਦੇ ਪਾਣੀ ਨੇ ਕਿਸਾਨਾਂ ਨੂੰ ਬਰਬਾਦੀ ਵੱਲ ਮੋੜਿਆ ਵੱਡੇ ਪੱਧਰ 'ਤੇ ਕਿਸਾਨਾਂ ਦੀ ਝੋਨੇ ਦੀ ਫ਼ਸਲ ਬਰਬਾਦ

Ad Position 21
No active advertisement
ਅਜੀਤ ਡੈਸਕ 30-08-2025
ਮੱਖੂ, 29 ਅਗਸਤ (ਕੁਲਵਿੰਦਰ ਸਿੰਘ ਸੰਧੂ)-ਸਤਲੁਜ ਤੇ ਬਿਆਸ ਦਰਿਆ 'ਚ ਆਏ ਹੜ੍ਹਾਂ ਨੇ ਵੱਡੇ ਪੱਧਰ 'ਤੇ ਕਿਸਾਨਾਂ ਦੀ ਝੋਨੇ ਦੀ ਫ਼ਸਲ ਬਰਬਾਦ ਕਰਕੇ ਰੱਖ ਦਿੱਤੀ ਹੈ ਤੇ ਕਿਸਾਨ ਆਪਣੇ ਝੋਨੇ ਦੀ ਫ਼ਸਲ ਪਾਣੀ ਵਿਚ ਡੁੱਬੀ ਦੇਖ ਕੇ ਧਾਹਾਂ ਮਾਰ ਕੇ ਰੋ ਰਹੇ ਹਨ ਰੋਣ ਵੀ ਕਿਉਂ ਨਾ ਪੁੱਤਾਂ ਵਾਂਗੂ ਪਾਲੀ ਝੋਨੇ ਦੀ ਫ਼ਸਲ ਆਏ ਹੋਏ ਪਾਣੀ ਵਿਚ ਇੰਝ ਡੁੱਬੀ ਜਿਵੇਂ ਕੋਈ ਡੈਣ ਕੱਛ ਵਿਚੋਂ ਉਸ ਦਾ ਬੱਚਾ ਖੋ ਕੇ ਲੈ ਜਾਂਦੀ ਹੈ | ਦਰਿਆਵਾਂ 'ਚ ਪਾਣੀ ਦਾ ਪੱਧਰ ਥੋੜ੍ਹਾ ਘਟਿਆ ਜ਼ਰੂਰ ਹੈ | ਪਰ ਅਜੇ ਵੀ ਖ਼ਤਰਾ ਮੰਡਰਾ ਰਿਹਾ ਹੈ | ਜੇਕਰ ਬਲਾਕ ਮੱਖੂ ਦੀ ਗੱਲ ਕਰੀਏ ਸਤਲੁਜ ਦਰਿਆ ਦੀ ਮਾਰ ਥੱਲੇ ਧੁੱਸੀ ਬੰਨ੍ਹ ਦੇ ਅੰਦਰ ਕੋਟ ਕਾਇਮ ਖਾਂ, ਰੁਕਨੇ ਵਾਲਾ, ਭੂਪੇ ਵਾਲਾ, ਮਹਿਦੂਦ ਵਾਲਾ, ਵਾੜਾ ਕਾਲੀ ਰਾਉਣ, ਕਾਲੂ ਵਾਲਾ, ਕਿਲੀ ਵਾਲਾ, ਮਾਹਲੇ ਵਾਲਾ, ਜਾਮਨੀ ਵਾਲਾ, ਮੰਨੂ ਮਾਛੀ, ਭੂਤੀ ਵਾਲਾ, ਵਸਤੀ ਸ਼ਾਮੇ ਵਾਲੀ ਆਦਿ ਪਿੰਡਾਂ ਦੇ ਬਹੁਤੇ ਕਿਸਾਨਾਂ ਦੀ ਆਪਣੇ ਮਾਲਕੀ ਜ਼ਮੀਨ ਵਿਚ ਝੋਨਾ ਡੁੱਬ ਗਿਆ ਹੈ | ਜੇਕਰ ਰੁਕਨੇ ਵਾਲਾ ਦੇ ਨਜ਼ਦੀਕ ਬੰਨ੍ਹ ਨੂੰ ਲੱਗੀ ਢਾਹ ਨੂੰ ਇਲਾਕਾ ਨਿਵਾਸੀ ਆਪਣੇ ਪੱਧਰ 'ਤੇ ਕੰਟਰੋਲ ਨਾ ਕਰਦੇ ਤਾਂ ਨੁਕਸਾਨ ਬਹੁਤ ਜ਼ਿਆਦਾ ਹੋ ਸਕਦਾ ਸੀ | ਜੇਕਰ ਲਹਿੰਦੇ ਪਾਸੇ ਬਿਆਸ-ਸਤਲੁਜ ਸੰਗਮ ਦਰਿਆ ਦੀ ਗੱਲ ਕਰੀਏ ਪਿੰਡ ਨਿਜ਼ਾਮਦੀਨ ਵਾਲਾ 450, ਦੀਨੇ ਕੇ 502, ਗੱਟਾ ਬਾਦਸ਼ਾਹ 125, ਫ਼ਤਿਹਗੜ੍ਹ ਸਭਰਾ, ਅਰਾਜੀ ਸਭਰਾ, ਵਸਤੀ ਗਰੀਬ ਸਿੰਘ ਵਾਲੀ, ਜੱਲੇ ਰੋਡੇ ਵਾਲਾ ਦੇ ਕਿਸਾਨਾਂ ਦੀ ਲਗਭਗ 2500 ਏਕੜ ਜ਼ਮੀਨ 'ਤੇ ਲੱਗੇ ਝੋਨੇ ਦੇ ਮਾਰੇ ਜਾਣ ਦੀ ਜਾਣਕਾਰੀ ਸੂਤਰਾਂ ਤੋਂ ਪ੍ਰਾਪਤ ਹੋਈ | ਕਿਸਾਨਾਂ ਨੂੰ ਇਕ ਹੋਰ ਮਾਰ ਡਰੇਨ ਵਿਭਾਗ ਵਲੋਂ ਮੱਖੂ ਬਲਾਕ ਦੇ ਕਈ ਪਿੰਡਾਂ ਦਾ ਸੇਮ ਵਾਲਾ ਪਾਣੀ ਕੱਢੇ ਲਈ ਬਣਾਇਆ ਸੇਮਨਾਲੇ ਹੋਈ ਭਾਰੀ ਬਰਸਾਤ ਕਾਰਨ ਓਵਰਫ਼ਲੋ ਹੋ ਗਿਆ ਜਿਸ ਨਾਲ ਵੀ ਕਿਸਾਨਾਂ ਦਾ ਭਾਰੀ ਨੁਕਸਾਨ ਹੋ ਰਿਹਾ ਹੈ ਪਿੰਡ ਗੱਟਾ ਬਾਦਸ਼ਾਹ ਦੇ ਕਿਸਾਨ ਇਸ ਦਾ ਪਾਣੀ ਆਪਣੀਆਂ ਜ਼ਮੀਨਾਂ ਵਿਚ ਵੜਨ ਤੋਂ ਰੋਕਣ ਲਈ ਦਿਨ ਰਾਤ ਜੱਦੋ ਜਹਿਦ ਕਰ ਰਹੇ ਹਨ | ਬਲਾਕ ਮੱਖੂ ਦੇ ਪਿੰਡ ਅਰਾਜੀ ਸਭਰਾ ਜੋ ਕਿ ਧੁੱਸੀ ਬੰਨ੍ਹ ਦੇ ਅੰਦਰ ਹੈ | ਇਸ ਪਿੰਡ ਦੇ ਸਾਰੇ ਘਰਾਂ ਵਿਚ ਪਾਣੀ ਵੜ ਗਿਆ ਹੈ | ਜੇਕਰ ਅਸੀਂ ਚਾਹੁੰਦੇ ਹਾਂ ਕਿ ਸਾਡੇ ਇਹ ਕਿਸਾਨ ਭਰਾ ਦੁਬਾਰਾ ਆਪਣੀਆਂ ਜ਼ਮੀਨਾਂ ਨੂੰ ਆਬਾਦ ਕਰਨ ਤਾਂ ਪਾਣੀ ਘਟਣ ਤੋਂ ਬਾਅਦ ਸਰਕਾਰਾਂ, ਸਮਾਜ ਸੇਵੀ ਸੰਸਥਾਵਾਂ, ਕਾਰ ਸੇਵਾ ਵਾਲੇ ਬਾਬੇ, ਕਿਸਾਨ ਜਥੇਬੰਦੀਆਂ, ਸਾਡੇ ਬਾਹਰਲੇ ਦੇਸ਼ਾਂ ਵਿਚ ਵਸੇ ਸਾਡੇ ਵੀਰ ਵੱਡੇ ਪੱਧਰ 'ਤੇ ਇਨ੍ਹਾਂ ਕਿਸਾਨਾਂ ਦਾ ਸਹਿਯੋਗ ਕਰਨ |
Ad Position 22
No active advertisement
ਪਿਛਲੀ ਖ਼ਬਰ ਪੰਜਾਬ ਸਰਕਾਰ ਦੀ ਮੁਹਿੰਮ 'ਯੁੱਧ ਨਸ਼ਿਆਂ ਵਿਰੁੱਧ' ਦੀ ਨਿਕਲੀ ਫ਼ੂਕ ਅਗਲੀ ਖ਼ਬਰ ਕਾਂਗਰਸ ਦੇ ਸਾਬਕਾ ਵਿਧਾਇਕ ਕੁਲਬੀਰ ਜ਼ੀਰਾ ਵਲੋਂ ਹੜ੍ਹ ਪ੍ਰਭਾਵਿਤ ਖੇਤਰ ਦਾ ਦੌਰਾ
Ad Position 24