14-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-09-2025

ਬਿਰਧ ਆਸ਼ਰਮ ਵਿਖੇ ਸ੍ਰੀ ਰਾਧਾ ਅਸ਼ਟਮੀ ਦਾ ਤਿਉਹਾਰ ਮਨਾਇਆ <br/>

Ad Position 21
No active advertisement
ਅਜੀਤ ਡੈਸਕ 02-09-2025
ਫ਼ਿਰੋਜ਼ਪੁਰ, 1 ਸਤੰਬਰ (ਕੁਲਬੀਰ ਸਿੰਘ ਸੋਢੀ)- ਸ਼ਹਿਰ ਦੀ ਸੰਸਥਾ ਭਗਤੀ ਭਜਨ ਗਰੁੱਪ ਵਲੋਂ ਬਿਰਧ ਆਸ਼ਰਮ ਰਾਮ ਬਾਗ਼ ਫ਼ਿਰੋਜ਼ਪੁਰ ਛਾਉਣੀ ਵਿਖੇ ਸੰਸਥਾ ਦੇ ਸੰਸਥਾਪਕ ਧਰਮਪਾਲ ਬਾਂਸਲ (ਡਾਇਰੈਕਟਰ ਸ਼ਹੀਦ ਭਗਤ ਸਿੰਘ ਕਾਲਜ ਆਫ਼ ਨਰਸਿੰਗ ਅਤੇ ਹਾਰਮਨੀ ਆਯੁਰਵੈਦਿਕ ਮੈਡੀਕਲ ਕਾਲਜ ਅਤੇ ਹਸਪਤਾਲ ਫ਼ਿਰੋਜ਼ਪੁਰ) ਦੀ ਪ੍ਰਧਾਨਗੀ ਵਿਚ ਸ੍ਰੀ ਰਾਧਾ ਅਸ਼ਟਮੀ ਦਾ ਉਤਸਵ ਬੜੀ ਸ਼ਰਧਾ ਅਤੇ ਧੂਮਧਾਮ ਨਾਲ ਮਨਾਇਆ ਗਿਆ | ਪ੍ਰੋਗਰਾਮ ਦੀ ਦੇਖ-ਰੇਖ ਹਰੀਸ਼ ਗੋਇਲ ਸੰਚਾਲਕ ਬਿਰਧ ਆਸ਼ਰਮ ਵਲੋਂ ਕੀਤੀ ਗਈ | ਸ੍ਰੀ ਸਨਾਤਨ ਧਰਮ ਦੀ ਮਰਿਆਦਾ ਅਨੁਸਾਰ ਪ੍ਰੋਗਰਾਮ ਦੀ ਸ਼ੁਰੂਆਤ ਸ੍ਰੀ ਗਣੇਸ਼ ਬੰਦਨਾ ਗਾ ਕੇ ਧਰਮਪਾਲ ਬਾਂਸਲ ਵਲੋਂ ਕੀਤੀ ਗਈ, ਜਿਸ ਪਿੱਛੋਂ ਸ੍ਰੀ ਹਨੂਮਾਨ ਚਾਲੀਸਾ ਦੇ ਪਾਠ ਕੀਤੇ ਗਏ | ਪ੍ਰੋਗਰਾਮ ਵਿਚ ਮੈਡਮ ਕਿਰਨ ਬਾਸਲ, ਪ੍ਰਾਸ਼ੀ ਅਗਰਵਾਲ, ਸੁਖਵਿੰਦਰ ਕੌਰ, ਬਲਵਿੰਦਰ ਕੌਰ, ਡਾ. ਸੰਜੀਵ ਮਾਨਕਟਾਲਾ, ਐਡਵੋਕੇਟ ਰਾਜ ਕੁਮਾਰ ਕੱਕੜ, ਕੈਲਾਸ਼ ਸ਼ਰਮਾ, ਅਸ਼ੋਕ ਗਰਗ, ਬੀ.ਬੀ ਸ਼ਰਮਾ, ਸਾਬਕਾ ਸਿਵਲ ਸਰਜਨ, ਪ੍ਰੇਮ ਲਤਾ ਸੂਦ, ਪਵਨ ਕਾਲੀਆ, ਤ੍ਰਲੋਚਨ ਚੋਪੜਾ, ਗੌਰਵ ਅਨਮੋਲ, ਐੱਨ.ਕੇ. ਛਾਬੜਾ ਅਤੇ ਮਹਿੰਦਰ ਬਜਾਜ ਸਮੇਤ ਵੱਡੀ ਗਿਣਤੀ 'ਚ ਸ਼ਰਧਾਲੂ ਹਾਜ਼ਰ ਹੋਏ |

Ad Position 22
No active advertisement
ਪਿਛਲੀ ਖ਼ਬਰ ਮੁੱਦਕੀ ਵਿਖੇ ਅੱਜ ਮਨਾਇਆ ਜਾਵੇਗਾ ਬਾਬਾ ਵਡਭਾਗ ਸਿੰਘ ਦਾ ਜਨਮ ਦਿਹਾੜਾ <br/> ਅਗਲੀ ਖ਼ਬਰ ਬਾਬਾ ਵਡਭਾਗ ਸਿੰਘ ਜੀ ਦਾ ਜਨਮ ਦਿਹਾੜਾ ਮਨਾਇਆ
Ad Position 24