29-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-08-2025

ਫਾਇਰ ਕਰ ਕੇ ਜ਼ਖ਼ਮੀ ਕਰਨ ਦੇ ਦੋਸ਼ਾਂ ਹੇਠ ਅਣਪਛਾਤਿਆਂ ਸਮੇਤ 5 ਨਾਮਜ਼ਦ

Ad Position 21
No active advertisement
ਅਜੀਤ ਡੈਸਕ 30-08-2025
ਮੱਲਾਂਵਾਲਾ, 29 ਅਗਸਤ (ਗੁਰਦੇਵ ਸਿੰਘ)-ਥਾਣਾ ਮੱਲਾਂਵਾਲਾ ਅਧੀਨ ਆਉਂਦੇ ਪਿੰਡ ਹਾਮਦ ਵਾਲਾ ਹਿਠਾੜ ਵਿਖੇ ਕਿਸੇ ਗੱਲ ਨੂੰ ਲੈ ਕੇ ਫਾਇਰ ਕਰਕੇ 2 ਜਣਿਆਂ ਨੂੰ ਜ਼ਖ਼ਮੀ ਕਰਨ ਦੀ ਖ਼ਬਰ ਹੈ | ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਫ਼ਰੀਦਕੋਟ ਵਿਖੇ ਇਲਾਜ ਅਧੀਨ ਗੁਰਲਾਲ ਸਿੰਘ ਪੁੱਤਰ ਮਹਿਣ ਸਿੰਘ ਵਾਸੀ ਹਾਮਦ ਵਾਲਾ ਹਿਠਾੜ ਨੇ ਪੁਲਿਸ ਨੂੰ ਦਰਜ ਕਰਵਾਏ ਬਿਆਨਾਂ 'ਚ ਦੱਸਿਆ ਕਿ ਉਸ ਦੇ ਪਿੰਡ ਦਾ ਹਰਚਰਨ ਸਿੰਘ ਜਿਸ ਦੀ ਪਤਨੀ ਰਾਜਵਿੰਦਰ ਕੌਰ ਸਰਪੰਚ ਹੈ, ਆਪਣੇ ਟਰੈਕਟਰ ਨਾਲ ਸ਼ਮਸ਼ਾਨਘਾਟ ਵਿਚੋਂ ਘਾਹ ਫੂਸ ਹਲਾਂ ਨਾਲ ਸਾਡੇ ਘਰ ਦੇ ਸਾਹਮਣੇ ਸੁੱਟ ਰਿਹਾ ਸੀ, ਜਿਸ ਨੂੰ ਅਜਿਹਾ ਕਰਨ ਤੋਂ ਮੁੱਦਈ ਦੇ ਪਿਤਾ ਮਹਿਣ ਸਿੰਘ ਨੇ ਰੋਕਿਆ, ਜੋ ਗਾਲ਼ੀ ਗਲੋਚ ਕਰਦਾ ਹੋਇਆ ਮੌਕਾ ਤੋਂ ਚਲਾ ਗਿਆ ਤੇ ਅਗਲੇ ਦਿਨ ਰਾਤ ਸਮੇਂ ਸਵਿਫ਼ਟ ਕਾਰ ਆਈ, ਜਿਸ 'ਚੋਂ ਉਕਤਾਨ ਮੁਲਜ਼ਮ ਆਏ ਤੇ ਸਾਡੇ 'ਤੇ ਫਾਇਰ ਕੀਤੇ, ਜੋ ਇਕ ਫਾਇਰ ਮੇਰੇ 'ਤੇ ਇਕ ਮੇਰੀ ਭਰਜਾਈ ਕੁਲਵਿੰਦਰ ਕੌਰ ਦੇ ਲੱਗਾ | ਸਹਾਇਕ ਥਾਣੇਦਾਰ ਗੁਰਦੀਪ ਸਿੰਘ ਨੇ ਦੱਸਿਆ ਕਿ ਪੁਲਿਸ ਵਲੋਂ ਸ਼ਿਕਾਇਤ ਦੇ ਆਧਾਰ 'ਤੇ ਕਾਰਵਾਈ ਕਰਦਿਆਂ ਮੁਲਜ਼ਮ ਹਰਚਰਨ ਸਿੰਘ ਪੁੱਤਰ ਗੁਰਬਚਨ ਸਿੰਘ ਵਾਸੀ ਹਾਮਦ ਵਾਲਾ ਹਿਠਾੜ, ਗੁਰਸਾਹਿਬ ਸਿੰਘ ਪੁੱਤਰ ਨਿਸ਼ਾਨ ਸਿੰਘ ਵਾਸੀ ਸੁਧਾਰਾ, ਰਣਬੀਰ ਸਿੰਘ ਉਰਫ਼ ਬੀਰਾ ਪੁੱਤਰ ਨਿਸ਼ਾਨ ਸਿੰਘ ਵਾਸੀ ਹਾਮਦ ਵਾਲਾ ਹਿਠਾੜ ਸਮੇਤ 2 ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਵੱਖ-ਵੱਖ ਧਾਰਾਵਾਂ ਅਧੀਨ ਮੁਕੱਦਮਾ ਦਰਜ ਕੀਤਾ ਹੈ |
Ad Position 22
No active advertisement
ਪਿਛਲੀ ਖ਼ਬਰ ਟੀ.ਬੀ.ਐੱਸ. ਇੰਟਰਨੈਸ਼ਨਲ ਸਕੂਲ 'ਚ ਗਣੇਸ਼ ਚਤੁਰਥੀ ਉਤਸ਼ਾਹ ਨਾਲ ਮਨਾਈ ਅਗਲੀ ਖ਼ਬਰ ਮਹਿਲਾ 'ਆਪ' ਆਗੂ ਉਰਮਿਲਾ ਗੁਲਾਟੀ ਨੂੰ ਮਿਲੀ ਵੱਡੀ ਜ਼ਿੰਮੇਵਾਰੀ, ਬਣੇ ਹਲਕਾ ਦਿਹਾਤੀ ਤੋਂ ਕੋਆਰਡੀਨੇਟਰ
Ad Position 24