29-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-08-2025

ਸਰਹੱਦ ਦੇ ਨਾਲ ਪਾਕਿਸਤਾਨ 'ਚ ਬੰਨ੍ਹ ਟੁੱਟਣ ਕਾਰਨ ਭਾਰਤੀ ਖੇਤਰ ਵਿਚ ਫਸਲਾਂ ਦੀ ਹੋ ਰਹੀ ਤਬਾਹੀ

Ad Position 21
No active advertisement
ਅਜੀਤ ਡੈਸਕ 30-08-2025
ਮਮਦੋਟ, 29 ਅਗਸਤ (ਰਾਜਿੰਦਰ ਸਿੰਘ ਹਾਂਡਾ)-ਬੀਤੇ ਕੱਲ੍ਹ ਤੋਂ ਸਤਲੁਜ ਦਰਿਆ ਵਿਚ ਹੁਸੈਨੀਵਾਲਾ ਹੈੱਡ ਵਰਕਸ ਤੋਂ 2 ਲੱਖ 62 ਹਜ਼ਾਰ ਕਿਊਸਿਕ ਪਾਣੀ ਛੱਡਿਆ ਜਾ ਰਿਹਾ ਹੈ, ਜਿਸ ਕਾਰਨ ਦਰਿਆ ਪੂਰੇ ਉਫਾਨ 'ਤੇ ਚੱਲ ਰਿਹਾ ਹੈ | ਕਈ ਥਾਵਾਂ 'ਤੇ ਦਰਿਆ ਦਾ ਪਾਣੀ ਬਾਹਰ ਨਿਕਲ ਕੇ ਹੋਰ ਤਬਾਹੀ ਮਚਾਉਣ ਲੱਗਾ ਹੈ | ਕਸਬਾ ਮਮਦੋਟ ਦੇ ਨਾਲ ਲੱਗਦੇ ਪਿੰਡ ਦੋਨਾ ਰਹਿਮਤ ਵਾਲਾ ਵਿਖੇ ਭਾਰਤੀ ਸਰਹੱਦ ਦੇ ਬਿਲਕੁਲ ਨਜ਼ਦੀਕ ਪਾਕਿਸਤਾਨ ਅੰਦਰ ਸਤੁਲਜ਼ ਦਰਿਆ ਦਾ ਬੰਨ ਟੁੱਟ ਗਿਆ ਹੈ, ਜਿਸ ਕਾਰਨ ਵੱਡੀ ਪੱਧਰ 'ਤੇ ਭਾਰਤੀ ਖੇਤਰ ਵਿਚ ਦਾਖਲ ਹੋ ਰਹੇ ਪਾਣੀ ਵਿਚ ਪਿੰਡ ਦੋਨਾ ਰਹਿਮਤ ਵਾਲਾ ਅਤੇ ਆਸ-ਪਾਸ ਦੇ ਹੋਰ ਪਿੰਡਾਂ ਦੀਆਂ ਫਸਲਾਂ ਡੁੱਬ ਗਈਆਂ ਹਨ ਤੇ ਦਰਿਆ ਦਾ ਪਾਣੀ ਹੁਣ ਸਰਹੱਦ ਤੋ ਇਸ ਪਾਸੇ ਪੈਂਦੀ ਨਹਿਰ (ਛਾਂਗਾ ਮਾਈਨਰ) ਦੇ ਕਿਨਾਰੇ ਨਾਲ ਆ ਕੇ ਲੱਗ ਗਿਆ ਹੈ | ਨਹਿਰ ਤੋ ਪਾਰਲੀਆਂ ਜ਼ਮੀਨਾਂ ਵਿਚ ਫਸਲਾਂ ਅਤੇ ਕਿਸਾਨਾਂ ਦੇ ਟਿਊਬਵੈੱਲ, ਬੀ.ਐੱਸ.ਐਫ. ਦੀ ਚੌਕੀ ਪਾਣੀ ਵਿਚ ਪੂਰੀ ਤਰ੍ਹਾਂ ਡੁੱਬ ਚੁੱਕੇ ਹਨ | ਇਸ ਪਾਣੀ ਨੂੰ ਕੰਟਰੋਲ ਕਰਨ ਲਈ ਦੂਜੀ ਰੋਕ ਛਾਂਗਾ ਮਾਈਨਰ ਨੂੰ ਮਜ਼ਬੂਤ ਕਰਨ ਲਈ ਉਸਦੇ ਕਿਨਾਰਿਆਂ 'ਤੇ ਮਿੱਟੀ ਪਾ ਜਾ ਰਹੀ ਸੀ, ਜਿਸਦੇ ਨਹਿਰ ਤੋ ਪਾਰਲੀਆਂ ਜ਼ਮੀਨਾਂ ਵਾਲੇ ਕਿਸਾਨਾਂ ਵਲੋਂ ਵਿਰੋਧ ਕਰਨ 'ਤੇ ਡਿਊਟੀ ਮੈਜਿਸਟਰੇਟ ਕਮ ਨਾਇਬ ਤਹਿਸੀਲਦਾਰ ਮਮਦੋਟ ਅਵਿਨਾਸ਼ ਚੰਦਰ, ਮਾਰਕੀਟ ਕਮੇਟੀ ਮਮਦੋਟ ਦੇ ਚੇਅਰਮੈਨ ਬਲਰਾਜ ਸਿੰਘ ਸੰਧੂ, ਆਪ ਦੇ ਜ਼ਿਲ੍ਹਾ ਮੀਡੀਆ ਇੰਚਾਰਜ ਨਿਰਵੈਰ ਸਿੰਘ ਸਿੰਧੀ ਮੌਕੇ 'ਤੇ ਪਹੁੰਚੇ ਜਿਨ੍ਹਾਂ ਵਲੋਂ ਮਿੱਟੀ ਪਾਉਣ ਦਾ ਵਿਰੋਧ ਕਰ ਰਹੇ ਕਿਸਾਨਾਂ ਨੂੰ ਸਮਝਾਇਆ ਗਿਆ ਕਿ ਜੇਕਰ ਨਹਿਰ ਦੇ ਕਿਨਾਰਿਆਂ ਨੂੰ ਮਜ਼ਬੂਤ ਨਾ ਕੀਤਾ ਗਿਆ ਤਾਂ ਨਹਿਰ ਟੁੱਟਣ ਕਾਰਨ ਪਿੱਛੋਂ ਵੱਡੇ ਪੱਧਰ 'ਤੇ ਆ ਰਿਹਾ ਪਾਣੀ ਦਰਜਨਾਂ ਪਿੰਡਾਂ ਦੀਆਂ ਫਸਲਾਂ, ਮਕਾਨਾਂ ਸਮੇਤ ਕਸਬੇ ਮਮਦੋਟ ਦੀ ਪੂਰੀ ਆਬਾਦੀ ਨੂੰ ਭਾਰੀ ਨੁਕਸਾਨ ਪਹੁੰਚਾਏਗਾ | ਇਸ ਮੌਕੇ ਹੜ੍ਹ ਪੀੜਤ ਕਿਸਾਨਾਂ ਨੂੰ ਨਾਇਬ ਤਹਿਸੀਲਦਾਰ ਅਵਿਨਾਸ਼ ਚੰਦਰ ਵਲੋਂ ਆਪਣੀ ਜੇਬ ਵਿਚੋ 5100/- ਰੁਪਏ ਦੀ ਸਹਾਇਤਾ ਰਾਸ਼ੀ ਵੀ ਭੇਟ ਕੀਤੀ ਗਈ ਤੇ ਸਰਕਾਰ ਵਲੋਂ ਡੀਜ਼ਲ ਵੀ ਮੁਹੱਈਆ ਕਰਵਾਇਆ ਗਿਆ |
ਇਸ ਮੌਕੇ ਪਟਵਾਰੀ ਕੁਲਦੀਪ ਸਿੰਘ, ਆਰ.ਸੀ.ਗੁਰਭੇਜ ਸਿੰਘ, ਨੰਬਰਦਾਰ ਸੁਖਵਿੰਦਰ ਸਿੰਘ, ਕੌਂਸਲਰ ਬਲਵਿੰਦਰ ਸਿੰਘ, ਪ੍ਰਦੀਪ ਸਿੰਘ, ਮੰਗਲ ਸਿੰਘ ਮੈਂਬਰ ਪੰਚਾਇਤ, ਹੀਰਾ ਸਿੰਘ, ਮਹਿੰਦਰ ਸਿੰਘ, ਗੁਰਜੰਟ ਸਿੰਘ ਸੰਧੂ, ਸੂਬਾ ਸਿੰਘ, ਜੱਜ ਸਿੰਘ, ਰਣਜੀਤ ਸਿੰਘ, ਕਿਸਾਨ ਆਗੂ ਹਰਭੇਜ ਸਿੰਘ, ਮਨਜਿੰਦਰ ਸਿੰਘ, ਅਰਸ਼ਦੀਪ ਸਿੰਘ ਸਾਬਕਾ ਸਰਪੰਚ ਤੇ ਹੋਰ ਵੀ ਕਿਸਾਨ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਕਰਨੈਲ ਸਿੰਘ ਭਾਵੜਾ ਸਾਬਕਾ ਚੇਅਰਮੈਨ ਪਸ਼ੂਆਂ ਦਾ ਚਾਰਾ ਲੈ ਕੇ ਹੜ੍ਹ ਪੀੜਤਾਂ ਕੋਲ ਪਹੁੰਚੇ ਅਗਲੀ ਖ਼ਬਰ ਟੀ.ਬੀ.ਐੱਸ. ਇੰਟਰਨੈਸ਼ਨਲ ਸਕੂਲ 'ਚ ਗਣੇਸ਼ ਚਤੁਰਥੀ ਉਤਸ਼ਾਹ ਨਾਲ ਮਨਾਈ
Ad Position 24