29-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-08-2025

ਟਾਪੂ ਨੁਮਾ ਸਰਹੱਦੀ ਪਿੰਡ ਕਾਲੂ ਵਾਲਾ 'ਚ ਹੜ੍ਹ ਕਾਰਨ ਹਾਲਤ ਹੋਏ ਪੇਚੀਦਾ

Ad Position 21
No active advertisement
ਅਜੀਤ ਡੈਸਕ 30-08-2025
ਫ਼ਿਰੋਜ਼ਪੁਰ, 29 ਅਗਸਤ (ਗੁਰਿੰਦਰ ਸਿੰਘ)-ਸਤਲੁਜ ਦਰਿਆ ਵਿਚ ਵਧੇ ਪਾਣੀ ਕਾਰਨ ਹੜ੍ਹ ਦੀ ਚਪੇਟ ਵਿਚ ਆਏ ਟਾਪੂ ਨੁਮਾ ਸਰਹੱਦੀ ਪਿੰਡ ਕਾਲੂ ਵਾਲਾ ਦੇ ਹਾਲਾਤ ਪੇਚੀਦਾ ਬਣੇ ਹੋਏ ਹਨ | ਇਲਾਕਾ ਪੂਰੀ ਤਰ੍ਹਾਂ ਪਾਣੀ ਨਾਲ ਘਿਰ ਚੁੱਕਾ ਹੈ ਅਤੇ ਪ੍ਰਸ਼ਾਸਨ ਵਲੋਂ ਪਿੰਡ ਵਾਸੀਆਂ ਨੂੰ ਸੁਰੱਖਿਅਤ ਥਾਵਾਂ ਵੱਲ ਲਿਜਾਣ ਦੀ ਕੋਸ਼ਿਸ਼ਾਂ ਜਾਰੀ ਹਨ | ਫ਼ੌਜ ਵਲੋਂ ਪਿੰਡ ਦੇ ਬਜ਼ੁਰਗਾਂ, ਅÏਰਤਾਂ ਤੇ ਬੱਚਿਆਂ ਨੂੰ ਬਾਹਰ ਕੱਢ ਕੇ ਸੁਰੱਖਿਅਤ ਥਾਵਾਂ 'ਤੇ ਪਹੁੰਚਾ ਦਿੱਤਾ ਗਿਆ ਹੈ ਪਰ ਮਾਮਲਾ ਉਦੋਂ ਪੇਚੀਦਾ ਹੋ ਗਿਆ ਜਦੋਂ 17 ਦੇ ਕਰੀਬ ਪਿੰਡ ਵਾਸੀ ਪਹਿਲਾਂ ਆਪਣੇ ਪਸ਼ੂਆਂ ਨੂੰ ਬਚਾਉਣ ਦੀ ਬਜ਼ਿਦ ਹੋ ਗਏ | ਫ਼ੌਜ ਅਤੇ ਪ੍ਰਸ਼ਾਸਨ ਦੇ ਅਧਿਕਾਰੀ ਪਿਛਲੇ 48 ਘੰਟਿਆਂ ਤੋਂ ਮੋਟਰ ਬੋਟਾਂ ਰਾਹੀਂ ਪਿੰਡ ਵਿਚ ਫਸੇ ਲੋਕਾਂ ਨੂੰ ਕੱਢਣ ਲਈ ਮਿੰਨਤਾਂ ਤਰਲੇ ਕਰ ਰਹੇ ਹਨ ਪਰ ਲੋਕਾਂ ਨੇ ਸਪਸ਼ਟ ਕਹਿ ਦਿੱਤਾ ਕਿ ਜਦ ਤੱਕ ਉਨ੍ਹਾਂ ਦੇ 60 ਦੇ ਕਰੀਬ ਪਸ਼ੂ ਬਾਹਰ ਨਹੀਂ ਲਿਆਂਦੇ ਜਾਂਦੇ, ਉਹ ਪਿੰਡ ਨਹੀਂ ਛੱਡਣਗੇ | ਇਕ ਪਿੰਡ ਵਾਸੀ ਨੇ ਦੱਸਿਆ ਕਿ ਇਹ ਪਸ਼ੂ ਸਾਡੀ ਰੋਜ਼ੀ ਰੋਟੀ ਹਨ, ਇਨ੍ਹਾਂ ਦੇ ਬਿਨਾਂ ਅਸੀਂ ਬਚ ਕੇ ਵੀ ਕੀ ਕਰਾਂਗੇ | ਉੱਧਰ ਦੂਜੇ ਪਾਸੇ ਲਗਾਤਾਰ ਵਧ ਰਹੇ ਪਾਣੀ ਦੇ ਵਹਾਅ ਨੇ ਹਾਲਾਤ ਨੂੰ ਹੋਰ ਵੀ ਗੰਭੀਰ ਬਣਾ ਦਿੱਤਾ ਹੈ | ਪ੍ਰਸ਼ਾਸਨ ਨੂੰ ਡਰ ਹੈ ਕਿ ਜੇ ਤੁਰੰਤ ਕਾਰਵਾਈ ਨਾ ਕੀਤੀ ਗਈ ਤਾਂ ਜਾਨਮਾਲ ਦਾ ਨੁਕਸਾਨ ਹੋ ਸਕਦਾ ਹੈ | ਦੱਸਿਆ ਜਾ ਰਿਹਾ ਹੈ ਕਿ ਫ਼ੌਜ ਵਲੋਂ ਪਸ਼ੂਆਂ ਨੂੰ ਬੇੜੀ ਰਾਹੀਂ ਬਾਹਰ ਕੱਢਣ ਦੀ ਕੋਸ਼ਿਸ਼ ਕੀਤੀ ਗਈ ਪਰ ਪਸ਼ੂਆਂ ਦੀ ਹਿੱਲ ਜੁੱਲ ਕਾਰਨ ਬੇੜੀ ਦਾ ਸੰਤੁਲਨ ਵਿਗੜ ਜਾਣ ਕਾਰਨ ਫ਼ੌਜ ਪਹਿਲਾਂ ਲੋਕਾਂ ਨੂੰ ਸੁਰੱਖਿਅਤ ਬਾਹਰ ਕੱਢਣ ਦੀ ਕੋਸ਼ਿਸ਼ ਕਰ ਰਹੀ ਹੈ | ਡਿਪਟੀ ਕਮਿਸ਼ਨਰ ਦੀਪਸ਼ਿਖਾ ਸ਼ਰਮਾ ਨੇ ਸਥਿਤੀ ਦੇ ਗੰਭੀਰਤਾ ਨੂੰ ਵੇਖਦਿਆਂ ਪਿੰਡ ਵਿਚ ਬੈਠੇ ਲੋਕਾਂ ਨੂੰ ਅਪੀਲ ਕੀਤੀ ਉਹ ਆਪਣੀ ਸੁਰੱਖਿਆ ਨੂੰ ਤਰਜੀਹ ਦਿੰਦੇ ਹੋਏ ਪ੍ਰਸ਼ਾਸਨ ਨਾਲ ਸਹਿਯੋਗ ਕਰਨ | ਉਨ੍ਹਾਂ ਕਿਹਾ ਕਿ ਇਸ ਬੇਹੱਦ ਸੰਵੇਦਨਸ਼ੀਲ ਹਾਲਾਤ ਵਿਚ ਇਨਸਾਨੀ ਜਾਨ ਦੀ ਰੱਖਿਆ ਹੀ ਸਭ ਤੋਂ ਵੱਡੀ ਤਰਜੀਹ ਹੋਣੀ ਚਾਹੀਦੀ ਹੈ |
Ad Position 22
No active advertisement
ਪਿਛਲੀ ਖ਼ਬਰ ਸਤਲੁਜ 'ਚ ਹੜ੍ਹਾਂ ਦਾ ਭਿਆਨਕ ਰੂਪ, ਜ਼ਮੀਨਾਂ ਦਾ ਮਾਲਕ ਲੋਕਾਂ ਅੱਗੇ ਹੱਥ ਅੱਡਣ ਲਈ ਮਜਬੂਰ ਅਗਲੀ ਖ਼ਬਰ ਸਰਕਾਰ ਦਾ ਹੈਲੀਕਾਪਟਰ 100 ਫੁੱਟ ਤੋਂ ਹੇਠਾਂ ਸੁੱਟ ਰਿਹਾ ਰਾਸ਼ਨ, ਨਹੀਂ ਹੋ ਰਿਹਾ ਲੋਕਾਂ ਨੂੰ ਨਸੀਬ- ਕੁਲਬੀਰ ਜ਼ੀਰਾ
Ad Position 24