05-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-09-2025

ਯੂ.ਪੀ. ਦੀ ਸੰਸਥਾ ਨੇ ਹੜ੍ਹ ਪੀੜਤਾਂ ਲਈ ਭੇਜੀ ਰਾਹਤ ਸਮੱਗਰੀ

Ad Position 21
No active advertisement
ਅਜੀਤ ਡੈਸਕ 23-09-2025
ਫ਼ਿਰੋਜ਼ਪੁਰ, 22 ਸਤੰਬਰ (ਸੁਖਵਿੰਦਰ ਸਿੰਘ)- ਪੰਜਾਬ ਦੇ ਕਈ ਜ਼ਿਲਿ੍ਹਆਂ ਵਿਚ ਆਏ ਹੜ੍ਹਾਂ ਨਾਲ ਪ੍ਰਭਾਵਿਤ ਹੋਏ ਲੋਕਾਂ ਦੀ ਸਹਾਇਤਾ ਲਈ ਕਈ ਸਮਾਜਸੇਵੀ ਸੰਸਥਾਵਾਂ ਦਿਲ ਖੋਲ੍ਹ ਕੇ ਉਨ੍ਹਾਂ ਦੀ ਮਦਦ ਕਰ ਰਹੀਆਂ ਹਨ | ਇਸੇ ਹੀ ਲੜੀ ਤਹਿਤ ਉੱਤਰ ਪ੍ਰਦੇਸ਼ ਦੇ ਅਲੀਗੜ੍ਹ ਇਲਾਕੇ ਦੇ ਉੱਘੇ ਸਮਾਜ ਸੇਵੀ ਬਾਬਾ ਸੁਰਜੀਤ ਸਿੰਘ ਬੇਦੀ ਨੇ ਫੈਡਰੇਸ਼ਨ ਮਹਿਤਾ ਦੀ ਅਪੀਲ 'ਤੇ ਫ਼ਿਰੋਜ਼ਪੁਰ ਇਲਾਕੇ ਦੇ ਹੜ੍ਹ ਪੀੜਿਤ ਪਰਿਵਾਰਾਂ ਲਈ ਰਾਹਤ ਸਮਗਰੀ ਦੀ ਇਕ ਗੱਡੀ ਭੇਜੀ ਹੈ ਜਿਸ ਵਿਚ ਨਵੇਂ ਕੱਪੜੇ, ਆਟਾ, ਦਾਲਾਂ, ਘਿਓ ਦੇ ਨਾਲ ਨਾਲ ਜ਼ਰੂਰੀ ਲੋੜਾਂ ਦੀਆਂ ਚੀਜ਼ਾਂ ਦੇ ਬੈਗ ਭੇਜੇ ਹਨ ਜਿਨ੍ਹਾਂ ਨੂੰ ਸ਼ਹਿਰ ਦੇ ਗੁਰਦੁਆਰਾ ਸਿੰਘ ਸਭਾ ਅਕਾਲਗੜ੍ਹ ਵਿਖੇ ਜਮਾ ਕਰਵਾ ਦਿੱਤਾ ਗਿਆ ਹੈ ਤੇ ਹੜ੍ਹ ਤੋਂ ਪ੍ਰਭਾਵਿਤ ਲੋਕਾਂ ਦੀ ਠੀਕ ਪਹਿਚਾਣ ਕਰਕੇ ਇਹ ਸਾਰਾ ਸਾਮਾਨ ਉਨ੍ਹਾਂ ਤੱਕ ਸਿੱਖ ਸਟੂਡੈਂਟਸ ਫੈਡਰੇਸ਼ਨ ਮਹਿਤਾ ਤੇ ਗੁਰਦੁਆਰਾ ਅਕਾਲਗੜ੍ਹ ਦੇ ਮੈਂਬਰ ਸਾਂਝੇ ਤੌਰ 'ਤੇ ਪਹੁੰਚਣਗੇ | ਇਸ ਸਮੇਂ ਫੈਡਰੇਸ਼ਨ ਮਹਿਤਾ ਦੇ ਕੌਮੀ ਸੀਨੀਅਰ ਮੀਤ ਪ੍ਰਧਾਨ ਭਾਈ ਜਸਪਾਲ ਸਿੰਘ ਤੇ ਸ਼ਹਿਰੀ ਪ੍ਰਧਾਨ ਕੁਲਦੀਪ ਸਿੰਘ ਨੰਢਾ ਨੇ ਦੱਸਿਆ ਹੈ ਕਿ ਪਿਛਲੇ ਚਾਰ ਪੰਜ ਦਿਨਾਂ ਤੋਂ ਸੱਚਖੰਡ ਵਾਸੀ ਬਾਬਾ ਸੁਰਜੀਤ ਸਿੰਘ ਦੇ ਪੈਰੋਕਾਰਾਂ ਨੇ ਉਨ੍ਹਾਂ ਨਾਲ ਸੰਪਰਕ ਬਣਾਇਆ ਹੋਇਆ ਸੀ ਜਿਸ 'ਤੇ ਉਨ੍ਹਾਂ ਨੇ ਇਹ ਰਾਹਤ ਸਮੱਗਰੀ ਦੀ ਗੱਡੀ ਭੇਜ ਦਿੱਤੀ ਹੈ | ਉਨ੍ਹਾਂ ਨੇ ਇੱਥੇ ਪਹੁੰਚਣ 'ਤੇ ਫੈਡਰੇਸ਼ਨ ਮਹਿਤਾ ਅਤੇ ਗੁਰਦੁਆਰਾ ਅਕਾਲਗੜ੍ਹ ਦੇ ਪ੍ਰਬੰਧਕ ਕਮੇਟੀ ਵਲੋਂ ਰਾਹਤ ਸਮਗਰੀ ਲਿਆਉਣ ਵਾਲੇ ਸੇਵਾਦਾਰਾਂ ਨੂੰ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ ਗਿਆ | ਇਸ ਸਮੇਂ ਉਨ੍ਹਾਂ ਸੇਵਾਦਾਰ ਬਾਬਾ ਦਲਜੀਤ ਸਿੰਘ ਨੇ ਦੱਸਿਆ ਕਿ ਯੂ.ਪੀ. ਦੇ ਅਲੀਗੜ੍ਹ ਵਿਖੇ ਸ਼ਾਂਤੀ ਮਿਸ਼ਨ ਆਫ ਇੰਡੀਆ ਦੇ ਨਾਂਅ 'ਤੇ ਸੱਚਖੰਡ ਵਾਸੀ ਬਾਬਾ ਸੁਰਜੀਤ ਸਿੰਘ ਦੇ ਸੰਸਥਾ ਕੰਮ ਕਰ ਰਹੀ ਹੈ ਜੋ ਲੋੜਵੰਦ ਸੰਗਤਾਂ ਦੀ ਹਰ ਥਾਂ 'ਤੇ ਸੇਵਾ ਕਰ ਰਹੀ ਹੈ | ਇਸ ਸਮੇਂ ਭਾਈ ਜਸਪਾਲ ਸਿੰਘ, ਕੁਲਦੀਪ ਸਿੰਘ ਨੰਢਾ, ਜਰਨੈਲ ਸਿੰਘ ਗਾਬੜੀਆ, ਗੁਰਬਖਸ਼ ਸਿੰਘ, ਅਵਤਾਰ ਸਿੰਘ ਤੇ ਡਾ. ਗੁਰਮੀਤ ਸਿੰਘ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਸਤਲੁਜ ਕਿਨਾਰੇ ਪਿੰਡ ਵਾੜਾ ਕਾਲੀ ਰਾਉਨ ਵਿਖੇ ਅੱਧੀ ਰਾਤ ਤੱਕ ਸੇਵਾ ਕਰਦੇ ਰਹੇ ਸੰਤ ਬਾਬਾ ਸੁੱਖਾ ਸਿੰਘ ਅਗਲੀ ਖ਼ਬਰ ਡੀ.ਏ.ਪੀ. ਖਾਦ ਨਾਲ ਬੇਲੋੜਾ ਸਾਮਾਨ ਦੇਣਾ ਬੰਦ ਕਰਨ ਡੀਲਰ-ਭਾਕਿਯੂ ਲੱਖੋਵਾਲ
Ad Position 24
No active advertisement