29-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-08-2025

ਸੇਮਨਾਲੇ ਦੇ ਪੁਲ ਹੇਠੋਂ ਮਿੱਟੀ ਕੱਢ ਕੇ ਤੁਰਦਾ ਬਣਿਆ ਪ੍ਰਸ਼ਾਸਨ, ਲੋਕਾਂ 'ਚ ਰੋਸ

Ad Position 21
No active advertisement
ਅਜੀਤ ਡੈਸਕ 30-08-2025
ਮੁੱਦਕੀ, 29 ਅਗਸਤ (ਭਾਰਤ ਭੂਸ਼ਨ ਅਗਰਵਾਲ)-ਕਸਬਾ ਮੁੱਦਕੀ ਅੰਦਰ ਸੇਮਨਾਲੇ 'ਚੋਂ ਗੰਦਗੀ ਤੇ ਗਾਰ ਕੱਢਣ ਲਈ ਪ੍ਰਸ਼ਾਸਨ ਵਲੋਂ ਜੇ.ਸੀ.ਬੀ. ਮਸ਼ੀਨ ਲਗਾਈ ਗਈ, ਜੋ ਸਿਰਫ਼ ਲੁਹਾਮ ਰੋਡ 'ਤੇ ਸੇਮਨਾਲੇ ਦੇ ਦੋਹੀਂ ਪਾਸੇ ਸਫ਼ਾਈ ਕਰਕੇ ਤੁਰਦੇ ਬਣੇ | ਪ੍ਰਸ਼ਾਸਨ ਪ੍ਰਤੀ ਰੋਸ ਜ਼ਾਹਿਰ ਕਰਦਿਆਂ ਸਥਾਨਕ ਲੋਕਾਂ ਨੇ ਕਿਹਾ ਕਿ ਬਾਕੀ ਸਾਰਾ ਸੇਮਨਾਲਾ ਸਰਕਾਨਿਆਂ ਤੇ ਕਲਾਲ ਬੂਟੀ ਨਾਲ ਭਰਿਆ ਹੋਇਆ ਹੈ, ਸਿਰਫ਼ ਥੋੜ੍ਹੀ ਜਿਹੀ ਜਗ੍ਹਾ 'ਚ ਪ੍ਰਸ਼ਾਸਨ ਵਲੋਂ ਸਫ਼ਾਈ ਕਰਨ ਦਾ ਕੀ ਫ਼ਾਇਦਾ ਹੋਵੇਗਾ | ਉਨ੍ਹਾਂ ਕਿਹਾ ਕਿ ਸਰਕਾਰ ਦੀ ਉਹ ਗੱਲ ਹੋਈ ਕਿ ਮੂੰਹ 'ਚੋਂ ਕੱਢੀ ਤੇ ਨੱਕ ਨਾਲ ਲਾਈ ਵਾਲੀ ਗੱਲ ਹੈ ਕਿ ਜੋ ਗਾਰ ਸੜਕ 'ਤੇ ਕੱਢੀ ਗਈ ਹੈ, ਉਹ ਦੁਬਾਰਾ ਫਿਰ ਬਾਰਸ਼ ਕਾਰਨ ਵਿਚ ਚਲੀ ਜਾਵੇਗੀ, ਜਿਸ ਨਾਲ ਸੇਮਨਾਲਾ ਫਿਰ ਉਸੇ ਤਰ੍ਹਾਂ ਭਰ ਜਾਵੇਗਾ | ਸਥਾਨਕ ਲੋਕਾਂ ਨੇ ਕਿਹਾ ਕਿ ਓਧਰ ਪਹਾੜੀ ਇਲਾਕਿਆਂ 'ਚ ਭਾਰੀ ਬਾਰਸ਼ਾਂ ਦੇ ਚੱਲਦਿਆਂ ਜਿੱਥੇ ਪ੍ਰਸ਼ਾਸਨ ਨੂੰ ਸਮੇਂ ਤੋਂ ਪਹਿਲਾਂ ਸੇਮਨਾਲੇ ਦੀ ਸਫ਼ਾਈ ਕਰਨੀ ਚਾਹੀਦੀ ਸੀ | ਜ਼ਿਕਰਯੋਗ ਹੈ ਕਿ ਇਸ ਸੇਮਨਾਲੇ ਦੀ ਸਫ਼ਾਈ ਨਾ ਹੋਣ ਕਾਰਨ ਬੀਤੇ ਦਿਨ ਆਈ ਭਾਰੀ ਬਾਰਸ਼ ਕਾਰਨ ਜਿੱਥੇ ਕਸਬਾ ਮੁੱਦਕੀ ਅੰਦਰ ਜਗ੍ਹਾ-ਜਗ੍ਹਾ ਬਾਰਸ਼ ਦਾ ਪਾਣੀ ਇਕੱਠਾ ਹੋ ਗਿਆ ਸੀ, ਉੱਥੇ ਹੀ ਪ੍ਰਾਚੀਨ ਸ਼ਿਵ ਮੰਦਰ ਦੀ ਕੰਧ ਡਿੱਗ ਗਈ ਸੀ ਤੇ ਮੰਦਰ 'ਚ ਮੀਂਹ ਦਾ ਪਾਣੀ ਦਾਖ਼ਲ ਹੋ ਗਿਆ ਸੀ | ਵਰਨਣਯੋਗ ਹੈ ਕਿ ਪੰਜਾਬ 'ਚ ਹੜ੍ਹ ਆਉਣ ਕਾਰਨ ਮੁੱਦਕੀ ਅੰਦਰ ਸੇਮਨਾਲੇ ਦੀ ਥੋੜ੍ਹੀ ਬਹੁਤ ਸਫ਼ਾਈ ਕਰਕੇ ਪ੍ਰਸ਼ਾਸਨ ਨੇ ਸਿਰਫ਼ ਬੁੱਤਾ ਸਾਰਿਆ ਹੈ, ਜਿਸ ਨੂੰ ਲੈ ਕੇ ਸਥਾਨਕ ਲੋਕਾਂ 'ਚ ਭਾਰੀ ਰੋਸ ਹੈ | ਨਗਰ ਪੰਚਾਇਤ ਮੁੱਦਕੀ ਦੇ ਸਾਬਕਾ ਪ੍ਰਧਾਨ ਗੁਰਮੀਤ ਸਿੰਘ ਬਰਾੜ ਤੇ ਸਥਾਨਕ ਲੋਕਾਂ ਨੇ ਸਰਕਾਰ ਤੋਂ ਮੰਗ ਕੀਤੀ ਕਿ ਸਾਰੇ ਸੇਮਨਾਲੇ ਦੀ ਚੰਗੀ ਤਰ੍ਹਾਂ ਪਹਿਲ ਦੇ ਆਧਾਰ 'ਤੇ ਸਫ਼ਾਈ ਕਰਵਾਈ ਜਾਵੇ |
Ad Position 22
No active advertisement
ਪਿਛਲੀ ਖ਼ਬਰ ਹੁਸੈਨੀਵਾਲਾ ਵਿਖੇ ਰੀਟਰੀਟ ਸੈਰੇਮਨੀ ਅਸਥਾਈ ਤੌਰ 'ਤੇ ਮੁਲਤਵੀ ਅਗਲੀ ਖ਼ਬਰ ਸ੍ਰੀ ਦੁਰਗਾ ਭਜਨ ਮੰਡਲੀ ਵਲੋਂ ਹੜ੍ਹ ਪੀੜਤਾਂ ਦੀ ਹਰ ਸੰਭਵ ਮਦਦ ਕਰਨ ਦਾ ਐਲਾਨ
Ad Position 24