29-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-08-2025

ਬੀ.ਐੱਸ.ਐਫ ਵਲੋਂ ਡੁੱਬੇ ਖੇਤਰਾਂ 'ਚ ਕਿਸ਼ਤੀਆਂ ਦੀਆਂ ਚੌਕੀਆਂ ਸਥਾਪਤ ਕਰ ਕੇ ਸ਼ੱਕੀ ਗਤੀਵਿਧੀਆਂ 'ਤੇ ਰੱਖੀ ਜਾ ਰਹੀ ਨਜ਼ਰ

Ad Position 21
No active advertisement
ਅਜੀਤ ਡੈਸਕ 30-08-2025
ਫ਼ਿਰੋਜ਼ਪੁਰ, 29 ਅਗਸਤ (ਕੁਲਬੀਰ ਸਿੰਘ ਸੋਢੀ)-ਲਗਾਤਾਰ ਪਹਾੜੀ ਖੇਤਰਾਂ 'ਚ ਪੈ ਰਹੀ ਬਾਰਸ਼ ਕਰਕੇ ਸੂਬੇ ਪੰਜਾਬ ਦੇ ਦਰਿਆਵਾਂ 'ਚ ਪਾਣੀ ਦੀ ਇੰਨੀ ਮਾਤਰਾ ਵੱਧ ਗਈ ਹੈ, ਜਿਸ ਨਾਲ ਹੜ੍ਹ ਆ ਗਏ ਤੇ ਜ਼ਿਲ੍ਹਾ ਫ਼ਿਰੋਜ਼ਪੁਰ ਦੇ ਸਰਹੱਦੀ ਖੇਤਰ ਇਸਦੀ ਲਪੇਟ 'ਚ ਆ ਗਏ ਹਨ | ਇਸ ਸਮੇਂ ਬੀ.ਐੱਸ.ਐਫ ਦੇ ਅਧਿਕਾਰੀ ਦੇਸ਼ ਦੀ ਕੌਮਾਂਤਰੀ ਸਰਹੱਦ ਹੁਸੈਨੀਵਾਲਾ ਦੇ ਨਾਲ ਲੱਗਦੇ ਖੇਤਰਾਂ 'ਚ ਜਿੱਥੇ ਚੌਕਸੀ ਰੱਖੀ ਜਾ ਰਹੀ ਹੈ, ਉੱਥੇ ਹੜ੍ਹਾਂ ਦੇ ਪਾਣੀ ਨਾਲ ਘਿਰੇ ਪਿੰਡਾਂ ਦੇ ਲੋਕਾਂ ਨੂੰ ਬਾਹਰ ਕੱਢਣ ਲਈ ਵਿਸ਼ੇਸ਼ ਕਾਰਜ ਕੀਤੇ ਜਾ ਰਹੇ ਹਨ | ਮਿਲੀ ਜਾਣਕਾਰੀ ਅਨੁਸਾਰ ਸਰਹੱਦੀ ਖੇਤਰ ਵਿਚ ਸਤਲੁਜ ਦਰਿਆ 'ਚ ਆਏ ਹੜ੍ਹ ਤੇ ਸਰਹੱਦੀ ਵਾੜ ਦੇ ਡੁੱਬਣ ਨਾਲ ਮੁਸ਼ਕਲ ਸਥਿਤੀ ਪੈਦਾ ਹੋ ਚੁੱਕੀ ਹੈ, ਪਰ ਸੀਮਾ ਸੁਰੱਖਿਆ ਬਲ (ਬੀ.ਐੱਸ.ਐਫ) ਦੇ ਜਵਾਨਾਂ ਨੇ ਅਦੁੱਤੀ ਹਿੰਮਤ ਤੇ ਸਮਰਪਣ ਦਾ ਪ੍ਰਦਰਸ਼ਨ ਕੀਤਾ ਹੈ ਤੇ ਸਰਹੱਦ 'ਤੇ ਚੌਕਸੀ ਬਣਾਈ ਹੋਈ ਹੈ | ਬੀ.ਐੱਸ.ਐਫ ਵਲੋਂ ਡੁੱਬੇ ਖੇਤਰਾਂ 'ਚ ਕਿਸ਼ਤੀਆਂ ਦੀਆਂ ਚੌਕੀਆਂ ਸਥਾਪਿਤ ਕਰਕੇ ਗਸ਼ਤ ਕੀਤੀ ਜਾ ਰਹੀ ਹੈ ਤੇ ਅਤਿ-ਆਧੁਨਿਕ ਨਿਗਰਾਨੀ ਉਪਕਰਨਾਂ ਦੀ ਮਦਦ ਨਾਲ ਸ਼ੱਕੀ ਗਤੀਵਿਧੀਆਂ 'ਤੇ ਨਜ਼ਰ ਰੱਖੀ ਜਾ ਰਹੀ ਹੈ, ਕਿਉਂਕਿ ਹੜ੍ਹ ਦੀ ਆੜ ਹੇਠ ਗੈਰ-ਕਾਨੂੰਨੀ ਗਤੀਵਿਧੀਆਂ ਦੀ ਸੰਭਾਵਨਾ ਜ਼ਿਆਦਾ ਹੁੰਦੀ ਹੈ | ਜਿਸਦੇ ਚੱਲਦੇ ਬੀਤੇ ਦਿਨ ਇਨ੍ਹਾਂ ਹਾਲਤਾਂ ਵਿਚ ਬੀ.ਐੱਸ.ਐਫ ਦੇ ਜਵਾਨਾਂ ਨੇ ਆਪਣੀ ਚੌਕਸੀ ਦਿਖਾਉਂਦੇ ਹੋਏ 2 ਡਰੋਨ ਤੇ ਲਗਭਗ 6 ਕਿੱਲੋ ਹੈਰੋਇਨ ਜ਼ਬਤ ਕਰਕੇ ਤਸਕਰਾਂ ਦੀ ਕੋਸ਼ਿਸ਼ ਨੂੰ ਨਾਕਾਮ ਕਰ ਦਿੱਤਾ ਗਿਆ ਹੈ | ਸਰਹੱਦੀ ਸੁਰੱਖਿਆ ਦੇ ਨਾਲ-ਨਾਲ ਬੀ.ਐੱਸ.ਐਫ ਵਲੋਂ ਮਾਨਵਤਾਵਾਦੀ ਜ਼ਿੰਮੇਵਾਰੀ ਨਿਭਾਉਂਦੇ ਹੋਏ ਜ਼ਿਲ੍ਹਾ ਪੱਧਰ 'ਤੇ ਰਾਹਤ ਅਤੇ ਬਚਾਅ ਕਾਰਜਾਂ ਵਿਚ ਵੀ ਸਰਗਰਮ ਭੂਮਿਕਾ ਨਿਭਾਈ ਜਾ ਰਹੀਂ ਹੈ | ਜਿਸਦੇ ਚੱਲਦੇ ਬੀ.ਐੱਸ.ਐਫ ਦੇ ਜਲ ਵਿੰਗ, ਅਧਿਕਾਰੀ ਅਤੇ ਜਵਾਨ, ਜ਼ਿਲ੍ਹਾ ਪ੍ਰਸ਼ਾਸਨ ਨਾਲ ਤਾਲਮੇਲ ਕਰਕੇ, ਸਰਹੱਦੀ ਪਿੰਡ ਕਾਲੂਵਾਲਾ, ਨਵੀਂ ਗੱਟੀ ਰਾਜੋਕੇ, ਧੀਰਾ ਘਾਰਾ ਅਤੇ ਨਿਹਾਲੇ ਲਵੇਰਾ ਵਰਗੇ ਗੰਭੀਰ ਪ੍ਰਭਾਵਿਤ ਪਿੰਡਾਂ ਤੋਂ ਪਿੰਡ ਵਾਸੀਆਂ ਨੂੰ ਸੁਰੱਖਿਅਤ ਥਾਵਾਂ 'ਤੇ ਕੱਢਣ ਦਾ ਕੰਮ ਕਰ ਰਹੇ ਹਨ |
Ad Position 22
No active advertisement
ਪਿਛਲੀ ਖ਼ਬਰ ਮੋਟਰਸਾਈਕਲ ਚੋਰੀ ਕਰਦਾ ਨੌਜਵਾਨ ਕਾਬੂ ਅਗਲੀ ਖ਼ਬਰ ਸਤਲੁਜ 'ਚ ਹੜ੍ਹਾਂ ਦਾ ਭਿਆਨਕ ਰੂਪ, ਜ਼ਮੀਨਾਂ ਦਾ ਮਾਲਕ ਲੋਕਾਂ ਅੱਗੇ ਹੱਥ ਅੱਡਣ ਲਈ ਮਜਬੂਰ
Ad Position 24