ਫ਼ਿਰੋਜ਼ਪੁਰ, 2 ਸਤੰਬਰ (ਸੋਢੀ)-ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਪੰਜਾਬ ਰਜਿਸਟਰਡ 295 ਦੇ ਬਲਾਕ ਫ਼ਿਰੋਜਪੁਰ ਸ਼ਹਿਰੀ ਵਲੋਂ ਦਾਣਾ ਮੰਡੀ ਵਿਖੇ ਮਨਾਏ ਗਏ ਬਾਬਾ ਵਡਭਾਗ ਸਿੰਘ ਦੇ ਜਨਮ ਦਿਹਾੜੇ 'ਤੇ ਫ਼ਰੀ ਮੈਡੀਕਲ ਚੈੱਕਅਪ ਲਗਾਇਆ ਗਿਆ | ਜਿਸ ਵਿਚ 300 ਮਰੀਜ਼ਾਂ ਦਾ ਚੈੱਕਅਪ ਕਰਨ ਦੇ ਨਾਲ ਦਵਾਈਆਂ ਵੀ ਦਿੱਤੀਆਂ ਗਈਆਂ | ਕੈਂਪ ਵਿਚ ਬਲਾਕ ਪ੍ਰਧਾਨ ਭਜਨ ਸਿੰਘ ਗਿੱਲ ਦੀ ਅਗਵਾਈ ਹੇਠ ਲਗਾਇਆ ਗਿਆ ਸੀ | ਜਿਸ ਵਿਚ ਉਪ ਪ੍ਰਧਾਨ ਡਾ. ਹਰਬੀਰ ਸੋਹਲ, ਚੇਅਰਮੈਨ ਡਾ. ਗੁਰਦੇਵ ਸਿੰਘ, ਜ਼ਿਲ੍ਹਾ ਉਪ ਪ੍ਰਧਾਨ ਡਾ. ਬਰਜਿੰਦਰ ਸਿੰਘ ਮੁੱਖ ਸਲਾਹਕਾਰ, ਡਾ. ਰਣਜੀਤ ਸਿੰਘ ਹੈੱਡ ਕੈਸ਼ੀਅਰ, ਡਾ. ਸੰਜੀਵ ਪਾਸੀ ਜੁਆਇੰਟ ਕੈਸ਼ੀਅਰ, ਡਾ. ਬਲਜੀਤ ਸਿੰਘ, ਡਾ. ਗੁਰਮੀਤ ਸਿੰਘ ਵਿਰਕ, ਡਾ.ਗੁਰਮੀਤ ਸਿੰਘ, ਡਾ. ਹਰਪਾਲ ਸਿੰਘ ਭੁੱਲਰ, ਡਾ. ਅੰਮਿ੍ਤ ਸਿੰਘ, ਡਾ. ਰਜੇਸ਼ ਤਵਨ, ਡਾ. ਗੁਰਜੰਟ ਸਿੰਘ ਸਿੱਧੂ, ਡਾ. ਵਿਪਨ ਗਰੋਵਰ, ਡਾ. ਜਸਵੰਤ ਸਿੰਘ ਅਤੇ ਡਾ. ਲਖਵੀਰ ਸਿੰਘ ਹਾਜ਼ਰ ਰਹੇ |