ਗੁਰੂਹਰਸਹਾਏ, 2 ਸਤੰਬਰ (ਹਰਚਰਨ ਸਿੰਘ ਸੰਧੂ)- ਕਾਂਗਰਸ ਕਮੇਟੀ ਵਲੋਂ ਜ਼ਿਲ੍ਹਾ ਕਾਂਗਰਸ ਕਮੇਟੀ ਦੇ ਪ੍ਰਧਾਨ ਦੀ ਚੋਣ ਕਰਨ ਲਈ ਵਰਕਰਾਂ ਤੋਂ ਰਾਇ ਲੈਣ ਦੀ ਆਰੰਭ ਕੀਤੀ ਮੁਹਿੰਮ ਤਹਿਤ ਅੱਜ ਗੁਰੂਹਰਸਹਾਏ ਵਿਖੇ ਕਾਂਗਰਸੀ ਆਗੂ ਗੁਰਦੀਪ ਸਿੰਘ ਢਿੱਲੋਂ ਦੀ ਅਗਵਾਈ ਹੇਠ ਬਲਾਕ ਲੱਖੋਂ ਕੇ ਬਹਿਰਾਮ ਦੀ ਮੀਟਿੰਗ ਕੀਤੀ ਗਈ ਜਿਸ ਵਿਚ ਵੱਡੀ ਗਿਣਤੀ ਕਾਂਗਰਸੀ ਆਗੂ, ਵਰਕਰ ਤੇ ਲੋਕ ਪਹੁੰਚੇ | ਬਲਾਕ ਪੱਧਰੀ ਮੀਟਿੰਗ ਵਿਚ ਕਾਂਗਰਸ ਦੇ ਕੇਂਦਰੀ ਅਬਜ਼ਰਵਰ ਵਿਵੇਕ ਬਾਂਸਲ, ਉਨ੍ਹਾਂ ਨਾਲ ਮੈਂਬਰ ਪਾਰਲੀਮੈਂਟ ਸ਼ੇਰ ਸਿੰਘ ਘੁਬਾਇਆ, ਜ਼ਿਲ੍ਹਾ ਕਾਂਗਰਸ ਕਮੇਟੀ ਦੇ ਪ੍ਰਧਾਨ ਕੁਲਬੀਰ ਸਿੰਘ ਜ਼ੀਰਾ, ਧਨਜੀਤ ਸਿੰਘ ਧਨੀ ਫ਼ਰੀਦਕੋਟ ਤੇ ਰਾਜ ਬਖ਼ਸ਼ ਕੰਬੋਜ ਵਿਸ਼ੇਸ਼ ਤੌਰ 'ਤੇ ਪੁੱਜੇ | ਇਸ ਬਲਾਕ ਪੱਧਰੀ ਮੀਟਿੰਗ ਦੌਰਾਨ ਕੇਂਦਰੀ ਅਬਜ਼ਰਵਰ ਵਿਵੇਕ ਬਾਂਸਲ ਨੇ ਕਿਹਾ ਕਿ ਜੋ ਪੰਜਾਬ ਅੰਦਰ ਆਮ ਆਦਮੀ ਦੀ ਸਰਕਾਰ ਚੱਲ ਰਹੀ ਹੈ, ਇਹ ਲੋਕਾਂ ਦੀਆਂ ਆਸਾਂ 'ਤੇ ਪੂਰੀ ਨਹੀਂ ਉਤਰੀ, ਇਸ ਲਈ ਉਨ੍ਹਾਂ ਨੇ ਇਹ ਸਰਕਾਰ ਨੂੰ ਚੱਲਦਾ ਕਰਨ ਲਈ ਤੇ ਕਾਂਗਰਸ ਨੂੰ ਪੰਜਾਬ ਅੰਦਰ ਸਾਲ 2027 ਦੀਆਂ ਵਿਧਾਨ ਸਭਾ ਚੋਣਾਂ ਵਿਚ ਜਿਤਾਉਣ ਲਈ ਲੋਕਾਂ ਤੋਂ ਸਹਿਮਤੀ ਲਈ | ਉਨ੍ਹਾਂ ਨੇ ਇਸ ਮੌਕੇ ਕਿਹਾ ਕਿ ਅਗਲੇ ਕੁੱਝ ਦਿਨਾਂ ਅੰਦਰ ਹੀ ਜ਼ਿਲ੍ਹਾ ਪ੍ਰਧਾਨਾਂ ਦੀ ਚੋਣ ਕੀਤੀ ਜਾ ਰਹੀ ਹੈ ਤੇ ਉਹ ਬਲਾਕਾਂ ਅੰਦਰ ਮੀਟਿੰਗਾਂ ਕਰਕੇ ਲੋਕਾਂ ਤੋਂ ਇਸ ਸਬੰਧੀ ਰਾਇ ਲੈਣ ਆਏ ਹਨ | ਇਸ ਮੌਕੇ ਉਨ੍ਹਾਂ ਨੇ ਅਲੱਗ ਕਮਰੇ ਅੰਦਰ ਬੈਠ ਕੇ ਪਹੁੰਚੇ ਹੋਏ ਹਰ ਇਕ ਆਗੂ ਤੇ ਵਰਕਰ ਨੂੰ ਮਿਲ ਕੇ ਉਨ੍ਹਾਂ ਦੇ ਸੁਝਾਅ ਪ੍ਰਾਪਤ ਕੀਤੇ | ਇਸ ਮੌਕੇ ਸੰਬੋਧਨ ਕਰਦਿਆਂ ਮੈਂਬਰ ਪਾਰਲੀਮੈਂਟ ਸ਼ੇਰ ਸਿੰਘ ਘੁਬਾਇਆ ਨੇ ਕਿਹਾ ਕਿ ਸਾਲ 2027 ਦੀਆਂ ਵਿਧਾਨ ਸਭਾ ਚੋਣਾਂ ਵਿਚ ਕਾਂਗਰਸ ਪਾਰਟੀ ਪੂਰੇ ਬਹੁਮਤ ਨਾਲ ਜਿੱਤ ਕੇ ਸਰਕਾਰ ਬਣਾਏਗੀ | ਉਨ੍ਹਾਂ ਨੇ ਕਿਸੇ ਦਾ ਨਾਂਅ ਲਏ ਤੋਂ ਬਗੈਰ ਕਿਹਾ ਕਿ ਇੱਥੇ ਕੁੱਝ ਆਗੂ ਜਿਨ੍ਹਾਂ ਨੇ ਲੋਕ ਸਭਾ ਚੋਣਾਂ ਦੌਰਾਨ ਅਤੇ ਨਾ ਹੀ ਵਿਧਾਨ ਸਭਾ ਚੋਣਾਂ ਦੌਰਾਨ ਪਾਰਟੀ ਲਈ ਕੰਮ ਕੀਤਾ, ਉਹ ਸਿਰਫ਼ ਆਪਣੇ ਪੈਸੇ ਦੇ ਜ਼ੋਰ ਤੇ 2-2 ਹਲਕਿਆਂ ਤੋਂ ਚੋਣਾਂ ਲੜਨ ਲਈ ਲੋਕਾਂ ਨੂੰ ਗੁਮਰਾਹ ਕਰ ਰਹੇ ਹਨ, ਅਜਿਹੇ ਲੋਕਾਂ ਦੀ ਪਾਰਟੀ ਨੂੰ ਕੋਈ ਦੇਣ ਨਹੀਂ ਹੈ ਤੇ ਅਜਿਹੇ ਲੋਕਾਂ ਤੋਂ ਬਚਣ ਦੀ ਲੋੜ ਹੈ | ਇਸ ਮੌਕੇ ਕੁਲਬੀਰ ਸਿੰਘ ਜ਼ੀਰਾ ਨੇ ਵੀ ਆਪਣੇ ਵਿਚਾਰ ਪ੍ਰਗਟ ਕੀਤੇ ਤੇ ਲੋਕਾਂ ਨੂੰ ਕਾਂਗਰਸ ਪਾਰਟੀ ਪ੍ਰਤੀ ਇਕਜੁੱਟ ਹੋਣ ਦਾ ਸੱਦਾ ਦਿੱਤਾ ਤੇ ਉਨ੍ਹਾਂ ਨੇ ਇਹ ਵੀ ਕਿਹਾ ਕਿ ਬਲਾਕ ਲੱਖੋਂ ਕੇ ਬਹਿਰਾਮ ਤੋਂ ਕਾਂਗਰਸ ਦੇ ਪ੍ਰਧਾਨ ਗੁਰਪ੍ਰੀਤ ਸਿੰਘ ਤੇ ਬਲਾਕ ਗੁਰੂਹਰਸਹਾਏ ਤੋਂ ਕਾਂਗਰਸ ਦੇ ਪ੍ਰਧਾਨ ਸਤਨਾਮ ਸਿੰਘ ਨਿਯੁਕਤ ਕੀਤੇ ਗਏ ਹਨ | ਇਸ ਮੌਕੇ ਰਾਜ ਬਖ਼ਸ਼ ਕੰਬੋਜ, ਧਨਜੀਤ ਸਿੰਘ ਧਨੀ ਵਿਰਕ, ਜੋਗਿੰਦਰ ਪਾਲ ਸਿੰਘ ਭਾਟਾ ਨੇ ਸੰਬੋਧਨ ਕੀਤਾ | ਇਸ ਮੌਕੇ ਹਰਬਚਨ ਸਿੰਘ ਮੋਹਣ ਕੇ, ਸੁਰਜੀਤ ਸਿੰਘ ਤਾਰੇਵਾਲਾ, ਪਰਮਜੀਤ ਸਿੰਘ ਜੰਗ, ਗੁਰਜੰਟ ਸਿੰਘ ਦਿਲਾ ਰਾਮ, ਪ੍ਰੀਤਮ ਸਿੰਘ ਝੋਕ, ਬੰਟੀ ਠਠੇਰਾ, ਲਖਵੀਰ ਸਿੰਘ ਹਾਮਦ, ਮਨਪ੍ਰੀਤ ਸਿੰਘ ਸਾਬਕਾ, ਦਰਸ਼ਨ ਸਿੰਘ ਮਿਸ਼ਰੀ ਵਾਲਾ, ਪਿ੍ਤਪਾਲ ਸਿੰਘ ਤਾਰੇਵਾਲਾ, ਭਿੰਦਰ ਜੰਗ, ਨਛੱਤਰ ਸਿੰਘ ਭੁੱਲਰ, ਬਲਵਿੰਦਰ ਸਿੰਘ ਮੱਤੜ, ਬਗੀਚਾ ਸਿੰਘ ਬੋਹੜੀਆ, ਇਕਬਾਲ ਜੰਡਵਾਲਾ, ਧਰਮਿੰਦਰ ਬੂੰਗੀ, ਜਰਨੈਲ ਸਿੰਘ ਮਹਿਮਾ, ਕੁਲਵੰਤ ਸਿੰਘ ਨਿਧਾਨਾ, ਗੁਰਪ੍ਰੀਤ ਸਿੰਘ ਝੋਕ, ਜਸਵਿੰਦਰ ਸਿੰਘ ਮੌਲਵੀ ਵਾਲਾ, ਗੁਰਮੇਲ ਸਿੰਘ ਤੱਲੇ ਵਾਲਾ, ਬਲਵਿੰਦਰ ਸਿੰਘ ਨੌਲ, ਸੋਹਣ ਸਿੰਘ ਕੌਂਸਲਰ ਸਮੇਤ ਵੱਡੀ ਗਿਣਤੀ 'ਚ ਕਾਂਗਰਸੀ ਆਗੂ ਹਾਜ਼ਰ ਸਨ |