17-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-09-2025

ਹੜ੍ਹਾਂ ਦੇ ਬਚਾਅ ਪ੍ਰਬੰਧ ਦਾ 8 ਹਜ਼ਾਰ 62 ਕਰੋੜ ਰੁਪਈਆ ਪੰਜਾਬ ਸਰਕਾਰ ਨੇ ਕਿੱਥੇ ਖ਼ਰਚਿਆ, ਦੱਸੇ- ਕਰਨੈਲ ਸਿੰਘ ਪੀਰ ਮੁਹੰਮਦ

Ad Position 21
No active advertisement
ਅਜੀਤ ਡੈਸਕ 03-09-2025
ਮੱਖੂ, 2 ਸਤੰਬਰ (ਵਰਿੰਦਰ ਮਨਚੰਦਾ)-ਨਵੇਂ ਸ਼ੋ੍ਰਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਆਲ ਇੰਡੀਆ ਸਿੱਖ ਸਟੂਡੈਂਟਸ ਫੈੱਡਰੇਸ਼ਨ ਦੇ ਸਰਪ੍ਰਸਤ ਭਾਈ ਕਰਨੈਲ ਸਿੰਘ ਪੀਰ ਮੁਹੰਮਦ ਨੇ ਐਲਾਨ ਕੀਤਾ ਕਿ ਆਲ ਇੰਡੀਆ ਸਿੱਖ ਸਟੂਡੈਂਟਸ ਫੈੱਡਰੇਸ਼ਨ ਆਪਣੀ 82ਵੀਂ ਸਾਲਾਨਾ ਵਰੇ੍ਹਗੰਢ ਮੌਕੇ ਸਰਬੱਤ ਦੇ ਭਲੇ ਦੀ ਅਰਦਾਸ ਕਰਨ ਲਈ 13 ਸਤੰਬਰ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਅੰਮਿ੍ਤਸਰ ਦੇ ਸਨਮੁੱਖ ਸਮੁੱਚੇ ਪੁਰਾਣੇ ਤੇ ਨਵੇਂ ਆਗੂ ਇਕੱਤਰ ਹੋਣਗੇ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਾਬਕਾ ਜਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਪ੍ਰਧਾਨ ਸ਼ੋ੍ਰਮਣੀ ਅਕਾਲੀ ਦਲ ਆਪ ਖ਼ੁਦ ਅਰਦਾਸ ਕਰਨਗੇ | ਉਨ੍ਹਾਂ ਗੰਭੀਰ ਦੋਸ਼ ਲਗਾਇਆ ਕਿ ਹੜ੍ਹਾਂ ਨਾਲ ਪਈ ਮਾਰ ਤੋਂ ਬਾਅਦ ਜਿਹੜੇ ਹਾਲਾਤ ਬਣੇ ਹਨ, ਉਸ ਲਈ ਕੇਂਦਰ ਅਤੇ ਪੰਜਾਬ ਸਰਕਾਰ ਬਰਾਬਰ ਦੀਆਂ ਭਾਗੀਦਾਰ ਹਨ | ਜਥੇ. ਕਰਨੈਲ ਸਿੰਘ ਪੀਰ ਮੁਹੰਮਦ ਨੇ ਕਿਹਾ ਕਿ 31 ਮਾਰਚ 2022 ਤੱਕ ਸੂਬਾ ਸਰਕਾਰ ਕੋਲ ਐਨ. ਡੀ. ਆਰ. ਐਫ ਅਤੇ ਐੱਸ. ਡੀ. ਆਰ. ਐਫ ਤਹਿਤ 8 ਹਜ਼ਾਰ 62 ਕਰੋੜ ਰੁਪਏ ਫ਼ੰਡ ਦੇ ਰੁਪਏ ਸਨ, ਜਿਹੜੀ ਰਕਮ ਹੁਣ ਲਗਭਗ 9 ਹਜ਼ਾਰ ਕਰੋੜ ਰੁਪਏ ਹੋ ਚੁੱਕੀ ਹੈ | ਪੰਜਾਬ ਸਰਕਾਰ ਇਨ੍ਹਾਂ ਫ਼ੰਡਾਂ ਬਾਰੇ ਜ਼ਰੂਰ ਜਾਣਕਾਰੀ ਦੇਵੇ ਕਿ ਇਹਨਾਂ ਫ਼ੰਡਾਂ ਨੂੰ ਕਿੱਥੇ-ਕਿੱਥੇ ਖ਼ਰਚ ਕੀਤਾ ਗਿਆ, ਜੇਕਰ ਖ਼ਰਚ ਨਹੀਂ ਕੀਤਾ ਗਿਆ ਤਾਂ ਇਹ ਪੰਜਾਬ ਸਰਕਾਰ ਦੀ ਵੱਡੀ ਨਾਲਾਇਕੀ ਹੈ |
Ad Position 22
No active advertisement
ਪਿਛਲੀ ਖ਼ਬਰ ਪਾਵਰਕਾਮ ਐਂਡ ਟਰਾਂਸਕੋ ਠੇਕਾ ਮੁਲਾਜ਼ਮ ਯੂਨੀਅਨ ਦੀ ਜ਼ੀਰਾ ਡਵੀਜ਼ਨ ਵਿਖੇ ਮੀਟਿੰਗ ਅਗਲੀ ਖ਼ਬਰ ਸਟੇਟ ਫਾਰਮੇਸੀ ਕੌਂਸਲ ਮੈਂਬਰ ਸੋਢੀ ਨੇ ਹੜ੍ਹ ਪੀੜਤਾਂ ਨੂੰ ਦਿੱਤੀਆਂ ਜਾ ਰਹੀਆਂ ਸਿਹਤ ਸੁਵਿਧਾਵਾਂ ਦਾ ਲਿਆ ਜਾਇਜ਼ਾ
Ad Position 24