29-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-08-2025

ਹੜ੍ਹ ਪ੍ਰਭਾਵਿਤ ਪਿੰਡ ਕਾਲੂ ਵਾਲਾ 'ਚ ਪਸ਼ੂਆਂ ਲਈ ਚਾਰੇ ਸਮੇਤ 6 ਨਾਗਰਿਕ ਸੁਰੱਖਿਅਤ ਥਾਂ ਪਹੁੰਚਾਏ

Ad Position 21
No active advertisement
ਅਜੀਤ ਡੈਸਕ 30-08-2025
ਫ਼ਿਰੋਜ਼ਪੁਰ, 29 ਅਗਸਤ (ਗੁਰਿੰਦਰ ਸਿੰਘ)-ਸੀਮਾ ਸੁਰੱਖਿਆ ਬਲ ਦੀ 99 ਬਟਾਲੀਅਨ ਅਤੇ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਅੱਜ ਸਵੇਰੇ ਹੜ੍ਹ ਪ੍ਰਭਾਵਿਤ ਇਲਾਕਿਆਂ ਵਿਚ ਰਾਹਤ ਕੰਮਾਂ ਨੂੰ ਅੱਗੇ ਵਧਾਉਂਦਿਆਂ ਸਰਹੱਦ 'ਤੇ ਵਸੇ ਟਾਪੂ ਨੁਮਾ ਪਿੰਡ ਕਾਲੂ ਵਾਲਾ ਵਿਚ ਮਹੱਤਵਪੂਰਨ ਕਾਰਵਾਈ ਕੀਤੀ ਗਈ | ਬੀ.ਐੱਸ.ਐੱਫ ਦੇ ਏ.ਐਸ.ਆਈ ਪੰਚਮ ਸਿੰਘ ਵਲੋਂ 3 ਹੋਰ ਜਵਾਨਾਂ ਸਮੇਤ ਪਿੰਡ ਦੇ ਪਸ਼ੂਆਂ ਲਈ ਪਸ਼ੂ ਫੀਡ ਦੇ 8 ਬੈਗ ਨਾਗਰਿਕਾਂ ਨੂੰ ਵੰਡੇ | ਜ਼ਿਕਰਯੋਗ ਹੈ ਕਿ ਦਰਿਆ ਸਤਲੁਜ ਵਿਚ ਆਏ ਹੜ੍ਹ ਕਾਰਨ ਪਿੰਡ ਕੱਟੇ ਹੋਣ ਕਰਕੇ ਇਲਾਕਾ ਪਾਣੀ ਵਿਚ ਘਿਰਿਆ ਹੋਇਆ ਹੈ, ਜਿਸ ਕਰਕੇ ਪਸ਼ੂਆਂ ਲਈ ਚਾਰੇ ਦੀ ਭਾਰੀ ਘਾਟ ਮਹਿਸੂਸ ਕੀਤੀ ਜਾ ਰਹੀ ਸੀ | ਇਸ ਤੋਂ ਇਲਾਵਾ ਉਕਤ ਟੀਮ ਵਲੋਂ ਬੀ.ਐੱਸ.ਐੱਫ ਦੀ ਸਪੀਡ ਬੋਟ ਦੀ ਵਰਤੋਂ ਕਰਕੇ ਪਿੰਡ ਕਾਲੂ ਵਾਲਾ ਤੋਂ 3 ਅÏਰਤਾਂ, ਇਕ ਨੌਜਵਾਨ ਅਤੇ 2 ਬੱਚਿਆਂ ਸਮੇਤ ਕੁੱਲ 6 ਨਾਗਰਿਕਾਂ ਨੂੰ ਸੁਰੱਖਿਅਤ ਢੰਗ ਨਾਲ ਬੀ.ਓ.ਪੀ ਓਲਡ ਐੱਮ.ਡੀ ਵਾਲਾ ਤੱਕ ਪਹੁੰਚਾਇਆ ਗਿਆ | ਇਹ ਕਾਰਵਾਈ ਸੁਰੱਖਿਆ ਅਤੇ ਸਮਝਦਾਰੀ ਨਾਲ ਕੀਤੀ ਗਈ, ਤਾਂ ਜੋ ਕਿਸੇ ਵੀ ਤਰ੍ਹਾਂ ਦੀ ਦੁਰਘਟਨਾ ਤੋਂ ਬਚਿਆ ਜਾ ਸਕੇ | ਬੀ.ਐੱਸ.ਐੱਫ਼ ਅਤੇ ਸਥਾਨਕ ਪ੍ਰਸ਼ਾਸਨ ਦੀ ਇਹ ਸਾਂਝੀ ਕੋਸ਼ਿਸ਼ ਹੜ੍ਹ ਪ੍ਰਭਾਵਿਤ ਲੋਕਾਂ ਲਈ ਵੱਡਾ ਸਹਾਰਾ ਬਣੀ ਹੋਈ ਹੈ, ਜੋ ਮੁਸੀਬਤ ਦੀ ਘੜੀ ਵਿਚ ਉਨ੍ਹਾਂ ਦੀ ਭਲਾਈ ਲਈ ਸਦਾ ਤਤਪਰ ਹਨ |
Ad Position 22
No active advertisement
ਪਿਛਲੀ ਖ਼ਬਰ ਹੜ੍ਹਾਂ ਦੀ ਮਾਰ ਹੇਠਾਂ ਆਏ ਫਿਰੋਜ਼ਪੁਰ ਦੇ ਦੌਰੇ ਦੌਰਾਨ ਰਾਜਾ ਵੜਿੰਗ ਨਾਲ ਕਾਂਗਰਸੀ ਵਰਕਰਾਂ ਨੇ ਕੀਤੀ ਮੀਟਿੰਗ ਅਗਲੀ ਖ਼ਬਰ ਕਰਨੈਲ ਸਿੰਘ ਭਾਵੜਾ ਸਾਬਕਾ ਚੇਅਰਮੈਨ ਪਸ਼ੂਆਂ ਦਾ ਚਾਰਾ ਲੈ ਕੇ ਹੜ੍ਹ ਪੀੜਤਾਂ ਕੋਲ ਪਹੁੰਚੇ
Ad Position 24